ਬਠਿੰਡਾ ‘ਚ ਸਵੇਰੇ-ਸਵੇਰੇ ਮੰਦਿਰ ਜਾਂਦੀ ਮਹਿਲਾਂ ਤੋਂ ਬਦਮਾਸ਼ਾਂ ਨੇ ਝਪਟੀਆਂ ਵਾਲੀਆਂ, ਵੀਡੀਓ ਵਾਇਰਲ, ਵਿਰੋਧੀਆਂ ਨੇ ਘੇਰੀ ਮਾਨ ਸਰਕਾਰ

Updated On: 

10 Nov 2023 13:50 PM

ਬਠਿੰਡਾ ਵਿੱਚ ਕ੍ਰਾਈਮ ਵੱਧਦਾ ਹੀ ਜਾ ਰਿਹਾ ਹੈ। ਸ਼ਹਿਰ ਵਿੱਚ ਸ਼ੁੱਕਰਵਾਰ ਸਵੇਰੇ ਮੰਦਿਰ ਜਾਂਦੀ ਮਹਿਲਾ ਨੂੰ ਦੋ ਬਦਮਾਸ਼ਾਂ ਨੇ ਘੇਰ ਲਿਆ ਤੇ ਮਹਿਲਾ ਦੇ ਕੰਨਾਂ ਚੋਂ ਦੋਵੇਂ ਸੋਨੇ ਦੀਆਂ ਵਾਲੀਆਂ ਝਪਟਕੇ ਫਰਾਰ ਹੋ ਗਏ। ਇਸ ਘਟਨਾ ਦੀ ਵੀਡੀਓ ਥੋੜੇ ਸਮੇਂ ਵਿੱਚ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ। ਉੱਧਰ ਇਸ ਘਟਨਾ ਨੂੰ ਲੈ ਕੇ ਵਿਰੋਧੀ ਧਿਰ ਮਾਨ ਸਰਕਾਰ ਨੂੰ ਘੇਰਦਾ ਨਜ਼ਰ ਆਇਆ। ਨਵਜੋਤ ਸਿੰਘ ਸਿੱਧੂ ਅਤੇ ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ ਐਕਸ 'ਤੇ ਪੰਜਾਬ ਸਰਕਾਰ 'ਤੇ ਜੰਮਕੇ ਨਿਸ਼ਾਨਾ ਸਾਧਿਆ।

ਬਠਿੰਡਾ ਚ ਸਵੇਰੇ-ਸਵੇਰੇ ਮੰਦਿਰ ਜਾਂਦੀ ਮਹਿਲਾਂ ਤੋਂ ਬਦਮਾਸ਼ਾਂ ਨੇ ਝਪਟੀਆਂ ਵਾਲੀਆਂ, ਵੀਡੀਓ ਵਾਇਰਲ, ਵਿਰੋਧੀਆਂ ਨੇ ਘੇਰੀ ਮਾਨ ਸਰਕਾਰ
Follow Us On

ਪੰਜਾਬ ਨਿਊਜ। ਪੰਜਾਬ ਦੇ ਬਠਿੰਡਾ ‘ਚ ਸਵੇਰੇ ਮੰਦਰ ਜਾ ਰਹੀ ਔਰਤ ਦੇ ਕੰਨਾਂ ਦੀਆਂ ਵਾਲੀਆਂ ਝਪਟ ਕੇ ਲੈ ਗਏ। ਕੁਝ ਹੀ ਘੰਟਿਆਂ ‘ਚ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਵੀਡੀਓ ਵਾਇਰਲ ਹੁੰਦੇ ਹੀ ਵਿਰੋਧੀ ਪਾਰਟੀ ਦੇ ਨੇਤਾਵਾਂ ਨੇ ਇੱਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant mann) ਦੀ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਘਟਨਾਵਾਂ ਨੂੰ ਰੋਜ਼ਾਨਾ ਦੀਆਂ ਘਟਨਾਵਾਂ ਦੱਸਿਆ ਗਿਆ ਹੈ।

