AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

18 ਘੰਟੇ ਦੀ ਯਾਤਰਾ ਦਾ ਕੋਈ ਮਤਲਬ ਨਹੀਂ! ਟਰੰਪ ਨੇ ਰੱਦ ਕੀਤਾ ਵਿਟਕੌਫ ਅਤੇ ਕੁਸ਼ਨਰ ਦਾ ਪਾਕਿਸਤਾਨ ਦੌਰਾ

ਪਾਕਿਸਤਾਨ ਵਿੱਚ ਹੋਣ ਵਾਲੀ ਸੰਭਾਵਿਤ ਸ਼ਾਂਤੀ ਵਾਰਤਾ 'ਤੇ ਹੁਣ ਪੂਰੀ ਤਰ੍ਹਾਂ ਰੋਕ ਲੱਗ ਗਈ ਹੈ। ਅਮਰੀਕੀ ਰਾਸ਼ਟਰਪਤੀ ਨੇ ਸਟੀਵ ਵਿਟਕੌਫ ਅਤੇ ਕੁਸ਼ਨਰ ਦਾ ਪਾਕਿਸਤਾਨ ਦੌਰਾ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ। ਰਾਸ਼ਟਰਪਤੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ 18 ਘੰਟੇ ਦੀ ਲੰਬੀ ਯਾਤਰਾ ਦਾ ਕੋਈ ਮਤਲਬ ਨਹੀਂ ਰਹਿ ਗਿਆ ਹੈ।

18 ਘੰਟੇ ਦੀ ਯਾਤਰਾ ਦਾ ਕੋਈ ਮਤਲਬ ਨਹੀਂ! ਟਰੰਪ ਨੇ ਰੱਦ ਕੀਤਾ ਵਿਟਕੌਫ ਅਤੇ ਕੁਸ਼ਨਰ ਦਾ ਪਾਕਿਸਤਾਨ ਦੌਰਾ
tv9-punjabi
| Published: 25 Apr 2026 23:22 PM IST

ਪਾਕਿਸਤਾਨ ਵਿੱਚ ਹੋਣ ਵਾਲੀ ਸੰਭਾਵਿਤ ਸ਼ਾਂਤੀ ਵਾਰਤਾ ‘ਤੇ ਹੁਣ ਪੂਰੀ ਤਰ੍ਹਾਂ ਰੋਕ ਲੱਗ ਗਈ ਹੈ। ਅਮਰੀਕੀ ਰਾਸ਼ਟਰਪਤੀ ਨੇ ਸਟੀਵ ਵਿਟਕੌਫ ਅਤੇ ਕੁਸ਼ਨਰ ਦਾ ਪਾਕਿਸਤਾਨ ਦੌਰਾ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ। ਰਾਸ਼ਟਰਪਤੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ 18 ਘੰਟੇ ਦੀ ਲੰਬੀ ਯਾਤਰਾ ਦਾ ਕੋਈ ਮਤਲਬ ਨਹੀਂ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਈਰਾਨ ਜਦੋਂ ਚਾਹੇ ਸਾਡੇ ਨਾਲ ਸਿੱਧਾ ਫ਼ੋਨ ‘ਤੇ ਗੱਲ ਕਰ ਸਕਦਾ ਹੈ। ਫਾਕਸ ਨਿਊਜ਼ ਦੀ ਰਿਪੋਰਟ ਅਨੁਸਾਰ, ਟਰੰਪ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕੀ ਵਾਰਤਾਕਾਰ ਸਟੀਵ ਵਿਟਕੌਫ ਅਤੇ ਕੁਸ਼ਨਰ ਹੁਣ ਈਰਾਨ ਨਾਲ ਗੱਲਬਾਤ ਲਈ ਪਾਕਿਸਤਾਨ ਨਹੀਂ ਜਾਣਗੇ।

