ਰੇਤ ਮਾਈਨਿੰਗ ‘ਤੇ NGT ਪਹੁੰਚ ਨਵਜੋਤ ਸਿੱਧੂ, ਅਧਿਕਾਰੀਆਂ ‘ਤੇ ਕਾਰਵਾਈ ਦੀ ਕੀਤੀ ਮੰਗ

Updated On: 

12 Jan 2024 17:52 PM

Navjot Sidhu Petition: ਇਸ ਪਸ਼ੀਟਸ਼ਨ 'ਚ ਪੰਜਾਬ 'ਚ ਹੋ ਰਹੀ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਿਆ ਜਾਵੇ। ਸਿੱਧੂ ਨੇ ਮੰਗ ਕੀਤੀ ਹੈ ਕਿ ਰੂਪਨਗਰ 'ਚ ਗੈਰ-ਕਾਨੂੰਨੀ ਮਾਈਨਿੰਗ ਦੀ ਇਜਾਜ਼ਤ ਦੇਣ ਵਾਲੇ ਗਲਤ ਅਧਿਕਾਰੀਆਂ ਦੀ ਪਛਾਣ ਕੀਤੀ ਜਾਵੇ ਅਤੇ ਇਨ੍ਹਾਂ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਰੇਤ ਦੀ ਮਾਈਨਿੰਗ ਦਾ ਮੁੱਦਾ ਪੰਜਾਬ ਅਤੇ ਹਰਿਆਣਾ ਦੇ ਹਾਈਕੋਰਟ ਵਿੱਚ ਵੀ ਚੁੱਕਿਆ ਗਿਆ ਸੀ।

ਰੇਤ ਮਾਈਨਿੰਗ ਤੇ NGT ਪਹੁੰਚ ਨਵਜੋਤ ਸਿੱਧੂ, ਅਧਿਕਾਰੀਆਂ ਤੇ ਕਾਰਵਾਈ ਦੀ ਕੀਤੀ ਮੰਗ

ਨਵਜੋਤ ਸਿੰਘ ਸਿੱਧੂ

Follow Us On

ਕਾਂਗਰਸੀ ਆਗੂ ਨਵਜੋਤ ਸਿੱਧੂ (Navjot Sidhu) ਨੇ ਪੰਜਾਬ ਚ ਹੋ ਰਹੀ ਰੇਤ ਮਾਈਨਿੰਗ ਨੂੰ ਲੈ ਕੇ ਨੈਸ਼ਨਲ ਗ੍ਰੀਨ ਟ੍ਰਿਬਯੂਨਲ (NGT)’ਚ ਇੱਕ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਇਸ ਪਸ਼ੀਟਸ਼ਨ ‘ਚ ਪੰਜਾਬ ‘ਚ ਹੋ ਰਹੀ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਿਆ ਜਾਵੇ। ਸਿੱਧੂ ਨੇ ਮੰਗ ਕੀਤੀ ਹੈ ਕਿ ਰੂਪਨਗਰ ‘ਚ ਗੈਰ-ਕਾਨੂੰਨੀ ਮਾਈਨਿੰਗ ਦੀ ਇਜਾਜ਼ਤ ਦੇਣ ਵਾਲੇ ਗਲਤ ਅਧਿਕਾਰੀਆਂ ਦੀ ਪਛਾਣ ਕੀਤੀ ਜਾਵੇ ਅਤੇ ਇਨ੍ਹਾਂ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ।

ਇਸ ਦੀ ਜਾਣਕਾਰੀ ਉਨ੍ਹਾਂ ਆਪਣੇ ਟਵੀਟਰ ‘ਤੇ ਇੱਕ ਪੋਸਟ ਰਾਹੀਂ ਕੀਤੀ ਹੈ। ਉਨ੍ਹਾਂ ਕਿਹਾ ਰੂਪਨਗਰ ਖੇਤਰ ਵਿੱਚ ਵੱਡੇ ਪੱਧਰ ‘ਤੇ ਮਸ਼ੀਨੀ ਮਾਈਨਿੰਗ ਅਤੇ ਕਰੱਸ਼ਰ ਦੀ ਕਾਰਵਾਈ ਦੇ ਕਾਰਨ ਵਾਤਾਵਰਣ ‘ਤੇ ਬੁਰਾ ਪ੍ਰਭਾਵ ਪਾਇਆ ਹੈ। ਨਾਲ ਹੀ ਉਨ੍ਹਾਂ ਆਪਣੀ ਪਟੀਸ਼ਨ ਚ ਲਿਖਿਆ ਹੈ ਕਿ ਗੈਰ-ਕਾਨੂੰਨੀ, ਗੈਰ-ਨਿਯੰਤ੍ਰਿਤ ਅਤੇ ਗੈਰ-ਵਿਗਿਆਨਕ ਤੋਰ ਤੇ ਕੀਤੀ ਗਈ ਖੁਦਾਈ ਦਰਿਆ ਦੇ ਬੈੱਡ ਨੂੰ ਬਦਲ ਸਕਦੀ ਹੈ ਜਿਸ ਕਾਰਨ ਖੇਤਰ ‘ਚ ਹੜ੍ਹ ਦਾ ਜੋਖਮ ਵਧ ਸਕਦਾ ਹੈ।

ਹਾਈ ਰੋਕਟ ‘ਚ ਚੁੱਕਿਆ ਗਿਆ ਸੀ ਮੁੱਦਾ

ਦੱਸ ਦਈਏ ਕੀ ਰੇਤ ਦੀ ਮਾਈਨਿੰਗ ਦਾ ਮੁੱਦਾ ਪੰਜਾਬ ਅਤੇ ਹਰਿਆਣਾ ਦੇ ਹਾਈਕੋਰਟ ਵਿੱਚ ਵੀ ਚੁੱਕਿਆ ਗਿਆ ਸੀ। ਇਸ ਦੌਰਾਨ ਕੋਰਟ ਨੇ ਵੀ ਇਹ ਗੱਲ ਕਹੀ ਸੀ ਰੂਪਨਗਰ ਹੀ ਪੂਰੇ ਪੰਜਾਬ ਚ ਵੱਡੇ ਪੱਧਰ ‘ਤੇ ਮਾਈਨਿੰਗ ਕੀਤੀ ਜਾ ਰਹੀ ਹੈ। ਨਾਲ ਹੀ ਕੋਰਟ ਨੇ ਪ੍ਰਸ਼ਾਸਨ ‘ਤੇ ਸਵਾਲ ਚੁੱਕਦਿਆਂ ਕਿਹਾ ਸੀ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ-ਨਾਲ ਸਥਾਨਕ ਪੁਲਿਸ ਵੀ ਇਨ੍ਹਾਂ ਕਾਰਵਾਈਆਂ ਪਿੱਛੇ ਅਸਲ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।

Exit mobile version