11 ਸਾਲ ਦੇ ਬੱਚੇ ਨਾਲ ਲਗਾਤਾਰ ਤਿੰਨ ਦਿਨ ਤੱਕ ਹੋਈ ਬਦਫੈਲੀ, ਮੁਲਜ਼ਮਾਂ ਨੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਕਰਵਾਇਆ ਚੁੱਪ

Updated On: 

19 Jan 2024 15:53 PM

misdeed with minor boy: ਅਬੋਹਰ ਨੇੜੇ ਇੱਕ ਪਿੰਡ ਵਿੱਚ 2 ਲੜਕਿਆਂ ਵੱਲੋਂ 11 ਸਾਲ ਦੇ ਬੱਚੇ ਨਾਲ ਕੁਕਰਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੇ ਨੇ ਕੁਕਰਮ ਕਰਨ ਤੋਂ ਬਾਅਦ ਬੱਚੇ ਦੀ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ। ਜਦੋਂ ਘਟਨਾ ਦੀ ਜਾਣਕਾਰੀ ਬੱਚੇ ਦੇ ਪਰਿਵਾਰਿਕ ਮੈਂਬਰਾਂ ਨੂੰ ਲੱਗੀ ਤਾਂ ਉਹਨਾਂ ਨੇ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਕੀਤੀ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕੁਕਰਮ ਕਰਨ ਵਾਲੇ ਲੜਕੇ ਵੀ ਨਾਬਾਲਿਗ ਹੀ ਹਨ।

11 ਸਾਲ ਦੇ ਬੱਚੇ ਨਾਲ ਲਗਾਤਾਰ ਤਿੰਨ ਦਿਨ ਤੱਕ ਹੋਈ ਬਦਫੈਲੀ, ਮੁਲਜ਼ਮਾਂ ਨੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਕਰਵਾਇਆ ਚੁੱਪ

ਬੱਚੇ ਨੂੰ ਧਮਕਾਉਣ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਹਿਰਾਸਤ ਵਿੱਚ ਲਈਆਂ ਗਈਆਂ ਲੜਕੀਆਂ

Follow Us On

ਸਰਹੱਦੀ ਇਲਾਕੇ ਅਬੋਹਰ ਤੋਂ ਇੱਕ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 2 ਲੜਕਿਆਂ ਨੇ 11 ਸਾਲ ਦੇ ਬੱਚੇ ਨਾਲ ਤਿੰਨ ਦਿਨ ਤੱਕ ਕੁਕਰਮ ਕੀਤਾ ਅਤੇ ਫਿਰ ਉਸਦੀ ਵੀਡੀਓ ਬਣਾਕੇ ਉਸਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਗਿਆ।

ਮਾਮਲਾ ਅਬੋਹਰ ਦੇ ਥਾਣਾ ਖੂਈਆਂ ਸਰਵਰ ਅਧੀਨ ਪੈਂਦੇ ਇੱਕ ਪਿੰਡ ਦਾ ਦੱਸਿਆ ਜਾ ਰਿਹਾ ਹੈ। ਜਿੱਥੇ 2 ਲੜਕਿਆਂ ਵੱਲੋਂ 11 ਸਾਲਾਂ ਦੇ ਬੱਚੇ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ। ਐਨਾ ਹੀ ਨਹੀਂ ਬੱਚੇ ਨੂੰ ਵੀਡੀਓ ਵਾਇਰਲ ਕਰ ਦੇਣ ਦੀ ਧਮਕੀ ਦੇਕੇ ਉਸ ਨਾਲ 3 ਦਿਨਾਂ ਤੱਕ ਇਹ ਜ਼ੁਰਮ ਕਰਦੇ ਰਹੇ। ਬੱਚੇ ਨੂੰ ਨੇੜਲੇ ਸਰਕਾਰੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ।

ਪਰਿਵਾਰ ਨੇ ਕੀਤੀ ਸ਼ਿਕਾਇਤ

ਜਦੋਂ ਇਹ ਵੀਡੀਓ ਪਰਿਵਾਰਕ ਮੈਂਬਰਾਂ ਤੱਕ ਪਹੁੰਚੀ ਤਾਂ ਉਨ੍ਹਾਂ ਨੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਬੱਚੇ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਹਿਰਾਸਤ ਵਿੱਚ ਕੁੜੀਆਂ

ਪੁਲਿਸ ਨੇ ਮਾਮਲੇ ਦੀ ਜਾਂਚ ਕਰਦਿਆਂ 2 ਲੜਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਹਨਾਂ ਲੜਕੀਆਂ ਤੇ ਮੁਲਜ਼ਮਾਂ ਨਾਲ ਮਿਲਕੇ ਬੱਚੇ ਨੂੰ ਧਮਕੀ ਦੇਣ ਦਾ ਇਲਜ਼ਾਮ ਹੈ। ਹਿਰਾਸਤ ਵਿੱਚ ਲੈਣ ਤੋਂ ਬਾਅਦ ਇਹਨਾਂ ਲੜਕੀਆਂ ਦਾ ਮੈਡੀਕਲ ਕਰਵਾਇਆ ਗਿਆ।

ਨਾਬਾਲਿਗ ਹੀ ਨੇ ਮੁਲਜ਼ਮ

ਮਾਮਲੇ ਸਬੰਧੀ ਡੀਐਸਪੀ ਅਰੁਣ ਮੁੰਡਨ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਸਾਹਮਣੇ ਆਇਆ ਹੈ ਕਿ ਬੱਚੇ ਨਾਲ ਛੇੜਛਾੜ ਕਰਨ ਵਾਲੇ ਵੀ ਨਾਬਾਲਗ ਹੀ ਹਨ। ਡੀਐਸਪੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਬੱਚੇ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।