Explainer: ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਵਿਖੇ ਆਪਣੇ ਜੀਵਨ ਦੇ ਆਖਰੀ 18 ਸਾਲ ਬਿਤਾਏ, ਜਾਣੋ ਇਤਿਹਾਸ

Updated On: 

25 Nov 2023 17:46 PM

ਸ੍ਰੀ ਕਰਤਾਰਪੁਰ ਗੁਰਦੁਆਰੇ ਨੂੰ ਲੈਕੇ ਸਿੱਖਾਂ ਵਿੱਚ ਕਾਫੀ ਸ਼ਰਧਾ ਹੈ। ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ 17 ਸਾਲ ਤੇ ਪੰਜ ਮਹੀਨੇ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਬਿਤਾਏ ਸਨ। ਇਸ ਸਮੇਂ ਦੌਰਾਨ ਉਹ ਕਰਤਾਰਪੁਰ ਵਿਖੇ ਖੇਤੀ ਕਰਦੇ ਸਨ ਅਤੇ ਖੇਤੀ ਤੋਂ ਪੈਦਾ ਹੋਏ ਅਨਾਜ ਤੋਂ ਸੰਗਤਾਂ ਦੀ ਸੇਵਾ ਕਰਦੇ ਹੋਏ ਲੰਗਰ ਬਣਾਉਣ ਲਈ ਵਰਤਦੇ ਸਨ। ਗੁਰੂਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਅੰਦਰ ਇੱਕ ਖੂਹ ਹੈ। ਇਹ ਖੂਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਹੈ ਜਿਸ ਕਰਕੇ ਸ਼ਰਧਾਲੂਆਂ ਵਿੱਚ ਇਸ ਖੂਹ ਪ੍ਰਤੀ ਕਾਫੀ ਸ਼ਰਧਾ ਹੈ।

Explainer: ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਵਿਖੇ ਆਪਣੇ ਜੀਵਨ ਦੇ ਆਖਰੀ 18 ਸਾਲ ਬਿਤਾਏ, ਜਾਣੋ ਇਤਿਹਾਸ
Follow Us On

ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 18 ਸਾਲ ਕਰਤਾਰਪੁਰ ਸਾਹਿਬ ਵਿਖੇ ਬਿਤਾਏ। ਮੰਨਿਆ ਜਾਂਦਾ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੀ ਨੀਂਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖੀ ਸੀ। ਹਾਲਾਂਕਿ ਬਾਅਦ ‘ਚ ਰਾਵੀ ਦਰਿਆ ‘ਚ ਆਏ ਹੜ੍ਹ ਕਾਰਨ ਇਹ ਵਹਿ ਗਿਆ। ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਦਾ ਨਿਰਾਮਾਣ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਰਵਾਇਆ ਗਿਆ। ਕਿਹਾ ਜਾਂਦਾ ਹੈ ਕਿ ਗੁਰੂਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਅੰਦਰ ਇੱਕ ਖੂਹ ਹੈ। ਦੱਸਿਆ ਗਿਆ ਹੈ ਕਿ ਇਹ ਖੂਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਹੈ ਜਿਸ ਕਰਕੇ ਸ਼ਰਧਾਲੂਆਂ ਵਿੱਚ ਇਸ ਖੂਹ ਪ੍ਰਤੀ ਕਾਫੀ ਸ਼ਰਧਾ ਹੈ।

