ਅੰਮ੍ਰਿਤਸਰ ਪੁਲਿਸ ਨੇ ਫਿਲਮ ‘ਯਾਰੀਆਂ’ ਦੇ ਟੀਮ ਨੂੰ ਪੱਖ ਪੇਸ਼ ਕਰਨ ਲਈ ਬੁਲਾਇਆ, SGPC ਦੀ ਸ਼ਿਕਾਇਤ ਹੋਇਆ ਪਰਚਾ ਦਰਜ
ਅੰਮ੍ਰਿਤਸਰ ਪੁਲਿਸ ਨੇ ਐੱਸਜੀਪੀਸੀ ਦੀ ਸ਼ਿਕਾਇਤ ਤੇ ਫਿਲਮ ਯਾਰੀਆਂ ਦੇ ਐਕਟਰ ਨਿਜਾਨ ਜਾਫਰੀ, ਨਿਰਦੇਸ਼ਕ ਵਿਨੈ ਸਪਰੂ ਅਤੇ ਫ਼ਿਲਮ ਨਿਰਮਾਤਾ ਭੂਸ਼ਣ ਕੁਮਾਰ ਤੇ ਪਰਚਾ ਦਰਜ ਕੀਤਾ ਹੈ। ਤੇ ਹੁਣ ਫਿਲਮ ਦੇ ਨਿਰਦੇਸ਼, ਨਿਰਮਾਤਾ ਅਤੇ ਐਕਟਰ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਹੈ।
ਅੰਮ੍ਰਿਤਸਰ। ਪੰਜਾਬ ਪੁਲਿਸ ਨੇ ਬਾਲੀਵੁੱਡ (Bollywood) ਫਿਲਮ ਯਾਰੀਆਂ-2 ਦੇ ਨਿਰਮਾਤਾ, ਨਿਰਦੇਸ਼ਕ ਅਤੇ ਅਦਾਕਾਰ ਨੂੰ ਨੋਟਿਸ ਭੇਜਿਆ ਹੈ। ਉਨ੍ਹਾਂ ਨੂੰ ਮੰਗਲਵਾਰ ਨੂੰ ਅੰਮ੍ਰਿਤਸਰ ‘ਚ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲਈ ਕਿਹਾ ਗਿਆ ਹੈ। ਅੰਮ੍ਰਿਤਸਰ ਪੁਲਿਸ ਨੇ ਐੱਸਜੀਪੀਸੀ ਦੀ ਸ਼ਿਕਾਇਤ ਤੇ ਫਿਲਮ ਯਾਰੀਆਂ ਦੇ ਐਕਟਰ ਨਿਜਾਨ ਜਾਫਰੀ, ਨਿਰਦੇਸ਼ਕ ਵਿਨੈ ਸਪਰੂ ਅਤੇ ਫ਼ਿਲਮ ਨਿਰਮਾਤਾ ਭੂਸ਼ਣ ਕੁਮਾਰ ਤੇ ਪਰਚਾ ਦਰਜ ਕੀਤਾ ਹੈ।
ਫਿਲਮ ਦੇ ਗੀਤ ਅਤੇ ਟੀਜ਼ਰ ‘ਤੇ ਐੱਸਜੀਪੀਸੀ (SGPC) ਨੇ ਇਤਰਾਜ਼ ਜਤਾਇਆ ਹੈ। ਐਸਜੀਪੀਸੀ ਦਾ ਕਹਿਣਾ ਹੈ ਕਿ ਇਸ ਫਿਲਮ ਵਿੱਚ ਅਦਾਕਾਰ ਨੇ ਸੈਬਰ ਪਾਇਆ ਹੋਇਆ ਹੈ, ਜਦੋਂ ਕਿ ਉਸ ਦੇ ਵਾਲ ਕੱਟੇ ਹੋਏ ਹਨ। ਅਭਿਨੇਤਾ ਨੂੰ ਸਿੱਖ ਕੱਕੜ (ਸਿੱਖ ਧਰਮ ਦਾ ਪ੍ਰਤੀਕ) ਕਿਰਪਾਨ ਬਹੁਤ ਹੀ ਇਤਰਾਜ਼ਯੋਗ ਢੰਗ ਨਾਲ ਪਹਿਨਿਆ ਹੋਇਆ ਹੈ, ਜੋ ਕਿ ਸਵੀਕਾਰਯੋਗ ਨਹੀਂ ਹੈ।
