AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਸਪੇਨ ਵਿੱਚ ਦੋ ਹਾਈ ਸਪੀਡ ਟਰੇਨਾਂ ਟਕਰਾਈਆਂ, 50 ਦੀ ਮੌਤ, 200 ਜ਼ਖਮੀ

Spain Train Accident: ਸਪੇਨ ਵਿੱਚ ਦੋ ਹਾਈ ਸਪੀਡ ਟਰੇਨਾਂ ਵਿਚਕਾਰ ਹੋਈ ਟੱਕਰ ਵਿੱਚ ਕਰੀਬ 50 ਲੋਕਾਂ ਦੀ ਮੌਤ ਹੋ ਗਈ ਅਤੇ 200 ਜ਼ਖਮੀ ਹੋ ਗਏ। ਸ਼ੁਰੂਆਤੀ ਜਾਂਚ ਤੋਂ ਸੰਕੇਤ ਮਿਲਦਾ ਹੈ ਕਿ ਸਿਗਨਲ ਸਿਸਟਮ ਵਿੱਚ ਖਰਾਬੀ ਆਈ ਹੈ। ਰੇਲ ਸੇਵਾਵਾਂ ਪ੍ਰਭਾਵਿਤ ਹੋ ਗਈਆਂ ਹਨ।

ਸਪੇਨ ਵਿੱਚ ਦੋ ਹਾਈ ਸਪੀਡ ਟਰੇਨਾਂ ਟਕਰਾਈਆਂ, 50 ਦੀ ਮੌਤ, 200 ਜ਼ਖਮੀ
tv9-punjabi
| Updated On: 28 Oct 2026 19:16 PM IST
Share

ਏਬੀਸੀ ਸਪੇਨ ਦੇ ਅਨੁਸਾਰ, ਮੱਧ ਸਪੇਨ ਵਿੱਚ ਦੋ ਹਾਈ ਸਪੀਡ ਟਰੇਨਾਂ ਵਿਚਕਾਰ ਹੋਈ ਟੱਕਰ ਵਿੱਚ ਘੱਟੋ-ਘੱਟ 50 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲਗਭਗ 200 ਜ਼ਖਮੀ ਹੋਏ ਹਨ। ਇਹ ਹਾਦਸਾ ਮੈਡ੍ਰਿਡ ਨੂੰ ਦੱਖਣੀ ਅੰਡਾਲੂਸੀਆ ਖੇਤਰ ਨਾਲ ਜੋੜਨ ਵਾਲੇ ਰੇਲ ਰੂਟ ‘ਤੇ ਹੋਇਆ। ਹਾਦਸਾ ਇੰਨ੍ਹਾ ਗੰਭੀਰ ਸੀ ਕਿ ਟਰੇਨਾਂ ਦੇ ਪਰਖੱਚੇ ਉੱਡ ਗਏ। ਮੈਡ੍ਰਿਡ ਅਤੇ ਅੰਡਾਲੂਸੀਆ ਵਿਚਕਾਰ ਹਾਈ-ਸਪੀਡ ਰੇਲ ਸੇਵਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਸਪੇਨ ਦੇ ਪ੍ਰਧਾਨ ਮੰਤਰੀ ਨੇ ਹਾਦਸੇ ਨੂੰ ਇੱਕ ਗੰਭੀਰ ਘਟਨਾ ਦੱਸਿਆ ਹੈ। ਰੇਲਵੇ ਬੁਨਿਆਦੀ ਢਾਂਚਾ ਪ੍ਰਬੰਧਕ ADIF ਦੇ ਅਨੁਸਾਰ, ਇਹ ਟੱਕਰ ਮੋਰਾ, ਓਰਗਾਜ਼ ਅਤੇ ਉਰਡਾ ਕਸਬਿਆਂ ਵਿਚਕਾਰ ਹੋਈ। ਸਪੇਨ ਦੇ ਸਰਕਾਰੀ ਮਾਲਕੀ ਵਾਲੇ ਰੇਲਵੇ ਬੁਨਿਆਦੀ ਢਾਂਚੇ ਦਾ ਪ੍ਰਬੰਧਨ ਕਰਨ ਵਾਲੀ ਸੰਸਥਾ ADIF ਨੇ X ‘ਤੇ ਬਿਆਨ ਵਿੱਚ ਦੱਸਿਆ ਕਿ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 9:00 ਵਜੇ ਹੋਇਆ।

ਕਿਵੇਂ ਹੋਇਆ ਹਾਦਸਾ?

ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ, AVE ਹਾਈ-ਸਪੀਡ ਟਰੇਨ ਇੱਕ ਥਾਂ ਤੇ ਖੜੀ Iryoਟ੍ਰੇਨ ਨਾਲ ਟਕਰਾ ਗਈ। ਹਾਦਸੇ ਦੀ ਸ਼ੁਰੂਆਤੀ ਜਾਂਚ ਵਿੱਚ ਸਿਗਨਲਿੰਗ ਸਿਸਟਮ ਵਿੱਚ ਖਰਾਬੀ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਟਰਾਂਸਪੋਰਟ ਵਿਭਾਗ ਦੇ ਸੂਤਰਾਂ ਨੇ ਸਪੈਨਿਸ਼ ਮੀਡੀਆ ABC ਨੂੰ ਦੱਸਿਆ ਕਿ ਇੱਕ ਟੈਕਨੀਸ਼ੀਅਨ ਸਿਗਨਲਿੰਗ ਸਿਸਟਮ ਵਿੱਚ ਖਰਾਬੀ ਦੀ ਮੁਰੰਮਤ ਕਰ ਰਿਹਾ ਸੀ, ਜਿਸ ਨਾਲ AVE ਟਰੇਨ ਨੂੰ ਅੱਗੇ ਕਿਸੇ ਹੋਰ ਟਰੇਨ ਬਾਰੇ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ।

ਰਾਹਤ ਅਤੇ ਬਚਾਅ ਜਾਰੀ

ਦੁਰਘਟਨਾ ਤੋਂ ਬਾਅਦ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਸਹਾਇਤਾ ਲਈ ਵੱਡੀ ਗਿਣਤੀ ਵਿੱਚ ਸਿਵਲ ਗਾਰਡ ਕਰਮਚਾਰੀ ਤਾਇਨਾਤ ਕੀਤੇ ਜਾ ਰਹੇ ਹਨ। ਟੋਲੇਡੋ ਪ੍ਰਾਂਤ ਦੀ ਜਨਤਕ ਸੁਰੱਖਿਆ ਇਕਾਈ ਦੇ ਨਾਲ, ਕੁਦਰਤ ਸੰਭਾਲ ਸੇਵਾ ਅਤੇ ਟ੍ਰੈਫਿਕ ਵਿਭਾਗ ਦੇ ਏਜੰਟ ਵੀ ਘਟਨਾ ਸਥਾਨ ‘ਤੇ ਮੌਜੂਦ ਹਨ। ਸਿਉਦਾਦ ਰੀਅਲ ਅਤੇ ਅਲਬੇਸੇਟ, ਰਿਜ਼ਰਵ ਅਤੇ ਸੁਰੱਖਿਆ ਸਮੂਹ, ਏਅਰ ਯੂਨਿਟ, ਡਰੋਨ ਟੀਮ, ਮਾਊਂਟਡ ਪੁਲਿਸ ਅਤੇ ਅਪਰਾਧ ਜਾਂਚ ਟੀਮ ਦੀਆਂ ਸੁਰੱਖਿਆ ਟੀਮਾਂ ਨੂੰ ਵੀ ਘਟਨਾ ਸਥਾਨ ‘ਤੇ ਭੇਜਿਆ ਜਾ ਰਿਹਾ ਹੈ।

ਸਿਵਲ ਗਾਰਡ ਦੇ ਸ਼ੁਰੂਆਤੀ ਅੰਦਾਜ਼ੇ ਅਨੁਸਾਰ, ਦੋਵੇਂ ਟ੍ਰੇਨਾਂ ਨੂੰ ਰੁੱਕੀਆਂ ਹੋਈਆਂ ਸਨ। ਇਸਤੋਂ ਬਾਅਦ AVE ਟ੍ਰੇਨ ਨੂੰ ਅੱਗੇ ਵਧਣ ਲਈ ਸਿਗਨਲ ਦਿੱਤਾ ਗਿਆ, ਪਰ ਇਸਦੇ ਚਾਲਕ ਦਲ ਨੂੰ ਸੂਚਿਤ ਨਹੀਂ ਕੀਤਾ ਗਿਆ ਸੀ ਕਿ ਇਰੀਓ ਟ੍ਰੇਨ ਬਿਲਕੁਲ ਅੱਗੇ ਖੜ੍ਹੀ ਹੈ। ਹਾਲਾਂਕਿ, ਹਾਦਸੇ ਦਾ ਸਹੀ ਕਾਰਨ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।

