Good News: ਵੰਡ ਵੇਲੇ ਵਿਛੜੇ ਚਚੇਰੇ ਭੈਣ-ਭਰਾ ਦੀ 76 ਸਾਲਾਂ ਬਾਅਦ ਮੁਲਾਕਾਤ, ਜਾਣੋ ਮੁਹੰਮਦ ਇਸਮਾਈਲ ਅਤੇ ਸੁਰਿੰਦਰ ਕੌਰ ਦੀ ਕਹਾਣੀ
ਮੁਹੰਮਦ ਇਸਮਾਈਲ ਅਤੇ ਸੁਰਿੰਦਰ ਕੌਰ ਚਚੇਰੇ ਭੈਣ-ਭਰਾ ਹਨ। ਇਹ ਦੋਵੇਂ ਭਾਰਤ- ਪਾਕਿਸਾਤਨ ਦੀ ਵੰਡ ਵੇਲੇ ਵਿਛੜ ਗਏ ਸਨ। ਇਸਮਾਈਲ ਦੀ ਕਹਾਣੀ ਪਾਕਿਸਤਾਨ ਦੇ ਇਕ ਯੂ-ਟਿਊਬ ਚੈਨਲ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਸੀ, ਜਿਸ ਤੋਂ ਬਾਅਦ ਇੱਕ ਆਸਟ੍ਰੇਲੀਆਈ ਸਰਦਾਰ ਮਿਸ਼ਨ ਸਿੰਘ ਨੇ ਉਸ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਵੰਡ ਦੌਰਨ ਭਾਰਤ 'ਚ ਲਾਪਤਾ ਹੋਏ ਆਪਣੇ ਪਰਿਵਾਰਕ ਬਾਰੇ ਦੱਸਿਆ।
ਭਾਰਤ ਦੀ ਵੰਡ ਦੌਰਾਨ 76 ਸਾਲ ਪਹਿਲਾਂ ਵਿਛੜੇ ਚਚੇਰੇ ਭੈਣ-ਭਰਾ ਐਤਵਾਰ ਨੂੰ ਕਰਤਾਰਪੁਰ ਸਾਹਿਬ ਪਾਕਿਸਤਾਨ ਵਿੱਚ ਮਿਲੇ। ਇਸ ਕਰਤਾਰਪੁਰ ਲਾਂਘੇ ਨੇ ਕਈ ਵਿਛੜੀਆਂ ਨੂੰ ਮਿਲਵਾਇਆ। ਸੁਰਿੰਦਰ ਕੌਰ ਅਤੇ ਮੁਹੰਮਦ ਇਸਮਾਈਲ ਦੋਵੇਂ ਮਿਲਣ ਤੋਂ ਬਾਅਦ ਭਾਵੁਕ ਹੋ ਗਏ। ਜਾਣਕਾਰੀ ਦਿੰਦਿਆਂ ਪਾਕਿਸਤਾਨ ਦੇ ਇੱਕ ਅਧਿਕਾਰੀ ਦੱਸਿਆ ਕਿ ਇਹ ਸਭ ਸਿਰਫ ਇੰਟਰਨੈਟ ਦੇ ਜਰਈਏ ਹੀ ਸੰਭਵ ਹੋਇਆ ਹੈ। ਸੁਰਿੰਦਰ ਕੌਰ ਅਤੇ ਮੁਹੰਮਦ ਇਸਮਾਈਲ ਦੀ ਉਮਰ ਇਸ ਸਮੇਂ 80 ਸਾਲ ਦੇ ਕਰੀਬ ਹੈ। ਦੋਵੇਂ ਐਤਵਾਰ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਮੱਥਾ ਟੇਕਣ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਹੋ ਸਕੀ।
ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ETPB) ਦੇ ਇੱਕ ਅਧਿਕਾਰੀ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਪ੍ਰਸ਼ਾਸਨ ਨੇ ਚਚੇਰੇ ਭੈਣ-ਭਰਾ ਦੇ ਮੁੜ ਮਿਲਾਪ ਦੀ ਸਹੂਲਤ ਦਿੱਤੀ ਅਤੇ ਉਨ੍ਹਾਂ ਨੂੰ ਮਠਿਆਈਆਂ ਅਤੇ ਲੰਗਰ ਵੀ ਵੰਡੇ। ਇਸਮਾਈਲ ਲਾਹੌਰ ਤੋਂ ਲਗਭਗ 200 ਕਿਲੋਮੀਟਰ ਦੂਰ ਪਾਕਿਸਤਾਨ ਦੇ ਸਾਹੀਵਾਲ ਜ਼ਿਲ੍ਹੇ ਦਾ ਰਹਿਣ ਵਾਲੇ ਹਨ ਅਤੇ ਸੁਰਿੰਦਰ ਕੌਰ ਜਲੰਧਰ, ਭਾਰਤ ਵਿੱਚ ਰਹਿੰਦੇ ਹਨ। ਇਸਮਾਈਲ ਅਤੇ ਸੁਰਿੰਦਰ ਕੌਰ ਦੇ ਪਰਿਵਾਰ ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਵਿੱਚ ਰਹਿੰਦੇ ਸਨ।
Another family reunion, at Darbar Sahib Kartarpur Corridor. Mr. Muhammad Ismael from Sahiwal, Pakistan Surinder Kaur from Jalandhar, India#KartarpurSahib #Pakistan #IndoPakRelations #PMU #TDCP #PTC #Official #Corridor #CEO #Sikhs #gurdawara #meetup pic.twitter.com/jOWIdg1liG
— PMU Kartarpur Official (@PmuKartarpur) October 21, 2023ਇਹ ਵੀ ਪੜ੍ਹੋ


