Live Updates: CM ਮਾਨ ਨੇ 7 ਜੁਲਾਈ ਨੂੰ ਬੁਲਾਈ ਕੈਬਨਿਟ ਦੀ ਬੈਠਕ, ਵਿਧਾਨ ਸਭਾ ਸੈਸ਼ਨ ਦਾ ਹੋ ਸਕਦਾ ਹੈ ਐਲਾਨ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਅਸੀਂ ਕੰਮ ਕਰਕੇ ਵੋਟਾਂ ਲੈਂਦੇ ਹਾਂ, ਝੂਠ ਬੋਲ ਕੇ ਨਹੀਂ: ਮੱਲਿਕਾਰਜੁਨ ਖੜਗੇ
ਤੇਲੰਗਾਨਾ ਵਿੱਚ ਟੀਪੀਸੀਸੀ ਸੂਬਾ ਕਾਂਗਰਸ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ, ਕਾਂਗਰਸ ਪਾਰਟੀ ਦੇ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਕਿਹਾ ਕਿ ਵਿਰੋਧੀ ਧਿਰ ਪੁੱਛਦੀ ਹੈ ਕਿ ਕਾਂਗਰਸ ਸਰਕਾਰ ਨੇ ਕੀ ਕੀਤਾ ਹੈ। ਕਾਂਗਰਸ ਨੇ ਗਰੀਬਾਂ ਨੂੰ ਖਾਣਾ ਖੁਆਇਆ, ਸਕੂਲ ਖੋਲ੍ਹੇ ਅਤੇ ਜੋ ਕਿਹਾ ਉਹ ਪੂਰਾ ਕੀਤਾ। ਦੂਸਰੇ ਵੋਟਾਂ ਲੈਣ ਲਈ ਝੂਠ ਬੋਲਦੇ ਸਨ, ਪਰ ਅਸੀਂ ਕੰਮ ਕਰਕੇ ਵੋਟਾਂ ਪ੍ਰਾਪਤ ਕਰ ਰਹੇ ਹਾਂ।
-
ਅੰਮ੍ਰਿਤਸਰ ‘ਚ ਥਾਣੇ ਦੇ ਬਾਹਰ ਫਾਇਰਿੰਗ, ਪਤਨੀ ਤੇ ਪੁੱਤ ਨੂੰ ਮਾਰੀ ਗੋਲੀ
ਅੰਮ੍ਰਿਤਸਰ ‘ਚ ਥਾਣੇ ਦੇ ਬਾਹਰ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਸੀਐਰਪੀਐਫ ਦੇ ਰਿਟਾਇਰਡ ਡੀਐਸਪੀ ਨੇ ਪਤਨੀ ਅਤੇ ਪੁੱਤ ਨੂੰ ਗੋਲੀ ਮਾਰੀ ਹੈ।
-
ਮੋਗਾ ‘ਚ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਡਾਕਟਰ ‘ਤੇ ਗੋਲੀਬਾਰੀ
ਮੋਗਾ ਇੱਕ ਵਾਰ ਫਿਰ ਖ਼ਬਰਾਂ ਵਿੱਚ ਹੈ। ਇਸ ਵਾਰ ਜ਼ਿਲ੍ਹੇ ਦੇ ਕੋਟ ਖਾਨ ਕਸਬੇ ਦੇ ਮਸ਼ਹੂਰ ਹਰਬੰਸ ਨਰਸਿੰਗ ਹੋਮ ਵਿੱਚ ਦਵਾਈ ਲੈਣ ਆਏ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵਿੱਚੋਂ ਇੱਕ ਨੇ ਡਾਕਟਰ ‘ਤੇ ਗੋਲੀਬਾਰੀ ਕਰ ਦਿੱਤੀ।
-
ਕੇਂਦਰ ਦੇ ਨੀਤੀ ਆਯੋਗ ਵੱਲੋਂ ਪੰਜਾਬ ਦੇ ਜਲੰਧਰ ਸ਼ਹਿਰ ਨੂੰ ਰਾਸ਼ਟਰੀ ਸਨਮਾਨ ਦਿੱਤਾ ਗਿਆ
ਕੇਂਦਰ ਦੇ ਨੀਤੀ ਆਯੋਗ ਵੱਲੋਂ ਪੰਜਾਬ ਦੇ ਜਲੰਧਰ ਸ਼ਹਿਰ ਨੂੰ ਰਾਸ਼ਟਰੀ ਸਨਮਾਨ ਦਿੱਤਾ ਗਿਆ ਹੈ। ਨੀਤੀ ਆਯੋਗ ਵੱਲੋਂ ਐਲਾਨੇ ਗਏ “Aspirational Blocks Program” ਤਹਿਤ ਸ਼ਾਹਕੋਟ (ਜ਼ਿਲ੍ਹਾ ਜਲੰਧਰ) ਦੇਸ਼ ਵਿੱਚ ਨੰਬਰ ਇੱਕ ਬਣਿਆ। ਇਸ ਸ਼ਾਨਦਾਰ ਪ੍ਰਦਰਸ਼ਨ ਲਈ, ਜ਼ਿਲ੍ਹੇ ਨੂੰ ₹ 1.5 ਕਰੋੜ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਮੁੱਖ ਮੰਤਰੀ ਪੰਜਾਬ
-
ਪਾਕਿਸਤਾਨ, ਚੀਨ, ਤੁਰਕੀ… ਅਸੀਂ ਆਪ੍ਰੇਸ਼ਨ ਸਿੰਦੂਰ ਵਿੱਚ ਤਿੰਨ ਦੇਸ਼ਾਂ ਨੂੰ ਹਰਾਇਆ – ਡਿਪਟੀ ਆਰਮੀ ਚੀਫ਼
ਡਿਪਟੀ ਆਰਮੀ ਚੀਫ਼ ਨੇ ਕਿਹਾ, ਆਪ੍ਰੇਸ਼ਨ ਸਿੰਦੂਰ ਦੌਰਾਨ, ਅਸੀਂ ਤਿੰਨ ਦੇਸ਼ਾਂ – ਪਾਕਿਸਤਾਨ, ਚੀਨ ਅਤੇ ਤੁਰਕੀ ਨੂੰ ਹਰਾਇਆ। ਉਨ੍ਹਾਂ ਕਿਹਾ, ਪਾਕਿਸਤਾਨ ਲਗਾਤਾਰ ਚੀਨ ਨੂੰ ਜਾਣਕਾਰੀ ਦੇ ਰਿਹਾ ਸੀ। ਨਾਲ ਹੀ, ਤੁਰਕੀ ਦੇ ਡਰੋਨਾਂ ਦੀ ਵਰਤੋਂ ਕੀਤੀ ਗਈ।