ਕੋਰਡੋਬਾ ਸਟੇਸ਼ਨ ‘ਤੇ ਯਾਤਰੀਆਂ ਦੀ ਭੀੜ

ਦੁਰਘਟਨਾ ਕਾਰਨ ਰੇਲ ਸੇਵਾਵਾਂ ਵਿੱਚ ਵਿਘਨ ਪੈਣ ਤੋਂ ਬਾਅਦ ਸੈਂਕੜੇ ਯਾਤਰੀ ਕੋਰਡੋਬਾ ਸਟੇਸ਼ਨ ‘ਤੇ ਜਮ੍ਹਾ ਹੋ ਗਏ। ਯਾਤਰੀ ਆਪਣੀਆਂ ਟਰੇਨਾਂ ਦੀ ਸਥਿਤੀ ਅਤੇ ਉਨ੍ਹਾਂ ਦੀਆਂ ਅਗਲੀਆਂ ਯਾਤਰਾਵਾਂ ਬਾਰੇ ਪੁੱਛਗਿੱਛ ਕਰਨ ਲਈ RENFE ਟਿਕਟ ਕਾਊਂਟਰਾਂ ‘ਤੇ ਆ ਰਹੇ ਹਨ। ਵਰਤਮਾਨ ਵਿੱਚ, ਸਟੇਸ਼ਨ ਸਕ੍ਰੀਨ ਮੈਡ੍ਰਿਡ ਅਤੇ ਅੰਡਾਲੂਸੀਆ ਵਿਚਕਾਰ ਰੇਲ ਸੇਵਾਵਾਂ ਵਿੱਚ ਵਿਘਨ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।

ਰੇਲ ਹਾਦਸੇ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਮੁਲਤਵੀ

ਰੇਲ ਹਾਦਸੇ ਤੋਂ ਬਾਅਦ ਸਪੇਨ ਵਿੱਚ ਵਧਦੀਆਂ ਬਾਲਣ ਦੀਆਂ ਕੀਮਤਾਂ ਦੇ ਖਿਲਾਫ਼ ਟਰੈਕਟਰ ਪ੍ਰਦਰਸ਼ਨ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਪ੍ਰਦਰਸ਼ਨ ਬੁੱਧਵਾਰ ਸਵੇਰੇ ਮੈਡ੍ਰਿਡ ਵਿੱਚ ਹੋਣਾ ਸੀ। ਰਿਪੋਰਟਾਂ ਦੇ ਅਨੁਸਾਰ, ਬਹੁਤ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਵਾਲੇ ਕਈ ਲੋਕ ਉਸੇ ਰੇਲ ਰੂਟ ‘ਤੇ ਯਾਤਰਾ ਕਰ ਰਹੇ ਸਨ ਜਿੱਥੇ ਹਾਦਸਾ ਹੋਇਆ। ਇਸ ਤੋਂ ਇਲਾਵਾ, ਪ੍ਰਦਰਸ਼ਨਕਾਰੀਆਂ ਨੇ ਹਾਦਸੇ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਦੇ ਸਨਮਾਨ ਵਿੱਚ ਰਾਜਧਾਨੀ ਵਿੱਚ ਆਪਣਾ ਮਾਰਚ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਹੁਣ ਇਹ ਪ੍ਰਦਰਸ਼ਨ ਬਾਅਦ ਵਿੱਚ ਕੀਤਾ ਜਾਵੇਗਾ।

