UK Honor killing: ਕਾਤਲ ਨੇ ਭਤੀਜੀ ਦਾ ਕਤਲ ਕਰਨ ਮਗਰੋਂ ਘਰ ਦੇ ਅੰਦਰ ਦਫਨਾਈ ਲਾਸ਼
UK Honor killing: ਇੱਕ ਵਿਅਕਤੀ ਨੇ ਆਪਣੀ ਹੀ ਭਤੀਜੀ ਦੀ ਹੱਤਿਆ ਕਰਨ ਮਗਰੋਂ ਉਸ ਦੀ ਲਾਸ਼ ਘਰ ਦੇ ਅੰਦਰ ਦਫਨ ਕਰ ਦਿੱਤੀ। ਅਦਾਲਤ ਵਿੱਚ ਜਦੋਂ ਮੁਹੰਮਦ ਤਰੂਸ ਖਾਂ ਨੂੰ ਵਾਰਦਾਤ ਦੀ ਸੀਸੀਟੀਵੀ ਫੁਟੇਜ ਵਿਖਾਈ ਗਈ ਤਾਂ ਉਸ ਨੇ ਦਾਅਵਾ ਕੀਤਾ ਕਿ ਉਹ ਤਾਂ ਕੂੜਾ ਕਰਕਟ ਖੱਡੇ ਵਿੱਚ ਸੁੱਟ ਰਿਹਾ ਸੀ।
ਸੰਕੇਤਕ ਤਸਵੀਰ
ਲੰਡਨ ਨਿਊਜ਼: ਇੱਕ ਵਿਅਕਤੀ ਨੇ ਆਪਣੀ ਹੀ ਭਤੀਜੀ ਦੀ ਹੱਤਿਆ ਕਰਨ ਮਗਰੋਂ ਉਸ ਦੀ ਲਾਸ਼ ਘਰ ਦੇ ਅੰਦਰ ਦਫਨ ਕਰ ਦਿੱਤੀ ਅਤੇ ਇਹ ਪੂਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਵਿੱਚ ਦਰਜ ਹੋ ਗਿਆ। ਦੱਸਿਆ ਜਾਂਦਾ ਹੈ ਕਿ 53 ਸਾਲ ਦੇ ਮੁਹੰਮਦ ਤਰੂਸ ਖਾਂ ਨੇ ਪਿਛਲੇ ਸਾਲ ਜੂਨ ਵਿੱਚ ਆਪਣੀ 20 ਸਾਲ ਦੀ ਭਤੀਜੀ ਸੌਮਇਆ ਬੇਗਮ ਦੀ ਉਸ ਦੇ ਘਰ ਵਿੱਚ ਹੱਤਿਆ ਕਰ ਦਿੱਤੀ ਸੀ।