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕੀ ਪ੍ਰਤੀਨਿਧੀ ਮੰਡਲ ਲਈ ਪਾਕਿਸਤਾਨ ਦੀ 18 ਘੰਟੇ ਦੀ ਉਡਾਣ ਭਰਨ ਦਾ ਕੋਈ ਤਰਕ ਨਹੀਂ ਬਣਦਾ। ਉਨ੍ਹਾਂ ਅੱਗੇ ਕਿਹਾ ਕਿ ਈਰਾਨ ਨਾਲ ਕਿਸੇ ਵੀ ਸਥਿਤੀ ਵਿੱਚ ਅਮਰੀਕਾ ਕੋਲ ਸਾਰੀਆਂ ਨਿਰਣਾਇਕ ਸ਼ਕਤੀਆਂ ਮੌਜੂਦ ਹਨ। ਈਰਾਨੀ ਲੀਡਰਸ਼ਿਪ ਜਦੋਂ ਚਾਹੇ ਅਮਰੀਕਾ ਨਾਲ ਸੰਪਰਕ ਕਰ ਸਕਦੀ ਹੈ। ਇਸਲਾਮਾਬਾਦ ਜਾਣ ਲਈ ਤਿਆਰ ਹੋ ਰਹੇ ਪ੍ਰਤੀਨਿਧੀ ਮੰਡਲ ਨੂੰ ਹਦਾਇਤ ਦਿੰਦਿਆਂ ਰਾਸ਼ਟਰਪਤੀ ਨੇ ਕਿਹਾ, “ਤੁਸੀਂ ਉੱਥੇ ਜਾਣ ਲਈ 18 ਘੰਟੇ ਦੀ ਉਡਾਣ ਨਹੀਂ ਭਰ ਸਕਦੇ।”

ਇਸਲਾਮਾਬਾਦ ਤੋਂ ਓਮਾਨ ਲਈ ਰਵਾਨਾ ਹੋਏ ਅਰਾਗਚੀ

ਅਮਰੀਕੀ ਰਾਸ਼ਟਰਪਤੀ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਸਾਡੇ ਕੋਲ ਸਾਰੇ ਵਿਕਲਪ ਮੌਜੂਦ ਹਨ ਅਤੇ ਈਰਾਨ ਜਦੋਂ ਚਾਹੇ ਸਾਨੂੰ ਫ਼ੋਨ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ 18 ਘੰਟੇ ਦੀ ਉਡਾਣ ਭਰਨ ਤੋਂ ਬਾਅਦ ਉੱਥੇ ਜਾ ਕੇ ਬੇਕਾਰ ਦੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੈ। ਇਸ ਯਾਤਰਾ ਵਿੱਚ ਬਹੁਤ ਜ਼ਿਆਦਾ ਸਮਾਂ ਬਰਬਾਦ ਹੁੰਦਾ ਅਤੇ ਕੰਮ ਵੀ ਬਹੁਤ ਜ਼ਿਆਦਾ ਸੀ। ਇਸ ਤੋਂ ਇਲਾਵਾ ਉਨ੍ਹਾਂ ਦਾਅਵਾ ਕੀਤਾ ਕਿ ਈਰਾਨੀ ਲੀਡਰਸ਼ਿਪ ਦੇ ਅੰਦਰ ਹੀ ਜ਼ਬਰਦਸਤ ਆਪਸੀ ਕਲੇਸ਼ ਅਤੇ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ। ਕਿਸੇ ਨੂੰ ਨਹੀਂ ਪਤਾ ਕਿ ਅਸਲ ਵਿੱਚ ਵਾਗਡੋਰ ਕਿਸ ਦੇ ਹੱਥ ਵਿੱਚ ਹੈ। ਟਰੰਪ ਨੇ ਕਿਹਾ— “ਸਾਰੇ ਪੱਤੇ ਸਾਡੇ ਹੱਥ ਵਿੱਚ ਹਨ, ਉਨ੍ਹਾਂ ਕੋਲ ਕੁਝ ਵੀ ਨਹੀਂ!”

ਅਰਾਗਚੀ ਨੇ ਰੱਖੀਆਂ 10 ਸ਼ਰਤਾਂ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨ ਤੋਂ ਬਾਅਦ ਓਮਾਨ ਲਈ ਰਵਾਨਾ ਹੋ ਚੁੱਕੇ ਹਨ। ਪਾਕਿਸਤਾਨ ਤੋਂ ਰਵਾਨਾ ਹੋਣ ਤੋਂ ਪਹਿਲਾਂ ਅਰਾਗਚੀ ਨੇ ਗੱਲਬਾਤ ਲਈ ਅਮਰੀਕਾ ਦੇ ਸਾਹਮਣੇ 10 ਸਖ਼ਤ ਸ਼ਰਤਾਂ ਰੱਖੀਆਂ ਹਨ। ਈਰਾਨ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ ਕਿ ਉਹ ਅਮਰੀਕਾ ਨਾਲ ਕੋਈ ਸਿੱਧੀ ਗੱਲਬਾਤ ਨਹੀਂ ਕਰੇਗਾ। ਇਸ ਦੌਰਾਨ ਇੱਕ ਵੱਡਾ ਸਵਾਲ ਇਹ ਵੀ ਉੱਠ ਰਿਹਾ ਹੈ ਕਿ ਜੇਕਰ ਈਰਾਨੀ ਪ੍ਰਤੀਨਿਧੀ ਮੰਡਲ ਨੇ ਅਮਰੀਕਾ ਨਾਲ ਗੱਲਬਾਤ ਨਹੀਂ ਕਰਨੀ ਸੀ, ਤਾਂ ਅਰਾਗਚੀ ਇਸਲਾਮਾਬਾਦ ਕਿਉਂ ਪਹੁੰਚੇ? ਇਸ ਮੁੱਦੇ ਨੂੰ ਲੈ ਕੇ ਈਰਾਨ ਅਤੇ ਅਮਰੀਕਾ ਵੱਲੋਂ ਵੱਖ-ਵੱਖ ਬਿਆਨ ਸਾਹਮਣੇ ਆਏ ਹਨ।

ਅਰਾਗਚੀ ਦੀ ਪਾਕਿਸਤਾਨ ਯਾਤਰਾ ਦਾ ਏਜੰਡਾ

ਪਾਕਿਸਤਾਨ ਆਉਣ ਤੋਂ ਪਹਿਲਾਂ ਅਰਾਗਚੀ ਨੇ ਕਿਹਾ ਸੀ ਕਿ ਉਹ ਇਸਲਾਮਾਬਾਦ, ਮਸਕਟ ਅਤੇ ਮਾਸਕੋ ਦੀ ਯਾਤਰਾ ਸ਼ੁਰੂ ਕਰ ਰਹੇ ਹਨ, ਜਿਸ ਦਾ ਮੁੱਖ ਮਕਸਦ ਦੁਵੱਲੇ ਮਾਮਲਿਆਂ ‘ਤੇ ਤਾਲਮੇਲ ਬਣਾਉਣਾ ਹੈ। ਯਾਨੀ ਕਿ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਅਰਾਗਚੀ ਦੀ ਯਾਤਰਾ ਦਾ ਏਜੰਡਾ ਅਮਰੀਕਾ ਨਾਲ ਗੱਲਬਾਤ ਕਰਨਾ ਨਹੀਂ ਹੈ। ਈਰਾਨ ਨੇ ਸਪੱਸ਼ਟ ਕੀਤਾ ਹੈ ਕਿ ਧਮਕੀ ਅਤੇ ਦਬਾਅ ਦੇ ਮਾਹੌਲ ਵਿੱਚ ਅਮਰੀਕਾ ਨਾਲ ਸਿੱਧੀ ਵਾਰਤਾ ਕਿਸੇ ਵੀ ਕੀਮਤ ‘ਤੇ ਸੰਭਵ ਨਹੀਂ ਹੈ। ਅਮਰੀਕਾ ਦੇ ਇਸ ਤਾਜ਼ਾ ਫੈਸਲੇ ਨੇ ਹੁਣ ਇਸ ਖੇਤਰ ਵਿੱਚ ਰਾਜਨੀਤਿਕ ਹਲਚਲ ਹੋਰ ਤੇਜ਼ ਕਰ ਦਿੱਤੀ ਹੈ।

