ਐੱਸਜੀਪੀਸੀ ਦੇ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਗੁਰਿੰਦਰ ਸਿੰਘ ਭੌਮਾ ਦੀ ਉਜੈਨ ਵਿਖੇ ਬਦਲੀ, ਹੋਰ ਵੀ ਮੁਲਾਜ਼ਮ ਵੀ ਭੇਜੇ ਗਏ ਦੂਰ
ਐਸਜੀਪੀਸੀ) ਦੇ ਮੁਲਾਜ਼ਮਾਂ ਨੇ ਆਪਣੀ ਯੂਨੀਅਨ ਬਣਾ ਲਈ ਹੈ। ਤੇ ਇਸਨੂੰ ਰਜਿਸਟਰਡ ਵੀ ਕਰ ਲਿਆ ਹੈ। ਇਸ ਦਾ ਨਾਂ ਐਸਜੀਪੀਸੀ ਕਰਮਚਾਰੀ ਯੂਨੀਅਨ ਰੱਖਿਆ। ਮੁਲਾਜ਼ਮਾਂ ਦੇ ਇਸ ਕਦਮ ਤੋਂ ਬਾਅਦ ਸ਼੍ਰੋਮਣੀ ਕਮੇਟੀ ਮੈਂਬਰ ਨੇ ਇਤਰਾਜ਼ ਉਠਾ ਰਹੇ ਹਨ। ਇਸ ਕਾਰਨ ਕਈ ਮੁਲਾਜ਼ਮਾਂ ਦੀ ਬਦਲੀ ਦੂਰ ਦਰਾਡੇ ਇਲਾਕਿਆਂ ਵਿੱਚ ਕੀਤੀ ਗਈ ਹੈ।
ਅੰਮ੍ਰਿਤਸਰ। ਐਸਜੀਪੀਸੀ) ਦੇ ਮੁਲਾਜ਼ਮਾਂ ਨੇ ਆਪਣੀ ਯੂਨੀਅਨ ਬਣਾ ਲਈ ਹੈ। ਤੇ ਇਸਨੂੰ ਰਜਿਸਟਰਡ ਵੀ ਕਰ ਲਿਆ ਹੈ। ਯੂਨੀਅਨ ਦਾ ਨਾਂਅ SGPC ਇੰਪਲਾਈਜ਼ ਯੂਨੀਅਨ ਰੱਖਿਆ ਹੈ। ਪਰ ਐੱਸਜੀਪੀਸੀ (SGPC) ਦੇ ਮੈਂਬਰ ਇਸਦਾ ਵਿਰੋਧ ਕਰ ਰਹੇ ਨੇ। ਇਸ ਕਾਰਨ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋ ਬੀਤੇ ਕੱਲ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਦਿਖਾਏ ਤੇਵਰਾਂ ਤੋ ਬਾਅਦ ਐੱਸਜੀਪੀਸੀ ਇੰਪਲਾਈਜ ਯੂਨੀਅਨ ਦੇ ਪ੍ਰਧਾਨ ਗੁਰਿੰਦਰ ਸਿੰਘ ਭੌਮਾ ਦੀ ਬਦਲੀ ਉਜ਼ੈਨ ਵਿਖੇ ਕਰ ਦਿੱਤੀ ਗਈ ਹੈ। ਇਸ ਆਰਡਰ ਵਿੱਚ ਬਦਲੀ ਸ਼ਬਦ ਵਰਤਣ ਦੀ ਬਜਾਏ ਡਿਉਟੀ ਲਗਾਈ ਕਿਹਾ ਗਿਆ ਹੈ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਵੱਲੋ ਜਾਰੀ ਕੀਤੇ ਆਰਡਰ ਨੰਬਰ 863 ਰਾਹੀ ਇਹ ਬਦਲੀ ਕੀਤੀ ਹੈ।
