ਏਅਰ ਹੋਸਟੈੱਸ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਸੀ ਯਾਤਰੀ, ਫਿਰ ਪੁਲਿਸ ਨੇ ਕੀ ਕੀਤਾ ਦੇਖੋ ਵੀਡੀਓ

Published: 

22 Jan 2024 13:34 PM

Obscene Acts With The Air Hostess: ਅੱਜ ਕੱਲ੍ਹ ਇੰਟਰਨੈੱਟ ਦੇ ਇਸ ਯੁੱਗ ਵਿੱਚ ਕੋਈ ਵੀ ਜਨਤਕ ਥਾਂ 'ਤੇ ਅਸ਼ਲੀਲ ਹਰਕਤਾਂ ਨਹੀਂ ਕਰ ਸਕਦਾ। ਲੋਕ ਭੁੱਲ ਜਾਂਦੇ ਹਨ ਕਿ ਕੋਈ ਵੀ ਉਨ੍ਹਾਂ ਦੀ ਵੀਡੀਓ ਰਿਕਾਰਡ ਕਰ ਸਕਦਾ ਹੈ ਅਤੇ ਇਸਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰ ਸਕਦਾ ਹੈ। ਇੱਕ ਅਜਿਹੀ ਹੀ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।

ਏਅਰ ਹੋਸਟੈੱਸ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਸੀ ਯਾਤਰੀ, ਫਿਰ ਪੁਲਿਸ ਨੇ ਕੀ ਕੀਤਾ ਦੇਖੋ ਵੀਡੀਓ

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਤਸਵੀਰ (pic credit: x/@PicturesFoIder)

Follow Us On

ਅੱਜਕੱਲ੍ਹ ਅਸ਼ਲੀਲਤਾ ਆਪਣੀ ਹੱਦ ਤੱਕ ਪਹੁੰਚ ਚੁੱਕੀ ਹੈ। ਜਿਧਰ ਵੀ ਦੇਖੋ ਲੋਕ ਅਸ਼ਲੀਲਤਾ ਬਾਰੇ ਹੀ ਸੋਚਦੇ ਰਹਿੰਦੇ ਹਨ। ਕਦੇ ਕੋਈ ਮੈਟਰੋ ਅਤੇ ਕਦੇ ਰੇਲ ਵਿੱਚ। ਹਾਲ ਹੀ ‘ਚ ਫਲਾਈਟ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿੱਥੇ ਇੱਕ ਯਾਤਰੀ ਏਅਰ ਹੋਸਟੈੱਸ ਨਾਲ ਅਸ਼ਲੀਲ ਹਰਕਤਾਂ ਕਰਦਾ ਨਜ਼ਰ ਆ ਰਿਹਾ ਹੈ। ਸ਼ਾਇਦ ਯਾਤਰੀ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਕੋਈ ਉਸ ਨੂੰ ਅਜਿਹਾ ਕਰਦੇ ਦੇਖ ਰਿਹਾ ਹੈ। ਪਿੱਛੇ ਤੋਂ ਆ ਰਿਹਾ ਇੱਕ ਫਲਾਈਟ ਅਟੈਂਡੈਂਟ ਅਸ਼ਲੀਲ ਹਰਕਤਾਂ ਕਰਦੇ ਯਾਤਰੀ ਨੂੰ ਫੜ ਲੈਂਦਾ ਹੈ।

ਵਾਇਰਲ ਹੋ ਰਹੀ ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਫਲਾਈਟ ‘ਚ ਬੈਠਾ ਇਕ ਵਿਅਕਤੀ ਏਅਰ ਹੋਸਟੈੱਸ ਨਾਲ ਅਸ਼ਲੀਲ ਹਰਕਤਾਂ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਏਅਰ ਹੋਸਟੈੱਸ ਆਪਣੇ ਸਾਥੀ ਨਾਲ ਯਾਤਰੀਆਂ ਨੂੰ ਪਾਣੀ ਪਿਲਾ ਰਹੀ ਹੈ। ਫਿਰ ਨਾਲ ਵਾਲੀ ਸੀਟ ‘ਤੇ ਬੈਠਾ ਇਕ ਯਾਤਰੀ ਆਪਣਾ ਫੋਨ ਕੱਢ ਲੈਂਦਾ ਹੈ ਅਤੇ ਏਅਰ ਹੋਸਟੈੱਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪੈਂਦਾ ਹੈ। ਦਰਅਸਲ, ਯਾਤਰੀ ਆਪਣਾ ਫੋਨ ਨੀਵਾਂ ਕਰ ਲੈਂਦਾ ਹੈ ਅਤੇ ਏਅਰ ਹੋਸਟੈਸ ਦੀ ਅਸ਼ਲੀਲ ਵੀਡੀਓ ਬਣਾਉਣ ਲੱਗ ਜਾਂਦਾ ਹੈ। ਯਾਤਰੀ ਨੂੰ ਅਜਿਹਾ ਕਰਦੇ ਦੇਖ ਫਲਾਈਟ ‘ਚ ਮੌਜੂਦ ਕਰੂ ਮੈਂਬਰ ਨੇ ਉਸ ਨੂੰ ਰੰਗੇ ਹੱਥੀਂ ਫੜ ਲਿਆ ਅਤੇ ਫਿਰ ਉਸ ਦੇ ਹੱਥੋਂ ਫੋਨ ਖੋਹ ਲਿਆ। ਇਸ ਤੋਂ ਬਾਅਦ ਯਾਤਰੀ ਨੂੰ ਪੁਲਿਸ ਹਵਾਲੇ ਕਰ ਗਿਆ ਹੈ।

ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ

ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ X ‘ਤੇ @PicturesFoIder ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਇਹ ਖਬਰ ਲਿਖੇ ਜਾਣ ਤੱਕ 4 ਕਰੋੜ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਹਨ ਅਤੇ 3 ਲੱਖ ਲੋਕ ਇਸ ਨੂੰ ਪਸੰਦ ਕਰ ਚੁੱਕੇ ਹਨ। ਇਸ ਵੀਡੀਓ ‘ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਈ ਯੂਜ਼ਰਸ ਯਾਤਰੀਆਂ ਦੀ ਆਲੋਚਨਾ ਕਰ ਰਹੇ ਹਨ। ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ- ‘ਬਹੁਤ ਨਿਰਾਸ਼, ਬੇਹੱਦ ਘਿਣਾਉਣੀ, ਉਸ ਨੂੰ ਅਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਕੋਈ ਹੋਰ ਅਜਿਹਾ ਮਾੜਾ ਕੰਮ ਨਾ ਕਰ ਸਕੇ।