Good News: ਵੰਡ ਵੇਲੇ ਵਿਛੜੇ ਚਚੇਰੇ ਭੈਣ-ਭਰਾ ਦੀ 76 ਸਾਲਾਂ ਬਾਅਦ ਮੁਲਾਕਾਤ, ਜਾਣੋ ਮੁਹੰਮਦ ਇਸਮਾਈਲ ਅਤੇ ਸੁਰਿੰਦਰ ਕੌਰ ਦੀ ਕਹਾਣੀ

Updated On: 

24 Oct 2023 13:35 PM IST

ਮੁਹੰਮਦ ਇਸਮਾਈਲ ਅਤੇ ਸੁਰਿੰਦਰ ਕੌਰ ਚਚੇਰੇ ਭੈਣ-ਭਰਾ ਹਨ। ਇਹ ਦੋਵੇਂ ਭਾਰਤ- ਪਾਕਿਸਾਤਨ ਦੀ ਵੰਡ ਵੇਲੇ ਵਿਛੜ ਗਏ ਸਨ। ਇਸਮਾਈਲ ਦੀ ਕਹਾਣੀ ਪਾਕਿਸਤਾਨ ਦੇ ਇਕ ਯੂ-ਟਿਊਬ ਚੈਨਲ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਸੀ, ਜਿਸ ਤੋਂ ਬਾਅਦ ਇੱਕ ਆਸਟ੍ਰੇਲੀਆਈ ਸਰਦਾਰ ਮਿਸ਼ਨ ਸਿੰਘ ਨੇ ਉਸ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਵੰਡ ਦੌਰਨ ਭਾਰਤ 'ਚ ਲਾਪਤਾ ਹੋਏ ਆਪਣੇ ਪਰਿਵਾਰਕ ਬਾਰੇ ਦੱਸਿਆ।

Good News: ਵੰਡ ਵੇਲੇ ਵਿਛੜੇ ਚਚੇਰੇ ਭੈਣ-ਭਰਾ ਦੀ 76 ਸਾਲਾਂ ਬਾਅਦ ਮੁਲਾਕਾਤ, ਜਾਣੋ ਮੁਹੰਮਦ ਇਸਮਾਈਲ ਅਤੇ ਸੁਰਿੰਦਰ ਕੌਰ ਦੀ ਕਹਾਣੀ
Follow Us On
ਭਾਰਤ ਦੀ ਵੰਡ ਦੌਰਾਨ 76 ਸਾਲ ਪਹਿਲਾਂ ਵਿਛੜੇ ਚਚੇਰੇ ਭੈਣ-ਭਰਾ ਐਤਵਾਰ ਨੂੰ ਕਰਤਾਰਪੁਰ ਸਾਹਿਬ ਪਾਕਿਸਤਾਨ ਵਿੱਚ ਮਿਲੇ। ਇਸ ਕਰਤਾਰਪੁਰ ਲਾਂਘੇ ਨੇ ਕਈ ਵਿਛੜੀਆਂ ਨੂੰ ਮਿਲਵਾਇਆ। ਸੁਰਿੰਦਰ ਕੌਰ ਅਤੇ ਮੁਹੰਮਦ ਇਸਮਾਈਲ ਦੋਵੇਂ ਮਿਲਣ ਤੋਂ ਬਾਅਦ ਭਾਵੁਕ ਹੋ ਗਏ। ਜਾਣਕਾਰੀ ਦਿੰਦਿਆਂ ਪਾਕਿਸਤਾਨ ਦੇ ਇੱਕ ਅਧਿਕਾਰੀ ਦੱਸਿਆ ਕਿ ਇਹ ਸਭ ਸਿਰਫ ਇੰਟਰਨੈਟ ਦੇ ਜਰਈਏ ਹੀ ਸੰਭਵ ਹੋਇਆ ਹੈ। ਸੁਰਿੰਦਰ ਕੌਰ ਅਤੇ ਮੁਹੰਮਦ ਇਸਮਾਈਲ ਦੀ ਉਮਰ ਇਸ ਸਮੇਂ 80 ਸਾਲ ਦੇ ਕਰੀਬ ਹੈ। ਦੋਵੇਂ ਐਤਵਾਰ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਮੱਥਾ ਟੇਕਣ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਹੋ ਸਕੀ। ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ETPB) ਦੇ ਇੱਕ ਅਧਿਕਾਰੀ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਪ੍ਰਸ਼ਾਸਨ ਨੇ ਚਚੇਰੇ ਭੈਣ-ਭਰਾ ਦੇ ਮੁੜ ਮਿਲਾਪ ਦੀ ਸਹੂਲਤ ਦਿੱਤੀ ਅਤੇ ਉਨ੍ਹਾਂ ਨੂੰ ਮਠਿਆਈਆਂ ਅਤੇ ਲੰਗਰ ਵੀ ਵੰਡੇ। ਇਸਮਾਈਲ ਲਾਹੌਰ ਤੋਂ ਲਗਭਗ 200 ਕਿਲੋਮੀਟਰ ਦੂਰ ਪਾਕਿਸਤਾਨ ਦੇ ਸਾਹੀਵਾਲ ਜ਼ਿਲ੍ਹੇ ਦਾ ਰਹਿਣ ਵਾਲੇ ਹਨ ਅਤੇ ਸੁਰਿੰਦਰ ਕੌਰ ਜਲੰਧਰ, ਭਾਰਤ ਵਿੱਚ ਰਹਿੰਦੇ ਹਨ। ਇਸਮਾਈਲ ਅਤੇ ਸੁਰਿੰਦਰ ਕੌਰ ਦੇ ਪਰਿਵਾਰ ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਵਿੱਚ ਰਹਿੰਦੇ ਸਨ।

