OMG! ਦੋਸਤਾਂ ਨਾਲ ਸ਼ਰਤ ਲਗਾਉਣੀ ਪਈ ਭਾਰੀ! ਠੰਡੇ ਪਾਣੀ ਨਾਲ ਨਹਾਉਣ ਤੋਂ ਬਾਅਦ ਹਸਪਤਾਲ ਪਹੁੰਚਿਆ ਨੌਜਵਾਨ

Updated On: 

09 Jan 2024 13:22 PM

ਦੋਸਤਾਂ ਨਾਲ ਸ਼ਰਤਾਂ ਲਗਾਉਣੀਆਂ ਤਾਂ ਠੀਕ ਨੇ ਪਰ ਭੁੱਲ ਕੇ ਕੋਈ ਅਜਿਹੀ ਸ਼ਰਤ ਨਾਲ ਲਗਾਓ ਜੋ ਤੁਹਾਨੂੰ ਹਸਪਤਾਲ ਪਹੁੰਚਾ ਦੇਵੇ ਜਾਂ ਇਹ ਕਹਿ ਲਈਏ ਕਿ ਸਾਨੂੰ ਅਜਿਹੀ ਕੋਈ ਗੱਲ ਨਹੀਂ ਕਰਨੀ ਚਾਹੀਦੀ ਜਿਸ ਨਾਲ ਸਾਡੀ ਜ਼ਿੰਦਗੀ ਹੀ ਖ਼ਤਰੇ ਵਿੱਚ ਪੈ ਜਾਵੇ। ਅਕਸਰ ਹੀ ਜਦੋਂ ਦੋਸਤ ਇਕੱਠੇ ਹੁੰਦੇ ਹਨ ਤਾਂ ਉਹ ਕੁੱਝ ਵੱਖਰਾ ਕਰਨ ਵਾਲੇ ਸੋਚਦੇ ਹਨ ਜਾਂ ਇੱਕ ਦੂਜੇ ਦਾ ਮਜ਼ਾਕ ਉੱਡਾਉਂਦੇ ਹਨ। ਅਜਿਹੇ ਵਿੱਚ ਸਾਨੂੰ ਇਹ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਜਿਸ ਨਾਲ ਤੁਹਾਡੀ ਕਹੀ ਗੱਲ ਕਿਸੇ ਪ੍ਰੇਸ਼ਾਨ ਨਾ ਕਰੇ ਜਾਂ ਕਿਸੇ ਦਾ ਗੱਲ ਨਾਲ ਤੁਸੀਂ ਪ੍ਰੇਸ਼ਾਨ ਨਾ ਹੋਵੋ।

OMG! ਦੋਸਤਾਂ ਨਾਲ ਸ਼ਰਤ ਲਗਾਉਣੀ ਪਈ ਭਾਰੀ! ਠੰਡੇ ਪਾਣੀ ਨਾਲ ਨਹਾਉਣ ਤੋਂ ਬਾਅਦ ਹਸਪਤਾਲ ਪਹੁੰਚਿਆ ਨੌਜਵਾਨ
Follow Us On

ਪੰਜਾਬ ਦੇ ਇੱਕ ਨੌਜਵਾਨ ਨੂੰ ਆਪਣੇ ਦੋਸਤਾਂ ਨਾਲ ਸ਼ਰਤ ਲਗਾਉਣੀ ਕੁੱਝ ਮਹਿੰਗੀ ਪੈ ਗਈ ਹੈ। ਸ਼ਰਤ ਦੀ ਇਸ ਜਿੱਦ ਨੇ ਉਸ ਨੌਜਵਾਨ ਨੂੰ ਹਸਪਤਾਲ ਵਿੱਚ ਪਹੁੰਚਾ ਦਿੱਤਾ ਹੈ। ਮਾਮਲਾ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦਾ ਹੈ ਜਿੱਥੇ ਇੱਕ ਲੜਕੇ ਨੇ ਦੋਸਤਾਂ ਨਾਲ ਸ਼ਰਤ ਲਗਾਕੇ ਇਸ ਮੌਸਮ ਵਿੱਚ ਠੰਡੇ ਪਾਣੀ ਨਾਲ ਨਹਾ ਲਿਆ। ਜਿਸ ਤੋਂ ਬਾਅਦ ਉਸਦੀ ਸਿਹਤ ਖ਼ਰਾਬ ਹੋ ਗਈ ਤੇ ਉਸਨੂੰ ਇਲਾਜ ਲਈ ਸੰਗਰੂਰ ਭਵਾਨੀਗੜ੍ਹ ਦੇ ਸਿਵਲ ਹਸਪਤਾਲ ਲਿਆਂਦਾ ਗਿਆ।

ਦੋਸਤਾਂ ਨਾਲ ਮਜ਼ਾਕ ਕਰਦੇ ਹੋਏ ਨੌਜਵਾਨ ਨੇ ਇਸ ਕੜਾਕੇ ਦੀ ਸਰਦੀ ਵਿੱਚ ਠੰਡੇ ਪਾਣੀ ਨਾਲ ਨਹਾਉਣ ਦੀ ਸ਼ਰਤ ਲਗਾ ਲਈ ਸੀ। ਪਹਿਲਾਂ ਚਾਅ ਚਾਅ ਵਿੱਚ ਨੌਜਵਾਨ ਨੇ ਠੰਡੇ ਪਾਣੀ ਨਾਲ ਨਹਾ ਲਿਆ, ਪਰ ਕੁਝ ਦੇਰ ਬਾਅਦ ਹੀ ਉਸ ਨੂੰ ਠੰਡ ਲੱਗਣੀ ਸ਼ੁਰੂ ਹੋ ਗਈ ਅਤੇ ਉਹ ਬੇਹੋਸ਼ ਹੋ ਗਿਆ। ਦੋਸਤਾਂ ਨੇ ਉਸ ਨੂੰ ਚੁੱਕ ਕੇ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਫਿਲਹਾਲ ਉਸ ਦੀ ਸਿਹਤ ਵੀ ਕਾਫ਼ੀ ਸੁਧਾਰ ਹੈ।

