ਪਿਤਾ ਦੇ ਹੱਥੀਂ ਮਾਰੀ ਗਈ ਟਿੱਬਾ ਅਲੀ ਕਤਲ ਕਾਂਡ ਦੇ ਖ਼ਿਲਾਫ਼ ਰੋਸ਼ ਪ੍ਰਦਰਸ਼ਨ

Published: 

06 Feb 2023 12:41 PM

ਇਰਾਕ ਦੇ ਪੀਨਲ ਕੋਡ ਦੀ ਧਾਰਾ-41 ਵਿੱਚ ਲਿਖਿਆ ਹੈ ਕਿ ਪਤੀ ਆਪਣੀ ਪਤਨੀ ਨੂੰ ਅਨੁਸ਼ਾਸਨ ਵਿੱਚ ਰੱਖਣ ਵਾਸਤੇ ਉਸ ਦੇ ਨਾਲ ਮਾਰਕੁੱਟ ਕਰਨ ਸਮੇਤ ਕਿਸੇ ਵੀ ਤਰ੍ਹਾਂ ਦਾ ਹੁਕਮ ਚਲਾ ਸਕਦਾ ਹੈ

ਪਿਤਾ ਦੇ ਹੱਥੀਂ ਮਾਰੀ ਗਈ ਟਿੱਬਾ ਅਲੀ ਕਤਲ ਕਾਂਡ ਦੇ ਖ਼ਿਲਾਫ਼ ਰੋਸ਼ ਪ੍ਰਦਰਸ਼ਨ
Follow Us On
  • ਮਹਿਲਾ ਅਧਿਕਾਰ ਸੰਗਠਨਾਂ ਅਤੇ ਸਥਾਨਕ ਬਾਸ਼ਿੰਦਿਆਂ ਦਾ ਸਰਕਾਰ ਦੇ ਖ਼ਿਲਾਫ਼ ਸੜਕਾਂ ਤੇ ਪਿੱਟ ਸਿਆਪਾ

ਬਗਦਾਦ : ਪਿਛਲੇ ਦਿਨਾਂ 22 ਸਾਲਾਂ ਦੀ ਯੂਟਿਊਬਰ ਟਿੱਬਾ ਅਲ ਅਲੀ ਦੀ ਉਸ ਦੇ ਆਪਣੇ ਪਿਤਾ ਦੇ ਹੱਥੀਂ ਆਨਰ ਕਿਲਿੰਗ ਦੇ ਨਾਂ ਤੇ ਕਥਿਤ ਤੌਰ ਤੇ ਉਸਦਾ ਗਲਾ ਘੋਟਕੇ ਮਾਰ ਦਿੱਤੇ ਜਾਣ ਦੀ ਵਾਰਦਾਤ ਮਗਰੋਂ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਐਤਵਾਰ ਨੂੰ ਸੜਕਾਂ ਤੇ ਜਮਾਂ ਹੋ ਗਏ ਜਿੱਥੇ ਉਹਨਾਂ ਨੇ ਸਰਕਾਰ ਦੇ ਖਿਲਾਫ ਪਿੱਟ ਸਿਆਪਾ ਕਰਦੇ ਹੋਏ ਮਹਿਲਾਵਾਂ ਦੀ ਰੱਖਿਆ ਵਾਸਤੇ ਜ਼ਿਆਦਾ ਸਖ਼ਤ ਕਨੂੰਨਾਂ ਦੀ ਹਿਮਾਇਤ ਕੀਤੀ।

ਸੜਕਾਂ ਤੇ ਉਤਰੇ ਪ੍ਰਦਰਸ਼ਨਕਾਰੀ

ਸੜਕਾਂ ਤੇ ਉਤਰੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਟਿੱਬਾ ਅਲ ਅਲੀ ਕਤਲ ਕਾਂਡ ਦੇ ਖ਼ਿਲਾਫ਼ ਤਖਤੀਆਂ ਚੁੱਕੀਆਂ ਹੋਈਆਂ ਸਨ। ਅਜਿਹੀ ਹੀ ਇਕ ਤਖ਼ਤੀ ਤੇ ਲਿਖਿਆ ਸੀ, ਕਿਸੀ ਕੁੜੀ ਜਾਂ ਔਰਤ ਦੀ ਹੱਤਿਆ ਕਰਨ ਦੀ ਵਾਰਦਾਤ ਨੂੰ ਅੰਜਾਮ ਦੇਣਾ ਕਿਸੇ ਵੀ ਪਾਸਿਓਂ ਸਨਮਾਨ ਦੀ ਗੱਲ ਨਹੀਂ। ਇਕ ਹੋਰ ਪ੍ਰਦਰਸ਼ਨਕਾਰੀ ਦੇ ਹੱਥੀਂ ਫੜੀ ਤਖ਼ਤੀ ਤੇ ਲਿਖਿਆ ਸੀ, ਟਿੱਬਾ ਅਲੀ ਦੇ ਪਿਓ ਨੂੰ ਫਾਂਸੀ ਤੇ ਚਾੜ੍ਹ ਦਿਓ।

