ਵੱਧ ਸਕਦੀਆਂ ਹਨ Kataruchak ਦੀਆਂ ਮੁਸ਼ਕਿਲਾਂ, ਗਵਰਨਰ ਚੀਫ ਜਸਟਿਸ ਨੂੰ ਲਿਖ ਸਕਦੇ ਹਨ ਪੱਤਰ, CBI ਜਾਂਚ ਦੀ ਮੰਗ
ਗਵਰਨਰ ਦੇ ਮਾਮਲੇ ਦੀ ਫੋਰੈਂਸਿਕ ਜਾਂਚ ਕਰਵਾਉਣ ਦੀ ਬਾਅਦ ਵੀ ਕਟਾਰੂਚੱਕ 'ਤੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਰਾਜਪਾਲ ਨੇ ਇਸ ਸਬੰਧ ਵਿੱਚ ਸੀਐੱਮ ਨੂੰ ਰਿਪੋਰਟ ਵੀ ਸੌਂਪੀ ਸੀ। ਤੇ ਹੁਣ ਇਹ ਮਾਮਲਾ ਹੋਰ ਭਖ ਗਿਆ ਹੈ, ਕਿਉਂਕਿ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਨੂੰ ਲੈ ਕੇ ਬਨਵਾਰੀ ਲਾਲ ਪੁਰੋਹਿਤ ਚੀਫ ਜਸਟਿਸ ਨੂੰ ਪੱਤਰ ਲਿਖ ਸਕਦੇ ਹਨ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਵਜਾ ਵੀ ਸੀਬੀਆਈ ਜਾਂਚ ਦੀ ਮੰਗ ਕਰ ਚੁੱਕੇ ਹਨ।

ਪੰਜਾਬ ਨਿਊਜ। ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ (Kataruchak) ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਵਿਵਾਦਿਤ ਵੀਡੀਓ ਦੇ ਮਾਮਲੇ ‘ਚ ਰਾਜਪਾਲ ਬਨਵਾਰੀਲਾਲ ਪੁਰੋਹਿਤ ਸੀਬੀਆਈ ਜਾਂਚ ਜਾਂ ਚੀਫ਼ ਜਸਟਿਸ ਨੂੰ ਖੁਦ ਨੋਟਿਸ ਲੈਣ ਲਈ ਪੱਤਰ ਲਿਖ ਸਕਦੇ ਹਨ। ਨਤੀਜੇ ਵਜੋਂ ਮਾਮਲੇ ਦੀ ਜਾਂਚ ਪੰਜਾਬ ਸਰਕਾਰ ਦੇ ਦਾਇਰੇ ਤੋਂ ਬਾਹਰ ਹੋ ਜਾਵੇਗੀ। ਰਾਜਪਾਲ ਨੇ 7-8 ਜੂਨ ਨੂੰ ਸਰਹੱਦੀ ਖੇਤਰ ਦਾ ਦੌਰਾ ਕਰਨਾ ਹੈ। ਤੇ ਰਾਜਪਾਲ ਆਪਣੇ ਇਸ ਦੌਰੇ ਤੋਂ ਪਹਿਲਾਂ ਮਾਲਮੇ ਦੀ ਸੀਬੀਆਈ ਜਾਂਚ ਕਰਵਾਉਣ ਨੂੰ ਲੈ ਕੇ ਚੀਫ ਜਸਟਿਸ ਨੂੰ ਪੱਤਰ ਲਿਖ ਸਕਦੇ ਹਨ।
ਰਾਜਪਾਲ (Governor) ਨੇ ਮੰਤਰੀ ਕਟਾਰੁਚੱਕ ਦੇ ਮਾਮਲੇ ਨੂੰ ਗੰਭੀਰ ਦੱਸਿਆ ਹੈ। ਉਹ ਦੋ ਵਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਟਾਰੂਚੱਕ ਖਿਲਾਫ ਕਾਰਵਾਈ ਦੀ ਸਿਫਾਰਿਸ਼ ਕਰ ਚੁੱਕੇ ਹਨ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਵਿਰੋਧੀ ਧਿਰ ਦੇ ਆਗੂ ਵੀ ਇਸ ਮਾਮਲੇ ਵਿੱਚ ਕਾਰਵਾਈ ਦੀ ਮੰਗ ਕਰ ਰਹੇ ਹਨ।