ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਨੇੜੇ ਬਣੇਗਾ ਰਿਜ਼ੋਰਟ, ਇਮਾਰਤ ਦੇ ਅੰਦਰੋਂ ਹੋਣਗੇ ਗੁਰੂਘਰ ਦੇ ਦਰਸ਼ਨ
ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਨੇੜੇ ਪਾਕਿਸਤਾਨ ਪੰਜਾਬ ਦੀ ਸਰਕਾਰ ਇੱਕ ਦਰਸ਼ਨ ਰਿਜ਼ੌਰਟ ਬਣਾਉਣ ਜਾ ਰਹੀ ਹੈ। ਇਹ ਦਰਸ਼ਨ ਰਿਜ਼ੌਰਟ 5 ਮੰਜਿਲਾਂ ਇਮਾਰਤ ਵਿੱਚ ਬਣੇਗਾ। ਇਸ ਇਮਾਰਤ ਵਿੱਚ ਬੈਠ ਕੇ ਹੀ ਸੰਗਤ ਗੁਰੂ ਘਰ ਦੇ ਦਰਸ਼ਨ ਕਰ ਸਕੇਗੀ। ਸ਼ਰਧਾਲੂਆਂ ਦੀ ਸਹੂਲਤ ਲਈ ਇਸ ਰਿਜ਼ੋਰਟ 'ਚ ਕੁਝ ਵੀਆਈਪੀ ਕਮਰੇ ਵੀ ਤਿਆਰ ਕੀਤੇ ਜਾਣਗੇ।
ਪਾਕਿਸਤਾਨ (Pakistan) ਪੰਜਾਬ ਦੀ ਸੂਬਾ ਸਰਕਾਰ ਜਲਦ ਹੀ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਨੇੜੇ ਇੱਕ ਦਰਸ਼ਨ ਰਿਜ਼ੌਰਟ ਬਣਾਉਣ ਜਾ ਰਹੀ ਹੈ। ਜਿਸ ਦੇ ਚਲਦੇ ਦੇਸ਼- ਵਿਦੇਸ਼ ਤੋਂ ਆਉਣ ਵਾਲੀ ਸਿੱਖ ਸੰਗਤ ਇੱਥੇ ਆ ਕੇ ਰਹਿ ਸਕੇਗੀ। ਇਹ ਦਰਸ਼ਨ ਰਿਜੋਰਟ ਬਿਲਕੁਲ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਸਾਹਮਣੇ ਬਣਾਇਆ ਜਾਵੇਗਾ ਤਾਂ ਜੋਂ ਸ਼ਰਧਾਲੂ ਰਿਜ਼ੋਰਟ ਤੋਂ ਹੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ।
ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਇਹ ਦਰਸਨ ਰਿਜ਼ੌਰਟ 5 ਮੰਜਿਲਾਂ ਇਮਾਰਤ ਵਿੱਚ ਬਣੇਗਾ। ਇਸ ਨੂੰ ਬਣਾਉਣ ਤੇ 300 ਮਿਲੀਅਨ ਪਾਕਿਸਤਾਨ ਕਰੰਸੀ ਦੀ ਲਾਗਤ ਆਵੇਗੀ। ਇਹ ਇਮਾਰਤ ਅਗਲੇ ਮਹੀਨੇ ਤੋਂ ਸ਼ੁਰੂ ਹੋਵੇਗੀ ਇਸ ਇਮਾਰਤ ਵਿੱਚ ਸਿੱਖ ਸ਼ਰਧਾਲੂਆਂ ਦੀ ਸ਼ਰਧਾ ਨੂੰ ਧਿਆਨ ਰੱਖਦੇ ਹੋਏ ਪਾਕਿਸਤਾਨ ਸਰਕਾਰ ਇਸ ਇਮਾਰਤ ਨੂੰ ਇੱਕ ਸਾਲ ਦੇ ਅੰਦਰ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ।
ਸਹੂਲਤਾਂ ਦਾ ਵਿਸ਼ੇਸ਼ ਖਿਆਲ
ਦੱਸ ਦਈਏ ਕਿ ਇਸ ਇਮਾਰਤ ਦਾ ਸਾਰਾ ਖਰਚਾ ਪਾਕਿਸਤਾਨ ਦੀ ਪੰਜਾਬ ਦੀ ਸੂਬਾ ਸਰਕਾਰ ਕਰੇਗੀ। ਸਿੱਖ ਸ਼ਰਧਾਲੂਆਂ ਦੇ ਲਈ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਇਮਾਰਤ ਵਿੱਚ ਬੈਠ ਕੇ ਹੀ ਸੰਗਤ ਗੁਰੂ ਘਰ ਦੇ ਦਰਸ਼ਨ ਕਰ ਸਕੇਗੀ। ਇਸ ਰਿਜ਼ੋਰਟ ਵਿੱਚ ਇੱਕ ਸਿਨੇਮਾ ਹਾਲ ਅਤੇ ਇੱਕ ਜਿੰਮ ਵੀ ਖੋਲ੍ਹੀ ਜਾਵੇਗੀ। ਸ਼ਰਧਾਲੂਆਂ ਦੀ ਸਹੂਲਤ ਲਈ ਇਸ ਰਿਜ਼ੋਰਟ ‘ਚ ਕੁਝ ਵੀਆਈਪੀ ਕਮਰੇ ਵੀ ਤਿਆਰ ਕੀਤੇ ਜਾਣਗੇ।
2019 ‘ਚ ਖੁੱਲ੍ਹਿਆ ਸੀ ਲਾਂਘਾ
ਸ੍ਰੀ ਕਰਤਾਰਪੁਰ ਲਾਂਘਾ 2019 ਵਿੱਚ ਖੋਲ੍ਹਿਆ ਗਿਆ ਸੀ ਅਤੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਗੁਰਦੁਆਰੇ ਨੂੰ ਪਾਕਿਸਤਾਨ ਦੇ ਗੁਰਦੁਆਰਾ ਦਰਬਾਰ ਸਾਹਿਬ ਨਾਲ ਜੋੜਿਆ ਗਿਆ ਸੀ। ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ 16ਵੀਂ ਸਦੀ ਦੇ ਸ਼ੁਰੂ ‘ਚ ਆਪਣੇ ਜੀਵਨ ਦੇ ਆਖਰੀ ਸਾਲ ਕਰਤਾਰਪੁਰ ਵਿਖੇ ਬਿਤਾਏ ਸਨ। ਇਸ ਲਈ ਇਹ ਸ਼ਹਿਰ ਸਿੱਖ ਸੰਗਤ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ।