ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਕੰਪਲੈਕਸ ‘ਚ ਹੋਈ ਪਾਰਟੀ ਦੌਰਾਨ ਪਰੋਸਿਆ ਗਿਆ ਮੀਟ, ਸਿੱਖ ਭਾਈਚਾਰੇ ‘ਚ ਗੁੱਸਾ

Updated On: 

19 Nov 2023 15:34 PM

ਪਾਕਿਸਤਾਨ ਦੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਕੰਪਲੈਕਸ ਵਿੱਚ ਬੀਤੀ ਰਾਤ ਇੱਕ ਪਾਰਟੀ ਹੋਈ। ਜਿਸ ਵਿੱਚ ਨਾਨ ਵੈਜ ਵੀ ਪਰੋਸਿਆ ਗਿਆ। ਇਸ ਪਾਰਟੀ ਤੋਂ ਬਾਅਦ ਪਾਕਿਸਤਾਨ ਦੀ ਪ੍ਰੋਜੈਕਟ ਮੈਨੇਜਮੈਂਟ ਯੂਨਿਟ (PMU) ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਮੁਹੰਮਦ ਅਬੂ ਬਕਰ ਆਫਤਾਬ ਕੁਰੈਸ਼ੀ ਵਿਵਾਦਾਂ ਵਿੱਚ ਆ ਗਏ ਹਨ। ਇਹ ਪਾਰਟੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰ ਤੋਂ ਵੀਹ ਫੁੱਟ ਦੀ ਦੂਰੀ 'ਤੇ ਆਯੋਜਿਤ ਕੀਤੀ ਗਈ ਸੀ।

ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਕੰਪਲੈਕਸ ਚ ਹੋਈ ਪਾਰਟੀ ਦੌਰਾਨ ਪਰੋਸਿਆ ਗਿਆ ਮੀਟ, ਸਿੱਖ ਭਾਈਚਾਰੇ ਚ ਗੁੱਸਾ
Follow Us On

ਵਰਲਡ ਨਿਊਜ। ਪਾਕਿਸਤਾਨ ਤੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਦਰਅਸਲ 18 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ (Sri Kartarpur Sahib) ਦੇ ਗੁਰਦੁਆਰਾ ਕੰਪਲੈਕਸ ਵਿੱਚ ਇੱਕ ਪਾਰਟੀ ਹੋਈ ਸੀ ਜਿਸ ਵਿੱਚ ਮੀਟ ਪਰੋਸਿਆ ਗਿਆ। ਇਸ ਵਿੱਚ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਦੇ ਡੀਸੀ ਮੁਹੰਮਦ ਸ਼ਾਰੁਖ, ਪੁਲਿਸ ਅਧਿਕਾਰੀਆਂ ਸਮੇਤ ਵੱਖ-ਵੱਖ ਭਾਈਚਾਰਿਆਂ ਦੇ 80 ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ। ਸਿੱਖ ਭਾਈਚਾਰੇ ਨੇ ਇਸਦਾ ਸਖਤ ਸ਼ਬਦਾਂ ਵਿੱਚ ਵਿਰੋਧ ਦਰਜ਼ ਕਰਵਾਇਆ ਗਿਆ ਹੈ।

ਇਸ ਪਾਰਟੀ ਵਿੱਚ ਸ਼ਰਾਬ ਅਤੇ ਮੀਟ ਦਾ ਸੇਵਨ ਬਹੁਤ ਜ਼ਿਆਦਾ ਹੋਇਆ। ਅਧਿਕਾਰੀ ਵੀ ਸ਼ਰਾਬ ਦੇ ਨਸ਼ੇ ‘ਚ ਨੱਚਦੇ ਨਜ਼ਰ ਆਏ। ਇਸ ਪਾਰਟੀ ਤੋਂ ਬਾਅਦ ਪਾਕਿਸਤਾਨ (Pakistan) ਸਿੱਖ ਭਾਈਚਾਰੇ ‘ਚ ਗੁੱਸਾ ਹੈ ਅਤੇ ਇਸ ਦਾ ਵਿਰੋਧ ਵੀ ਦਰਜ ਕਰਵਾਇਆ ਗਿਆ ਹੈ।

