SGPC ਦੀ ਨਵੀਂ ਕਮੇਟੀ ਦੀ ਪਹਿਲੀ ਬੈਠਕ: ਬੰਦੀ ਸਿੱਖਾਂ ਦੀ ਰਿਹਾਈ ਲਈ ਵਿਦਵਾਨਾਂ ਅਤੇ ਵਕੀਲਾਂ ਨਾਲ 25 ਨੂੰ ਹੋਵੇਗਾ ਵਿਚਾਰ ਵਟਾਂਦਰਾ

Published: 

20 Nov 2023 15:49 PM

ਐੱਸਜੀਪੀਸੀ ਦੇ ਮੁੜ ਤੋਂ ਪ੍ਰਧਾਨ ਬਣਨ ਤੋਂ ਬਾਅਦ ਮੰਗਲਵਾਰ ਹਰਜਿੰਦਰ ਸਿੰਘ ਧਾਮੀ ਨੇ ਕਮੇਟੀ ਦੇ ਮੈਂਬਰਾਂ ਨਾਲ ਪਹਿਲੀ ਬੈਠਕ ਕੀਤੀ। ਮੀਟਿੰਗ 'ਚ ਕਈ ਮਾਮਲਿਆਂ ਤੇ ਵਿਚਾਰ ਕੀਤਾ ਗਿਆ। ਧਾਮੀ ਨੇ ਕਿਹਾ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਬਹੁਤ ਗੰਭੀਰ ਹਨ ਤੇ ਇਸਦੇ ਲਈ ਉਨ੍ਹਾਂ ਨੇ ਵਿਦਵਾਨਾਂ ਅਤੇ ਵਕੀਲਾਂ ਦੀ ਬੈਠਕ ਬੁਲਾਈ ਹੈ। ਮੀਟਿੰਗ ਦੌਰਾਨ ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਦੇ ਕੰਪਲੈਕਸ ਵਿੱਚ ਹੋਈ ਮੰਦਭਾਗੀ ਪਾਰਟੀ ਤੇ ਵੀ ਚਰਚਾ ਕੀਤੀ ਗਈ, ਜਿਸ ਵਿੱਚ ਮੀਟ ਅਤੇ ਸ਼ਰਾਬ ਵਰਤਾਇਆ ਗਿਆ ਸੀ। ਧਾਮੀ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਨਿੰਦਾ ਕਰਦੇ ਹਨ।

SGPC ਦੀ ਨਵੀਂ ਕਮੇਟੀ ਦੀ ਪਹਿਲੀ ਬੈਠਕ: ਬੰਦੀ ਸਿੱਖਾਂ ਦੀ ਰਿਹਾਈ ਲਈ ਵਿਦਵਾਨਾਂ ਅਤੇ ਵਕੀਲਾਂ ਨਾਲ 25 ਨੂੰ ਹੋਵੇਗਾ ਵਿਚਾਰ ਵਟਾਂਦਰਾ
Follow Us On

ਪੰਜਾਬ ਨਿਊਜ। ਸ਼੍ਰੋਮਣੀ ਕਮੇਟੀ ਦੇ ਮੁੜ ਪ੍ਰਧਾਨ ਬਣਨ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ (Harjinder Singh Dhami) ਨੇ ਨਵੀਂ ਕਾਰਜਕਾਰਨੀ ਦੇ ਮੈਂਬਰਾਂ ਨੇ ਸਿੱਖਾਂ ਨੂੰ ਆਉਂਦੀਆਂ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਇਸ ਮੀਟਿੰਗ ਦੀ ਪ੍ਰਧਾਨਗੀ ਹਰਜਿੰਦਰ ਸਿੰਘ ਧਾਮੀ ਨੇ ਕੀਤੀ ਜੋ ਕਿ ਤੀਜੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ ਹਨ। ਇਸ ਮੀਟਿੰਗ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਤੋਂ ਇਲਾਵਾ ਕਰਤਾਰਪੁਰ ਸਾਹਿਬ ਕੰਪਲੈਕਸ ਵਿੱਚ ਰੱਖੀ ਨਾਨ-ਵੈਜ ਪਾਰਟੀ ਬਾਰੇ ਵੀ ਚਰਚਾ ਕੀਤੀ ਗਈ।

ਪੰਜਾਬ (Punjab) ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਬੰਦੀ ਸਿੱਖਾਂ ਦੀ ਰਿਹਾਈ ਲਈ ਚੱਲ ਰਹੇ ਯਤਨਾਂ ਬਾਰੇ ਵਿਚਾਰ ਕਰਨ ਲਈ 25 ਨਵੰਬਰ ਨੂੰ ਮੀਟਿੰਗ ਸੱਦੀ ਹੈ। ਇਸ ਮੀਟਿੰਗ ਵਿੱਚ ਸਿੱਖ ਵਿਦਵਾਨਾਂ ਦੇ ਨਾਲ-ਨਾਲ ਵਕੀਲ ਵੀ ਸ਼ਿਰਕਤ ਕਰਨਗੇ। ਇਸ ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।

