SGPC Elections: ਪ੍ਰਧਾਨ ਦੀ ਅੱਜ ਚੋਣ, ਹਰਜਿੰਦਰ ਸਿੰਘ ਧਾਮੀ ਸਾਹਮਣੇ ਬਲਬੀਰ ਸਿੰਘ ਘੁੰਨਸ ਦੀ ਚੁਣੌਤੀ
ਸ਼੍ਰੋਮਣੀ ਅਕਾਲੀ ਦਲ ਦੇ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਉਮੀਦਵਾਰ ਵਜੋਂ ਬਾਬਾ ਬਲਬੀਰ ਸਿੰਘ ਘੁੰਨਸ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਹੁਣ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਇਲਜਲਾਸ ਦੇ ਦੌਰਾਨ ਵੋਟਿੰਗ ਦੇ ਜ਼ਰੀਏ ਐੱਸਜੀਪੀਸੀ ਦੇ ਨਵੇ ਪ੍ਰਧਾਨ ਨੂੰ ਚੁਣਿਆ ਜਾਵੇਗਾ। ਇਸ ਮੁਕਾਬਲੇ ਵਿੱਚ ਹੁਣ ਤੱਕ ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਧਾਮੀ ਨੂੰ ਤਾਕਤਵਰ ਦੱਸਿਆ ਜਾ ਰਿਹਾ ਹੈ। ਮੈਂਬਰਾਂ ਦੀ ਵੋਟ ਗਿਣਤੀ ਅਨੁਸਾਰ ਧਾਮੀ ਨੂੰ ਹੈਟ੍ਰਿਕ ਲਗਾਉਣ ਦੀ ਪੂਰੀ ਉਮੀਦ ਹੈ।
ਪੰਜਾਬ ਨਿਊਜ। ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਇਜਲਾਸ ਦੌਰਾਨ ਵੋਟਿੰਗ ਤੋਂ ਬਾਅਦ ਐੱਸਜੀਪੀਸੀ (SGPC) ਦਾ ਨਵਾਂ ਪ੍ਰਧਾਨ ਚੁਣਿਆ ਜਾਵੇਗਾ। ਇਹ ਇਜਲਾਸ ਬੁੱਧਵਾਰ ਨੂੰ 1 ਵਜੇ ਦੇ ਕਰੀਬ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਲਗਾਤਾਰ ਤੀਜੀ ਵਾਰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਵੀ ਬਾਬਾ ਬਲਬੀਰ ਸਿੰਘ ਘੁੰਨਸ ਦੇ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਤੇ ਹੁਣ ਤੇਜਾ ਸਿੰਘ ਸਮੁੱਦਰੀ ਹਾਲ ਵਿੱਚ ਇਜ਼ਲਾਸ ਦੌਰਾਨ ਵੋਟਿੰਗ ਰਾਹੀ ਪ੍ਰਧਾਨ ਚੁਣਿਆ ਜਾਵੇਗਾ।
ਹੈਟ੍ਰਿਕ ਲਈ ਧਾਮੀ ਦਾ ਦਾਅਵਾ ਮਜ਼ਬੂਤ
ਇਸ ਮੁਕਾਬਲੇ ਵਿੱਚ ਹੁਣ ਤੱਕ ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ (Harjinder Singh Dhami) ਨੂੰ ਤਾਕਤਵਰ ਦੱਸਿਆ ਜਾ ਰਿਹਾ ਹੈ। ਮੈਂਬਰਾਂ ਦੀ ਵੋਟ ਗਿਣਤੀ ਅਨੁਸਾਰ ਧਾਮੀ ਤੋਂ ਹੈਟ੍ਰਿਕ ਲਗਾਉਣ ਦੀ ਪੂਰੀ ਉਮੀਦ ਹੈ। ਇਸ ਵਾਰ ਬਲਬੀਰ ਸਿੰਘ ਘੁੰਨਸ ਧਾਮੀ ਨੂੰ ਚੁਣੌਤੀ ਦੇਣ ਲਈ ਮੈਦਾਨ ਵਿੱਚ ਹਨ। ਕਿਉਂਕਿ ਬਲਬੀਰ ਸਿੰਘ ਨੂੰ ਵੱਖ-ਵੱਖ ਧੜਿਆਂ ਵੱਲੋਂ ਸਮਰਥਨ ਦਿੱਤਾ ਗਿਆ ਹੈ।
ਘੁੰਨਸ ਧਾਮੀ ਨੂੰ ਦੇਣਗੇ ਚੁਣੌਤੀ
ਪ੍ਰੈੱਸ ਕਾਨਫਰੰਸ ਕਰਕੇ ਬੀਬੀ ਜਗੀਰ (Bibi Jagir) ਕੌਰ ਨੇ ਇੱਕ ਅਹਿਮ ਜਾਣਕਾਰੀ ਦਿੱਤੀ। ਜਗੀਰ ਕੌਰ ਨੇ ਕਈ ਜਥੇਬੰਦੀਆਂ ਦੀ ਹਾਜਰੀ ਵਿੱਚ ਬਲਬੀਰ ਸਿੰਘ ਘੁੰਨਸ ਨੂੰ ਉਮੀਦਵਾਰ ਬਣਾਏ ਜਾਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਨੇ ਇਸਦਾ ਰਸਮੀ ਐਲਾਨ ਕੀਤਾ ਸੀ। ਬਲਬੀਰ ਸਿੰਘ ਹਰਜਿੰਦਰ ਸਿੰਘ ਨੂੰ ਪ੍ਰਧਾਨ ਦੀ ਚੋਣ ਵਿੱਚ ਚੁਣੌਤੀ ਦੇਣਗੇ। ਪਰ ਹਾਲਾਂਕਿ ਕਿਆਸ ਆਰੀਆਂ ਲਗਾਈਆਂ ਜਾ ਰਹੀਆਂ ਹਨ ਕਿ ਇਸ ਵਾਰੀ ਮੁੜ ਹਰਜਿੰਦਰ ਸਿੰਘ ਧਾਮੀ ਹੀ ਐੱਸਜੀਪੀਸੀ ਦੇ ਪ੍ਰਧਾਨ ਬਣ ਸਕਦੇ ਹਨ, ਕਿਉਂਕਿ ਸ਼੍ਰੋਮਣੀ ਅਕਾਲੀ ਦੇ ਕੋਲ ਪ੍ਰਧਾਨ ਦੀ ਚੋਣ ਜਿੱਤਣ ਲਈ ਪੂਰਾ ਸਮਰਥਨ ਹੈ।