ਗਿਆਨੀ ਗੋਬਿੰਦ ਸਿੰਘ ਵੀ ਪਾਰਟੀ ‘ਚ ਨਜ਼ਰ ਆਏ

ਖਾਸ ਗੱਲ ਇਹ ਸੀ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਹੈੱਡ ਗ੍ਰੰਥੀ (Head granthy) ਗਿਆਨੀ ਗੋਬਿੰਦ ਸਿੰਘ ਵੀ ਇਸ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਲੰਮਾ ਸਮਾਂ ਪਾਰਟੀ ਵਿੱਚ ਰਹੇ। ਉਸ ਦੀ ਮੌਜੂਦਗੀ ਵਿੱਚ ਇਹ ਸਭ ਵਾਪਰਨ ਤੋਂ ਬਾਅਦ ਸਿੱਖ ਕੌਮ ਸਦਮੇ ਵਿੱਚ ਹੈ। ਇੰਨਾ ਹੀ ਨਹੀਂ ਇਸ ਪਾਰਟੀ ਵਿੱਚ ਕਰਤਾਰਪੁਰ ਲਾਂਘੇ ਦੇ ਰਾਜਦੂਤ ਰਹੇ ਰਮੇਸ਼ ਸਿੰਘ ਅਰੋੜਾ ਵੀ ਮੌਜੂਦ ਸਨ।

ਗੁਰੂ ਨਾਨਕ ਦੇਵ ਜੀ ਇੱਥੇ ਜੋਤੀ ਜੋਤ ਸਮਾ ਗਏ ਸਨ

ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਰਾਵੀ ਦਰਿਆ ਦੇ ਨੇੜੇ ਸਥਿਤ ਹੈ। ਇਸ ਦਾ ਇਤਿਹਾਸ 500 ਸਾਲ ਤੋਂ ਵੱਧ ਪੁਰਾਣਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਦੀ ਸਥਾਪਨਾ ਸਿੱਖ ਗੁਰੂ ਨਾਨਕ ਦੇਵ ਜੀ ਨੇ 1522 ਵਿੱਚ ਕੀਤੀ ਸੀ। ਉਸਨੇ ਆਪਣੇ ਜੀਵਨ ਦੇ ਆਖਰੀ ਸਾਲ ਇੱਥੇ ਬਿਤਾਏ।

Related Stories
Guru Purab 2023:…ਗਲਤ ਸੰਗਤ ‘ਚ ਪਏ ਸਖਸ਼ ਨੂੰ ਮਿਲਿਆ ਸੋਨੇ ਦਾ ਸਿੱਕਾ, ਸਤਿਸੰਗ ਸੁਣਨ ਵਾਲੇ ਨੂੰ ਚੁੱਭਿਆ ਕੰਡਾ, ਜਾਣੋ ਪੂਰੀ ਸਾਖੀ
Explainer: ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਵਿਖੇ ਆਪਣੇ ਜੀਵਨ ਦੇ ਆਖਰੀ 18 ਸਾਲ ਬਿਤਾਏ, ਜਾਣੋ ਇਤਿਹਾਸ
SGPC ਦੀ ਨਵੀਂ ਕਮੇਟੀ ਦੀ ਪਹਿਲੀ ਬੈਠਕ: ਬੰਦੀ ਸਿੱਖਾਂ ਦੀ ਰਿਹਾਈ ਲਈ ਵਿਦਵਾਨਾਂ ਅਤੇ ਵਕੀਲਾਂ ਨਾਲ 25 ਨੂੰ ਹੋਵੇਗਾ ਵਿਚਾਰ ਵਟਾਂਦਰਾ
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ‘ਚ 76 ਸਾਲ ਬਾਅਦ ਮਿਲੇ ਦੌਸਤ, ਵੰਡ ਤੋਂ ਪਹਿਲਾਂ ਸਨ ਗੁਆਂਢੀ, ਇੱਕ ਦੂਜੇ ਨੂੰ ਲਗਾਇਆ ਗਲੇ
Good News: ਵੰਡ ਵੇਲੇ ਵਿਛੜੇ ਚਚੇਰੇ ਭੈਣ-ਭਰਾ ਦੀ 76 ਸਾਲਾਂ ਬਾਅਦ ਮੁਲਾਕਾਤ, ਜਾਣੋ ਮੁਹੰਮਦ ਇਸਮਾਈਲ ਅਤੇ ਸੁਰਿੰਦਰ ਕੌਰ ਦੀ ਕਹਾਣੀ
ਸ੍ਰੀ ਕਰਤਾਰਪੁਰ ਸਾਹਿਬ ਪਹੁੰਚੀ ‘ਮੌਜਾਂ ਹੀ ਮੌਜਾਂ’ ਦੀ ਸਟਾਰਕਾਸਟ, ਫਿਲਮ ਦੀ ਕਾਮਯਾਬੀ ਲਈ ਕੀਤੀ ਅਰਦਾਸ