25 ਜੁਲਾਈ ਤੋਂ ਮੁੜ ਸ਼ੁਰੂ ਹੋਵੇਗੀ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ, ਪ੍ਰਸ਼ਾਸਨ ਦਾ ਫੈਸਲਾ, ਪਾਣੀ ਭਰਨ ਕਰਕੇ ਹੋਈ ਸੀ ਬੰਦ

Published: 

24 Jul 2023 19:24 PM

Sri Kartarpur Sahib Yatra: ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅਧਿਕਾਰੀਆਂ ਨਾਲ ਸਥਿਤੀ ਦਾ ਜਾਇਜਾ ਲੈਣ ਤੋਂ ਬਾਅਦ ਐਲਾਨ ਕੀਤਾ ਕਿ ਜੀਰੋ ਲਾਈਨ ਤੇ ਹੁਣ ਸਥਿਤੀ ਠੀਕ ਹੈ। ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਜਾਣ ਚ ਕੋਈ ਦਿੱਕਤ ਨਹੀਂ ਆਵੇਗੀ।

25 ਜੁਲਾਈ ਤੋਂ ਮੁੜ ਸ਼ੁਰੂ ਹੋਵੇਗੀ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ, ਪ੍ਰਸ਼ਾਸਨ ਦਾ ਫੈਸਲਾ, ਪਾਣੀ ਭਰਨ ਕਰਕੇ ਹੋਈ ਸੀ ਬੰਦ
Follow Us On

Sri Kartarpur Sahib Corridor: ਭਾਰੀ ਮੀਂਹ ਅਤੇ ਪਹਾੜਾਂ ਤੋਂ ਆ ਰਹੇ ਪਾਣੀ ਕਰਕੇ ਰਾਵੀ ਦਰਿਆ ਦਾ ਪਾਣੀ ਸ੍ਰੀ ਕਰਤਾਰਪੁਰ ਲਾਂਘੇ (Kartarpur Corridor) ਵਿੱਚ ਭਰਨ ਤੋਂ ਬਾਅਦ ਰੋਕੀ ਗਈ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਮੰਗਲਵਾਰ ਯਾਨੀ 25 ਜਲਾਈ ਤੋਂ ਮੁੜ ਸ਼ੁਰੂ ਹੋ ਸਕਦੀ ਹੈ। ਸੰਗਤਾਂ ਦੀ ਸੁਰੱਖਿਆ ਲਈ ਇਹ ਯਾਤਰਾ ਬੀਤੇ ਵੀਰਵਾਰ ਨੂੰ ਰੋਕ ਦਿੱਤੀ ਗਈ ਸੀ

ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਲੈਂਡ ਪੋਰਟ ਅਥਾਰਟੀ, ਬੀ.ਐੱਸ.ਐੱਫ, ਨੈਸ਼ਨਲ ਹਾਈਵੇ ਅਥਾਰਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਜਾਇਜਾ ਲੈਣ ਤੋਂ ਬਾਅਦ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਨੂੰ ਮੁੜ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਇਹ ਯਾਤਰਾ ਭਲਕੇ 25 ਜੁਲਾਈ 2023 ਤੋਂ ਮੁੜ ਸ਼ੁਰੂ ਹੋ ਜਾਵੇਗੀ।

ਲਾਂਘੇ ਦੇ ਮਾਰਗ ਨੂੰ ਪਹੁੰਚਿਆ ਹੈ ਨੁਕਸਾਨ

ਦੱਸਣਯੋਗ ਹੈ ਕਿ ਬੀਤੇ ਦਿਨੀਂ ਮੈਦਾਨੀ ਤੇ ਪਹਾੜੀ ਖੇਤਰਾਂ ਵਿੱਚ ਹੋਈ ਭਾਰੀ ਬਰਸਾਤ ਕਾਰਨ ਦਰਿਆ ਰਾਵੀ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਮਾਰਗ ਨੂੰ ਪੁੱਜੇ ਨੁਕਸਾਨ ਕਾਰਨ 20 ਜੁਲਾਈ ਨੂੰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਲੈਂਡ ਪੋਰਟ ਅਥਾਰਟੀ ਦੀ ਸਲਾਹ ਨਾਲ ਯਾਤਰਾ ਤੇ ਆਰਜ਼ੀ ਤੌਰ ਤੇ ਰੋਕ ਲਗਾ ਦਿੱਤੀ ਗਈ ਸੀ।

ਸੋਮਵਾਰ ਸ਼ਾਮ ਨੂੰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਲੈਂਡ ਪੋਰਟ ਅਥਾਰਟੀ, ਬਿਊਰੋ ਆਫ ਇੰਮੀਗਰੇਸ਼ਨ, ਬੀ.ਐੱਸ.ਐੱਫ, ਨੈਸ਼ਨਲ ਹਾਈਵੇ ਅਥਾਰਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਦੁਬਾਰਾ ਜਾਇਜਾ ਲੈਣ ਤੋਂ ਬਾਅਦ ਇਸ ਪਾਬੰਦੀ ਨੂੰ ਹਟਾ ਲਿਆ ਹੈ।