ਆਉਣ ਲਈ ਨੋਟਿਸ ਭੇਜਿਆ ਹੈ।
ਸਾਡੀ ਅਪੀਲ ਵੱਲ ਨਹੀਂ ਦਿੱਤਾ ਧਿਆਨ-ਐੱਸਜੀਪੀਸੀ
ਐੱਸਜੀਪੀਸੀ ਨੇ ਫਿਲਮ ਚੋਂ ਉਸ ਗਾਣੇ ਨੂੰ ਹਟਾਉਣ ਦੀ ਲਈ ਕਿਹਾ ਸੀ ਜਿਸ ਵਿੱਚ ਕਿਰਪਾਨ ਦੀ ਬੇਅਦਬੀ ਕੀਤੀ ਗਈ ਸੀ। ਐੱਸਜੀਪੀਸੀ ਨੇ ਤਾਂ ਟੀ-ਸੀਰੀਜ਼ (T-Series) ਨੂੰ ਇਹ ਗਾਣਾ ਜਲਦੀ ਹਟਾ ਦੇਣ ਦੀ ਲਈ ਕਿਹਾ। ਐੱਸਜੀਪੀਸੀ ਨੇ ਕਿਹਾ ਕਿ ਜਿਨ੍ਹਾਂ ਫਿਲਮ ਦੇ ਜਿਨ੍ਹਾ ਦ੍ਰਿਸ਼ਾ ਤੋਂ ਉਨਾਂ ਨੂੰ ਇਤਰਾਜ ਹੈ ਉਨ੍ਹਾਂ ਨੂੰ ਹਰ ਪਾਸਿਓਂ ਹਟਾ ਦੇਣਾ ਚਾਹੀਦਾ ਹੈ। ਤਪਰ ਅਫਸੋਸ ਦੀ ਗੱਲ ਇਹ ਇਹ ਹੈ ਕਿ ਫਿਲਮ ਬਣਾਉਣ ਵਾਲਿਆਂ ਨੇ ਐੱਸਜੀਪੀਸੀ ਦੀ ਇਸ ਅਪੀਲ ਵੱਲ਼ ਕੋਈ ਧਿਆਨ ਨਹੀਂ ਦਿੱਤਾ।
‘ਸੰਤੁਸ਼ਟੀਜਨਕ ਨਹੀਂ ਫਿਲਮ ਨਿਰਦੇਸ਼ਕ ਦਾ ਸਪੱਸ਼ਟੀਕਰਨ’
ਮਾਮਲੇ ਨੂੰ ਲੈ ਕੇ ਫਿਲਮ ਦੇ ਨਿਰਦੇਸ਼ਕ ਨੇ ਸਪੱਸ਼ਟੀਕਰਨ ਦਿਤਾ ਸੀ। ਉਨ੍ਹਾਂ ਨੇ ਕਿਹਾ ਕਿ ਫਿਲਮ ਐਕਟਰ ਨੇ ਕਿਰਪਾਨ ਨਹੀਂ ਸਗੋਂ ‘ਖੁਖਰੀ’ ਕਵਰ ਵਾਲਾ ਚਾਕੂ ਪਾਇਆ ਹੋਇਆ ਹੈ। ਨਿਰਦੇਸ਼ਕ ਨੇ ਕਿਹਾ ਕਿ ਉਨਾਂ ਨੇ ਅਜਿਹਾ ਕਦੇ ਨਹੀਂ ਕੀਤਾ ਜਿਸ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਲੱਗੀ। ਪਰ ਐੱਸਜੀਪੀਸੀ ਫਿਲਮ ਨਿਰਦੇਸ਼ਕ ਦੇ ਇਸ ਸਪੱਸ਼ਟੀਕਰਨ ਨੂੰ ਬੇਤੁੱਕਾ ਦੱਸਿਆ ਅਤੇ ਕਿਹਾ ਉਹ ਇਸ ਨਾਲ ਸੰਤੁਸ਼ਟ ਨਹੀਂ ਹਨ।