ਤੀਜੀ ਪਤਨੀ ਨਾਲ ਜੇਲ੍ਹ ‘ਚ ਹੋਈ ਮੁਲਾਕਾਤ, ਹੁਣ ਇਮਰਾਨ ਖਾਨ ਨੇ ਕਰ ਦਿੱਤੀ ਇਹ ‘ਖਾਸ’ ਡਿਮਾਂਡ
Imran Khan Special Demand: ਪਾਕਿਸਤਾਨ ਦੀ ਅਟਕ ਜੇਲ 'ਚ ਸਜ਼ਾ ਕੱਟ ਰਹੇ ਇਮਰਾਨ ਖਾਨ ਨੇ ਆਪਣੀ ਤੀਜੀ ਪਤਨੀ ਬੁਸ਼ਰਾ ਨਾਲ ਮੁਲਾਕਾਤ ਕਰਕੇ ਜੇਲ ਪ੍ਰਸ਼ਾਸਨ ਤੋਂ ਖਾਸ ਮੰਗ ਕੀਤੀ ਹੈ। ਇਮਰਾਨ ਖਾਨ ਨੂੰ ਨਮਾਜ਼ ਅਦਾ ਕਰਨ ਲਈ ਨਮਾਜ਼ ਮੈਟ, ਕੁਰਾਨ ਦੀ ਇਕ ਕਾਪੀ, ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।

Imran Khan Special Demand: ਪਾਕਿਸਤਾਨ ਦੀ ਅਟਕ ਜੇਲ ‘ਚ ਸਜ਼ਾ ਕੱਟ ਰਹੇ ਇਮਰਾਨ ਖਾਨ (Imran Khan) ਨੇ ਆਪਣੀ ਤੀਜੀ ਪਤਨੀ ਬੁਸ਼ਰਾ ਨਾਲ ਮੁਲਾਕਾਤ ਕਰਕੇ ਜੇਲ ਪ੍ਰਸ਼ਾਸਨ ਤੋਂ ਖਾਸ ਮੰਗ ਕੀਤੀ ਹੈ। ਮਾਮਲਾ ਅਦਾਲਤ ਤੱਕ ਪਹੁੰਚ ਗਿਆ। ਜਦੋਂ ਸੁਣਵਾਈ ਹੋਈ ਤਾਂ ਅਦਾਲਤ ਨੇ ਇਸ ਸਬੰਧੀ ਜੇਲ੍ਹ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ। ਕੁੱਝ ਮਾਮਲਿਆਂ ‘ਚ ਇਮਰਾਨ ਦੀ ਗੱਲ ਬਣੀ ਪਰ ‘ਖਾਸ’ ਮੰਗ ‘ਤੇ ਅਦਾਲਤ ਦੇ ਫੈਸਲੇ ਤੋਂ ਉਹ ਨਿਰਾਸ਼ ਹੋ ਗਏ।
ਦਰਅਸਲ ਇਮਰਾਨ ਖਾਨ (Imran Khan) ਨੇ ਕੁਰਾਨ, ਨਮਾਜ਼ ਅਤਾ ਕਰਨ ਲਈ ਮੈਟ, ਮੈਡੀਕਲ ਸਹੂਲਤਾਂ ਅਤੇ ਘਰ ਦਾ ਖਾਣਾ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਸੀ। ਉਸ ਦੀ ਮੰਗ ‘ਤੇ, ਇਸਲਾਮਾਬਾਦ ਹਾਈ ਕੋਰਟ ਨੇ ਸ਼ਨੀਵਾਰ ਨੂੰ ਹੁਕਮ ਦਿੱਤਾ ਕਿ ਇਮਰਾਨ ਖਾਨ ਨੂੰ ਨਮਾਜ਼ ਅਦਾ ਕਰਨ ਲਈ ਨਮਾਜ਼ ਮੈਟ, ਕੁਰਾਨ ਦੀ ਇਕ ਕਾਪੀ, ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਅਦਾਲਤ ਨੇ ਘਰ ਦੇ ਖਾਣੇ ‘ਤੇ ਕੋਈ ਹੁਕਮ ਨਹੀਂ ਦਿੱਤਾ, ਜਿਸ ਕਾਰਨ ਉਨ੍ਹਾਂ ਨੂੰ ਨਿਰਾਸ਼ਾ ਹੋਈ।