ਕਪੂਰਥਲਾ ਵਿੱਚ ਬੇਅਦਬੀ ਦੇ ਸ਼ੱਕ ‘ਚ ਮਾਰੇ ਗਏ ਸ਼ਖਸ ਦੀ ਹੋਈ ਪਛਾਣ, ਦਿਮਾਗੀ ਤੌਰ ‘ਤੇ ਦੱਸਿਆ ਜਾ ਰਿਹਾ ਪ੍ਰੇਸ਼ਾਨ

Updated On: 

18 Jan 2024 09:16 AM

ਪੰਜਾਬ ਦੇ ਏਡੀਜੀਪੀ ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਨਿਹੰਗ ਮੰਗੂਮੱਠ ਨੇ ਪ੍ਰਚਾਰ ਲਈ ਨੌਜਵਾਨ ਦਾ ਕਤਲ ਕੀਤਾ ਸੀ। ਐਸਜੀਪੀਸੀ ਨੇ ਪੁਲਿਸ ਨੂੰ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ। ਇਸ ਤੋਂ ਪਹਿਲਾਂ ਕਿ ਨੌਜਵਾਨ ਦੀ ਬੇਅਦਬੀ ਲਈ ਪੁੱਛਗਿੱਛ ਕੀਤੀ ਜਾਂਦੀ ਉਸ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਮੁਲਜ਼ਮ ਨੂੰਅਦਾਲਤ 'ਚ ਪੇਸ਼ ਕਰਕੇ 7 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ।

ਕਪੂਰਥਲਾ ਵਿੱਚ ਬੇਅਦਬੀ ਦੇ ਸ਼ੱਕ ਚ ਮਾਰੇ ਗਏ ਸ਼ਖਸ ਦੀ ਹੋਈ ਪਛਾਣ, ਦਿਮਾਗੀ ਤੌਰ ਤੇ ਦੱਸਿਆ ਜਾ ਰਿਹਾ ਪ੍ਰੇਸ਼ਾਨ

ਬੇਅਦਬੀ ਦੇ ਸ਼ੱਕ 'ਚ ਮਾਰੇ ਗਏ ਸ਼ਖਸ ਦੀ ਹੋਈ ਪਛਾਣ

Follow Us On

ਕਪੂਰਥਲਾ ਦੇ ਫਗਵਾੜਾ ਇਲਾਕੇ ‘ਚ ਗੁਰਦੁਆਰਾ ਸਾਹਿਬ ‘ਚ ਬੇਅਦਬੀ ਦੇ ਸ਼ੱਕ ‘ਚ ਨਿਹੰਗਾਂ ਵੱਲੋਂ ਕਤਲ ਕੀਤਾ ਗਿਆ। ਪੁਲਿਸ ਜਾਂਚ ਵਿੱਚ ਮ੍ਰਿਤਕ ਨੌਜਵਾਨ ਦੀ ਪਛਾਣ ਵਿਸ਼ਾਲ ਕਪੂਰ ਵਜੋ ਹੋਈ ਹੈ। ਉਹ ਹਰਿਆਣਾ ਦੇ ਸੋਨੀਪਤ ਦੇ ਇੱਕ ਅਨਾਥ ਆਸ਼ਰਮ ਵਿੱਚ ਰਹਿੰਦਾ ਸੀ। ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ। ਪੰਜਾਬ ਪੁਲਿਸ ਜਾਂਚ ਕਰਦੇ ਹੋਏ ਇਸ ਅਨਾਥ ਆਸ਼ਰਮ ਵਿੱਚ ਪਹੁੰਚੀ ਅਤੇ ਵਿਸ਼ਾਲ ਨਾਲ ਸਬੰਧਤ ਰਿਕਾਰਡ ਆਪਣੇ ਨਾਲ ਲੈ ਗਈ।

