ਸੰਗਰੂਰ ‘ਚ ਅਸਲਾ ਦੁਕਾਨ ਤੋਂ 16 ਹਥਿਆਰ ਚੋਰੀ, ਨਿਹੰਗ ਦੇ ਬਾਣੇ ‘ਚ ਮੁਲਜ਼ਮ

Updated On: 

14 Jan 2024 09:20 AM

ਚੋਰ ਅਸਲਾ ਲਾਈਸੈਂਸ ਦੀ ਦੁਕਾਨ ਦੇ ਸ਼ਟਰ ਨੂੰ ਤੋੜ ਕੇ ਅੰਦਰ ਹੋਏ ਦਾਖਿਲ ਹੋ ਗਏ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਨੂੰ ਲੈ ਕੇ ਇੱਕ ਸੀਸੀਟੀਵੀ ਵੀ ਸਾਹਮਣੇ ਆ ਰਿਹਾ ਹੈ ਜਿਸ ਚ ਇਹ ਲੁਟੇਰੇ ਅਸਲਾ ਲੁੱਟਦੇ ਨਜ਼ਰ ਆ ਰਹੇ ਹਨ। ਪੁਲਿਸ ਇਨ੍ਹਾਂ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ।

ਸੰਗਰੂਰ ਚ ਅਸਲਾ ਦੁਕਾਨ ਤੋਂ 16 ਹਥਿਆਰ ਚੋਰੀ, ਨਿਹੰਗ ਦੇ ਬਾਣੇ ਚ ਮੁਲਜ਼ਮ

ਸੰਗਰੂਰ ਗੰਨ ਸ਼ੋਪ

Follow Us On

ਸੰਗਰੂਰ (Sangrur) ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਹਥਿਆਰਾਂ ਦੀ ਦੁਕਾਨ ਵਿੱਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਅਸਲਾ ਲਾਈਸੈਂਸ ਦੀ ਦੁਕਾਨ ਦੇ ਸ਼ਟਰ ਨੂੰ ਤੋੜ ਕੇ ਅੰਦਰ ਹੋਏ ਦਾਖਿਲ ਹੋ ਗਏ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਨੂੰ ਲੈ ਕੇ ਇੱਕ ਸੀਸੀਟੀਵੀ ਵੀ ਸਾਹਮਣੇ ਆ ਰਿਹਾ ਹੈ ਜਿਸ ਚ ਇਹ ਲੁਟੇਰੇ ਅਸਲਾ ਲੁੱਟਦੇ ਨਜ਼ਰ ਆ ਰਹੇ ਹਨ। ਪੁਲਿਸ ਇਨ੍ਹਾਂ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਚੋਰ ਦੁਕਾਨ ਚੋਂ 16 ਹੱਥਿਆਰ ਲੈ ਕੇ ਫਰਾਰ ਹੋਏ ਹਨ।

ਐਸਐਸਪੀ ਸੰਗਰੂਰ ਸਤਿੰਦਰ ਸਿੰਘ ਚਾਹਲ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ ਹੀ ਜਾਣਕਾਰੀ ਮਿਲੀ ਸੀ ਕਿ ਅਸਲਾ ਲਾਈਸੈਂਸ ਦੀ ਦੁਕਾਨ ਦੇ ਉੱਪਰ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਤੋਂ ਬਾਅਦ ਸਾਡੀ ਟੀਮ ਲਗਾਤਾਰ ਇਸ ਦੀ ਜਾਂਚ ਕਰ ਰਹੀ ਹੈ ਤੇ ਸੀਸੀਟੀਵੀ ਨੂੰ ਜਾਂਚਿਆ ਜਾ ਰਿਹਾ ਹੈ। ਇਸ ਤੋਂ ਬਾਅਦ ਹੀ ਜਿਹੜੀ ਸਹੀ ਜਾਣਕਾਰੀ ਆ ਉਹ ਦਿੱਤੀ ਜਾਵੇਗੀ। ਇਸ ਜਾਂਚ ਤੋਂ ਬਾਅਦ ਪਤਾ ਚੱਲੇਗਾ ਕਿ ਇਸ ਵਾਰਦਾਤ ‘ਚ ਹੋਰ ਕੌਣ ਸ਼ਾਮਿਲ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਅਸਲਾ ਲਾਈਸੈਂਸ ਦੁਕਾਨ ਦੇ ਲਈ ਜਿਹੜੀਆਂ ਗਾਈਡਲਾਈਨ ਜਾਰੀ ਕੀਤੀਆਂ ਜਾਂਦੀਆਂ ਹਨ ਕਿ ਇਹਨਾਂ ਵੱਲੋਂ ਉਹਨਾਂ ਨੂੰ ਫੋਲੋ ਕੀਤਾ ਗਿਆ ਉਹ ਵੀ ਜਾਂਚ ਤੋਂ ਬਾਅਦ ਪਤਾ ਕੀਤਾ ਜਾਵੇਗਾ।

16 ਹਥਿਆਰ ਚੋਰੀ

ਅਸਲਾ ਲਾਈਸੈਂਸ ਦੁਕਾਨ ਦੇ ਮਾਲਕ ਚੰਚਲ ਗੋਇਲ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਦੁਕਾਨ ‘ਚੋਂ ਚੋਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਕੁੱਲ 16 ਹਥਿਆਰ ਚੋਰੀ ਕੀਤੇ ਗਏ ਹਨ, ਜਿਨ੍ਹਾਂ ਵਿੱਚ 32 ਬੋਰ ਦਾ ਪਿਸਤੌਲ 5, 32 ਰਿਵਾਲਵਰ 5, 12 ਬੋਰ ਦੀਆਂ ਬੰਦੂਕਾਂ 5 ਅਤੇ ਇੱਕ 30 ਬੋਰ ਰਾਈਫਲ ਹਨ। ਸੀਸੀਟੀਵੀ ਤਸਵੀਰਾਂ ਦੇ ਅਨੁਸਾਰ ਕੁਲ ਚਾਰ ਲੁਟੇਰੇ ਆਏ ਸਨ ਜਿਨ੍ਹਾਂ ਚੋਂ 3 ਦੁਕਾਨ ਚ ਵੜੇ ਸਨ। ਇਨ੍ਹਾਂ ਚੋਂ 2 ਲੁਟੇਰਿਆਂ ਨੇ ਨਿਹੰਗ ਦਾ ਬਾਣਾ ਪਾਇਆ ਹੋਇਆ ਸੀ।