Gurudwara Murder: ਇਹ ਹੱਤਿਆ ਨਹੀਂ ਇੱਕ ਸਿੱਖ ਦਾ ਰੋਸ ਸੀ, ਗੁਰਦੁਆਰੇ ‘ਚ ਮਹਿਲਾ ਦੇ ਕਤਲ ‘ਤੇ ਬੋਲੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ
ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਚੋ ਹੋਏ ਮਹਿਲਾ ਦੇ ਕਤਲ ਤੇ ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਗੁਰਦੁਆਰਾ ਸਾਹਿਬ ਵਿੱਚ ਮਰਿਯਾਦਾ ਭੰਗ ਕਰਨ ਤੇ ਇੱਕ ਸਿੱਖ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਧਾਮੀ ਨੇ ਕਿਹਾ ਇਹ ਹੱਤਿਆ ਨਹੀਂ ਬਲਕਿ ਇੱਕ ਸਿੱਖ ਦਾ ਰੋਸ ਸੀ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ 'ਚ ਮਰਿਯਾਦਾ ਭੰਗ ਹੁੰਦੇ ਦੇਖ ਇੱਕ ਸਿੱਖ ਨੂੰ ਰੋਸ ਆਉਣਾ ਸੁਭਾਵਿਕ ਹੈ।
ਹਰਜਿੰਦਰ ਸਿੰਘ ਧਾਮੀ, ਐਸਜੀਪੀਸੀ ਪ੍ਰਧਾਨ
ਪੰਜਾਬ ਨਿਊਜ। ਪਟਿਆਲੇ ਦੇ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ (Gurdwara Sri Dukh Niwaran Sahib) ਵਿਖੇ ਹੋਏ ਮਹਿਲਾ ਦੇ ਕਤਲ ਤੇ ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਆਪਣਾ ਪ੍ਰਤੀਕਰਮ ਦਿੱਤਾ। ਧਾਮੀ ਨੇ ਕਿਹਾ ਕਿ ਇਹ ਕਤਲ ਨਹੀਂ ਸਗੋਂ ਇੱਕ ਸਿੱਖ ਦਾ ਰੋਸ਼ ਸੀ।
ਉਨ੍ਹਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਕਿਸੇ ਨੂੰ ਵੀ ਮਰਿਯਾਦਾ ਭੰਗ ਕਰਨ ਦੀ ਇਜ਼ਾਜਤ ਨਹੀਂ। ਇਹ ਮਹਿਲਾ ਗੁਰਦੁਆਰਾ ਸਾਹਿਬ ਦੇ ਅੰਦਰ ਬਣੇ ਤਲਾਅ ਨੇੜੇ ਸ਼ਰਾਬ ਪੀ ਰਹੀ ਸੀ। ਜਿਸ ਕਾਰਨ ਇੱਕ ਸਿੱਖ ਨੇ ਰੋਸ ਵਜੋਂ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ। ਧਾਮੀ ਨੇ ਕਿਹਾ ਕਿ ਇੱਕ ਸਿੱਖ ਜਦੋਂ ਅਜਿਹੀ ਘਟਨਾ ਵੇਖਦਾ ਹੈ ਤਾਂ ਉਸਨੂੰ ਗੁੱਸਾ ਆਉਣਾ ਸੁਭਾਵਿਕ ਹੈ।