ਔਰਤਾਂ ਉੱਤੇ ਹੁਕਮ ਚਲਾਉਣ ਦਾ ਹੱਕ ਦਿੰਦਾ ਹੈ ਇਰਾਕ ਦਾ ਕਨੂੰਨ

ਅਸਲ ਵਿੱਚ ਇਰਾਕ ਦੇ ਪੀਨਲ ਕੋਡ ਦੀ ਧਾਰਾ-41 ਵਿੱਚ ਲਿਖਿਆ ਹੈ ਕਿ ਪਤੀ ਆਪਣੀ ਪਤਨੀ ਨੂੰ ਅਨੁਸ਼ਾਸਨ ਵਿੱਚ ਰੱਖਣ ਵਾਸਤੇ ਉਸ ਦੇ ਨਾਲ ਮਾਰ-ਕੁਟਾਈ ਕਰਨ ਸਮੇਤ ਕਿਸੇ ਵੀ ਤਰ੍ਹਾਂ ਦਾ ਹੁਕਮ ਚਲਾ ਸਕਦਾ ਹੈ। ਦੂਜੇ ਪਾਸੇ, ਇਰਾਕ ਦੇ ਹੀ ਪੀਨਲ ਕੋਡ ਦੀ ਧਾਰਾ-409 ਦੇ ਹੇਠ ਅਜਿਹੇ ਦੋਸ਼ੀ ਕਰਾਰ ਦਿੱਤੇ ਮਰਦਾਂ ਵਾਸਤੇ ਜੇਲ੍ਹ ਦੀ ਸਜ਼ਾ ਨੂੰ ਘਟਾ ਕੇ ਸਿਰਫ਼ ਤਿੰਨ ਸਾਲ ਕਰ ਦਿੱਤਾ ਗਿਆ ਹੈ ਜੋ ਵਿਬਚਾਰ ਕਰਦੀ ਆਪਣੀ ਪਤਨੀ ਜਾਂ ਆਪਣੇ ਪਰਿਵਾਰ ਦੀ ਕੁੜੀਆਂ ਅਤੇ ਮਹਿਲਾਵਾਂ ਦਾ ਕਤਲ ਕਰ ਦੇਣ ਜਾਂ ਉਹਨਾਂ ਦੀ ਹਮੇਸ਼ਾ ਵਾਸਤੇ ਹੱਡੀਆਂ-ਪਸਲੀਆਂ ਤੋੜ ਦਿੰਦੇ ਹਨ।

ਰਾਤ ਦੇ ਸਮੇਂ ਨੀਂਦ ਵਿੱਚ ਸੀ ਟਿੱਬਾ ਅਲੀ

ਦੱਸਿਆ ਜਾਂਦਾ ਹੈ ਕਿ ਉਸ ਦੇ ਪਿਤਾ ਨੇ ਟਿੱਬਾ ਦਾ ਗਲਾ ਘੋਟ ਕੇ ਉਸ ਵੇਲੇ ਕਤਲ ਕਰ ਦਿੱਤਾ ਸੀ ਜਦੋਂ ਉਹ ਰਾਤ ਦੇ ਸਮੇਂ ਨੀਂਦ ਵਿੱਚ ਸੀ। ਹੁਣ ਇਸ ਕਥਿਤ ਆਨਰ ਕਿਲਿੰਗ ਸਬੰਧੀ ਕਤਲ ਕਾਂਡ ਦੇ ਖਿਲਾਫ ਮਹਿਲਾ ਅਧਿਕਾਰ ਸੰਗਠਨ ਅਤੇ ਸਥਾਨਕ ਬਾਸ਼ਿੰਦੇ ਸੜਕਾਂ ਤੇ ਉਤਰ ਆਏ ਹਨ ਅਤੇ ਮੁਲਕ ਵਿੱਚ ਮਹਿਲਾਵਾਂ ਦੇ ਖਿਲਾਫ ਰੋਜ਼ ਵਾਪਰਦੀਆਂ ਹਿੰਸਕ ਘਟਨਾਵਾਂ ‘ਤੇ ਗੁੱਸਾ ਕੀਤਾ ਜਾ ਰਿਹਾ ਹੈ ਅਤੇ ਅਜਿਹੀਆਂ ਸਾਜ਼ਿਸ਼ਾ ਕਰਨ ਵਾਲੇ ਦਰਿੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੇ ਜਾਣ ਵਾਸਤੇ ਬੇਹੱਦ ਸਖ਼ਤ ਕਨੂੰਨਾਂ ਦੀ ਹਿਮਾਇਤ ਕੀਤੀ ਜਾ ਰਹੀ ਹੈ।

ਟਰਕੀ ਦੇ ਇਸਤਾਂਬੁਲ ਚ ਰਹਿੰਦੀ ਸੀ ਟਿੱਬਾ ਅਲੀ

ਆਪਣੇ ਪਿਤਾ ਦੇ ਹੱਥੀਂ ਗਲਾ ਘੋਟ ਕੇ ਮਾਰੀ ਗਈ ਟਿੱਬਾ ਅਲੀ ਟਰਕੀ ਦੀ ਰਾਜਧਾਨੀ ਇਸ੍ਤਾਂਬੁਲ ਵਿੱਚ ਰਹਿੰਦੀ ਸੀ ਅਤੇ ਉਸਦੇ ਯੂਟਿਊਬ ਚੈਨਲ ਉੱਤੇ 20 ਹਜ਼ਾਰ ਤੋਂ ਵੀ ਵੱਧ ਸਬਸਕਰਾਇਬਰ ਹਨ। ਆਪਣੇ ਯੂ-ਟਿਊਬ ਚੈਨਲ ਉੱਤੇ ਟਿੱਬਾ ਟਰਕੀ ਵਿੱਚ ਆਪਣੀ ਜਿੰਦਗੀ ਦੇ ਪਹਿਲੂਆਂ ਦੇ ਨਾਲ-ਨਾਲ ਪੇਸ਼ੇ ਤੋਂ ਰੀਅਲ ਐਸਟੇਟ ਇਨਵੈਸਟਰ ਅਤੇ ਸੀਰੀਆ ਚ ਪੈਦਾ ਹੋਏ ਆਪਣੇ ਮੰਗੇਤਰ ਨੂੰ ਲੈ ਕੇ ਵੀ ਜਾਣਕਾਰੀਆਂ ਦਿੰਦੀ ਰਹਿੰਦੀ ਸੀ।