AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਜੇ ਕੋਈ ਸੋਚਦਾ ਹੈ ਕਿ ਭਾਰਤ ‘ਚ ਮੁਸਲਮਾਨ ਨਹੀਂ ਹੋਣੇ ਚਾਹੀਦੇ, ਤਾਂ ਉਹ ਹਿੰਦੂ ਨਹੀਂ; ਨਿਊਯਾਰਕ ‘ਚ ਬੋਲੇ RSS ਮੁਖੀ ਮੋਹਨ ਭਾਗਵਤ

ਨਿਊਯਾਰਕ ਵਿਖੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਧਰਮ ਵੱਖਰੇ ਹੋਣ ਦੇ ਬਾਵਜੂਦ ਇਨਸਾਨੀਅਤ ਇੱਕੋ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮੁਸਲਮਾਨਾਂ ਤੋਂ ਬਿਨਾਂ ਹਿੰਦੂਤਵ ਦੀ ਕਲਪਨਾ ਨਹੀਂ ਹੋ ਸਕਦੀ। ਜੇ ਕੋਈ ਸੋਚਦਾ ਹੈ ਕਿ ਭਾਰਤ ਵਿੱਚ ਮੁਸਲਮਾਨ ਨਹੀਂ ਹੋਣੇ ਚਾਹੀਦੇ, ਤਾਂ ਉਹ ਹਿੰਦੂ ਨਹੀਂ। ਉਨ੍ਹਾਂ ਯੁੱਧ ਰੋਕਣ ਅਤੇ ਵਿਸ਼ਵ ਏਕਤਾ 'ਤੇ ਜ਼ੋਰ ਦਿੱਤਾ।

ਜੇ ਕੋਈ ਸੋਚਦਾ ਹੈ ਕਿ ਭਾਰਤ 'ਚ ਮੁਸਲਮਾਨ ਨਹੀਂ ਹੋਣੇ ਚਾਹੀਦੇ, ਤਾਂ ਉਹ ਹਿੰਦੂ ਨਹੀਂ; ਨਿਊਯਾਰਕ 'ਚ ਬੋਲੇ RSS ਮੁਖੀ ਮੋਹਨ ਭਾਗਵਤ
tv9-punjabi
| Updated On: 29 Aug 2026 22:56 PM IST
Share

ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਕਰਵਾਏ ਗਏ ਯੂਨੀਵਰਸਲ ਵਨਨੈੱਸ ਸੈਲੀਬ੍ਰੇਸ਼ਨ ਪ੍ਰੋਗਰਾਮ ਦੌਰਾਨ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਨੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਉਹ ਕੋਈ ਧਰਮ ਦੇ ਮਾਹਰ ਜਾਂ ਵਿਦਵਾਨ ਨਹੀਂ ਹਨ, ਪਰ ਉਹ ਅਜਿਹੇ ਸਮਾਜ ਵਿੱਚ ਕੰਮ ਕਰ ਰਹੇ ਹਨ ਜੋ ਰਵਾਇਤੀ ਤੌਰ ‘ਤੇ ਇਹ ਮੰਨਦਾ ਹੈ ਕਿ ਭਾਵੇਂ ਧਰਮ ਵੱਖੋ-ਵੱਖਰੇ ਹੋਣ, ਪਰ ਇਨਸਾਨੀਅਤ ਇੱਕੋ ਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੱਚ ਇੱਕ ਹੈ ਅਤੇ ਸਮੁੱਚੀ ਮਨੁੱਖਤਾ ਉਸੇ ਇੱਕ ਸੱਚ ਵਿੱਚੋਂ ਨਿਕਲੀ ਹੈ।