ਜਾਣੋ ਕਰਤਾਰਪੁਰ ਸਾਹਿਬ ਦਾ ਇਤਿਹਾਸ

ਸ੍ਰੀ ਕਰਤਾਰਪੁਰ ਗੁਰਦੁਆਰੇ ਨੂੰ ਲੈਕੇ ਸਿੱਖਾਂ ਵਿੱਚ ਕਾਫੀ ਸ਼ਰਧਾ ਹੈ। ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ 17 ਸਾਲ ਤੇ ਪੰਜ ਮਹੀਨੇ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਬਿਤਾਏ ਸਨ। ਇਸ ਸਮੇਂ ਦੌਰਾਨ ਉਹ ਕਰਤਾਰਪੁਰ ਵਿਖੇ ਖੇਤੀ ਕਰਦੇ ਸਨ ਅਤੇ ਖੇਤੀ ਤੋਂ ਪੈਦਾ ਹੋਏ ਅਨਾਜ ਤੋਂ ਸੰਗਤਾਂ ਦੀ ਸੇਵਾ ਕਰਦੇ ਹੋਏ ਲੰਗਰ ਬਣਾਉਣ ਲਈ ਵਰਤਦੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖੁਦ ਇਸ ਸਥਾਨ ‘ਤੇ ਖੇਤੀ ਕੀਤੀ ਸੀ, ਜਿਸ ਕਾਰਨ ਇੱਥੇ ਲੋਕਾਂ ਦੀ ਬਹੁਤ ਆਸਥਾ ਹੈ।

ਇਸ ਸਥਾਨ ‘ਤੇ ਗੁਰੂ ਨਾਨਕ ਦੇਵ ਜੀ ਵੱਲੋਂ ਭਾਈ ਲਹਿਣਾ ਜੀ ਜਿਨ੍ਹਾਂ ਨੂੰ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਨੂੰ ਇਸੇ ਸਥਾਨ ‘ਤੇ ਗੁਰਗੱਦੀ ਸੌਂਪੀ ਗਈ ਸੀ। ਗੁਰੂ ਨਾਨਕ ਦੇਵ ਜੀ ਇਸੇ ਸਥਾਨ ‘ਤੇ ਹੀ ਜੋਤੀ ਜੋਤ ਸਮਾਏ ਸਨ।

ਗੁਰੂ ਨਾਨਕ ਦੇਵ ਜੀ ਇੱਥੇ ਕਰਦੇ ਸਨ ਖੇਤੀ

ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਵਿਖੇ ਖੇਤੀ ਕਰਦੇ ਸਨ ਤਾਂ ਇਸ ਸਮੇਂ ਦੌਰਾਨ ਉਨ੍ਹਾਂ ਨੇ ਇੱਥੇ ਇੱਕ ਖੂਹ ਵੀ ਬਣਵਾਇਆ ਸੀ ਅਤੇ ਇਸ ਖੂਹ ਤੋਂ ਉਹ ਖੁਦ ਖੇਤੀ ਲਈ ਪਾਣੀ ਕੱਢ ਕੇ ਉਥੇ ਰਹਿੰਦੇ ਸਨ। ਇਸ ਖੂਹ ਦੇ ਪਾਣੀ ਨੂੰ ਉਸੇ ਤਰ੍ਹਾਂ ਸਤਿਕਾਰਿਆ ਜਾਂਦਾ ਹੈ ਜਿਵੇਂ ਭਾਰਤ ਵਿਚ ਹਿੰਦੂ ਗੰਗਾ ਤੋਂ ਪਾਣੀ ਲਿਆਉਂਦੇ ਹਨ ਅਤੇ ਫਿਰ ਉਸ ਪਾਣੀ ਨੂੰ ਧਾਰਮਿਕ ਪ੍ਰੋਗਰਾਮਾਂ ਵਿਚ ਵਰਤਦੇ ਹਨ। ਇਸੇ ਤਰ੍ਹਾਂ ਅੱਜ ਵੀ ਭਾਰਤ ਅਤੇ ਪਾਕਿਸਤਾਨ ਦੇ ਲੋਕ ਇਸ ਖੂਹ ਤੋਂ ਪਾਣੀ ਭਰਦੇ ਹਨ।

