Bilawal Hina Love Story: 11 ਸਾਲ ਵੱਡੀ ਹਿਨਾ ਰੱਬਾਨੀ ਨਾਲ ਸੀ ਬਿਲਾਵਲ ਭੁੱਟੋ ਦਾ ਅਫੇਅਰ, ਰਾਸ਼ਟਰਪਤੀ ਭਵਨ ‘ਚ ਜ਼ਰਦਾਰੀ ਨੇ ਦੋਵਾਂ ਨੂੰ ਫੜਿਆ
ਸਾਲ 2012 'ਚ ਜਦੋਂ ਬਿਲਾਵਲ ਭੁੱਟੋ ਅਤੇ ਹਿਨਾ ਰੱਬਾਨੀ ਖਾਰ ਦਾ ਅਫੇਅਰ ਦਾ ਖੁਲਾਸਾ ਹੋਇਆ ਤਾਂ ਉਸ ਸਮੇਂ ਕਾਫੀ ਚਰਚਾ ਹੋਈ ਸੀ। ਹਿਨਾ ਉਸ ਸਮੇਂ ਵਿਦੇਸ਼ ਮੰਤਰੀ ਸੀ ਅਤੇ ਬਿਲਾਵਲ ਤੋਂ 11 ਸਾਲ ਵੱਡੀ ਸੀ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ (Bilawal Bhutto Zardar) ਸ਼ੰਘਾਈ ਸਹਿਯੋਗ ਸੰਗਠਨ (SCO) ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ‘ਚ ਹਿੱਸਾ ਲੈਣ ਲਈ ਭਾਰਤ ‘ਚ ਹਨ। ਆਉਣ ਉਨ੍ਹਾਂ ਦੇ ਭਾਰਤ ਆਉਣ ਵਿਚਾਲੇ ਪਾਕਿਸਤਾਨ ਦੀ ਸਾਬਕਾ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਚਰਚਾ ‘ਚ ਹੈ। ਦਰਅਸਲ, ਉਹ 2011 ‘ਚ ਭਾਰਤ ਦੌਰੇ ‘ਤੇ ਆਈ ਸੀ, ਉਸ ਤੋਂ ਬਾਅਦ ਪਾਕਿਸਤਾਨ ਦਾ ਕੋਈ ਵਿਦੇਸ਼ ਮੰਤਰੀ ਭਾਰਤ ਆਇਆ ਹੈ। ਦੱਸ ਦੇਈਏ ਕਿ ਹਿਨਾ ਇਸ ਸਮੇਂ ਪਾਕਿਸਤਾਨ ਦੀ ਵਿਦੇਸ਼ ਰਾਜ ਮੰਤਰੀ ਹੈ। ਇੰਨਾ ਹੀ ਨਹੀਂ 11 ਸਾਲ ਪਹਿਲਾਂ ਹਿਨਾ ਅਤੇ ਬਿਲਾਵਲ ਦਾ ਅਫੇਅਰ ਵੀ ਚਰਚਾ ਦਾ ਵਿਸ਼ਾ ਬਣਿਆ ਸੀ।
2012 ‘ਚ ਜਦੋਂ ਬੰਗਲਾਦੇਸ਼ ਦੇ ਟੈਬਲਾਇਡ ਬਲਿਟਜ਼ ਨੇ ਦੋਹਾਂ ਦੇ ਗੁਪਤ ਅਫੇਅਰ ਦਾ ਖੁਲਾਸਾ ਕੀਤਾ ਸੀ ਤਾਂ ਪਾਕਿਸਤਾਨ ਦੇ ਨਾਲ-ਨਾਲ ਹਰ ਜਗ੍ਹਾ ਇਸ ਦੀ ਕਾਫੀ ਚਰਚਾ ਹੋਈ। ਉਸ ਸਮੇਂ ਹਿਨਾ ਪਾਕਿਸਤਾਨ ਦੀ ਵਿਦੇਸ਼ ਮੰਤਰੀ ਸੀ ਅਤੇ ਬਿਲਾਵਲ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਚੇਅਰਮੈਨ ਸਨ।