ਰੀਤੀ-ਰਿਵਾਜ ਜ਼ਰੀਆ ਹਨ ਪਰ ਅਸਲ ਮਕਸਦ ਸੱਚਾਈ ਦੀ ਭਾਲ

ਆਰਐੱਸਐੱਸ ਮੁਖੀ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਧਰਮਾਂ ਦੀ ਪਛਾਣ ਜ਼ਿਆਦਾਤਰ ਬਾਹਰੀ ਰੀਤੀ-ਰਿਵਾਜਾਂ ਨਾਲ ਬਣ ਚੁੱਕੀ ਹੈ। ਧਾਰਮਿਕ ਅਨੁਸ਼ਾਸਨ ਬਣਾਈ ਰੱਖਣ ਅਤੇ ਰੱਬੀ ਮਾਰਗ ‘ਤੇ ਚੱਲਣ ਲਈ ਰੀਤੀ-ਰਿਵਾਜ ਜ਼ਰੂਰੀ ਹੋ ਸਕਦੇ ਹਨ, ਪਰ ਧਰਮ ਦਾ ਅਸਲ ਮਕਸਦ ਇਨਸਾਨ ਨੂੰ ਸੱਚਾਈ ਵੱਲ ਲੈ ਕੇ ਜਾਣਾ ਹੈ। ਇੱਕ ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਉਹ ਰੌਸ਼ਨੀ ਵੱਲ ਉਂਗਲ ਨਾਲ ਇਸ਼ਾਰਾ ਕਰਦੇ ਹਨ, ਤਾਂ ਲੋਕਾਂ ਨੂੰ ਰੌਸ਼ਨੀ ਦੇਖਣੀ ਚਾਹੀਦੀ ਹੈ। ਜੇਕਰ ਕੋਈ ਉਂਗਲ ‘ਤੇ ਹੀ ਅਟਕਿਆ ਰਹੇਗਾ, ਤਾਂ ਉਹ ਕਦੇ ਵੀ ਰੌਸ਼ਨੀ ਨੂੰ ਨਹੀਂ ਦੇਖ ਸਕੇਗਾ। ਉਨ੍ਹਾਂ ਕਿਹਾ ਕਿ ਅਸਲ ਟੀਚਾ ਉਸ ਪਰਮ ਸੱਚ ਅਤੇ ਪ੍ਰਮਾਤਮਾ ਨੂੰ ਜਾਣਨਾ ਹੈ, ਜਿਸ ਨੂੰ ਵੱਖ-ਵੱਖ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ।

ਹਿੰਦੂ ਰਾਸ਼ਟਰ ਦਾ ਸਮਝਾਇਆ ਮਤਲਬ

ਮੋਹਨ ਭਾਗਵਤ ਨੇ ਹਿੰਦੂ ਧਰਮ ਅਤੇ ਹਿੰਦੂ ਰਾਸ਼ਟਰ ਦੀ ਪਰਿਭਾਸ਼ਾ ਸਪਸ਼ਟ ਕਰਦਿਆਂ ਕਿਹਾ ਕਿ ਜੇਕਰ ਕੋਈ ਖ਼ੁਦ ਨੂੰ ਹਿੰਦੂ ਕਹਾਉਂਦਾ ਹੈ, ਤਾਂ ਉਸ ਨੂੰ ਇਹ ਸਵੀਕਾਰ ਕਰਨਾ ਪਵੇਗਾ ਕਿ ਸਾਰੇ ਧਾਰਮਿਕ ਰਸਤੇ ਇੱਕੋ ਪਰਮ ਸੱਚ ਵੱਲ ਲੈ ਕੇ ਜਾਂਦੇ ਹਨ ਅਤੇ ਹਰ ਮਨੁੱਖ ਦਾ ਬਰਾਬਰ ਮਾਣ-ਸਨਮਾਨ ਹੈ। ਆਪਣੇ ਇੱਕ ਪੁਰਾਣੇ ਭਾਸ਼ਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਇੱਕ ਵਾਰ ਮੁਸਲਿਮ ਭਰਾਵਾਂ ਨੇ ਉਨ੍ਹਾਂ ਨੂੰ ਸਵਾਲ ਕੀਤਾ ਸੀ ਕਿ ਜੇਕਰ ਭਾਰਤ ਹਿੰਦੂ ਰਾਸ਼ਟਰ ਬਣਦਾ ਹੈ ਤਾਂ ਮੁਸਲਮਾਨਾਂ ਦਾ ਕੀ ਬਣੇਗਾ, ਕੀ ਉਨ੍ਹਾਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਜਾਵੇਗਾ? ਇਸ ‘ਤੇ ਉਨ੍ਹਾਂ ਸਪਸ਼ਟ ਜਵਾਬ ਦਿੱਤਾ ਸੀ ਕਿ ਇਹ ਹਿੰਦੂਤਵ ਦੀ ਸੋਚ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਹਿੰਦੂ ਇਹ ਸੋਚਦਾ ਹੈ ਕਿ ਭਾਰਤ ਵਿੱਚ ਕੋਈ ਮੁਸਲਮਾਨ ਨਹੀਂ ਹੋਣਾ ਚਾਹੀਦਾ, ਤਾਂ ਉਹ ਵਿਅਕਤੀ ਅਸਲ ਵਿੱਚ ਹਿੰਦੂ ਅਖਵਾਉਣ ਦੇ ਯੋਗ ਨਹੀਂ ਰਹਿੰਦਾ।

