ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਮੁੜ ਰੋਕੀ ਗਈ ਸ੍ਰੀ ਕਰਤਾਰਪੁਰ ਸਾਹਿਬ ‘ਦੀ ਯਾਤਰਾ, ਰਾਵੀ ਦਰਿਆ ‘ਚ ਪਾਣੀ ਵਧਣ ਕਾਰਨ ਲਿਆ ਫੈਸਲਾ, ਸੋਮਵਾਰ ਹੋਵੇਗੀ ਰੀਵਿਊ ਮੀਟਿੰਗ

ਹੜ੍ਹਾਂ ਦੇ ਕਾਰਨ ਸ੍ਰੀ ਕਰਤਾਰ ਸਾਹਿਬ ਦੀ ਯਾਤਰਾ ਮੁੜ ਰੋਕ ਦਿੱਤੀ ਗਈ ਹੈ। ਹੁਣ ਯਾਤਰਾ ਕਦੋਂ ਸ਼ੁਰੂ ਹੋਵੇਗੀ ਇਸ ਬਾਰੇ 24 ਜੁਲਾਈ ਯਾਨੀ ਸੋਮਵਾਰ ਨੂੰ ਰੀਵਿਊ ਮੀਟਿੰਗ ਵਿੱਚ ਫੈਸਲਾ ਲਿਆ ਜਾਵੇਗਾ। ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਨਾਲ ਕਿਸਾਨਾਂ ਦੀਆਂ ਫਸਲਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।

ਮੁੜ ਰੋਕੀ ਗਈ ਸ੍ਰੀ ਕਰਤਾਰਪੁਰ ਸਾਹਿਬ ‘ਦੀ ਯਾਤਰਾ, ਰਾਵੀ ਦਰਿਆ ‘ਚ ਪਾਣੀ ਵਧਣ ਕਾਰਨ ਲਿਆ ਫੈਸਲਾ, ਸੋਮਵਾਰ ਹੋਵੇਗੀ ਰੀਵਿਊ ਮੀਟਿੰਗ
Follow Us
avtar-singh
| Published: 23 Jul 2023 10:07 AM
ਗੁਰਦਾਸਪੁਰ। ਪਾਕਿਸਤਾਨ ਦੇ ਧੁੱਸੀ ਬੰਨ੍ਹ ਵਿੱਚ ਪਾੜ ਪੈਣ ਕਾਰਨ ਰਾਵੀ ਦਰਿਆ (Ravi River) ਦਾ ਪਾਣੀ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਭਰਨ ਕਾਰਨ ਜਿੱਥੇ ਆਸ ਪਾਸ ਦੇ ਕਿਸਾਨਾਂ ਦੀ ਫਸਲਾਂ ਦਾ ਨੁਕਸਾਨ ਹੋਇਆ ਹੈ ਉੱਥੇ ਹੀ ਇਸ ਪਾਣੀ ਨੇ ਲਾਂਘੇ ਦੇ ਰਸਤੇ ਨੂੰ ਵੀਂ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਇਸ ਕਰਕੇ ਸ਼੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਨੂੰ ਦੋ ਦਿਨਾਂ ਲਈ ਹੋਰ ਮੁਲਤਵੀ ਕਰ ਦਿੱਤਾ ਗਿਆ ਹੈ। ਲੈਂਡ ਪੋਰਟ ਅਥਾਰਟੀ, ਬੀ.ਐੱਸ.ਐੱਫ, ਨੈਸ਼ਨਲ ਹਾਈਵੇ ਅਥਾਰਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਜਾਇਜਾ ਲੈਣ ਤੋਂ ਬਾਅਦ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਡਿਪਟੀ ਕਮਿਸ਼ਨਰ (Deputy Commissioner) ਡਾ. ਹਿਮਾਂਸ਼ੂ ਅਗਰਵਾਲ ਨੇ ਦਸਿਆ ਕਿ ਯਾਤਰਾ ਨੂੰ ਮੁੜ ਸ਼ੁਰੂ ਕਰਨ ਲਈ ਹੁਣ 24 ਜੁਲਾਈ ਦਿਨ ਸੋਮਵਾਰ ਦੀ ਸ਼ਾਮ ਨੂੰ ਦੁਬਾਰਾ ਰੀਵਿਊ ਕੀਤਾ ਜਾਵੇਗਾ ਕਿਉਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਰਸਤੇ ਨੂੰ ਕੁਝ ਨੁਕਸਾਨ ਪਹੁੰਚਿਆ ਹੈ ਅਤੇ ਅਜੇ ਵੀ ਲਾਂਘੇ ਦੇ ਕੋਲ ਧੁੱਸੀ ਬੰਨ ਦੇ ਨਜ਼ਦੀਕ ਪਾਣੀ ਖੜ੍ਹਾ ਹੈ। ਇਸ ਕਰਕੇ ਸ਼ਰਧਾਲੂਆਂ ਸੁਰੱਖਿਆ ਨੂੰ ਦੇਖਦੇ ਹੋਏ ਉਹਨਾਂ ਨੂੰ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਨਹੀਂ ਭੇਜਿਆ ਜਾ ਸਕਦਾ।

