ਸੰਗਰੂਰ ਗੰਨ ਹਾਉਸ ਲੁੱਟ ਮਾਮਲੇ 5 ਗ੍ਰਿਫ਼ਤਾਰ, ਪੁਲਿਸ ਨੇ 16 ਚੋਂ 14 ਹਥਿਆਰ ਕੀਤੇ ਬਰਾਮਦ

Published: 

15 Jan 2024 11:41 AM

Sangrur Gun House Loot: ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਹਥਿਆਰਾਂ ਦੀ ਦੁਕਾਨ ਵਿੱਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ। ਚੋਰ ਅਸਲਾ ਲਾਈਸੈਂਸ ਦੀ ਦੁਕਾਨ ਦੇ ਸ਼ਟਰ ਨੂੰ ਤੋੜ ਕੇ ਅੰਦਰ ਹੋਏ ਦਾਖਿਲ ਹੋ ਗਏ ਸਨ। ਚੋਰਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ 16 ਹਥਿਆਰ ਬਰਾਮਦ ਕੀਤੇ ਸਨ।ਇਸ ਨੂੰ ਲੈ ਕੇ ਇੱਕ ਸੀਸੀਟੀਵੀ ਵੀ ਸਾਹਮਣੇ ਆਇਆ ਸੀ। ਚੋਰਾਂ ਨੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਨਿਹੰਗ ਸਿੰਘਾਂ ਦੇ ਕੱਪੜੇ ਪਾਏ ਸਨ।

ਸੰਗਰੂਰ ਗੰਨ ਹਾਉਸ ਲੁੱਟ ਮਾਮਲੇ 5 ਗ੍ਰਿਫ਼ਤਾਰ, ਪੁਲਿਸ ਨੇ 16 ਚੋਂ 14 ਹਥਿਆਰ ਕੀਤੇ ਬਰਾਮਦ
Follow Us On

ਸੰਗਰੂਰ ਦੇ ਗੰਨ ਹਾਉਸ ਚ ਹੋਈ ਹਥਿਆਰਾਂ ਦੇ ਚੋਰੀ ਦੇ ਮਾਮਲੇ ਨੂੰ ਪੁਲਿਸ ਨੇ 24 ਘੰਟਿਆਂ ਚ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਚ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਨ੍ਹਾਂ ਵੱਲੋਂ ਚੋਰੀ ਕੀਤੇ 16 ਚੋਂ 14 ਹੱਥਿਆਰ ਵੀ ਬਰਾਮਦ ਕਰ ਲਏ ਹਨ। ਇਨ੍ਹਾਂ ਕੋਲੋਂ 30 ਕਾਰਤੂਸ ਅਤੇ ਇੱਕ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਇਨ੍ਹਾਂ ਬਦਮਾਸ਼ਾਂ ਨੇ ਸੰਗਰੂਰ ਦੇ ਇੱਕ ਗੰਨ ਹਾਉਸ ਤੋਂ 16 ਹੱਥਿਆਰ ਚੋਰੀ ਕੀਤੇ ਸਨ।

ਡੀਆਈਜੀ ਹਰਚਰਨ ਸਿੰਘ ਭੁੱਲਰ ਸੰਗਰੂਰ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪੁਲਿਸ ਟੀਮ ਨੇ ਮੁਸ਼ਤੈਦੀ ਨਾਲ ਕਾਰਵਾਈ ਕਰਦੇ ਹੋਏ 24 ਘੰਟਿਆਂ ਦੇ ਅੰਦਰ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਨਾਲ ਹੀ ਪੁਲਿਸ ਪਾਰਟੀ ਨੇ 16 ਹਥਿਆਰਾਂ ‘ਚੋਂ 14 ਹਥਿਆਰ ਤੇ 30 ਕਾਰਤੂਸ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਨਿਹੰਗ ਸਿੰਘਾਂ ਦੇ ਕੱਪੜੇ ਪਾਏ ਸਨ ਤਾਂ ਜੋ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਨਾ ਕਰ ਸਕੇ।

ਇਸ ਤੋਂ ਇਲਾਵਾ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਇਨ੍ਹਾਂ ਕੋਲੋਂ ਇੱਕ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਨਾਲ ਹੀ ਪੁਲਿਸ ਨੇ ਕਿਹਾ ਹੈ ਕਿ ਗੰਨ ਹਾਊਸ ਦੇ ਮਾਲਕ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਉਸ ਨੇ ਆਪਣੀ ਸ਼ੋਪ ਦੇ ਬਾਹਰ ਕੋਈ ਗਾਰਡ ਨਹੀਂ ਰੱਖਿਆ ਸੀ ਅਤੇ ਕਾਨੂੰਨ ਅਨੁਸਾਰ ਦੁਕਾਨ ਦੇ ਬਾਹਰ ਉਸ ਨੇ ਕੈਮਰੇ ਵੀ ਵਿਵਸਥਾ ਨਹੀਂ ਕੀਤੀ ਸੀ।

ਕੀ ਹੈ ਪੂਰਾ ਮਾਮਲਾ

ਸੰਗਰੂਰ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਹਥਿਆਰਾਂ ਦੀ ਦੁਕਾਨ ਵਿੱਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ। ਚੋਰ ਅਸਲਾ ਲਾਈਸੈਂਸ ਦੀ ਦੁਕਾਨ ਦੇ ਸ਼ਟਰ ਨੂੰ ਤੋੜ ਕੇ ਅੰਦਰ ਹੋਏ ਦਾਖਿਲ ਹੋ ਗਏ ਸਨ। ਚੋਰਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ 16 ਹਥਿਆਰ ਬਰਾਮਦ ਕੀਤੇ ਸਨ।ਇਸ ਨੂੰ ਲੈ ਕੇ ਇੱਕ ਸੀਸੀਟੀਵੀ ਵੀ ਸਾਹਮਣੇ ਆਇਆ ਸੀ ਜਿਸ ਚ ਇਹ ਲੁਟੇਰੇ ਅਸਲਾ ਲੁੱਟਦੇ ਨਜ਼ਰ ਆ ਰਹੇ ਸਨ। ਪੁਲਿਸ ਨੂੰ ਭੰਬਲਬੂਸੇ ਚ ਪਾਉਣ ਲਈ2 ਲੁਟੇਰਿਆਂ ਨੇ ਨਿਹੰਗ ਦਾ ਬਾਣਾ ਪਾਇਆ ਹੋਇਆ ਸੀ।