ਭਾਰਤ ਤੋਂ ਕਰਤਾਰਪੁਰ ਸਾਹਿਬ ਦੀ ਦੂਰੀ

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਸਥਿਤ ਹੈ। ਇਹ ਪਾਕਿਸਤਾਨ ‘ਚ ਭਾਰਤੀ ਸਰਹੱਦ ਤੋਂ ਕਰੀਬ 4 ਕਿਲੋਮੀਟਰ ਦੂਰ ਹੈ। ਇਹ ਸਿੱਖਾਂ ਲਈ ਇੱਕ ਪਵਿੱਤਰ ਤੀਰਥ ਅਸਥਾਨ ਹੈ। ਇੱਥੇ ਹੀ ਗੁਰੂ ਨਾਨਕ ਦੇਵ ਜੀ ਨੇ ਆਖਰੀ ਸਮਾਂ ਬਿਤਾਇਆ ਲਿਆ। ਇਹ ਸਥਾਨ ਲਾਹੌਰ ਤੋਂ 120 ਕਿਲੋਮੀਟਰ ਦੂਰ ਹੈ। ਇਹ ਗੁਰਦੁਆਰਾ ਰਾਵੀ ਨਦੀ ਦੇ ਨੇੜੇ ਸਥਿਤ ਹੈ ਅਤੇ ਡੇਰਾ ਸਾਹਿਬ ਰੇਲਵੇ ਸਟੇਸ਼ਨ ਤੋਂ ਇਸ ਦੀ ਦੂਰੀ ਚਾਰ ਕਿਲੋਮੀਟਰ ਹੈ। ਜਿਹੜੇ ਲੋਕ ਪਾਕਿਸਤਾਨ ਜਾਣ ਤੋਂ ਅਸਮਰੱਥ ਹਨ, ਉਹ ਭਾਰਤੀ ਸਰਹੱਦ ‘ਤੇ ਡੇਰਾ ਬਾਬਾ ਨਾਨਕ ਵਿਖੇ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਸਿੱਧ ਸੈਣ ਰੰਧਾਵਾ ਵਿਖੇ ਦੂਰਬੀਨ ਦੀ ਮਦਦ ਨਾਲ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਹਨ। ਹੁਣ ਸੰਗਤਾਂ ਕਰਤਾਰਪੁਰ ਕੋਰੀਡੋਰ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਦੀਆਂ ਹਨ।

ਦਰਸ਼ਨਾਂ ਦੌਰਾਨ ਧਿਆਨ ‘ਚ ਰੱਖੋ ਇਹ ਅਹਿਮ ਗੱਲਾਂ

  • ਸ੍ਰੀ ਕਰਤਾਰਪੁਰ ਸਾਹਿਬ ਜਾਣ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ੁਰੂ ਹੁੰਦਾ ਹੈ ਅਤੇ ਦੁਪਹਿਰ 3 ਵਜੇ ਤੱਕ ਯਾਤਰਾ ਜਾਰੀ ਰਹਿੰਦੀ ਹੈ। ਹਾਲਾਂਕਿ, ਸਾਰੇ ਸ਼ਰਧਾਲੂਆਂ ਨੂੰ ਸੂਰਜ ਡੁੱਬਣ ਤੋਂ ਪਹਿਲਾਂ ਵਾਪਸ ਪਰਤਣਾ ਪੈਂਦਾ ਹੈ।
  • ਸਾਰੇ ਸ਼ਰਧਾਲੂਆਂ ਨੂੰ ਗੋਲਫ ਕਾਰਟ ਵਿੱਚ ਗੁਰਦੁਆਰਾ ਸਾਹਿਬ ਲਿਜਾਇਆ ਜਾਂਦਾ ਹੈ।
  • ਗੁਰਦੁਆਰੇ ਆਉਣ ਵਾਲੇ ਸਾਰੇ ਸ਼ਰਧਾਲੂਆਂ ਨੂੰ ਪਹਿਲਾਂ ਤੋਂ ਹੀ ਰਜਿਸਟਰੇਸ਼ਨ ਕਰਵਾਉਣੀ ਪੈਂਦੀ ਹੈ। ਸ਼ਰਧਾਲੂ ਪਹਿਲਾਂ ਤੋਂ ਆਨਲਾਈਨ ਰਜਿਸਟਰ ਹੁੰਦੇ ਹਨ। ਹਾਲਾਂਕਿ, ਸਿਰਫ਼ ਰਜਿਸਟ੍ਰੇਸ਼ਨ ਮਿਲਣ ਨਾਲ ਤੁਹਾਨੂੰ ਇੱਥੇ ਜਾਣ ਦੀ ਇਜਾਜ਼ਤ ਨਹੀਂ ਮਿਲੇਗੀ।
  • ਬਿਨੈਕਾਰਾਂ ਨੂੰ ਉਨ੍ਹਾਂ ਦੇ ਈਮੇਲ ਪਤੇ ‘ਤੇ ETA – ਇਲੈਕਟ੍ਰਾਨਿਕ ਯਾਤਰਾ ਅਧਿਕਾਰ ਦੁਆਰਾ ਇਜਾਜ਼ਤ ਦਿੱਤੀ ਜਾਂਦੀ ਹੈ ਅਤੇ ਸ਼ਰਧਾਲੂਆਂ ਨੂੰ ਯਾਤਰਾ ਦੌਰਾਨ ਇੱਕ ਕਾਪੀ ਰੱਖਣ ਦੀ ਲੋੜ ਹੁੰਦੀ ਹੈ।
  • ਸ੍ਰੀ ਕਰਤਾਰਪੁਰ ਸਾਹਿਬ ਪਹੁੰਚਣ ਤੋਂ ਬਾਅਦ ਸ਼ਰਧਾਲੂ ਕਿਤੇ ਹੋਰ ਨਹੀਂ ਜਾ ਸਕਦੇ।