ਨੀਤੀਆਂ ‘ਤੇ ਅਸਰ ਪਾ ਕੇ ਯੁੱਧ ਰੋਕਣ ਦਾ ਸੰਕਲਪ

ਆਰਐੱਸਐੱਸ ਮੁਖੀ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵਿਸ਼ਵ ਪੱਧਰ ‘ਤੇ ਯੁੱਧਾਂ ਨੂੰ ਰੋਕਣ ਅਤੇ ਸਿਆਸਤ ਨੂੰ ਸਹੀ ਸੇਧ ਦੇਣ ਦੇ ਹੱਕ ਵਿੱਚ ਹੈ। ਉਨ੍ਹਾਂ ਆਖਿਆ ਕਿ ਉਹ ਨੀਤੀਆਂ ਦੇ ਲਾਗੂ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਵਿੱਚ ਸਕਾਰਾਤਮਕ ਤਬਦੀਲੀਆਂ ਲਿਆਉਣਾ ਚਾਹੁੰਦੇ ਹਨ ਤਾਂ ਜੋ ਸਮਾਜ ਦਾ ਭਲਾ ਹੋ ਸਕੇ। ਇਸ ਲਈ ਸਿਆਸਤ ਨੂੰ ਉਸਾਰੂ ਢੰਗ ਨਾਲ ਪ੍ਰਭਾਵਿਤ ਕਰਨਾ ਜ਼ਰੂਰੀ ਹੈ ਅਤੇ ਕਿਸੇ ਨਾ ਕਿਸੇ ਮੋੜ ‘ਤੇ ਇਹ ਕਦਮ ਚੁੱਕਣਾ ਹੀ ਪਵੇਗਾ।

ਭਾਰਤ ਦੀ ਸਾਂਝੀਵਾਲਤਾ ਦੀ ਪਰੰਪਰਾ ਸਦੀਆਂ ਪੁਰਾਣੀ

ਮੋਹਨ ਭਾਗਵਤ ਨੇ ਅੱਗੇ ਕਿਹਾ ਕਿ ਭਾਰਤੀ ਸਮਾਜ ਅਤੇ ਦੇਸ਼ ਨੇ ਇਤਿਹਾਸ ਵਿੱਚ ਕਈ ਵਿਦੇਸ਼ੀ ਹਮਲੇ ਝੱਲੇ ਅਤੇ ਬਹੁਤ ਕੁਝ ਗੁਆਇਆ, ਪਰ ਇਸ ਦੇ ਬਾਵਜੂਦ ਭਾਰਤ ਦੀ ‘ਇੱਕ ਦੁਨੀਆ, ਇੱਕ ਮਨੁੱਖਤਾ’ ਦੀ ਅਮੀਰ ਪਰੰਪਰਾ ਅੱਜ ਵੀ ਜਿਊਂਦੀ ਹੈ। ਉਨ੍ਹਾਂ ਕਿਹਾ ਕਿ ਲੋਕ ਅਕਸਰ ਬੇਲੋੜਾ ਬੋਝ ਢੋਂਦੇ ਹਨ, ਜਦਕਿ ਭਾਰਤ ਅਜਿਹਾ ਦੇਸ਼ ਹੈ ਜਿੱਥੇ ਸਾਰੇ ਧਰਮਾਂ ਅਤੇ ਭਾਈਚਾਰਿਆਂ ਦੇ ਲੋਕ ਆਪਸ ਵਿੱਚ ਮਿਲ-ਜੁਲ ਕੇ ਰਹਿੰਦੇ ਹਨ ਕਿਉਂਕਿ ਇਤਿਹਾਸਕ ਤੌਰ ‘ਤੇ ਭਾਰਤ ਨੇ ਹਮੇਸ਼ਾ ਹਰ ਕਿਸੇ ਨੂੰ ਪਨਾਹ ਦਿੱਤੀ ਹੈ।