Follow Us
Apple ਦੇ ਫੋਲਡੇਬਲ iPhone Duo ਦੀ ਸਕ੍ਰੀਨ ਕ੍ਰੈਕ! ਕੰਪਨੀ ਦੇਵੇਗੀ ਨਵਾਂ ਫੋਨ
Apple ਦੇ ਫੋਲਡੇਬਲ iPhone Duo ਦੀ ਸਕ੍ਰੀਨ ਕ੍ਰੈਕ! ਕੰਪਨੀ ਦੇਵੇਗੀ ਨਵਾਂ ਫੋਨ...
ਗੁਰਦਾਸਪੁਰ ਵਿੱਚ ਪੁਲਿਸ ਟੀਮ 'ਤੇ ਤਸਕਰਾਂ ਦਾ ਹਮਲਾ, ਸਰਪੰਚ ਨੇ ਬੁਲਾਈ ਸੀ ਪੁਲਿਸ, 2 ਕਮਾਂਡੋ ਗੰਭੀਰ ਜ਼ਖਮੀ
ਗੁਰਦਾਸਪੁਰ ਵਿੱਚ ਪੁਲਿਸ ਟੀਮ 'ਤੇ ਤਸਕਰਾਂ ਦਾ ਹਮਲਾ, ਸਰਪੰਚ ਨੇ ਬੁਲਾਈ ਸੀ ਪੁਲਿਸ, 2 ਕਮਾਂਡੋ ਗੰਭੀਰ ਜ਼ਖਮੀ...
ਪੰਜਾਬ ਵਿਧਾਨਸਭਾ ਦੇ ਆਖਰੀ ਦਿਨ ਪਿਆ ਗਾਹ, ਭਿੜ ਗਏ AAP ਤੇ ਕਾਂਗਰਸੀ ਵਿਧਾਇਕ
ਪੰਜਾਬ ਵਿਧਾਨਸਭਾ ਦੇ ਆਖਰੀ ਦਿਨ ਪਿਆ ਗਾਹ, ਭਿੜ ਗਏ AAP ਤੇ ਕਾਂਗਰਸੀ ਵਿਧਾਇਕ...
ਅਮਰੀਕਾ ਵਿੱਚ ਫੜਿਆ ਗਿਆ ਲਾਰੈਂਸ ਬਿਸ਼ਨੋਈ ਦਾ ਜਾਨੀ ਦੁਸ਼ਮਣ ਹਿਮਾਂਸ਼ੂ ਭਾਉ, ਪੂਰੀ ਕਹਾਣੀ
ਅਮਰੀਕਾ ਵਿੱਚ ਫੜਿਆ ਗਿਆ ਲਾਰੈਂਸ ਬਿਸ਼ਨੋਈ ਦਾ ਜਾਨੀ ਦੁਸ਼ਮਣ ਹਿਮਾਂਸ਼ੂ ਭਾਉ, ਪੂਰੀ ਕਹਾਣੀ...
ਖੜਗੇ ਦੇ "ਮੋਦੀ ਦਾ ਬਾਪ ਵੀ ਜਾਵੇਗਾ" ਵਾਲੇ ਕੁਮੈਂਟ 'ਤੇ ਸਿਆਸੀ ਹੰਗਾਮਾ, BJP ਨੇ ਚੰਡੀਗੜ੍ਹ 'ਚ ਕੀਤਾ ਕਾਂਗਰਸ ਦਫ਼ਤਰ ਦਾ ਘਿਰਾਓ
ਖੜਗੇ ਦੇ
ਮੋਗਾ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 2 ਦੀ ਮੌਤ, 3 ਜ਼ਖ਼ਮੀ
ਮੋਗਾ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 2 ਦੀ ਮੌਤ, 3 ਜ਼ਖ਼ਮੀ...
ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਦਰਬਾਰ ਸਾਹਿਬ ਵਿਖੇ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਅਲੌਕਿਕ ਸਜਾਵਟ
ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਦਰਬਾਰ ਸਾਹਿਬ ਵਿਖੇ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਅਲੌਕਿਕ ਸਜਾਵਟ...
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ...
ਟਾਈਗਰ ਸ਼ਰਾਫ ਫਾਈਰਿੰਗ ਕੇਸ, ਮੁਲਜ਼ਮਾਂ ਦੀ ਆਖਰੀ ਮੂਵਮੈਂਟ ਅੰਧੇਰੀ ਹੋਟਲ 'ਚ ਟ੍ਰੇਸ
ਟਾਈਗਰ ਸ਼ਰਾਫ ਫਾਈਰਿੰਗ ਕੇਸ, ਮੁਲਜ਼ਮਾਂ ਦੀ ਆਖਰੀ ਮੂਵਮੈਂਟ ਅੰਧੇਰੀ ਹੋਟਲ 'ਚ ਟ੍ਰੇਸ...