Follow Us
Suvendu Adhikari Sworn as Chief Minister: ਸ਼ੁਭੇਂਦੂ ਅਧਿਕਾਰੀ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, PM ਮੋਦੀ ਤੇ ਰਾਜਪਾਲ ਆਰਐਨ ਰਵੀ ਰਹੇ ਮੌਜੂਦ
Suvendu Adhikari Sworn as Chief Minister: ਸ਼ੁਭੇਂਦੂ ਅਧਿਕਾਰੀ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, PM ਮੋਦੀ ਤੇ ਰਾਜਪਾਲ ਆਰਐਨ ਰਵੀ ਰਹੇ ਮੌਜੂਦ...
ਸੁਖਬੀਰ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਹੋਈ ਸਾਈਡਲਾਈਨ... ਕਿਵੇਂ ਹੋਵੇਗਾ Comeback?
ਸੁਖਬੀਰ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਹੋਈ ਸਾਈਡਲਾਈਨ... ਕਿਵੇਂ ਹੋਵੇਗਾ Comeback?...
ਆਪ੍ਰੇਸ਼ਨ ਸਿੰਦੂਰ ਦੀ Untold Story, Ex IAF ਪਾਇਲਟ ਅਕਸ਼ੈ ਚੋਪੜਾ ਦੀ ਜੁਬਾਨੀ
ਆਪ੍ਰੇਸ਼ਨ ਸਿੰਦੂਰ ਦੀ Untold Story, Ex IAF ਪਾਇਲਟ ਅਕਸ਼ੈ ਚੋਪੜਾ ਦੀ ਜੁਬਾਨੀ...
ਮੁੱਖ ਮੰਤਰੀ ਭਗਵੰਤ ਮਾਨ ਦੀ "ਸ਼ੁਕਰਾਨਾ ਯਾਤਰਾ", ਕੀ ਵਿਧਾਨਸਭਾ ਚੋਣ ਦੀ ਤਿਆਰੀ?
ਮੁੱਖ ਮੰਤਰੀ ਭਗਵੰਤ ਮਾਨ ਦੀ
ਕਾਂਗਰਸ ਦੇ 4 ਸਾਲ ਸਭ ਤੋਂ ਖ਼ਰਾਬ, ਫਿਰ ਕਿਵੇਂ ਹੋਵੇਗਾ ਚੋਣਾਂ 'ਚ ਬੇੜਾ ਪਾਰ?
ਕਾਂਗਰਸ ਦੇ 4 ਸਾਲ ਸਭ ਤੋਂ ਖ਼ਰਾਬ, ਫਿਰ ਕਿਵੇਂ ਹੋਵੇਗਾ ਚੋਣਾਂ 'ਚ ਬੇੜਾ ਪਾਰ?...
Operation Sindoor ਨੂੰ ਪੂਰਾ ਹੋਇਆ ਇੱਕ ਸਾਲ, PM ਨੇ ਬਦਲੀ ਸੋਸ਼ਲ ਮੀਡੀਆ ਪ੍ਰੋਫਾਈਲ ਪਿਕ
Operation Sindoor ਨੂੰ ਪੂਰਾ ਹੋਇਆ ਇੱਕ ਸਾਲ, PM ਨੇ ਬਦਲੀ ਸੋਸ਼ਲ ਮੀਡੀਆ ਪ੍ਰੋਫਾਈਲ ਪਿਕ...
ਪੰਜਾਬ ਵਿੱਚ 3 ਘੰਟਿਆਂ ਦੇ ਅੰਦਰ 2 ਸ਼ੱਕੀ ਧਮਾਕੇ, ਜਲੰਧਰ ਵਿੱਚ ਬੀਐਸਐਫ ਹੈੱਡਕੁਆਰਟਰ ਦੇ ਬਾਹਰ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ
ਪੰਜਾਬ ਵਿੱਚ 3 ਘੰਟਿਆਂ ਦੇ ਅੰਦਰ 2 ਸ਼ੱਕੀ ਧਮਾਕੇ, ਜਲੰਧਰ ਵਿੱਚ ਬੀਐਸਐਫ ਹੈੱਡਕੁਆਰਟਰ ਦੇ ਬਾਹਰ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ...
ਪੰਜਾਬ ਨੂੰ ਦਹਿਲਾਉਣ ਦੀ ਕੌਣ ਕਰ ਰਿਹਾ ਸਾਜਿਸ਼? 3 ਘੰਟਿਆਂ ਵਿੱਚ 2 ਧਮਾਕਿਆਂ ਨਾਲ ਫੈਲੀ ਦਹਿਸ਼ਤ
ਪੰਜਾਬ ਨੂੰ ਦਹਿਲਾਉਣ ਦੀ ਕੌਣ ਕਰ ਰਿਹਾ ਸਾਜਿਸ਼? 3 ਘੰਟਿਆਂ ਵਿੱਚ 2 ਧਮਾਕਿਆਂ ਨਾਲ ਫੈਲੀ ਦਹਿਸ਼ਤ...
SAD ਪੁਨਰ ਸੁਰਜੀਤ ਵੱਲੋਂ ਮਹਿਲਾ ਵਿੰਗ ਦਾ ਐਲਾਨ, ਜਾਣੋ ਕੀ ਬੋਲੇ ਬੀਬੀ ਜਗੀਰ ਕੌਰ?
SAD ਪੁਨਰ ਸੁਰਜੀਤ ਵੱਲੋਂ ਮਹਿਲਾ ਵਿੰਗ ਦਾ ਐਲਾਨ, ਜਾਣੋ ਕੀ ਬੋਲੇ ਬੀਬੀ ਜਗੀਰ ਕੌਰ?...