ਸ਼ੋਸਲ ਮੀਡੀਆ ‘ਤੇ ਫੇਮ ਲੈਣ ਦੀ ਭੁੱਖੀ ਲੜਕੀ ਬੁਰੀ ਫਸੀ, ਸਾਈਬਰ ਕ੍ਰਾਈਮ ਦਾ ਕੇਸ ਦਰਜ

Updated On: 

13 Sep 2023 00:02 AM

ਫਰੀਦਕੋਟ ਪੁਲਿਸ ਵੱਲੋਂ ਸਹਿਰ ਦੇ ਰਹਿਣ ਵਾਲੇ ਇਕ ਸਖਸ ਦੇ ਬਿਆਨਾਂ ਤੇ ਜਲੰਧਰ ਸਹਿਰ ਨਾਲ ਸੰਬੰਧਿਤ ਇਕ ਲੜਕੀ ਤੇ ਇਨਫਰਮੇਸ਼ਨ ਟੈਕਨਾਲੋਜੀ ਐਕਟ 2000 ਦੀ ਧਾਰਾ 67 ਅਤੇ ਆਈਪੀਸੀ ਦੀ ਧਾਰਾ 500 ਅਤੇ 509 ਤਹਿਤ ਮੁਕੱਦਮਾਂ ਦਰਜ ਕੀਤਾ ਗਿਆ ਹੈ। ਇਹ ਮਾਮਲਾ ਉਕਤ ਔਰਤ ਤੇ ਆਪਣੇ ਪਹਿਚਾਣ ਵਾਲੇ ਪਰਿਵਾਰ ਦੀਆਂ ਕਥਿਤ ਅਸ਼ਲੀਲ ਫੋਟੋ ਸ਼ੋਸ਼ਲ ਮੀਡੀਆ ਤੇ ਵਾਇਰਲ ਕਰਨ ਦੇ ਚਲਦੇ ਦਰਜ ਕੀਤਾ ਗਿਆ ਹੈ।

ਸ਼ੋਸਲ ਮੀਡੀਆ ਤੇ ਫੇਮ ਲੈਣ ਦੀ ਭੁੱਖੀ ਲੜਕੀ ਬੁਰੀ ਫਸੀ, ਸਾਈਬਰ ਕ੍ਰਾਈਮ ਦਾ ਕੇਸ ਦਰਜ
Follow Us On

ਫਰੀਦਕੋਟ। ਫਰੀਦਕੋਟ ਦੇ ਦਸ਼ਮੇਸ਼ ਨਗਰ ਦੇ ਰਹਿਣ ਵਾਲੇ ਇਕ ਸਖਸ ਨੇ ਜਿਲ੍ਹਾ ਪੁਲਿਸ ਮੁਖੀ ਫਰੀਦਕੋਟ ਨੂੰ ਇਕ ਲਿਖਤ ਸ਼ਿਕਾਇਤ ਦੇ ਕੇ ਦੱਸਿਆ ਕਿ ਜਲੰਧਰ (Jalandhar) ਜਿਲ੍ਹੇ ਦੇ ਗੋਰਾਇਆਂ ਪਿੰਡ ਦੀ ਰਹਿਣ ਵਾਲੀ ਪ੍ਰੇਰਨਾ ਨਾਮੀ ਲੜਕੀ( ਬਦਲਿਆ ਹੋਇਆ ਨਾਮ) ਨੇ ਆਪਣੀ ਅਤੇ ਉਸ ਦੇ ਪਰਿਵਾਰ ਦੀ ਕਥਿਤ ਅਸ਼ਲੀਲ ਫੋਟੋ ਇੰਸਟਾਗ੍ਰਾਮ ਆਈਡੀ ਤੇ ਅਪਲੋਡ ਕੀਤੀ ਹੇ ਜਿਸ ਨਾਲ ਉਹਨਾਂ ਦੇ ਪੂਰੇ ਪਰਿਵਾਰ ਨੂੰ ਸ਼ਰਮਿੰਦਗੀ ਅਤੇ ਜਲਾਲਤ ਦਾ ਸਾਹਮਣਾ ਕਰਨਾਂ ਪੈ ਰਿਹਾ।

