ਚੀਨ ਦੀ ਹਰ ਹਰਕਤ ਤੇ ਨਜ਼ਰ ! ਭਾਰਤ 10 ਹਜ਼ਾਰ ਤੋਂ ਜ਼ਿਆਦਾ ਕੀਮਤ ਦੇ 97 ਮੇਡ-ਇਨ ਇੰਡੀਆ ਡ੍ਰੋਨ ਖਰੀਦੇਗਾ
ਭਾਰਤੀ ਹਵਾਈ ਸੈਨਾ 10 ਹਜ਼ਾਰ ਕਰੋੜ ਤੋਂ ਵੱਧ ਦੀ ਲਾਗਤ ਨਾਲ ਇਨ੍ਹਾਂ ਡਰੋਨਾਂ ਨੂੰ ਖਰੀਦਣ ਜਾ ਰਹੀ ਹੈ। ਇਸ ਵਿੱਚ ਮਾਨਵ ਰਹਿਤ ਹਵਾਈ ਵਾਹਨ ਹੋਣਗੇ ਜੋ 30 ਘੰਟੇ ਲਗਾਤਾਰ ਉਡਾਣ ਭਰ ਸਕਣਗੇ। ਸਰਕਾਰੀ ਸੂਤਰਾਂ ਨੇ ਏਐਨਆਈ ਨੂੰ ਦੱਸਿਆ, "ਰੱਖਿਆ ਬਲਾਂ ਨੇ ਸਾਂਝੇ ਤੌਰ 'ਤੇ ਇੱਕ ਵਿਗਿਆਨਕ ਅਧਿਐਨ ਕੀਤਾ। ਇਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਜ਼ਮੀਨ ਅਤੇ ਸਮੁੰਦਰ ਦੋਹਾਂ 'ਤੇ ਨਜ਼ਰ ਰੱਖਣ ਲਈ 97 ਮੱਧਮ ਉਚਾਈ ਵਾਲੇ ਡਰੋਨਾਂ ਦੀ ਲੋੜ ਹੋਵੇਗੀ।
World News: ਭਾਰਤੀ ਰੱਖਿਆ ਬਲ ਚੀਨ ਅਤੇ ਪਾਕਿਸਤਾਨ (Pakistan) ਦੀਆਂ ਸਰਹੱਦਾਂ ‘ਤੇ ਨਿਗਰਾਨੀ ਲਈ 97 ‘ਮੇਡ-ਇਨ-ਇੰਡੀਆ’ ਡਰੋਨ ਖਰੀਦਣ ਲਈ ਤਿਆਰ ਹਨ। ਅਮਰੀਕਾ ਤੋਂ 31 ਪ੍ਰੀਡੇਟਰ ਡਰੋਨ ਖਰੀਦਣ ਦੇ ਫੈਸਲੇ ਤੋਂ ਬਾਅਦ, ਭਾਰਤ ਹੁਣ ‘ਮੇਕ-ਇਨ-ਇੰਡੀਆ’ ਪ੍ਰੋਜੈਕਟ ਦੇ ਤਹਿਤ 97 ਉੱਚ ਸਮਰੱਥਾ ਵਾਲੇ ਡਰੋਨ ਖਰੀਦਣ ਵੱਲ ਵਧ ਰਿਹਾ ਹੈ। ਸਰਕਾਰੀ ਸੂਤਰਾਂ ਨੇ ਏਐਨਆਈ ਨੂੰ ਦੱਸਿਆ, “ਰੱਖਿਆ ਬਲਾਂ ਨੇ ਸਾਂਝੇ ਤੌਰ ‘ਤੇ ਇੱਕ ਵਿਗਿਆਨਕ ਅਧਿਐਨ ਕੀਤਾ।
ਇਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਜ਼ਮੀਨ ਅਤੇ ਸਮੁੰਦਰ ਦੋਹਾਂ ‘ਤੇ ਨਜ਼ਰ ਰੱਖਣ ਲਈ 97 ਮੱਧਮ ਉਚਾਈ ਵਾਲੇ ਡ੍ਰੋਨ (Drone) ਦੀ ਲੋੜ ਹੋਵੇਗੀ। ਮੀਡੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਰਤੀ ਹਵਾਈ ਸੈਨਾ (Indian Air Force) 10 ਹਜ਼ਾਰ ਕਰੋੜ ਤੋਂ ਵੱਧ ਦੀ ਲਾਗਤ ਨਾਲ ਇਨ੍ਹਾਂ ਡਰੋਨਾਂ ਨੂੰ ਖਰੀਦਣ ਜਾ ਰਹੀ ਹੈ। ਇਸ ਵਿਚ ਸਭ ਤੋਂ ਵੱਧ ਮਾਨਵ ਰਹਿਤ ਹਵਾਈ ਵਾਹਨ ਹੋਣਗੇ ਜੋ 30 ਘੰਟੇ ਲਗਾਤਾਰ ਉਡਾਣ ਭਰ ਸਕਣਗੇ।