ਭਵਾਨੀਗੜ੍ਹ ਦੇ ਹਸਪਤਾਲ ਵਿੱਚ ਲਿਆਂਦਾ ਗਿਆ ਨੌਜਵਾਨ

ਘੱਟ ਕੱਪੜਿਆਂ ਵਿੱਚ ਘੁੰਮਣ ਦੀ ਲਗਾਈ ਸੀ ਸ਼ਰਤ-ਡਾਕਟਰ

ਸਿਵਲ ਹਸਪਤਾਲ ਦੇ ਐਸਐਮਓ ਡਾ: ਵਿਪਨਜੀਤ ਸਿੰਘ ਖੋਸਾ ਨੇ ਦੱਸਿਆ ਕਿ ਸ਼ਹਿਰ ‘ਚ ਰਹਿੰਦੇ ਕੁੱਝ ਦੋਸਤਾਂ ਨੇ ਠੰਡੇ ਪਾਣੀ ਨਾਲ ਨਹਾਉਣ ਅਤੇ ਰਾਤ ਨੂੰ ਘੱਟ ਕੱਪੜਿਆਂ ‘ਚ ਬਾਹਰ ਘੁੰਮਣ ਦੀ ਸ਼ਰਤ ਲਗਾਈ ਸੀ | ਪੰਜਾਬ ਵਿੱਚ ਸਰਦੀ ਕਾਰਨ ਦਿਨ ਦਾ ਤਾਪਮਾਨ 4 ਤੋਂ 10 ਡਿਗਰੀ ਦੇ ਵਿਚਕਾਰ ਰਹਿੰਦਾ ਹੈ। ਸ਼ੀਤ ਲਹਿਰ ਦੇ ਇਸ ਦੌਰ ਵਿੱਚ ਸਰੀਰ ਵਿੱਚ ਮਾਮੂਲੀ ਜਿਹੀ ਗੜਬੜ ਵੀ ਘਾਤਕ ਹੋ ਸਕਦੀ| ਜਿਸ ਨੂੰ ਸਮਝਣ ਵਿੱਚ ਸ਼ਾਇਦ ਇਹ ਨੌਜਵਾਨ ਅਸਮਰੱਥ ਰਹੇ।

ਕਦੋਂ ਆਉਂਦਾ ਹੈ ਸਟ੍ਰੋਕ?

ਐਸਐਮਓ ਡਾ.ਖੋਸਾ ਨੇ ਦੱਸਿਆ ਕਿ ਉਹ ਸਰਦੀਆਂ ਵਿੱਚ ਠੰਡੇ ਪਾਣੀ ਦੀ ਵਰਤੋਂ ਕਰਨ ਦੀ ਸਲਾਹ ਨਹੀਂ ਦਿੰਦੇ ਹਨ। ਉਨ੍ਹਾਂ ਅਨੁਸਾਰ, ਦਿਲ ਦਾ ਦੌਰਾ ਜਾਂ ਸਟ੍ਰੋਕ ਉਦੋਂ ਪੈਂਦਾ ਹੈ ਜਦੋਂ ਤੁਹਾਡੀਆਂ ਮਾਸਪੇਸ਼ੀਆਂ ਨੂੰ ਲੋੜੀਂਦਾ ਖੂਨ ਨਹੀਂ ਮਿਲਦਾ ਅਤੇ ਉਹ ਬਲੱਡ ਕਲੌਟ ਕਾਰਨ ਬੰਦ ਹੋ ਜਾਂਦੀਆਂ ਹਨ।

ਦਿਲ ਦੀ ਬਿਮਾਰੀ ਤੋਂ ਪੀੜਤ ਲੋਕਾਂ ਲਈ ਠੰਡੇ ਪਾਣੀ ਨਾਲ ਨਹਾਉਣਾ ਨੁਕਸਾਨਦੇਹ ਹੋ ਸਕਦਾ ਹੈ। ਕਿਉਂਕਿ ਠੰਡਾ ਪਾਣੀ ਸਰੀਰ ਨੂੰ ਝਟਕਾ ਦਿੰਦਾ ਹੈ, ਜਿਸ ਨਾਲ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ, ਖੂਨ ਦਾ ਪ੍ਰਵਾਹ ਹੌਲੀ ਹੋ ਜਾਂਦਾ ਹੈ। ਦਿਲ ਵੀ ਤੇਜ਼ੀ ਨਾਲ ਧੜਕਣ ਲੱਗਦਾ ਹੈ। ਬ੍ਰੇਨ ਸਟ੍ਰੋਕ ਭਾਰਤ ਵਿੱਚ ਅਪਾਹਜਤਾ ਅਤੇ ਮੌਤ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ। ਹਰ ਸਾਲ ਇਕੱਲੇ ਸਟ੍ਰੋਕ ਦੇ ਲਗਭਗ 18 ਲੱਖ ਮਾਮਲੇ ਰਿਪੋਰਟ ਕੀਤੇ ਜਾਂਦੇ ਹਨ। ਇਸ ਲਈ ਸਾਨੂੰ ਠੰਡ ਦੇ ਮੌਸਮ ਵਿੱਚ ਆਪਣੇ ਸਰੀਰ ਦਾ ਵਿਸ਼ੇਸ ਧਿਆਨ ਰੱਖਣਾ ਚਾਹੀਦਾ ਹੈ।