Passenger Punch to Indigo Pilot: ਦਿੱਲੀ ਏਅਰਪੋਰਟ ‘ਤੇ ਫਲਾਈਟ ਲੇਟ ਹੋਣ ‘ਤੇ ਯਾਤਰੀ ਨੂੰ ਆਇਆ ਗੁੱਸਾ, ਪਾਇਲਟ ਨੂੰ ਮਾਰਿਆ ਮੁੱਕਾ, VIDEO ਵਾਇਰਲ
Flights Late due to Fog: ਫਲਾਈਟ ਟ੍ਰੈਕਰ ਵੈੱਬਸਾਈਟ Flightradar24 ਮੁਤਾਬਕ ਇਹ ਘਟਨਾ ਦਿੱਲੀ ਹਵਾਈ ਅੱਡੇ 'ਤੇ ਕਈ ਉਡਾਣਾਂ ਦੇ ਦੇਰੀ ਦੇ ਵਿਚਕਾਰ ਵਾਪਰੀ। ਸੋਮਵਾਰ ਨੂੰ 110 ਉਡਾਣਾਂ ਲੇਟ ਹੋਈਆਂ ਹਨ ਅਤੇ 79 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਔਸਤ ਦੇਰੀ 50 ਮਿੰਟ ਤੱਕ ਪਹੁੰਚ ਗਈ। ਉਡਾਣਾਂ ਦੀ ਲਗਾਤਾਰ ਦੇਰੀ ਕਾਰਨ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਘੰਟਿਆਂਬੱਧੀ ਇੰਤਜ਼ਾਰ ਕਰਨਾ ਪੈਂਦਾ ਹੈ।
ਦਿੱਲੀ ਸਮੇਤ ਉੱਤਰੀ ਭਾਰਤ ਵਿੱਚ ਕੜਾਕੇ ਦੀ ਸਰਦੀ ਅਤੇ ਧੁੰਦ ਪੈ ਰਹੀ ਹੈ। ਸੰਘਣੀ ਧੁੰਦ ਕਾਰਨ ਕਈ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਹਨ। ਇਸ ਦੌਰਾਨ ਇੰਡੀਗੋ ਦੀ ਫਲਾਈਟ ‘ਚ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ, ਜਿਸ ਦੀ ਕਿਸੇ ਨੂੰ ਉਮੀਦ ਵੀ ਨਹੀਂ ਸੀ। ਫਲਾਈਟ ‘ਚ ਦੇਰੀ ਹੋਣ ਕਾਰਨ ਯਾਤਰੀ ਏਨਾ ਜਿਆਦਾ ਗੁੱਸੇ ‘ਚ ਆ ਗਿਆ ਅਤੇ ਉਸ ਨੇ ਪਾਇਲਟ ਨੂੰ ਮੁੱਕਾ ਮਾਰ ਦਿੱਤਾ, ਜਿਸ ਤੋਂ ਬਾਅਦ ਫਲਾਈਟ ‘ਚ ਹਫੜਾ-ਦਫੜੀ ਮਚ ਗਈ। ਮਾਮਲਾ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਇੰਡੀਗੋ ਫਲਾਈਟ ‘ਚ ਦੇਰੀ ਤੋਂ ਤੰਗ ਆ ਕੇ ਇਕ ਯਾਤਰੀ ਨੇ ਪਾਇਲਟ ਨੂੰ ਮੁੱਕਾ ਮਾਰ ਦਿੱਤਾ। ਧੁੰਦ ਕਾਰਨ ਫਲਾਈਟ ਲੇਟ ਹੋ ਰਹੀ ਸੀ ਪਰ ਯਾਤਰੀਆਂ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਸੀ। ਇਸ ਮਾਮਲੇ ਦੀ ਸ਼ਿਕਾਇਤ ਆਈਜੀਆਈ ਪੁਲਿਸ ਨੂੰ ਕੀਤੀ ਗਈ ਹੈ। ਆਈਜੀਆਈ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ। ਸੂਤਰਾਂ ਮੁਤਾਬਕ ਹਵਾਬਾਜ਼ੀ ਸੁਰੱਖਿਆ ਏਜੰਸੀ ਨੇ ਵਾਇਰਲ ਵੀਡੀਓ ਦੇ ਸਬੰਧ ‘ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਦਿੱਲੀ ਪੁਲਿਸ ਮੁਤਾਬਕ, ਇਹ ਘਟਨਾ ਐਤਵਾਰ ਸ਼ਾਮ 7 ਵਜੇ ਦੀ ਹੈ। ਇਹ ਫਲਾਈਟ ਦਿੱਲੀ ਤੋਂ ਗੋਆ ਜਾ ਰਹੀ ਸੀ।
ਵਾਇਰਲ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਫਲਾਈਟ ‘ਚ ਸਵਾਰ ਇਕ ਯਾਤਰੀ ਨੇ ਜਹਾਜ਼ ਦੇ ਪਾਇਲਟ ਨਾਲ ਉਸ ਸਮੇਂ ਕੁੱਟਮਾਰ ਕੀਤੀ ਜਦੋਂ ਉਹ ਫਲਾਈਟ ਦੇ ਲੇਟ ਹੋਣ ਦਾ ਐਲਾਨ ਕਰ ਰਿਹਾ ਸੀ। ਕੁੱਟਮਾਰ ਦਾ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਪੀਲੇ ਰੰਗ ਦੀ ਹੂਡੀ ਪਹਿਨੇ ਇੱਕ ਯਾਤਰੀ ਅਚਾਨਕ ਪਿਛਲੀ ਕਤਾਰ ਤੋਂ ਭੱਜਿਆ ਅਤੇ ਪਾਇਲਟ ਨੂੰ ਮੁੱਕਾ ਮਾਰ ਦਿੱਤਾ। ਵੀਡੀਓ ‘ਚ ਦਾਅਵਾ ਕੀਤਾ ਗਿਆ ਹੈ ਕਿ ਇੰਡੀਗੋ ਦੀ ਫਲਾਈਟ 13 ਘੰਟੇ ਲੇਟ ਸੀ।
ਵੀਡੀਓ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਐਕਸ ‘ਤੇ ਇਕ ਯੂਜ਼ਰ ਨੇ ਲਿਖਿਆ, ‘ਪਾਇਲਟ ਜਾਂ ਕੈਬਿਨ ਕਰੂ ਦਾ ਦੇਰੀ ਨਾਲ ਕੀ ਲੈਣਾ ਦੇਣਾ ਹੈ? ਉਹ ਸਿਰਫ਼ ਆਪਣਾ ਕੰਮ ਕਰ ਰਹੇ ਸਨ। ਇਸ ਆਦਮੀ ਨੂੰ ਗ੍ਰਿਫਤਾਰ ਕਰੋ, ਅਤੇ ਇਸਨੂੰ ਨੋ-ਫਲਾਈ ਸੂਚੀ ਵਿੱਚ ਪਾਓ। ਉਸ ਦੀ ਤਸਵੀਰ ਪ੍ਰਕਾਸ਼ਿਤ ਕਰੋ ਤਾਂ ਜੋ ਲੋਕ ਉਸ ਦੇ ਭੈੜੇ ਸੁਭਾਅ ਤੋਂ ਜਾਣੂ ਹੋ ਸਕਨ।