Punjab Government ਤੇ ਰਾਜਪਾਲ ਮੁੜ ਆਹਮੋ ਸਾਹਮਣੇ, ਗਵਰਨਰ ਵੱਲੋਂ ਅਸ਼ਲੀਲ ਵੀਡੀਓ ਦੀ ਫੋਰੈਂਸਿਕ ਰਿਪੋਰਟ ਭੇਜਣ ‘ਤੇ ਵੀ ਨਹੀਂ ਹੋਇਆ ਕਟਾਰੂਚੱਕ ‘ਤੇ ਐਕਸ਼ਨ
ਗਵਰਨਰ ਵੱਲ਼ੋਂ ਕਰੀਬ ਇੱਕ ਮਹੀਨਾ ਪਹਿਲਾਂ ਸੀਐੱਮ ਨੂੰ ਭੇਜੀ ਗਈ ਅਸ਼ਲੀਲ ਵੀਡੀਓ ਦੀ ਫੋਰੈਂਸਿਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵੀਡੀਓ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ, ਇਸ ਵਿੱਚ ਜੋ ਕੁੱਝ ਵੀ ਹੈ ਉਹ ਸਹੀ ਹੈ। ਇਸ ਤੋਂ ਬਾਅਦ ਵੀ ਕਟਾਰੂਚੱਕ ਖਿਲਾਫ ਕਾਰਵਾਈ ਨਹੀਂ ਹੋਈ।

ਪੰਜਾਬ ਨਿਊਜ। ਕਟਾਰੂਚੱਕ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ (Punjab Govt) ਤੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਇੱਕ ਵਾਰ ਮੁੜ ਆਹਮੋ ਸਾਹਮਣੇ ਹੋ ਗਏ ਨੇ। ਦਰਅਸਲ ਮਾਜਰਾ ਇਹਾ ਹੈ ਕਿ ਅਸਲ਼ੀਲ ਵੀਡੀਓ ਦੇ ਮਾਮਲੇ ਵਿੱਚ ਹਾਲੇ ਤੱਕ ਪੰਜਾਬ ਸਰਕਾਰ ਨੇ ਕਟਾਰੂਚੱਕ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਦਕਿ ਇਸ ਮਾਮਲੇ ਨੂੰ ਸਬੰਧਿਤ ਵੀਡੀਓ ਦੀ ਫੋਰੈਂਸਿਕ ਰਿਪੋਰਟ ਗਵਰਨਰ ਨੇ ਕਰੀਬ ਇੱਕ ਮਹੀਨ ਪਹਿਲਾਂ ਪੰਜਾਬ ਦੇ ਸੀਐੱਮ ਨੂੰ ਭੇਜ ਦਿੱਤੀ ਸੀ। ਫੋਰੈਂਸਿਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਵੀਡੀਓ ਨਾਲ ਕੋਈ ਛੇੜਛਾੜ ਨਹੀਂ ਹੋਈ ਹੈ ਅਤੇ ਇਸ ‘ਚ ਦਿਖਾਈ ਦੇਣ ਵਾਲੇ ਸਾਰੇ ਕਿਰਦਾਰ ਸਹੀ ਹਨ।
ਦਰਅਸਲ, ਪੰਜਾਬ ਵਿੱਚ ਆਪ ਦੀ ਮਾਨ ਸਰਕਾਰ ਅਤੇ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਸਰਕਾਰ ਆਪਣੇ ਰਾਜਪਾਲ ਅਤੇ ਐਲਜੀ ਨਾਲ ਲੰਬੇ ਸਮੇਂ ਤੋਂ ਟਕਰਾਅ ਵਿੱਚ ਹੈ। ਪਰ ਹੁਣ ‘ਆਪ’ ਸਰਕਾਰ ਕੇਂਦਰ ਦੀ ਭਾਜਪਾ ਸਰਕਾਰ ਦੁਆਰਾ ਨਿਯੁਕਤ ਕੀਤੇ ਗਏ ਉਪ ਰਾਜਪਾਲ ਅਤੇ ਰਾਜਪਾਲ ਦੇ ਖਿਲਾਫ ਹੋ ਗਈ ਹੈ।