ਸੋਸ਼ਲ ਮੀਡੀਆ ਰਾਹੀਂ ਹੋਈ ਮੁਲਾਕਾਤ

ਇੱਕ ਪਾਕਿਸਤਾਨੀ ਯੂਟਿਊਬ ਚੈਨਲ ਨੇ ਮੁਹੰਮਦ ਇਸਮਾਈਲ ਦੀ ਕਹਾਣੀ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਸੀ। ਇਸ ਸਟੋਰੀ ਦੇ ਪੋਸਟ ਹੋਣ ਤੋਂ ਬਾਅਦ ਆਸਟ੍ਰੇਲੀਆ ਤੋਂ ਸਰਦਾਰ ਮਿਸ਼ਨ ਸਿੰਘ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਭਾਰਤ ਵਿੱਚ ਆਪਣੇ ਲਾਪਤਾ ਪਰਿਵਾਰਕ ਮੈਂਬਰਾਂ ਬਾਰੇ ਦੱਸਿਆ। ਮਿਸ਼ਨ ਸਿੰਘ ਨੇ ਇਸਮਾਈਲ ਸੁਰਿੰਦਰ ਕੌਰ ਦਾ ਟੈਲੀਫੋਨ ਨੰਬਰ ਦਿੱਤਾ, ਜਿਸ ਤੋਂ ਬਾਅਦ ਦੋਵਾਂ ਭੈਣਾਂ-ਭਰਾਵਾਂ ਨੇ ਗੱਲਬਾਤ ਕੀਤੀ ਅਤੇ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਿਲਣ ਦਾ ਫੈਸਲਾ ਕੀਤਾ।

ਸ੍ਰੀ ਕਰਤਾਰਪੁਰ ਸਾਹਿਬ ਬਾਰੇ ਜਾਣੋ

ਸਿੱਖ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਅੰਤਿਮ ਸਮਾਂ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਬਿਤਾਇਆ ਸੀ। ਇਹ ਗੁਰਦੁਆਰਾ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਨਾਲ ਭਾਰਤ ਅਤੇ ਪਾਕਿਸਤਾਨ ਵਿਚਕਾਰ ਬਣੇ ਚਾਰ ਕਿਲੋਮੀਟਰ ਲੰਬੇ ਕੋਰੀਡੋਰ ਰਾਹੀਂ ਜੁੜਿਆ ਹੋਇਆ ਹੈ। ਦੁਨੀਆਂ ਭਰ ਵਿੱਚ ਵਸਦੇ ਸਿੱਖ ਇੱਥੇ ਮੱਥਾ ਟੇਕਣ ਲਈ ਆਉਂਦੇ ਹਨ। ਸ਼ਰਧਾਲੂ ਇਸ ਗਲਿਆਰੇ ਰਾਹੀਂ ਬਿਨਾਂ ਵੀਜ਼ਾ ਦੇ ਆ ਸਕਦੇ ਹਨ। ਹਾਲਾਂਕਿ, ਉਨ੍ਹਾਂ ਲਈ ਪਾਸਪੋਰਟ ਦਿਖਾਉਣਾ ਲਾਜ਼ਮੀ ਹੈ।
Related Stories