ਯੂਨੀਅਨ ਮੈਬਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਯੂਨੀਅਨ ਵਿੱਚ ਮੈਬਰਾਂ ਦੀ ਗਿਣਤੀ 1200 ਨੂੂੰ ਟੱਪ ਗਈ ਹੈ ਤੇ ਹਾਲੇ ਇਹ ਗਿਣਤੀ ਹੋਰ ਵਧੇਗੀ। ਜਿਸਦੇ ਚੱਲਦੇ ਸ਼੍ਰੌਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਯੂਨੀਅਨ ਦੇ ਪ੍ਰਧਾਨ ਤੇ ਹੋਰ ਮੈਂਬਰਾਂ ਦੀ ਬਦਲੀ ਕਰਨ ਦਾ ਕਦਮ ਚੁੱਕਿਆ ਹੈ ਤਾਂ ਤਾਕਿ ਯੂਨੀਅਨ ਨੂੰ ਤੋੜਿਆ ਜਾ ਸੱਕੇ।
25 ਜੁਲਾਈ ਤੋਂ 15 ਅਗਸਤ ਤੱਕ ਲਾਈ ਡਿਊਟੀ
ਸ੍ਰੀ ਦਰਬਾਰ ਸਾਹਿਬ (Sri Darbar Sahib) ਦੇ ਮੈਨੇਜਰ ਭਗਵੰਤ ਸਿੰਘ ਵੱਲੋ ਜਾਰੀ ਆਰਡਰ ਵਿੱਚ ਕਿਹਾ ਗਿਆ ਕਿ ਪ੍ਰਬੰਧਕੀ ਨੁਕਤਾ ਨਿਗਾਹ ਨੂੰ ਮੁੱਖ ਰਖਦਿਆਂ ਗੁਰਿੰਦਰ ਸਿੰਘ ਭੌਮਾ ਅਕਾਊਂਟਸ ਕਲਰਕ ਸ੍ਰੀ ਦਰਬਾਰ ਸਾਹਿਬ ਦੀ ਗੁਰਦਵਾਰਾ ਸ੍ਰੀ ਗੁਰੂ ਨਾਨਕ ਘਾਟ ਉਜ਼ੈਨ ਵਿਖੇ ਬਦਲੀ ਕਰ ਦਿੱਤੀ ਗਈ ਹੈ। ਉੱਥੇ ਚੱਲ ਰਹੇ ਇਮਾਰਤੀ ਕਾਰਜਾਂ ਨਵੀ ਰਿਹਾਇਸ਼, ਲੰਗਰ ‘ਤੇ ਰਿਹਾਇਸ਼ ਕੁਆਰਟਰਾਂ ਦੀ ਉਸਾਰੀ ਆਪਣੀ ਨਿਗਰਾਨੀ ਵਿੱਚ ਕਰਵਾਉਣ ਹਿਤ 25 ਜ਼ੁਲਾਈ 2023 ਤੋ 15 ਅਗਸਤ 2023 ਤੱਕ ਇਨ੍ਹਾਂ ਦੀ ਡਿਉਟੀ ਲਗਾਈ ਹੈ।
ਇਸ ਤੋ ਪਹਿਲਾਂ ਵੀ ਗੁਰਿੰਦਰ ਸਿੰਘ ਭੌਮਾ ਤੇ ਗੁਰਪ੍ਰੀਤ ਸਿੰਘ ਦੀ ਬਦਲੀ ਉਤਰ ਪ੍ਰਦੇਸ਼ ਦੇ ਸਿੱਖ ਮਿਸ਼ਨ ਹਾਪੁੜ ਵਿਖੇ ਕੀਤੀ ਸੀ ਤੇ ਇਸ ਤੋ ਬਾਅਦ ਮੁਲਾਜਮਾਂ ਵੱਲੋ ਕੀਤੇ ਰੋਸ ਪ੍ਰਦਰਸ਼ਨ ਤੋ ਬਾਅਦ ਇਹ ਬਦਲੀਆਂ ਰੱਦ ਕਰ ਦਿੱਤੀਆਂ ਸਨ। ਇਸ ਸੰਬਧੀ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਨੇ ਕਿਹਾ ਕਿ ਉਸਾਰੀ ਦੇ ਕੰਮ ਦੀ ਨਿਗਰਾਨੀ ਲਈ ਡਿਉਟੀ ਲਗਾਈ ਗਈ ਹੈ ਇਸ ਤੋ ਪਹਿਲਾਂ ਸਾਡੇ ਦੋ ਮੈਨੇਜਰ ਸਤਨਾਮ ਸਿੰਘ ਤੇ ਨਿਸ਼ਾਨ ਸਿੰਘ ਵੀ ਨਿਗਰਾਨ ਵਜੋ ਸੇਵਾ ਨਿਭਾਅ ਚੁੱਕੇ ਹਨ।
ਗੁਰਪ੍ਰੀਤ ਸਿੰਘ ਨੂੰ ਕੀਤਾ ਗਿਆ ਸੀ ਮੁਅਤਲ
ਸ਼੍ਰੋਮਣੀ ਕਮੇਟੀ ਇੰਪਲਾਈਜ ਯੂਨੀਅਨ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਵਧੀਕ ਮੈਨੇਜਰ ਸ੍ਰੀ ਦਰਬਾਰ ਸਾਹਿਬ ਦੀ ਬਦਲੀ ਹਾਪੁੜ ਵਿਖੇ ਸਿੱਖ ਮਿਸ਼ਨ ਵਿਖੇ ਕਰ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਨਿੰਰਕਾਰੀ ਗੁਰਬਚਨ ਸਿਹੂ ਨੂੰ ਉਸ ਦੇ ਕੁਕਰਮਾਂ ਦੀ ਸਜਾ ਦੇਣ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਦੇ ਨੇੜਲੇ ਸਾਥੀ ਭਾਈ ਗਿਆਨ ਸਿੰਘ ਦੇ ਸਪੁੱਤਰ ਭਾਈ ਗੁਰਪ੍ਰੀਤ ਸਿੰਘ ਵਧੀਕ ਮੈਨੇਜਰ ਸਰਾਵਾਂ ਦੀ ਡਿਉਟੀ ਕਰ ਰਹੇ ਸਨ।
ਇਹ ਵੀ ਪੜ੍ਹੋ
ਲੰਗਰ ਮਾਮਲੇ ਵਿਚ ਗੁਰਪ੍ਰੀਤ ਸਿੰਘ ਨੂੰ ਮੁਅਤਲ ਕਰ ਦਿੱਤਾ ਗਿਆ ਸੀ। ਇਸ ਤੋ ਪਹਿਲਾਂ 18 ਜ਼ੁਲਾਈ ਨੂੰ ਉਨਾਂ ਦੀ ਬਦਲੀ ਹਾਪੜ ਵਿਖੇ ਕੀਤੀ ਗਈ ਸੀ ਜਦ ਮੁਲਾਜਮਾਂ ਨੇ ਦਬਾਅ ਬਣਾਇਆ ਤਾਂ ਇਹ ਬਦਲੀ ਰੱਦ ਕਰ ਦਿੱਤੀ ਗਈ ਸੀ। ਅੱਜ ਇਕ ਵਾਰ ਫਿਰ ਪੱਤਰਕਾ ਨੰਬਰ 6511 ਆਰਡਰ ਨੰਬਰ 1572 ਮੁਤਾਬਿਕ ਭਾਈ ਗੁਰਪ੍ਰੀਤ ਸਿੰਘ ਦੀ ਬਦਲੀ ਉਤਰ ਪ੍ਰਦੇਸ਼ ਸਿੱਖ ਮਿਸ਼ਨ ਹਾਪੜ ਵਿਖੇ ਕਰ ਦਿੱਤੀ ਗਈ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