Sidhu Moosewala” ਪਾਕਿਸਤਾਨ ‘ਚ ਸਿੱਧੂ ਮੂਸੇਵਾਲਾ ਦੀ ਬਰਸੀ ਮਨਾਉਣਾ ਚਾਹੁੰਦਾ ਸੀ ਲੜਕਾ, ਪੁਲਿਸ ਨੇ ਕੀਤਾ ਗ੍ਰਿਫਤਾਰ
Sidhu Moose Wala Death Anniversary: ਪਾਕਿਸਤਾਨ ਵਿੱਚ ਇੱਕ ਲੜਕੇ ਨੇ ਸਿੱਧੂ ਮੂਸੇਵਾਲਾ ਦੀ ਬਰਸੀ ਮਨਾਉਣ ਅਤੇ ਫਾਇਰ ਕਰਨ ਦਾ ਐਲਾਨ ਕੀਤਾ ਤਾਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

Sidhu Moose Wala Death Anniversary: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੀ ਮੌਤ ਨੂੰ ਇੱਕ ਸਾਲ ਹੋ ਗਿਆ ਹੈ। ਪਿਛਲੇ ਸਾਲ 29 ਮਈ ਨੂੰ ਜਦੋਂ ਉਹ ਆਪਣੀ ਜੀਪ ‘ਚ ਸਵਾਰ ਹੋ ਕੇ ਆਪਣੇ ਕਿਸੇ ਰਿਸ਼ਤੇਦਾਰ ਦੇ ਪਿੰਡ ਜਾ ਰਿਹਾ ਸੀ ਤਾਂ ਗੋਲੀਆਂ ਚਲਾ ਕੇ ਉਸਦਾ ਕਤਲ ਕਰ ਦਿੱਤਾ ਗਿਆ ਸੀ। ਅੱਜ ਮੂਸੇਵਾਲਾ ਦੀ ਪਹਿਲੀ ਬਰਸੀ ‘ਤੇ ਉਨ੍ਹਾਂ ਦੇ ਸਾਰੇ ਪ੍ਰਸ਼ੰਸਕ ਉਨ੍ਹਾਂ ਨੂੰ ਯਾਦ ਕਰ ਰਹੇ ਹਨ।
ਸਿੱਧੂ ਮੂਸੇਵਾਲਾ ਦੇ ਗੀਤਾਂ ਨੂੰ ਪਸੰਦ ਕਰਨ ਵਾਲੇ ਸਿਰਫ਼ ਭਾਰਤ ਵਿੱਚ ਹੀ ਨਹੀਂ, ਸਗੋਂ ਦੇਸ਼ ਤੋਂ ਬਾਹਰ ਵੀ ਹਨ। ਉਨ੍ਹਾਂ ਦੀ ਪਹਿਲੀ ਬਰਸੀ ‘ਤੇ ਪਾਕਿਸਤਾਨ ਵਿੱਚ ਇਕ ਨੌਜਵਾਨ ਲੜਕੇ ਨੇ ਉਨ੍ਹਾਂ ਦੀ ਬਰਸੀ ਮਨਾਉਣ ਅਤੇ ਬਰਸੀ ਮਨਾਉਣ ਤੋਂ ਬਾਅਦ ਅਸਮਾਨ ‘ਚ ਫਾਇਰ ਕਰਨ ਦਾ ਵੀ ਐਲਾਨ ਕੀਤਾ । ਉਸ ਲੜਕੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਸਿੱਧੂ ਮੂਸੇਵਾਲਾ ਭਾਵੇਂ ਹੁਣ ਇਸ ਦੁਨੀਆ ‘ਚ ਨਹੀਂ ਹਨ, ਪਰ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੇ ਬਿਹਤਰੀਨ ਗੀਤਾਂ ਰਾਹੀਂ ਉਨ੍ਹਾਂ ਨੂੰ ਯਾਦ ਕਰਦੇ ਰਹਿੰਦੇ ਹਨ। ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਨੇ ਉਨ੍ਹਾਂ ਦੇ ਕਈ ਗੀਤ ਰਿਲੀਜ਼ ਕੀਤੇ ਹਨ, ਜਿਨ੍ਹਾਂ ‘ਤੇ ਪ੍ਰਸ਼ੰਸਕਾਂ ਨੇ ਖੂਬ ਪਿਆਰ ਲੁਟਾਇਆ ਹੈ।
View this post on Instagram
ਸਿੱਧੂ ਮੂਸੇਵਾਲਾ ਦੀ ਬਰਸੀ ਦਾ ਕੀਤਾ ਸੀ ਪ੍ਰਚਾਰ
ਇਸ ਲੜਕੇ ਦਾ ਨਾਂ ਸ਼ਰਜੀਲ ਮਲਿਕ ਦੱਸਿਆ ਜਾ ਰਿਹਾ ਹੈ। ਉਸ ਨੇ ਪੋਸਟਰਾਂ ਰਾਹੀਂ ਸਿੱਧੂ ਮੂਸੇਵਾਲਾ ਦੀ ਬਰਸੀ ਦਾ ਪ੍ਰਚਾਰ ਕੀਤਾ ਸੀ ਅਤੇ ਲੋਕਾਂ ਨੂੰ ਸ਼ਮੂਲੀਅਤ ਕਰਨ ਲਈ ਕਿਹਾ ਸੀ। ਹਾਲਾਂਕਿ ਖਬਰ ਹੈ ਕਿ ਪੁਲਸ ਨੇ ਉਸ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਹੈ। ਲੜਕੇ ਨੇ ਪੋਸਟਰ ‘ਚ ਆਪਣੀ ਤਸਵੀਰ ਵੀ ਲਗਾਈ ਹੈ, ਜਿਸ ਨੂੰ ਦੇਖ ਕੇ ਲੜਕਾ ਘੱਟ ਉਮਰ ਦਾ ਨਜ਼ਰ ਆ ਰਿਹਾ ਹੈ।
Rahat Fateh Ali Khan remembering Sidhu Moose Wala on his death anniversary Miss you veere 😢#SidhuMooseWala #JusticeForSidhuMoosewala @iSidhuMooseWala @iBalkaurSidhu #RahatFatehAliKhan @RFAKWorld pic.twitter.com/joWdjx2WFW
— Brown Golden Munda (@RolexFanforever) May 28, 2023ਇਹ ਵੀ ਪੜ੍ਹੋ