ਐਤਵਾਰ ਤੋਂ ਸ਼ੁਰੂ ਹੋ ਸਕਦੀ ਹੈ ਸ਼੍ਰੀ ਕਰਤਾਰਪੁਰ ਸਾਹਿਬ ਯਾਤਰਾ, ਪਾਣੀ ਭਰਨ ਤੋਂ ਬਾਅਦ ਹੋਈ ਸੀ ਬੰਦ, ਪਾਕਿਸਤਾਨ ਦਾ ਦਾਅਵਾ- ਤਿਆਰੀਆਂ ਮੁਕੰਮਲ | sri kartarpur sahib yatra may again start from sunday 23rd july gurdwara sahib head granthi requested to indian government know full detail in punjabi Punjabi news - TV9 Punjabi

ਪਾਣੀ ਭਰਨ ਤੋਂ ਬਾਅਦ ਬੰਦ ਹੋਈ ਸ਼੍ਰੀ ਕਰਤਾਰਪੁਰ ਸਾਹਿਬ ਯਾਤਰਾ ਐਤਵਾਰ ਤੋਂ ਹੋ ਸਕਦੀ ਹੈ ਸ਼ੁਰੂ , ਪਾਕਿਸਤਾਨ ਦਾ ਦਾਅਵਾ- ਤਿਆਰੀਆਂ ਮੁਕੰਮਲ

Updated On: 

22 Jul 2023 10:34 AM

Sri Kartarpur Sahib Yatra: ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਮੁੱਖ ਗ੍ਰੰਥੀ ਗੋਬਿੰਦ ਸਿੰਘ ਨੇ ਮੰਗ ਕੀਤੀ ਹੈ ਕਿ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਬੱਸਾਂ, ਇਲੈਕਟ੍ਰਿਕ ਗੱਡੀਆਂ, ਸੁਰੱਖਿਆ ਟੀਮਾਂ ਜ਼ੀਰੋ ਲਾਈਨ 'ਤੇ ਤਿਆਰ ਹਨ ਅਤੇ ਗੁਰੂਘਰ ਵੀ ਸ਼ਰਧਾਲੂਆਂ ਦੀ ਉਡੀਕ ਕਰ ਰਿਹਾ ਹੈ।

ਪਾਣੀ ਭਰਨ ਤੋਂ ਬਾਅਦ ਬੰਦ ਹੋਈ ਸ਼੍ਰੀ ਕਰਤਾਰਪੁਰ ਸਾਹਿਬ ਯਾਤਰਾ ਐਤਵਾਰ ਤੋਂ ਹੋ ਸਕਦੀ ਹੈ ਸ਼ੁਰੂ , ਪਾਕਿਸਤਾਨ ਦਾ ਦਾਅਵਾ- ਤਿਆਰੀਆਂ ਮੁਕੰਮਲ

Photo: Twitter @PmuKartarpur

Follow Us On

ਭਾਰੀ ਮੀਂਹ ਕਾਰਨ ਰਾਵੀ ਦਰਿਆ ਦੇ ਓਵਰਫਲੋ ਹੋਣ ਕਾਰਨ ਸ੍ਰੀ ਕਰਤਾਰਪੁਰ ਲਾਂਘੇ (Kartarpur Corridor) ਵਿੱਚ ਪਾਣੀ ਭਰਨ ਤੋਂ ਬਾਅਦ ਰੋਕੀ ਗਈ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਐਤਵਾਰ ਤੋਂ ਮੁੜ ਸ਼ੁਰੂ ਹੋ ਸਕਦੀ ਹੈ। ਸੰਗਤਾਂ ਦੀ ਸੁਰੱਖਿਆ ਲਈ ਇਹ ਯਾਤਰਾ ਬੀਤੇ ਵੀਰਵਾਰ ਨੂੰ ਰੋਕ ਦਿੱਤੀ ਗਈ ਸੀ, ਪਰ ਹੁਣ ਹਾਲਾਤ ਠੀਕ ਹੋਣ ਤੋਂ ਪਾਕਿਸਤਾਨ ਸਰਕਾਰ ਨੇ ਇਸ ਨੂੰ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਸ਼੍ਰੀ ਕਰਤਾਰਪੁਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਵੀਡੀਓ ਜਾਰੀ ਕਰਕੇ ਆਮ ਹੋ ਰਹੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਹੈ।