ਸਿੱਖਾਂ ‘ਤੇ ਹੋ ਰਹੇ ਨਕਸਲੀ ਹਮਲੇ-ਧਾਮੀ

ਇਸ ਤੋਂ ਇਲਾਵਾ ਦੁਨੀਆਂ ਭਰ ਵਿੱਚ ਸਿੱਖਾਂ ਤੇ ਹੋ ਰਹੇ ਨਕਸਲੀ ਹਮਲਿਆਂ ਬਾਰੇ ਵੀ ਚਰਚਾ ਕੀਤੀ ਗਈ। ਹਾਲ ਹੀ ਵਿੱਚ ਮੱਧ ਪ੍ਰਦੇਸ਼ (Madhya Pradesh) ਦੇ ਜਬਲਪੁਰ ਵਿੱਚ ਇੱਕ ਬਜ਼ੁਰਗ ਸਿੱਖ ਦੀ ਕੁੱਟਮਾਰ ਕੀਤੀ ਗਈ। ਜਿਸ ‘ਤੇ ਧਾਮੀ ਨੇ ਕਿਹਾ ਕਿ ਇਹ ਦੋ ਸਿੱਖ ਪਰਿਵਾਰਾਂ ਦੀ ਆਪਸੀ ਰੰਜਿਸ਼ ਸੀ।

SGPC ਭਾਰਤ ਅਤੇ ਪਾਕਿਸਤਾਨ ਸਰਕਾਰ ਨੂੰ ਲਿਖੇਗੀ ਪੱਤਰ

ਇਸ ਦੌਰਾਨ ਕਰਤਾਰਪੁਰ ਲਾਂਘੇ ਦਾ ਮੁੱਦਾ ਵੀ ਵਿਚਾਰਿਆ ਗਿਆ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ 18 ਨਵੰਬਰ ਦੀ ਰਾਤ ਨੂੰ ਕਰਤਾਰਪੁਰ ਸਾਹਿਬ ਦੀ ਹਦੂਦ ਅੰਦਰ ਜੋ ਵਾਪਰਿਆ ਉਹ ਨਿੰਦਣਯੋਗ ਹੈ। ਇਸ ਦੇ ਲਈ ਉਹ ਜਲਦੀ ਹੀ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਪੱਤਰ ਲਿਖਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰੂਘਰਾਂ ਦੀ ਮਰਿਆਦਾ ਦੀ ਵਾਰ-ਵਾਰ ਉਲੰਘਣਾ ਕੀਤੀ ਜਾਂਦੀ ਹੈ, ਜਿਸ ਨਾਲ ਵਿਸ਼ਵ ਭਰ ਦੇ ਸਿੱਖਾਂ ਦੀ ਧਾਰਮਿਕ ਆਸਥਾ ਨੂੰ ਠੇਸ ਪਹੁੰਚਦੀ ਹੈ।

ਚੋਣ ਕਮਿਸ਼ਨ ਨੂੰ ਕੀਤੀ ਇਹ ਅਪੀਲ

ਐਡਵੋਕੇਟ ਧਾਮੀ ਨੇ ਦੱਸਿਆ ਕਿ ਚੋਣ ਕਮਿਸ਼ਨ ਦੀ ਬੇਨਤੀ ਤੋਂ ਬਾਅਦ 5 ਨਵੰਬਰ ਤੱਕ 1.32 ਲੱਖ ਸਿੱਖਾਂ ਨੇ ਸ਼੍ਰੋਮਣੀ ਕਮੇਟੀ ਚੋਣਾਂ ਲਈ ਰਜਿਸਟ੍ਰੇਸ਼ਨ ਕਰਵਾਈ ਹੈ। ਇਹ ਵੋਟਾਂ ਬਹੁਤ ਘੱਟ ਹਨ। ਚੋਣ ਕਮਿਸ਼ਨ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਪਰ ਕੁਝ ਪੇਚੀਦਾ ਮੁੱਦੇ ਪੈਦਾ ਹੋ ਗਏ ਹਨ ਜਿਸ ਕਾਰਨ ਵੋਟਾਂ ਘੱਟ ਪਈਆਂ ਹਨ।

ਐਡਵੋਕੇਟ ਧਾਮੀ ਨੇ ਦੱਸਿਆ ਕਿ ਜਿਸ ਬੀ.ਐਲ.ਓ ਜਾਂ ਪਟਵਾਰੀ ਨੇ ਵੋਟਾਂ ਬਣਵਾਈਆਂ ਹਨ, ਉਨ੍ਹਾਂ ਵਿਅਕਤੀਆਂ ਨੂੰ ਬਣੀਆਂ ਵੋਟਾਂ ਦੀ ਪੜਤਾਲ ਲਈ ਹਾਜ਼ਰ ਹੋਣ ਲਈ ਕਿਹਾ ਹੈ | ਉਹ ਚੋਣ ਕਮਿਸ਼ਨ ਨੂੰ ਬੇਨਤੀ ਕਰਨਗੇ ਕਿ ਬੀ.ਐਲ.ਓਜ਼ ਅਤੇ ਪਟਵਾਰੀਆਂ ਨੂੰ ਆਉਣ ਵਾਲੀਆਂ ਵੋਟਾਂ ਦੀ ਨਿੱਜੀ ਤੌਰ ‘ਤੇ ਤਸਦੀਕ ਕੀਤੀ ਜਾਵੇ।