Follow Us
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ...
AI Toothbrush: ਕੀ 47,000 ਦਾ AI ਟੁੱਥਬ੍ਰਸ਼ ਬਦਲ ਦੇਵੇਗਾ ਸਵੇਰ ਦੀ ਰੁਟੀਨ ?
AI Toothbrush: ਕੀ 47,000 ਦਾ AI ਟੁੱਥਬ੍ਰਸ਼ ਬਦਲ ਦੇਵੇਗਾ ਸਵੇਰ ਦੀ ਰੁਟੀਨ ?...
ਬਹਿਬਲ ਕਲਾਂ ਗੋਲੀ ਕਾਂਡ: SIT ਦੇ ਸਾਹਮਣੇ ਪੇਸ਼ ਹੋਏ ਵਿਜੇ ਸਾਂਪਲਾ
ਬਹਿਬਲ ਕਲਾਂ ਗੋਲੀ ਕਾਂਡ: SIT ਦੇ ਸਾਹਮਣੇ ਪੇਸ਼ ਹੋਏ ਵਿਜੇ ਸਾਂਪਲਾ...
ਜਿਤੇਂਦਰ ਮਿਸ਼ਰਾ ਨੇ ਸਾਂਭਿਆ ਰਾਮ ਮੰਦਰ ਟ੍ਰਸਟ ਦੇ ਪਹਿਲੇ ਸੀਈਓ ਦਾ ਅਹੁਦਾ
ਜਿਤੇਂਦਰ ਮਿਸ਼ਰਾ ਨੇ ਸਾਂਭਿਆ ਰਾਮ ਮੰਦਰ ਟ੍ਰਸਟ ਦੇ ਪਹਿਲੇ ਸੀਈਓ ਦਾ ਅਹੁਦਾ...
Fact Check: ਨੇਪਾਲ ਹੜ੍ਹ 'ਚ ਮਿਲੇ 17 ਕਰੋੜ ਸਾਲ ਪੁਰਾਣੇ ਸ਼ਾਲੀਗ੍ਰਾਮ ਦਾ ਕੀ ਹੈ ਸੱਚ? TV9 ਦੀ ਪੜਤਾਲ
Fact Check: ਨੇਪਾਲ ਹੜ੍ਹ 'ਚ ਮਿਲੇ 17 ਕਰੋੜ ਸਾਲ ਪੁਰਾਣੇ ਸ਼ਾਲੀਗ੍ਰਾਮ ਦਾ ਕੀ ਹੈ ਸੱਚ? TV9 ਦੀ ਪੜਤਾਲ...
Mohali Firing: ਮੁਹਾਲੀ 'ਚ ਸੈਲੂਨ ਦੇ ਬਾਹਰ ਫਾਈਰਿੰਗ, ਮੁਲਜ਼ਮ ਫਰਾਰ
Mohali Firing: ਮੁਹਾਲੀ 'ਚ ਸੈਲੂਨ ਦੇ ਬਾਹਰ ਫਾਈਰਿੰਗ, ਮੁਲਜ਼ਮ ਫਰਾਰ...
ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਨੂੰ ਸੌਂਪੀ ਗਈ ਰਾਮ ਮੰਦਰ ਦੇ CEO ਦੀ ਕਮਾਨ
ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਨੂੰ ਸੌਂਪੀ ਗਈ ਰਾਮ ਮੰਦਰ ਦੇ CEO ਦੀ ਕਮਾਨ...
ਜਾਣਾ ਸੀ ਸ਼ਾਰਜਾਹ..ਭੇਜ ਦਿੱਤਾ ਓਮਾਨ... ਵਾਪਸ ਆਈ ਲਾਸ਼...ਕੈਨੇਡਾ ਫਰਾਡ ਨਾਲ ਵੀ ਜੁੜੇ ਤਾਰ...ਪੀੜਤਾਂ ਦਾ ਪ੍ਰਦਰਸ਼ਨ
ਜਾਣਾ ਸੀ ਸ਼ਾਰਜਾਹ..ਭੇਜ ਦਿੱਤਾ ਓਮਾਨ... ਵਾਪਸ ਆਈ ਲਾਸ਼...ਕੈਨੇਡਾ ਫਰਾਡ ਨਾਲ ਵੀ ਜੁੜੇ ਤਾਰ...ਪੀੜਤਾਂ ਦਾ ਪ੍ਰਦਰਸ਼ਨ...
Farmer Protest: ਮੁਹਾਲੀ-ਚੰਡੀਗੜ੍ਹ ਬਾਰਡਰ 'ਤੇ ਕਿਸਾਨਾਂ ਦਾ ਪੱਕਾ ਮੋਰਚਾ, ਕਿਹੋ ਜਿਹੇ ਹਨ ਹਾਲਾਤ?... ਵੇਖੋ VIDEO
Farmer Protest: ਮੁਹਾਲੀ-ਚੰਡੀਗੜ੍ਹ ਬਾਰਡਰ 'ਤੇ ਕਿਸਾਨਾਂ ਦਾ ਪੱਕਾ ਮੋਰਚਾ, ਕਿਹੋ ਜਿਹੇ ਹਨ ਹਾਲਾਤ?... ਵੇਖੋ VIDEO...