TikTok ਦੀਆਂ ਵਧੀਆਂ ਮੁਸ਼ਕਲਾਂ, ਕੰਪਨੀ ਦੇ CEO ਤੋਂ ਅਮਰੀਕਾ ‘ਚ 5 ਘੰਟੇ ਤੱਕ ਪੁੱਛਗਿੱਛ
Tik Tok CEO Grilled: ਅਮਰੀਕਾ ਵਿੱਚ Tik Tok ਦੇ CEO ਤੋਂ 5 ਘੰਟੇ ਤੱਕ ਪੁੱਛਗਿੱਛ ਕੀਤੀ ਗਈ। ਚੀਨੀ ਕੰਪਨੀ ਟਿਕ ਟਾਕ 'ਤੇ ਅਮਰੀਕੀ ਨਾਗਰਿਕਾਂ ਦਾ ਡਾਟਾ ਚੀਨ ਨੂੰ ਲੀਕ ਕਰਨ ਦਾ ਦੋਸ਼ ਹੈ।
TikTok CEO Grilled: ਚੀਨੀ ਕੰਪਨੀ Tik Tok ਦੇ CEO ਤੋਂ ਲਗਾਤਾਰ ਪੰਜ ਘੰਟੇ ਪੁੱਛਗਿੱਛ ਕੀਤੀ ਗਈ। ਟਿੱਕ ਟਾਕ ‘ਤੇ ਅਮਰੀਕਾ ‘ਚ ਜਾਸੂਸੀ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਅਮਰੀਕਾ ਦਾ ਦੋਸ਼ ਹੈ ਕਿ ਟਿੱਕ ਟਾਕ ਅਮਰੀਕੀ ਨਾਗਰਿਕਾਂ ਦਾ ਡਾਟਾ ਚੀਨ ਨਾਲ ਸਾਂਝਾ ਕਰ ਰਿਹਾ ਹੈ। ਜਿਸ ਤੋਂ ਬਾਅਦ ਕੰਪਨੀ ਦੇ ਸੀਈਓ ਨੂੰ ਵੀ ਪੁੱਛਗਿੱਛ ਲਈ ਤਲਬ ਕੀਤਾ ਗਿਆ ਸੀ। ਅਖਬਾਰ ਅਲਜਜ਼ੀਰਾ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਟਿਕ ਟਾਕ ਦੇ ਸੀਈਓ ਤੋਂ ਕਰੀਬ 5 ਘੰਟੇ ਤੱਕ ਤੋਂ ਪੁੱਛਗਿੱਛ ਕੀਤੀ ਗਈ।
ਜਿਕਰਯੋਗ ਹੈ ਕਿ Tik Tok ਤੇ ਪਹਿਲਾਂ ਤੋਂ ਹੀ ਡਾਟਾ ਲੀਕ ਕਰਨ ਦੇ ਇਲਜਾਮ ਲੱਗਦੇ ਰਹੇ ਹਨ। ਕਈ ਦੇਸ਼ਾਂ ਨੇ ਤਾਂ ਇਸ ਨੂੰ ਬੈਨ ਵੀ ਕਰ ਦਿੱਤਾ ਹੈ। ਭਾਰਤ ਵਿਚ ਵੀ Tik Tok ਦੀ ਸੇਵਾਵਾਂ ਬਹੁਤ ਪਹਿਲਾਂ ਹੀ ਬੰਦ ਕਰ ਦਿੱਤੀਆਂ ਗਈਆਂ ਹਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