Related Stories
Guru Purab 2023:…ਗਲਤ ਸੰਗਤ ‘ਚ ਪਏ ਸਖਸ਼ ਨੂੰ ਮਿਲਿਆ ਸੋਨੇ ਦਾ ਸਿੱਕਾ, ਸਤਿਸੰਗ ਸੁਣਨ ਵਾਲੇ ਨੂੰ ਚੁੱਭਿਆ ਕੰਡਾ, ਜਾਣੋ ਪੂਰੀ ਸਾਖੀ
Guru Purab 2023: ਗੁਰੂ ਨਾਨਕ ਦੇਵ ਨਾਲ ਜੁੜੀਆਂ ਹਨ ਇਹ 10 ਗੱਲਾਂ, ਜਾਣੋ ਇਸ ਸਥਾਨ ਦੀ ਕੀ ਮਾਨਤਾ ਹੈ ?
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ: ਸ਼੍ਰੋਮਣੀ ਕਮੇਟੀ ਤੋਂ ਪਾਕਿਸਤਾਨ ਰਵਾਨਾ ਹੋਇਆ ਜੱਥਾ, 4 ਦਸੰਬਰ ਨੂੰ ਹੋਵੇਗੀ ਭਾਰਤ ਵਾਪਸ
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ: ਸਿੱਖ ਸ਼ਰਧਾਲੂਆਂ ਦਾ ਜੱਥਾ ਭਲਕੇ ਨੂੰ ਪਾਕਿਸਤਾਨ ਲਈ ਹੋਵੇਗਾ ਰਵਾਨ, SGPC ਨੇ ਵੰਡੇ ਵੀਜ਼ਾ ਲੱਗੇ ਪਾਸਪੋਰਟ
Guru Purab 2023: ਸੁਲਤਾਨਪੁਰ ਲੋਧੀ ਦੇ ਪ੍ਰਸਿੱਧ ਗੁਰਦੁਆਰਿਆਂ ਬਾਰੇ ਜਾਣੋ, ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੂੜੀਆ ਹੈ ਇਤਿਹਾਸ
SGPC ਦੀ ਨਵੀਂ ਕਮੇਟੀ ਦੀ ਪਹਿਲੀ ਬੈਠਕ: ਬੰਦੀ ਸਿੱਖਾਂ ਦੀ ਰਿਹਾਈ ਲਈ ਵਿਦਵਾਨਾਂ ਅਤੇ ਵਕੀਲਾਂ ਨਾਲ 25 ਨੂੰ ਹੋਵੇਗਾ ਵਿਚਾਰ ਵਟਾਂਦਰਾ