ਦੋਹਾਂ ਦਾ ਅਫੇਅਰ ਇਸ ਲਈ ਵੀ ਚਰਚਾ ‘ਚ ਰਿਹਾ ਸੀ ਕਿਉਂਕਿ ਹਿਨਾ ਵਿਆਹੀ ਹੋਈ ਸੀ ਅਤੇ ਉਨ੍ਹਾਂ ਦੀਆਂ 2 ਬੇਟੀਆਂ ਸਨ। ਇਸ ਦੇ ਨਾਲ ਹੀ ਉਹ ਬਿਲਾਵਲ ਤੋਂ 11 ਸਾਲ ਵੱਡੀ ਵੀ ਸੀ।
ਬਿਲਾਵਲ ਦੇ ਪਿਤਾ ਆਸਿਫ ਅਲੀ ਜ਼ਰਦਾਰੀ ਉਸ ਸਮੇਂ ਪਾਕਿਸਤਾਨ ਦੇ ਰਾਸ਼ਟਰਪਤੀ ਸਨ ਅਤੇ ਉਨ੍ਹਾਂ ਦੀ ਮਾਂ ਬੇਨਜ਼ੀਰ ਭੁੱਟੋ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਰਹਿ ਚੁੱਕੀ ਸੀ। ਹਿਨਾ ਦਾ ਵਿਆਹ ਇੱਕ ਕਰੋੜਪਤੀ ਕਾਰੋਬਾਰੀ ਨਾਲ ਹੋਇਆ ਸੀ। ਜਦੋਂ ਉਸ ਨੂੰ ਆਪਣੇ ਪਤੀ ਫਿਰੋਜ਼ ਗੁਲਜ਼ਾਰ ਦੇ ਨਾਜਾਇਜ਼ ਸਬੰਧਾਂ ਬਾਰੇ ਪਤਾ ਲੱਗਾ ਤਾਂ ਉਹ ਕਾਫੀ ਪਰੇਸ਼ਾਨ ਹੋ ਗਈ।
ਇਹ ਵੀ ਪੜ੍ਹੋ
ਰਿਪੋਰਟ ਦੇ ਮੁਤਾਬਕ, ਉਹ ਇਸ ਗੱਲ ਤੋਂ ਇੰਨੀ ਜਿਆਦਾ ਸਦਮੇ ਵਿੱਚ ਸੀ ਕਿ ਉਸਨੇ ਕਥਿਤ ਤੌਰ ‘ਤੇ ਨੀਂਦ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਉਹ ਹੌਲੀ-ਹੌਲੀ ਬਿਲਾਵਲ ਦੇ ਨੇੜੇ ਆਉਣ ਲੱਗੀ।
ਜ਼ਰਦਾਰੀ ਨੇ ਹਿਨਾ ਅਤੇ ਉਸਦੇ ਪਤੀ ਖਿਲਾਫ਼ ਫੈਲਾਈਆਂ ਅਫ਼ਵਾਹਾਂ
ਵਿਦੇਸ਼ੀ ਦੌਰਿਆਂ ਦੌਰਾਨ ਸਰਕਾਰੀ ਅਤੇ ਨਿਜੀ ਤੌਰ ‘ਤੇ ਸਮਾਂ ਬਤੀਤ ਕਰਨਾ ਸ਼ੁਰੂ ਕਰ ਦਿੱਤਾ। ਜ਼ਰਦਾਰੀ ਨੂੰ ਉਨ੍ਹਾਂ ਦੇ ਰਿਸ਼ਤੇ ਬਾਰੇ ਪਤਾ ਲੱਗ ਚੁੱਕਾ ਸੀ। ਉਨ੍ਹਾਂ ਦੇ ਹੱਥ ‘ਚ ਹਿਨਾ ਦੀ ਚਿੱਠੀ ਲੱਗੀ, ਜੋ ਬਿਲਾਵਲ ਲਈ ਲਿਖੀ ਗਈ ਸੀ। ਇੰਨਾ ਹੀ ਨਹੀਂ, ਇਹ ਗੱਲ ਵੀ ਸਾਹਮਣੇ ਆਈ ਸੀ ਕਿ ਜ਼ਰਦਾਰੀ ਨੇ ਦੋਵਾਂ ਨੂੰ ਰਾਸ਼ਟਰਪਤੀ ਭਵਨ ‘ਚ ਇਤਰਾਜ਼ਯੋਗ ਹਾਲਤ ‘ਚ ਫੜਿਆ ਸੀ।
ਉਹ ਉਨ੍ਹਾਂ ਦੇ ਰਿਸ਼ਤੇ ਤੋਂ ਬਿਲਕੁਲ ਵੀ ਖੁਸ਼ ਨਹੀਂ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਵਿਆਹੁਤਾ ਅਤੇ 2 ਬੱਚਿਆਂ ਦੀ ਮਾਂ ਨਾਲ ਰਿਸ਼ਤਾ ਬਿਲਾਵਲ ਦੇ ਸਿਆਸੀ ਕਰੀਅਰ ਲਈ ਚੰਗਾ ਨਹੀਂ ਹੋਵੇਗਾ। ਇਸ ਦੇ ਨਾਲ ਹੀ ਪੀਪੀਪੀ ਨੂੰ ਵੀ ਕਾਫੀ ਨੁਕਸਾਨ ਵੀ ਹੋਵੇਗਾ।
ਇਸ ਤੋਂ ਬਾਅਦ ਜ਼ਰਦਾਰੀ ਨੇ ISI ਨਾਲ ਮਿਲ ਕੇ ਹਿਨਾ ਅਤੇ ਉਨ੍ਹਾਂ ਦੇ ਪਤੀ ਦੇ ਖਿਲਾਫ ਅਫਵਾਹਾਂ ਫੈਲਾਉਣ ਦਾ ਕੰਮ ਕੀਤਾ। ਹਿਨਾ ਅਤੇ ਉਨ੍ਹਾਂ ਦਾ ਪਰਿਵਾਰ ਨੂੰ ਕਈ ਘੁਟਾਲਿਆਂ ਨਾਲ ਜੋੜਿਆ, ਤਾਂ ਜੋ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਕੀਤਾ ਜਾ ਸਕੇ।
ਦੂਜੇ ਪਾਸੇ ਬਿਲਾਵਲ ਇਸ ਰਿਸ਼ਤੇ ਨੂੰ ਲੈ ਕੇ ਗੰਭੀਰ ਸਨ ਅਤੇ ਉਨ੍ਹਾਂ ਨੇ ਪੀਪੀਪੀ ਛੱਡਣ ਦੀ ਗੱਲ ਵੀ ਕਹੀ। ਬਿਲਾਵਲ ਦੀ ਹਿਨਾ ਅਤੇ ਉਨ੍ਹਾਂ ਦੀਆਂ ਬੇਟੀਆਂ ਦੇ ਨਾਲ ਸਵਿਟਜ਼ਰਲੈਂਡ ਸ਼ਿਫਟ ਕਰਨ ਦੀ ਵੀ ਯੋਜਨਾ ਸੀ। ਬਾਅਦ ਵਿੱਚ ਬਿਲਾਵਲ ਨੇ ਇਹ ਵੀ ਕਿਹਾ ਕਿ ਆਪਣੇ ਪਤੀ ਨੂੰ ਤਲਾਕ ਦੇਣ ਤੋਂ ਬਾਅਦ ਹਿਨਾ ਆਪਣੀਆਂ ਬੇਟੀਆਂ ਨੂੰ ਵੀ ਛੱਡ ਦੇਵੇਗੀ।
ਰਾਸ਼ਟਰਪਤੀ ਜ਼ਰਦਾਰੀ ਨੇ ਵੀ ਹਿਨਾ ਅਤੇ ਬਿਲਾਵਲ ਨੂੰ ਵੱਖ ਕਰਨ ਲਈ ਆਪਣੀ ਸਿਆਸੀ ਤਾਕਤ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਹਿਨਾ ਨੂੰ ਵਿਦੇਸ਼ ਮੰਤਰੀ ਦੇ ਅਹੁਦੇ ਤੋਂ ਹਟਾਉਣ ਬਾਰੇ ਵੀ ਸੋਚਿਆ। ਉਨ੍ਹਾਂ ਨੇ ਦੋਵਾਂ ਦੀ ਕਾਲ ਡਿਟੇਲ ਵੀ ਇਕੱਠੀ ਕੀਤੀ।
ਹਾਲਾਂਕਿ ਹਿਨਾ ਅਤੇ ਉਨ੍ਹਾਂ ਦੇ ਪਤੀ ਦੋਹਾਂ ਨੇ ਇਨ੍ਹਾਂ ਖਬਰਾਂ ਨੂੰ ਖਾਰਿਜ ਕੀਤਾ ਹੈ। ਇਸ ਰਿਪੋਰਟ ਨੂੰ ਕੂੜਾ ਕਿਹਾ। ਗੁਲਜ਼ਾਰ ਨੇ ਇਸ ਨੂੰ ਆਪਣੇ ਪਰਿਵਾਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ। ਪੀਪੀਪੀ ਦੇ ਇੱਕ ਆਗੂ ਨੇ ਵੀ ਇਸ ਨੂੰ ਹਿਨਾ ਖ਼ਿਲਾਫ਼ ਆਈਐਸਆਈ ਦੀ ਸਾਜ਼ਿਸ਼ ਕਰਾਰ ਦਿੱਤਾ। ਹਿਨਾ ਹੁਣ ਆਪਣੇ ਪਤੀ ਨਾਲ ਹੈ ਅਤੇ 3 ਬੱਚਿਆਂ ਦੀ ਮਾਂ ਹੈ।