ਰਾਵੀ ਦਰਿਆ ‘ਚ ਘਟਿਆ 10 ਹਜ਼ਾਰ ਕਿਊਸਿਕ ਪਾਣੀ, ਮੁੜ ਖੁੱਲ੍ਹ ਸਕਦਾ ਕਰਤਾਰਪਰੁ ਲਾਂਘਾ !, ਡੀਸੀ ਨੇ ਦਿੱਤੀ ਜਾਣਕਾਰੀ
ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਸਵੇਰੇ 6.00 ਵਜੇ ਰਾਵੀ ਦਰਿਆ ਵਿਚ ਪਾਣੀ 10 ਹਜ਼ਾਰ ਕਿਊਸਿਕ ਘਟਿਆ ਹੈ ਤੇ ਲਾਂਘੇ ਵਿਚੋਂ ਨਿਕਲਣਾ ਸ਼ੁਰੂ ਹੋ ਗਿਆ ਹੈ। ਉਹਨਾਂ ਕਿਹਾ ਕਿ ਜਿਵੇਂ ਹੀ ਪਾਣੀ ਪੂਰੀ ਤਰ੍ਹਾਂ ਨਿਕਲ ਜਾਵੇਗਾ ਤਾਂ ਸੜਕ ਬਹਾਲੀ ਦਾ ਕੰਮ ਸ਼ੁਰੂ ਹੋ ਜਾਵੇਗਾ ਤਾਂ ਜੋ ਸ਼ਰਧਾਲੂਆਂ ਵਾਸਤੇ ਲਾਂਘਾ ਦਰਸ਼ਨਾਂ ਵਾਸਤੇ ਮੁੜ ਖੋਲ੍ਹਿਆ ਜਾ ਸਕੇ।
ਗੁਰਦਾਸੁਪਰ। ਸ੍ਰੀ ਕਰਤਾਰਪਰ ਸਾਹਿਬ ਲਾਂਘੇ ਦੇ ਕੋਲ ਰਾਵੀ ਦਰਿਆ ਵਿੱਚ ਪਾਣੀ ਘਟਨਾ ਸ਼ੁਰੂ ਹੋ ਗਿਆ ਹੈ। ਡਿਪਟੀ ਕਮਿਸ਼ਨਰ ਗੁਰਦਾਸਪੁਰ (Gurdaspur) ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਸਵੇਰੇ 6.00 ਵਜੇ ਰਾਵੀ ਦਰਿਆ ਵਿਚ ਪਾਣੀ 10 ਹਜ਼ਾਰ ਕਿਊਸਿਕ ਘਟਿਆ ਹੈ ਤੇ ਲਾਂਘੇ ਵਿਚੋਂ ਨਿਕਲਣਾ ਸ਼ੁਰੂ ਹੋ ਗਿਆ ਹੈ। ਉਹਨਾਂ ਕਿਹਾ ਕਿ ਜਿਵੇਂ ਹੀ ਪਾਣੀ ਪੂਰੀ ਤਰ੍ਹਾਂ ਨਿਕਲ ਜਾਵੇਗਾ ਤਾਂ ਸੜਕ ਬਹਾਲੀ ਦਾ ਕੰਮ ਸ਼ੁਰੂ ਹੋ ਜਾਵੇਗਾ ਤਾਂ ਜੋ ਸ਼ਰਧਾਲੂਆਂ ਵਾਸਤੇ ਲਾਂਘਾ ਦਰਸ਼ਨਾਂ ਵਾਸਤੇ ਮੁੜ ਖੋਲ੍ਹਿਆ ਜਾ ਸਕੇ।
ਜਾਣਕਾਰੀ ਅਨੂਸਾਰ ਬੀਤੇ ਕੱਲ ਪਾਕਿਸਤਾਨ (Pakistan) ਤਰਫੋ ਧੁੱਸੀ ਬੰਨ ਟੁੱਟਣ ਕਾਰਨ ਰਾਵੀ ਦਰਿਆ ਦਾ ਪਾਣੀ ਕਰਤਾਰਪੁਰ ਕੋਰੀਡੋਰ ਦਰਸ਼ਨੀ ਸਥੱਲ ਉੱਪਰ ਭਰ ਜਾਣ ਕਾਰਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਨੂੰ ਤਿੰਨ ਦਿਨਾਂ ਦੇ ਲਈ ਅਰਜੀ ਤੌਰ ਤੇ ਬੰਦ ਕਰ ਦਿੱਤਾ ਗਿਆ ਸੀ ਅਤੇ ਧੁੱਸੀ ਬੰਨ ਉਪਰ ਆਰਜੀ ਬਨ ਲਗਾ ਕੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਪਾਣੀ ਦਾ ਵਹਾ ਤੇਜ਼ ਹੋਣ ਕਾਰਨ ਪਾਣੀ ਫੈਂਸਿੰਗ ਤਕ ਪਹੁੰਚ ਗਿਆ ਸੀ ਜਿਸ ਕਰਕੇ ਯਾਤਰੀਆਂ ਅਤੇ ਆਸ ਪਾਸ ਦੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।



