ਪੰਜਾਬ ਨਿਊਜ। ਪਟਿਆਲਾ ਜ਼ਿਲੇ ‘ਚ ਐਤਵਾਰ ਰਾਤ ਕਰੀਬ
ਗੁਰਦੁਆਰਾ ਸਾਹਿਬ (Gurdwara Sahib) ‘ਚ ਮਰਿਆਦਾ ਤੋੜਨ ‘ਤੇ ਇਕ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਘਟਨਾ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਕੰਪਲੈਕਸ ਦੀ ਹੈ। ਦੱਸਿਆ ਜਾ ਰਿਹਾ ਹੈ ਕਿ 33 ਸਾਲਾ ਪਰਮਿੰਦਰ ਕੌਰ ਗੁਰਦੁਆਰਾ ਸਾਹਿਬ ਦੇ ਅੰਦਰ ਸਰੋਵਰ ਦੇ ਕੰਢੇ ਸ਼ਰਾਬ ਪੀ ਰਹੀ ਸੀ।
ਇੱਕ ਮੁਲਜ਼ਮ ਗ੍ਰਿਫਤਾਰ ਵੀ ਕੀਤਾ
ਚਸ਼ਮਦੀਦਾਂ ਅਨੁਸਾਰ ਗੁਰਦੁਆਰੇ ਦੇ ਸੇਵਾਦਾਰ ਨੇ ਲੜਕੀ ਨੂੰ ਮਨ੍ਹਾ ਕੀਤਾ ਤਾਂ ਉਸ ਨੇ ਬੋਤਲ ਤੋੜ ਦਿੱਤੀ ਅਤੇ ਸੇਵਾਦਾਰ ਦੀ ਬਾਂਹ ‘ਤੇ ਵਾਰ ਕਰ ਦਿੱਤਾ। ਇਸ ਦੌਰਾਨ ਲੋਕਾਂ ਦੀ ਭੀੜ ਇਕੱਠੀ ਹੋ ਗਈ। ਲੜਕੀ ਨੂੰ ਗੁਰਦੁਆਰਾ ਪ੍ਰਬੰਧਕ ਦੇ ਕਮਰੇ ਵਿਚ ਲਿਜਾਇਆ ਗਿਆ, ਜਿੱਥੇ ਇਕ ਰਾਹਗੀਰ ਨੇ ਪਿਸਤੌਲ ਕੱਢ ਕੇ ਉਸ ‘ਤੇ ਚਾਰ ਗੋਲੀਆਂ ਚਲਾਈਆਂ।
ਪੁਲਿਸ (Police) ਨੇ ਮੁਲਜ਼ਮ ਨਿਰਮਲਜੀਤ ਸਿੰਘ ਸੈਣੀ ਵਾਸੀ ਅਰਬਨ ਅਸਟੇਟ, ਪਟਿਆਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਮੁਲਜ਼ਮ ਪ੍ਰਾਪਰਟੀ ਡੀਲਰ ਹੈ ਅਤੇ ਰੋਜ਼ਾਨਾ ਗੁਰਦੁਆਰਾ ਸਾਹਿਬ ਆਉਂਦਾ ਸੀ। ਗੋਲੀਬਾਰੀ ‘ਚ ਸ਼ਰਧਾਲੂ ਸਾਗਰ ਮਲਹੋਤਰਾ ਵੀ ਜ਼ਖਮੀ ਹੋ ਗਿਆ ਹੈ।
ਪਟਿਆਲਾ (Patiala) ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਸਲਾ ਵੀ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੇ ਔਰਤ ਨੂੰ ਕਿਸ ਕਾਰਨ ਗੋਲੀ ਮਾਰੀ, ਇਹ ਅਜੇ ਜਾਂਚ ਦਾ ਵਿਸ਼ਾ ਹੈ। ਇਹ ਇੱਕ ਸੰਵੇਦਨਸ਼ੀਲ ਮਾਮਲਾ ਹੈ। ਘਟਨਾ ਦੀ ਜਾਂਚ ਤੋਂ ਬਾਅਦ ਹੀ ਅਧਿਕਾਰਤ ਬਿਆਨ ਜਾਰੀ ਕੀਤਾ ਜਾਵੇਗਾ।
ਜਲੰਧਰ ‘ਚ ਬੇਅਦਬੀ ਦੇ ਸ਼ੱਕ ‘ਚ ਇੱਕ ਵਿਅਕਤੀ ਨੂੰ ਕੁੱਟਿਆ
ਉੱਧਰ
ਜਲੰਧਰ ਛਾਉਣੀ (Jalandhar) ਦੇ ਪਿੰਡ ਜਮਸ਼ੇਰ ‘ਚ ਗੁਰਦੁਆਰਾ ਸਾਹਿਬ ‘ਚ ਬੇਅਦਬੀ ਦੀ ਘਟਨਾ ਵਾਪਰਨ ਦਾ ਸ਼ੱਕ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਸ਼ੱਕੀ ਵਿਅਕਤੀ ਨੂੰ ਲੋਕਾਂ ਨੇ ਜੰਮਕੇ ਕੁਟਾਪਾ ਚਾੜ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਸੀ.ਪੀ ਕੈਂਟ ਹਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਫੋਨ ਆਇਆ ਸੀ ਕਿ ਗੁਰਦੁਆਰਾ ਸਾਹਿਬ ‘ਚ ਬੇਅਦਬੀ ਹੋਈ ਹੈ।
ਜਿਸ ਦੀ ਪੁਸ਼ਟੀ ਕਰਨ ਲਈ ਥਾਣਾ ਸਦਰ ਦੇ ਇੰਚਾਰਜ ਮੌਕੇ ‘ਤੇ ਪਹੁੰਚੇ। ਜਾਂਚ ਅਧਿਕਾਰੀ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਦਾ ਨਾਂਅ ਇੰਦਰਪ੍ਰੀਤ ਸਿੰਘ ਹੈ, ਜਿਹੜਾ ਕਿ ਮੈਂਟਲੀ ਅਪਸੈਟ ਹੈ। ਏਸੀਪੀ ਨੇ ਕਿਹਾ ਕਿ ਜਦੋਂ ਗੁਰਦੁਆਰਾ ਪ੍ਰਬੰਧਕਾਂ ਤੋਂ ਪਤਾ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਬੇਅਦਬੀ ਦੀ ਕੋਈ ਵੀ ਘਟਨਾ ਨਹੀਂ ਹੋਈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