ਲਾਂਘੇ ਨੂੰ ਹੋਏ ਨੁਕਸਾਨ ਸਬੰਧੀ ਮੰਗੀ ਰਿਪੋਰਟ

ਉਨ੍ਹਾਂ ਕਿਹਾ ਕਿ ਬੀ.ਐੱਸ.ਐੱਫ ਰਾਹੀਂ ਪਾਕਿਸਤਾਨੀ ਅਥਾਰਟੀ (Pakistani authorities) ਕੋਲੋਂ ਓਧਰ ਵਾਲੇ ਪਾਸੇ ਲਾਂਘੇ ਦੇ ਹੋਏ ਨੁਕਸਾਨ ਸਬੰਧੀ ਰੀਪੋਰਟ ਮੰਗੀ ਗਈ ਹੈ। ਅਤੇ ਉਹ ਰੀਪੋਰਟ ਆਉਣੀ ਅਜੇ ਬਾਕੀ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਵੱਲੋਂ ਅਗਲੇ ਦੋ ਦਿਨ ਹੋਰ ਬਰਸਾਤ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਕਾਰਨ ਰਾਵੀ ਦਰਿਆ ਵਿੱਚ ਹੋਰ ਪਾਣੀ ਵੀ ਆ ਸਕਦਾ ਹੈ ਅਤੇ ਲਗਾਤਾਰ ਹੋ ਰਹੀ ਬਰਸਾਤ ਕਾਰਨ ਰਾਵੀ ਦਰਿਆ ਵਿੱਚ ਕੱਲ ਦੇ ਮੁਕਾਬਲੇ ਪਾਣੀ ਜਿਆਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਾਰੀ ਸਥਿਤੀ ਨੂੰ ਦੇਖਦੇ ਹੋਏ ਅਤੇ ਸੰਗਤਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਯਾਤਰਾ ਨੂੰ ਦੋ ਦਿਨਾਂ ਲਈ ਹੋਰ ਮੁਲਤਵੀ ਕੀਤਾ ਗਿਆ ਹੈ ਅਤੇ ਸੋਮਵਾਰ ਸ਼ਾਮ ਨੂੰ ਯਾਤਰਾ ਸ਼ੁਰੂ ਕਰਨ ਲਈ ਸਾਰੀ ਸਥਿਤੀ ਦਾ ਦੁਬਾਰਾ ਰੀਵਿਊ ਕੀਤਾ ਜਾਵੇਗਾ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