ਲਾਂਘੇ ਨੂੰ ਪਹੁੰਚੇ ਨੁਕਸਾਨ ਨੂੰ ਕੀਤਾ ਗਿਆ ਹੈ ਠੀਕ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਸੀ ਅਗਰਵਾਲ ਨੇ ਦੱਸਿਆ ਕਿ ਕਿਹਾ ਕਿ ਭਾਰਤੀ ਪਾਸੇ ਲਾਂਘੇ ਦੇ ਮਾਰਗ ਨੂੰ ਜੋ ਨੁਕਸਾਨ ਪਹੁੰਚਿਆ ਸੀ ਉਸ ਨੂੰ ਠੀਕ ਕਰ ਲਿਆ ਗਿਆ ਹੈ। ਇਸ ਲਈ ਸੋਮਵਾਰ ਯਾਨੀ 25 ਜੁਲਾਈ 2023 ਤੋਂ ਸ਼ਰਧਾਲੂ ਪਹਿਲਾਂ ਵਾਂਗ ਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾ ਸਕਣਗੇ। ਉਨ੍ਹਾਂ ਕਿਹਾ ਕਿ ਬਰਾਸਤੀ ਸੀਜ਼ਨ ਦੌਰਾਨ ਕੋਈ ਸਮੱਸਿਆ ਨਾ ਆਵੇ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ।

ਉਨ੍ਹਾਂ ਨੇ ਦੱਸਿਆ ਕਿ ਜਿਨ੍ਹੇ ਦਿਨ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਬੰਦ ਰਹੀ ਸੀ ਉਨੇ ਦਿਨ 700 ਦੇ ਕਰੀਬ ਸ਼ਰਧਾਲੂ ਯਾਤਰਾ `ਤੇ ਨਹੀਂ ਜਾ ਸਕੇ ਸਨ। ਉਨ੍ਹਾਂ ਕਿਹਾ ਇਨ੍ਹਾਂ ਸਾਰੇ ਸ਼ਰਧਾਲੂਆਂ ਨੂੰ ਹੁਣ ਯਾਤਰਾ ਲਈ ਦੁਬਾਰਾ ਅਪਲਾਈ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਦੁਬਾਰਾ ਅਪਲਾਈ ਕਰਨ ਵਿੱਚ ਕੋਈ ਪੈਸਾ ਨਹੀਂ ਲੱਗਣਾ ਇਸ ਲਈ ਕਿਸੇ ਵੀ ਸ਼ਰਧਾਲੂ ਦਾ ਕੋਈ ਵਿੱਤੀ ਨੁਕਸਾਨ ਨਹੀਂ ਹੋਵੇਗਾ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Related Stories
Guru Purab 2023:…ਗਲਤ ਸੰਗਤ ‘ਚ ਪਏ ਸਖਸ਼ ਨੂੰ ਮਿਲਿਆ ਸੋਨੇ ਦਾ ਸਿੱਕਾ, ਸਤਿਸੰਗ ਸੁਣਨ ਵਾਲੇ ਨੂੰ ਚੁੱਭਿਆ ਕੰਡਾ, ਜਾਣੋ ਪੂਰੀ ਸਾਖੀ
Explainer: ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਵਿਖੇ ਆਪਣੇ ਜੀਵਨ ਦੇ ਆਖਰੀ 18 ਸਾਲ ਬਿਤਾਏ, ਜਾਣੋ ਇਤਿਹਾਸ
SGPC ਦੀ ਨਵੀਂ ਕਮੇਟੀ ਦੀ ਪਹਿਲੀ ਬੈਠਕ: ਬੰਦੀ ਸਿੱਖਾਂ ਦੀ ਰਿਹਾਈ ਲਈ ਵਿਦਵਾਨਾਂ ਅਤੇ ਵਕੀਲਾਂ ਨਾਲ 25 ਨੂੰ ਹੋਵੇਗਾ ਵਿਚਾਰ ਵਟਾਂਦਰਾ
ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਕੰਪਲੈਕਸ ‘ਚ ਹੋਈ ਪਾਰਟੀ ਦੌਰਾਨ ਪਰੋਸਿਆ ਗਿਆ ਮੀਟ, ਸਿੱਖ ਭਾਈਚਾਰੇ ‘ਚ ਗੁੱਸਾ
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ‘ਚ 76 ਸਾਲ ਬਾਅਦ ਮਿਲੇ ਦੌਸਤ, ਵੰਡ ਤੋਂ ਪਹਿਲਾਂ ਸਨ ਗੁਆਂਢੀ, ਇੱਕ ਦੂਜੇ ਨੂੰ ਲਗਾਇਆ ਗਲੇ
Good News: ਵੰਡ ਵੇਲੇ ਵਿਛੜੇ ਚਚੇਰੇ ਭੈਣ-ਭਰਾ ਦੀ 76 ਸਾਲਾਂ ਬਾਅਦ ਮੁਲਾਕਾਤ, ਜਾਣੋ ਮੁਹੰਮਦ ਇਸਮਾਈਲ ਅਤੇ ਸੁਰਿੰਦਰ ਕੌਰ ਦੀ ਕਹਾਣੀ
Exit mobile version