ਕਰਤਾਰਪੁਰ ਲਾਂਘੇ ਦਾ ਪ੍ਰਬੰਧਨ ਕਰਨ ਵਾਲੀ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਡਿਪਟੀ ਸੈਕਟਰੀ ਰਾਣਾ ਤਾਰਿਕ ਨੇ ਬੀਤੀ ਸ਼ਾਮ ਦੱਸਿਆ ਕਿ ਪਾਕਿਸਤਾਨ ਵਾਲੇ ਪਾਸੇ ਕਰਤਾਰਪੁਰ ਲਾਂਘੇ ਵਿੱਚ ਹੜ੍ਹ ਜਾਂ ਹੜ੍ਹ ਵਰਗੀ ਸਥਿਤੀ ਨਹੀਂ ਹੈ। ਉਨ੍ਹਾਂ ਨੇ ਭਾਰਤੀ ਪੱਖ ਨੂੰ ਤੁਰੰਤ ਤੀਰਥ ਯਾਤਰਾ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ।

ਐਤਵਾਰ ਤੋਂ ਸ਼ੁਰੂ ਹੋ ਸਕਦੀ ਹੈ ਯਾਤਰਾ

ਗੁਰਦਾਸਪੁਰ ਦੇ ਡੀਸੀ ਡਾ: ਹਿਮਾਂਸ਼ੂ ਅਗਰਵਾਲ (Himanshu Agarwal) ਨੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਇੱਕ ਦਿਨਾ ਯਾਤਰਾ 3 ਦਿਨਾਂ ਲਈ ਮੁਲਤਵੀ ਕਰ ਦਿੱਤੀ ਸੀ। ਹੁਣ ਹਾਲਾਤ ਠੀਕ ਹੋਣ ਤੋਂ ਬਾਅਦ ਸ਼ਨੀਵਾਰ ਨੂ ਪ੍ਰਸ਼ਾਸਨ ਸਥਿਤੀ ਦਾ ਜਾਇਜ਼ਾ ਲਵੇਗਾ ਅਤੇ ਐਤਵਾਰ ਤੋਂ ਯਾਤਰਾ ਮੁੜ ਸ਼ੁਰੂ ਹੋ ਸਕਦੀ ਹੈ।

ਇਸ ਸਮੇਂ ਜ਼ੀਰੋ ਲਾਈਨ ‘ਤੇ ਸਭ ਠੀਕ ਹੈ

ਇੱਕ ਵੀਡੀਓ ਸੰਦੇਸ਼ ਵਿੱਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਮੁੱਖ ਗ੍ਰੰਥੀ ਗੋਬਿੰਦ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਰਾਵੀ ਦਰਿਆ ਵਿੱਚ ਹੜ੍ਹ ਆਇਆ ਸੀ ਅਤੇ ਪਾਣੀ ਕੁਝ ਘੰਟਿਆਂ ਵਿੱਚ ਹੀ ਘੱਟ ਗਿਆ ਸੀ। ਉਦੋਂ ਤੋਂ ਪਾਣੀ ਦਾ ਪੱਧਰ ਕਾਫੀ ਹੇਠਾਂ ਆ ਗਿਆ ਹੈ ਅਤੇ ਫਿਲਹਾਲ ਜ਼ੀਰੋ ਲਾਈਨ ‘ਤੇ ਸਭ ਕੁਝ ਆਮ ਵਾਂਗ ਹੈ।

ਪਾਕਿਸਤਾਨ ਦਾ ਦਾਅਵਾ – ਸਾਰੇ ਪ੍ਰਬੰਧ ਮੁਕੰਮਲ

ਗੋਬਿੰਦ ਸਿੰਘ ਨੇ ਵੀਡੀਓ ਵਿੱਚ ਕਿਹਾ ਕਿ ਭਾਰਤ ਵਾਲੇ ਪਾਸੇ ਤੋਂ ਲਾਂਘਾ ਬੰਦ ਹੋਣ ਦੇ ਬਾਵਜੂਦ, ਪੰਜਾਬ ਡਿਜ਼ਾਸਟਰ ਮੈਨੇਜਮੈਂਟ ਟੀਮਾਂ, ਇਵੈਕੂਊ ਟਰੱਸਟ ਪ੍ਰਾਪਰਟੀ ਬੋਰਡ, ਸਿੰਚਾਈ, ਲੋਕ ਨਿਰਮਾਣ ਵਿਭਾਗ ਆਦਿ ਸਮੇਤ ਵੱਖ-ਵੱਖ ਸਰਕਾਰੀ ਵਿਭਾਗਾਂ ਨੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਕੀਤੇ ਹਨ। ਸ਼ਰਧਾਲੂਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਬੱਸਾਂ, ਕਿਸ਼ਤੀਆਂ ਅਤੇ ਬਚਾਅ ਟੀਮਾਂ ਦੀ ਤਾਇਨਾਤੀ ਸਮੇਤ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਮੁੱਖ ਗੁਰਦੁਆਰਾ, ਪਰਿਕਰਮਾ ਦਿਖਾਉਂਦੇ ਹੋਏ ਉਨ੍ਹਾਂ ਦਾਅਵਾ ਕੀਤਾ ਕਿ ਇੱਥੇ ਹੜ੍ਹ ਦਾ ਪਾਣੀ ਨਹੀਂ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version