ਜਿਲ੍ਹਾ ਪੁਲਿਸ ਮੁਖੀ ਵੱਲੋਂ ਇਸ ਦੀ ਜਾਂਚ ਡੀਐਸਪੀ (DSP) ਫਰੀਦਕੋਟ ਪਾਸੋਂ ਕਰਵਾਈ ਗਈ ਅਤੇ ਬਾਅਦ ਤਫਤੀਸ਼ ਪੁਲਿਸ ਨੇ ਥਾਨਾ ਸਿਟੀ ਫਰੀਦਕੋਟ ਵਿਖੇ ਪ੍ਰੇਰਨਾਂ (ਬਦਲਿਆ ਹੋਇਆ ਨਾਮ) ਵਾਸੀ ਪਿੰਡ ਗੋਰਾਇਆ ਖਿਲਾਫ ਆਈਪੀਸੀ ਦੀ ਧਾਰਾ 500,509 ਅਤੇ ਇਨਫਰਮੇਸ਼ਨ ਟੈਕਨਾਲੋਜੀ ਐਕਟ 2000 ਦੀ ਧਾਰਾ 67 ਤਹਿਤ ਮੁਕਦੱਮਾ ਦਰਜ ਕੀਤਾ ਗਿਆ ਹੈ।

ਆਪਣੇ ਹੀ ਇੰਸਟਾਗ੍ਰਾਮ ‘ਤੇ ਕੀਤੀਆਂ ਫੋਟੋਆਂ ਅਪਲੋਡ

ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਨਾ ਸਿਟੀ ਫਰੀਦਕੋਟ ਦੇ ਮੁੱਖ ਅਫਸਰ ਜੀਪੀ ਸਿੰਘ ਸੇਖੋਂ ਨੇ ਦੱਸਿਆ ਕਿ ਫਰੀਦਕੋਟ (Faridkot) ਦੇ ਦਸ਼ਮੇਸ਼ ਨਗਰ ਦੇ ਰਹਿਣ ਵਾਲੇ ਇਕ ਪਰਿਵਾਰ ਪਾਸ ਰਹਿਣ ਆਈ ਜਲੰਧਰ ਦੀ ਰਹਿਣ ਵਾਲੀ ਇਕ ਲੜਕੀ ਨੇ ਆਪਣੇ ਰਿਸ਼ਤੇਦਾਰਾਂ ਦੇ ਪਰਿਵਾਰ ਦੀ ਅਸਲੀਲ ਫੋਟੋ ਅਤੇ ਵੀਡੀਓ ਕਿਸੇ ਤਰਾਂ ਚੋਰੀ ਛਿਪੇ ਬਣਾ ਲਈ ਅਤੇ ਫਿਰ ਉਸਨੂੰ ਇੰਸਟਰਾਗਰਾਮ ਤੇ ਅਪਲੋਡ ਕਰ ਦਿੱਤਾ। ਹਾਲਾਂਕਿ , ਉਕਤ ਲੜਕੀ ਨੇ ਅਜਿਹੀ ਵੀਡੀਓ ਅਤੇ ਫੋਟੋ ਆਪਣੇ ਰਿਸ਼ਤੇਦਾਰ ਦੀ ਹੀ ਇੰਸਟਰਾਗਰਾਮ ਉੱਤੇ ਅਪਲੋਡ ਨਹੀਂ ਕਿ ਸਗੋਂ ਉਸਨੇ ਆਪਣੀ ਖੁਦ ਦੀ ਵੀ ਅਸ਼ਲੀਲ ਫੋਟੋ ਅਤੇ ਵੀਡੀਓ ਇੰਸਟਰਾਗਰਾਮ ਉੱਤੇ ਅਪਲੋਡ ਕੀਤੀ ਹੈ।

ਪਤੀ ਨੇ ਦਿੱਤੀ ਪੁਲਿਸ ਨੂੰ ਸ਼ਿਕਾਇਤ

ਜਲੰਧਰ ਨਿਵਾਸੀ ਔਰਤ ਦਾ ਵਿਆਹ ਫਿਰੋਜਪੁਰ ਜਿਲ੍ਹੇ ਦੇ ਜੀਰਾ ਕਸਬੇ ਵਿੱਚ ਹੋਇਆ ਹੈ। ਜਿੱਥੇ ਉਸਦੇ ਪਤੀ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਉੱਥੇ ਤਾਂ ਹਾਲੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਹੀ ਕੀਤੀ ਜਾ ਰਹੀ ਸੀ ਪਰ ਇੱਥੇ ਫਰੀਦਕੋਟ ਵਿੱਚ ਲੜਕੀ ਖਿਲਾਫ ਉਸਦੇ ਰਿਸ਼ਤੇਦਾਰਾਂ ਦੀ ਸ਼ਿਕਾਇਤ ਤੇ ਥਾਨਾ ਸਿਟੀ ਫਰੀਦਕੋਟ ਵਿੱਚ ਮੁਕਮਦਾ ਦਰਜ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਹੈ ਅਤੇ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿਚ ਹਾਲੇ ਤੱਕ ਕਿਸੇ ਤਰਾਂ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।