ਘਟਨਾ ਬਠਿੰਡਾ (Bathinda) ‘ਚ ਸਵੇਰੇ 4.45 ਵਜੇ ਵਾਪਰੀ, ਜਦੋਂ ਇੱਕ ਔਰਤ ਮੰਦਰ ਜਾ ਰਹੀ ਸੀ। ਲੁਟੇਰੇ ਮੋਟਰਸਾਈਕਲ ‘ਤੇ ਆਏ ਸਨ। ਇੱਕ ਨੂੰ ਮੋਟਰਸਾਈਕਲ ਤੇ ਦੂਜਾ ਪੈਦਲ ਜਾ ਰਿਹਾ ਸੀ। ਪਿੱਛੇ ਤੋਂ ਆਏ ਲੁਟੇਰਿਆਂ ਨੇ ਔਰਤ ਨੂੰ ਫੜ ਕੇ ਹੇਠਾਂ ਸੁੱਟ ਦਿੱਤਾ। ਇਸ ਤੋਂ ਬਾਅਦ ਔਰਤ ਦੇ ਕੰਨਾਂ ਤੋਂ ਵਾਲੀਆਂ ਝਪਟ ਲਈਆਂ। ਭਾਵੇਂ ਪੁਲਿਸ ਮੁਲਜ਼ਮਾਂ ਨੂੰ ਲੱਭਣ ਲਈ ਮੁਸਤੈਦ ਹੈ ਪਰ ਹਾਲੇ ਤੱਕ ਕੋਈ ਸਫ਼ਲਤਾ ਨਹੀਂ ਮਿਲੀ ਹੈ। ਇਸ ਤੋਂ ਬਾਅਦ ਵਿਰੋਧੀਆਂ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਣਾ ਸ਼ੁਰੂ ਕਰ ਦਿੱਤਾ ਹੈ।

ਨਵਜੋਤ ਸਿੱਧੂ ਨੇ ਕਿਹਾ- ਮੁੱਖ ਮੰਤਰੀ ਡੂੰਘੀ ਨੀਂਦ ‘ਚ ਹਨ

ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਸੋਸ਼ਲ ਮੀਡੀਆ ਐਕਸ ‘ਤੇ ਪੋਸਟ ਕਰਦੇ ਹੋਏ ਕਿਹਾ- ਪੰਜਾਬ ‘ਚ ਚੇਨ ਸਨੈਚਿੰਗ, ਜਬਰ-ਜ਼ਨਾਹ, ਗੁੰਡਾਗਰਦੀ ਰੋਜ਼ਾਨਾ ਦਾ ਕੰਮ ਹੈ। ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਡੂੰਘੀ ਨੀਂਦ ਵਿੱਚ ਹਨ – ਇਹ ਸ਼ੁਤਰਮੁਰਗ ਮਾਨਸਿਕਤਾ ਪੰਜਾਬ ਦੇ ਲੋਕਤੰਤਰ ਲਈ ਕਿਆਮਤ ਦਾ ਦਿਨ ਸਾਬਤ ਹੋਵੇਗੀ। ਡਰ ਖੇਡ ਦਾ ਨਾਂ ਹੈ। ਜਾਗੋ ਮੁੱਖ ਮੰਤਰੀ ਸਾਹਿਬ.. ਬਠਿੰਡਾ ਚ ਇਹ ਕੀ ਹੋ ਰਿਹਾ ਹੈ।

ਸੁਖਬੀਰ ਨੇ ਕਿਹਾ- ਵਿਗੜ ਗਈ ਕਾਨੂੰਨ ਵਿਵਸਥਾ

ਇਸ ਦੇ ਨਾਲ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਸਵਾਲ ਖੜ੍ਹੇ ਕੀਤੇ ਹਨ। ਐਕਸ ‘ਤੇ ਪੋਸਟ ਕਰਦਿਆਂ ਕਿਹਾ- ਭਗਵੰਤ ਮਾਨ ਦੀ ਅਗਵਾਈ ‘ਚ ਪੰਜਾਬ ‘ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ। ਕਤਲ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਜ਼ਮੀਨਾਂ ਹੜੱਪਣ, ਨਾਜਾਇਜ਼ ਮਾਈਨਿੰਗ ਅਤੇ ਖੋਹਾਂ ਦੀਆਂ ਅਜਿਹੀਆਂ ਘਟਨਾਵਾਂ ਹੋਣੀਆਂ ਆਮ ਗੱਲ ਹੋ ਗਈ ਹੈ।