ਭਾਰੀ ਮੀਂਹ ਨਾਲ ਪੰਜਾਬ 'ਚ ਹੜ੍ਹ ਵਰਗ੍ਹੇ ਹਾਲਾਤ, ਕੀ ਹੈ ਤਾਜ਼ਾ ਸਥਿਤੀ? ਜਾਣੋ...
ਭਾਰੀ ਮੀਂਹ ਨਾਲ ਪੰਜਾਬ 'ਚ ਹੜ੍ਹ ਵਰਗ੍ਹੇ ਹਾਲਾਤ, ਕੀ ਹੈ ਤਾਜ਼ਾ ਸਥਿਤੀ? ਜਾਣੋ......
FASTag Annual Pass: ਕਿਵੇਂ ਕੰਮ ਕਰੇਗਾ NHAI ਦਾ FASTag ਐਨੁਅਲ ਪਾਸ ?
FASTag Annual Pass: ਕਿਵੇਂ ਕੰਮ ਕਰੇਗਾ NHAI ਦਾ FASTag ਐਨੁਅਲ ਪਾਸ ?...
ਏਅਰ ਇੰਡੀਆ ਦੀ ਉਡਾਣ ਵਿੱਚ ਮੁੜ ਤਕਨੀਕੀ ਖਰਾਬੀ, ਯਾਤਰੀਆਂ ਵਿੱਚ ਗੁੱਸਾ
ਏਅਰ ਇੰਡੀਆ ਦੀ ਉਡਾਣ ਵਿੱਚ ਮੁੜ ਤਕਨੀਕੀ ਖਰਾਬੀ, ਯਾਤਰੀਆਂ ਵਿੱਚ ਗੁੱਸਾ...
79th Independence Day: ਲਾਲ ਕਿਲ੍ਹੇ ਤੋਂ ਪੀਐਮ ਮੋਦੀ ਨੇ ਕੀਤਾ ਵੱਡਾ ਐਲਾਨ, ਆਪਣਾ ਸਪੇਸ ਸਟੇਸ਼ਨ ਬਣਾਉਣ ਦੀ ਤਿਆਰੀ
79th Independence Day: ਲਾਲ ਕਿਲ੍ਹੇ ਤੋਂ ਪੀਐਮ ਮੋਦੀ ਨੇ ਕੀਤਾ ਵੱਡਾ ਐਲਾਨ, ਆਪਣਾ ਸਪੇਸ ਸਟੇਸ਼ਨ ਬਣਾਉਣ ਦੀ ਤਿਆਰੀ...
PM Modis Independence Day 2025 Speech: ਅਸੀਂ ਦੁਸ਼ਮਣਾਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਪਰੇ ਸਜ਼ਾ ਦਿੱਤੀ ਹੈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ
PM Modis Independence Day 2025 Speech: ਅਸੀਂ ਦੁਸ਼ਮਣਾਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਪਰੇ ਸਜ਼ਾ ਦਿੱਤੀ ਹੈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ...
YouTuber Armaan Malik ਨੂੰ ਹੋਵੇਗੀ ਜੇਲ੍ਹ? 2 ਵੱਡੇ ਮਾਮਲਿਆਂ ਵਿੱਚ ਫਸੇ
YouTuber Armaan Malik ਨੂੰ ਹੋਵੇਗੀ ਜੇਲ੍ਹ? 2 ਵੱਡੇ ਮਾਮਲਿਆਂ ਵਿੱਚ ਫਸੇ...
Independence Day 2025: India- PAK ਵੰਡ ਦੇ ਚਸ਼ਮਦੀਦ ਗਵਾਹ ਨੂੰ ਸੁਣ ਕੇ ਰਹਿ ਜਾਓਗੇ ਹੈਰਾਨ!
Independence Day 2025: India- PAK ਵੰਡ ਦੇ ਚਸ਼ਮਦੀਦ ਗਵਾਹ ਨੂੰ ਸੁਣ ਕੇ ਰਹਿ ਜਾਓਗੇ ਹੈਰਾਨ!...
Labubu Doll: ਭਾਰਤੀ ਸਿੰਘ ਦੇ ਪਿੱਛੇ ਪਈ ਲਬੂਬੂ ਡੌਲ, ਮੁੜ ਤੋਂ ਗਿਫਟ 'ਚ ਮਿਲੀ ਸ਼ੈਤਾਨੀ ਗੁੱਡੀ!
Labubu Doll: ਭਾਰਤੀ ਸਿੰਘ ਦੇ ਪਿੱਛੇ ਪਈ ਲਬੂਬੂ ਡੌਲ, ਮੁੜ ਤੋਂ ਗਿਫਟ 'ਚ ਮਿਲੀ ਸ਼ੈਤਾਨੀ ਗੁੱਡੀ!...
Harjot Singh: ਧਾਰਮਿਕ ਸਜਾ ਪੂਰੀ ਕਰਨ ਤੋਂ ਬਾਅਦ ਕੀ ਬੋਲੇ ਮੰਤਰੀ ਹਰਜੋਤ ਸਿੰਘ? ਵੇਖੋ....
Harjot Singh: ਧਾਰਮਿਕ ਸਜਾ ਪੂਰੀ ਕਰਨ ਤੋਂ ਬਾਅਦ ਕੀ ਬੋਲੇ ਮੰਤਰੀ ਹਰਜੋਤ ਸਿੰਘ? ਵੇਖੋ.......