ਪੁਲਿਸ ਸੂਤਰਾਂ ਮੁਤਾਬਕ ਪੁਲਿਸ ਨੂੰ ਵਿਸ਼ਾਲ ਕੋਲੋਂ ਕੁਝ ਫੋਨ ਨੰਬਰ ਮਿਲੇ ਸਨ। ਜਾਂਚ ਤੋਂ ਪਤਾ ਲੱਗਾ ਕਿ ਉਹ ਹਰਿਆਣਾ ਤੋਂ ਜਾਰੀ ਹੋਇਆ ਸੀ। ਇਨ੍ਹਾਂ ਵਿੱਚੋਂ ਇੱਕ ਨੰਬਰ ਸੋਨੀਪਤ ਦੇ ਅਨਾਥ ਆਸ਼ਰਮ ਦਾ ਸੀ। ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਉਹ ਸੋਨੀਪਤ ਤੋਂ ਫਗਵਾੜਾ ਕਿਵੇਂ ਪਹੁੰਚਿਆ। ਫਿਰ ਉਹ ਗੁਰਦੁਆਰੇ ਕਿਉਂ ਆਇਆ? ਸੂਤਰਾਂ ਮੁਤਾਬਕ ਪੁਲਿਸ ਨੂੰ ਕੁਝ ਸੀਸੀਟੀਵੀ ਵੀ ਮਿਲੇ ਹਨ, ਜਿਨ੍ਹਾਂ ਰਾਹੀਂ ਵਿਸ਼ਾਲ ਬਾਰੇ ਕਈ ਅਹਿਮ ਗੱਲਾਂ ਸਾਹਮਣੇ ਆਈਆਂ ਹਨ।

ਪਬਲਿਸਿਟੀ ਲਈ ਨਿਹੰਗ ਮੰਗੂਮਠ ਨੇ ਕੀਤਾ ਕਤਲ -ADGP

ਪੰਜਾਬ ਦੇ ਏਡੀਜੀਪੀ ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਨਿਹੰਗ ਮੰਗੂਮੱਠ ਨੇ ਪ੍ਰਚਾਰ ਲਈ ਨੌਜਵਾਨ ਦਾ ਕਤਲ ਕੀਤਾ ਸੀ। ਐਸਜੀਪੀਸੀ ਨੇ ਪੁਲਿਸ ਨੂੰ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ। ਇਸ ਤੋਂ ਪਹਿਲਾਂ ਕਿ ਨੌਜਵਾਨ ਦੀ ਬੇਅਦਬੀ ਲਈ ਪੁੱਛਗਿੱਛ ਕੀਤੀ ਜਾਂਦੀ ਉਸ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਮੁਲਜ਼ਮ ਨੂੰਅਦਾਲਤ ‘ਚ ਪੇਸ਼ ਕਰਕੇ 7 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਲਿਆ ਗਿਆ ਹੈ।

ਦਿੱਲੀ ਦੇ ਪੱਛਮਪੁਰੀ ਦਾ ਰਹਿਣ ਵਾਲਾ ਸੀ ਵਿਸ਼ਾਲ

ਇਸ ਮਾਮਲੇ ‘ਚ ਕਪੂਰਥਲਾ ਦੀ ਐੱਸਐੱਸਪੀ ਵਤਸਲਾ ਗੁਪਤਾ ਨੇ ਦੱਸਿਆ ਕਿ ਵਿਸ਼ਾਲ ਦਿੱਲੀ ਦੇ ਪੱਛਮਪੁਰੀ ਦਾ ਰਹਿਣ ਵਾਲਾ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਦਵਿੰਦਰ ਕਪੂਰ ਹੈ। ਆਪਣੇ ਸ਼ੁਰੂਆਤੀ ਸਾਲਾਂ ਦੌਰਾਨ, ਉਹ ਫਗਵਾੜਾ ਵਿੱਚ 8-10 ਸਾਲ ਰਿਹਾ ਫਿਰ ਉਹ ਆਪਣੀ ਦਾਦੀ ਕੋਲ ਦਿੱਲੀ ਚਲਾ ਗਿਆ। ਉਹ ਕੁਝ ਸਮਾਂ ਆਪਣੀ ਦਾਦੀ ਕੋਲ ਰਿਹਾ। ਆਪਣੀ ਦਾਦੀ ਦੀ ਮੌਤ ਤੋਂ ਬਾਅਦ ਉਹ ਦਿੱਲੀ ਦੀਆਂ ਸੜਕਾਂ ‘ਤੇ ਬੇਸਹਾਰਾ ਵਿਅਕਤੀ ਬਣ ਕੇ ਰਹਿਣ ਲੱਗ ਪਿਆ। ਜਿੱਥੇ ਦਿੱਲੀ ਦੀ ਇੱਕ NGO ਨੇ ਉਸ ਨੂੰ ਹਰਿਆਣਾ ਦੇ ਸੋਨੀਪਤ ਵਿੱਚ ਇੱਕ ਅਨਾਥ ਆਸ਼ਰਮ ਵਿੱਚ ਰੱਖਿਆ।

ਇਹ ਵੀ ਪੜ੍ਹੋ: ਫਗਵਾੜਾ ਦੇ ਗੁਰੂਘਰ ਚ ਇੱਕ ਵਿਅਕਤੀ ਦਾ ਕਤਲ, ਜਾਂਚ ਚ ਲੱਗੀ ਪੁਲਿਸ