ਗੁਰਦਾਸਪੁਰ ‘ਚ ਖੇਤਾਂ ‘ਚੋਂ ਮਿਲੀ 1 ਕਿਲੋ ਹੈਰੋਇਨ, ਡਰੋਨ ਰਾਹੀਂ ਸੁੱਟੇ ਗਏ ਸੀ 2 ਪੈਕਟ

Published: 

18 Jan 2024 13:30 PM

Heroine recovered in Gurdaspur: ਸਰਹੱਦ ਪਾਰ ਤੋਂ ਲਗਾਤਾਰ ਹੀ ਪੰਜਾਬ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜ਼ਾਮ ਦਿੱਤਾ ਜਾਂਦਾ ਰਿਹਾ ਹੈ ਹੁਣ ਇੱਕ ਪਾਰ ਫਿਰ ਸਰਹੱਦ ਪਾਰ ਤੋਂ ਡਰੋਨ ਰਾਹੀਂ ਹੈਰੋਇਨ ਭਾਰਤ ਵਾਲੇ ਪਾਸੇ ਸੁੱਟੀ ਗਈ ਹੈ ਜਿਸ ਨੂੰ ਹੁਣ ਡੇਰਾ ਬਾਬਾ ਨਾਨਕ ਇਲਾਕੇ ਦੀ ਪੁਲਿਸ ਵੱਲੋਂ ਜਬਤ ਕਰ ਲਿਆ ਗਿਆ। ਪੁਲਿਸ ਅਧਿਕਾਰੀਆਂ ਅਨੁਸਾਰ ਪੀਲੇ ਲਿਫਾਫੇ ਵਿੱਚ ਲਪੇਟੀ ਗਈ ਇਹ ਹੈਰੋਇਨ ਡਰੋਨ ਰਾਹੀਂ ਇੱਧਰ ਸੁੱਟੀ ਗਈ ਸੀ

ਗੁਰਦਾਸਪੁਰ ਚ ਖੇਤਾਂ ਚੋਂ ਮਿਲੀ 1 ਕਿਲੋ ਹੈਰੋਇਨ, ਡਰੋਨ ਰਾਹੀਂ ਸੁੱਟੇ ਗਏ ਸੀ 2 ਪੈਕਟ

ਭਾਰਤ ਪਾਕਿਸਤਾਨ ਨੇੜੇ ਸਰਹੱਦ ਕੋਲ ਖੇਤਾਂ ਵਿੱਚ ਪਈ ਹੈਰੋਇਨ ਦੀ ਤਸਵੀਰ

Follow Us On

ਗੁਰਦਾਸਪੁਰ ਦੇ ਸਰਹੱਦੀ ਇਲਾਕੇ ਡੇਰਾ ਬਾਬਾ ਨਾਨਕ ਚ ਪੁਲਿਸ ਨੇ ਇੱਕ ਵਾਰ ਫਿਰ ਪਿੰਡ ਬੌਹੜਵਾਲਾ ਦੇ ਖੇਤਾਂ ਵਿੱਚੋਂ ਹੈਰੋਇਨ ਦੀ ਬਰਾਮਦਗੀ ਕੀਤੀ ਹੈ। ਜਿਸ ਲਈ ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾਈ ਵੀ ਸੀ। ਇਸ ਤਲਾਸ਼ੀ ਮੁਹਿੰਮ ਦੌਰਾਨ ਹੀ ਪੁਲਿਸ ਨੇ ਪੀਲੀ ਟੇਪ ਨਾਲ ਲਪੇਟੇ ਦੋ ਪੈਕਟ ਬਰਾਮਦ ਕੀਤੇ ਹਨ। ਜਿਸ ਵਿੱਚ ਕਰੀਬ 1 ਕਿਲੋ ਹੈਰੋਇਨ ਸੀ। ਜਿਸ ਤੋਂ ਬਾਅਦ ਪੁਲਿਸ ਨੇ ਇਸ ਹੈਰੋਇਨ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੈਰੋਇਨ ਪਾਕਿਸਤਾਨੀ ਡਰੋਨ ਤੋਂ ਸੁੱਟੀ ਗਈ ਸੀ।

ਐਸਪੀ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਦੇਰ ਸ਼ਾਮ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਓ ਪੁਲਿਸ ਪਾਰਟੀ ਨਾਲ ਪਿੰਡ ਭਗਤਾਣਾ ਬੀਹੜਵਾਲਾ ਵਿੱਚ ਗਸ਼ਤ ਕਰ ਰਹੇ ਸਨ। ਇਹ ਪਿੰਡ ਭਾਰਤ-ਪਾਕਿਸਤਾਨ ਸਰਹੱਦ ਤੋਂ ਕਰੀਬ 2 ਕਿਲੋਮੀਟਰ ਦੂਰ ਹੈ। ਇਸ ਦੌਰਾਨ ਜਦੋਂ ਉਨ੍ਹਾਂ ਦੀ ਨਜ਼ਰ ਸੜਕ ਦੇ ਨਾਲ ਲੱਗਦੇ ਖੇਤਾਂ ‘ਤੇ ਪਈ ਤਾਂ ਪੁਲਸ ਨੇ ਪੀਲੀ ਟੇਪ ਨਾਲ ਲਪੇਟੇ ਦੋ ਪੈਕਟ ਦੇਖੇ। ਪੁਲਸ ਨੇ ਜਦੋਂ ਲਿਫਾਫਿਆਂ ਦੀ ਜਾਂਚ ਕੀਤੀ ਤਾਂ ਦੋਵੇਂ ਲਿਫਾਫੇ ਅੱਧਾ-ਅੱਧਾ ਕਿਲੋ ਹੈਰੋਇਨ ਨਾਲ ਭਰੇ ਹੋਏ ਸਨ, ਜਿਸ ਦਾ ਕੁੱਲ ਵਜ਼ਨ ਇਕ ਕਿਲੋ ਸੀ। ਪੁਲਿਸ ਨੇ ਦੋਵੇਂ ਪੈਕਟ ਆਪਣੇ ਕਬਜ਼ੇ ‘ਚ ਲੈ ਲਿਆ ਹੈ।

ਪੁਲਿਸ ਨੇ ਮਾਮਲਾ ਕੀਤਾ ਦਰਜ

ਉਧਰ ਐਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਪੈਕਟ ਪਾਕਿਸਤਾਨ ਵੱਲੋਂ ਡਰੋਨ ਦੀ ਮਦਦ ਨਾਲ ਇਨ੍ਹਾਂ ਖੇਤਾਂ ਵਿੱਚ ਸੁੱਟੇ ਗਏ ਸਨ, ਜਿਨ੍ਹਾਂ ਖ਼ਿਲਾਫ਼ ਥਾਣਾ ਡੇਰਾ ਬਾਬਾ ਨਾਨਕ ਵਿੱਚ ਐਨਡੀਪੀਐਸ ਐਕਟ ਅਤੇ ਏਅਰਕ੍ਰਾਫਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਆਸਪਾਸ ਦੇ ਇਲਾਕਿਆਂ ‘ਚ ਵੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।