-
ਬਾਰਡਰ-2 ਫ਼ਿਲਮ ਦੇ ਲਈ ਦਿਲਜੀਤ ਤੋਂ FWICE ਨੇ ਹਟਾਇਆ ਬੈਨ
ਬਾਰਡਰ-2 ਫ਼ਿਲਮ ਲਈ ਦਿਲਜੀਤ ਦੋਸਾਂਝ ਤੋਂ FWICE (Federation of Western India Cine Employees) ਨੇ ਬੈਨ ਹਟਾ ਦਿੱਤਾ ਹੈ। ਬਾਰਡਰ ਦੀ ਕਾਸਟਿੰਗ ‘ਤੇ FWICE ਇਤਰਾਜ਼ ਜਤਾਇਆ ਸੀ। ਹਾਲਾਂਕਿ, ਹੁਣ ਮੇਕਰਜ਼ ਦੀ ਗੱਲ ਮੰਨਦੇ ਹੋਏ ਪਾਬੰਦੀ ਹੱਟ ਗਈ ਹੈ।
-
ਰੂਸ ਨੇ ਯੂਕਰੇਨ ਦੇ ਕੀਵ ‘ਤੇ ਮਿਜ਼ਾਈਲਾਂ ਦਾਗੀਆਂ
ਯੂਕਰੇਨ ਅਤੇ ਰੂਸ ਵਿਚਕਾਰ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ। ਰੂਸ ਨੇ ਕੀਵ ‘ਤੇ ਮਿਜ਼ਾਈਲਾਂ ਦਾਗੀਆਂ। ਰੂਸ ਨੇ ਵੱਡੀਆਂ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਹੈ। ਕੀਵ ਵਿੱਚ ਭਾਰੀ ਤਬਾਹੀ ਹੋਈ ਹੈ। ਰਿਹਾਇਸ਼ੀ ਇਲਾਕਿਆਂ ਨੂੰ ਅੱਗ ਲੱਗੀ ਹੋਈ ਹੈ।
-
ਮਜੀਠਿਆ ਦੀ ਪਟੀਸ਼ਨ ਲੀਗਲੀ ਠੀਕ ਨਾ ਹੋਣ ਕਰਕੇ ਗਈ ਵਾਪਸ, ਹੁਣ ਮੰਗਲਵਾਰ ਨੂੰ ਹੋਵੇਗੀ ਸੁਣਵਾਈ
ਬਿਕਰਮ ਮਜੀਠਿਆ ਨੇ ਗ੍ਰਿਫ਼ਤਾਰੀ ਨੂੰ ਚਣੌਤੀ ਦਿੰਦੇ ਹੋਏ, ਰਿਮਾਂਡ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਹਾਲਾਂਕਿ, ਹੁਣ ਉਹ ਪਟੀਸ਼ਨ ਵਾਪਸ ਭੇਜ ਦਿੱਤੀ ਗਈ ਹੈ। ਹੁਣ ਮੰਗਲਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਹੋਵੇਗੀ।
-
ਦਿੱਲੀ ਦਾ ਮੌਸਮ ਫਿਰ ਬਦਲਿਆ, ਅੱਜ ਮੀਂਹ ਪੈਣ ਦੀ ਸੰਭਾਵਨਾ
ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਮੌਸਮ ਵਿੱਚ ਅਚਾਨਕ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਆਈਐਮਡੀ ਦੇ ਅਨੁਸਾਰ, ਦਿੱਲੀ ਵਿੱਚ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
#WATCH | Delhi | The National Capital experiences a sudden change in weather.
According to the IMD, there is a possibility of thunderstorms with rain in Delhi.
(Visuals from Kartavya Path) pic.twitter.com/SciQH534Ec
— ANI (@ANI) July 4, 2025
-
ਪੀਐਮ ਮੋਦੀ ਨੇ ਤ੍ਰਿਨੀਦਾਦ ਅਤੇ ਟੋਬੈਗੋ ਦੀ ਪ੍ਰਧਾਨ ਮੰਤਰੀ ਨੂੰ ਸੰਗਮ ਦਾ ਜਲ ਭੇਟ ਕੀਤਾ
ਪੋਰਟ ਆਫ ਸਪੇਨ ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤ੍ਰਿਨੀਦਾਦ ਅਤੇ ਟੋਬੈਗੋ ਦੀ ਪ੍ਰਧਾਨ ਮੰਤਰੀ ਕਮਲਾ ਪ੍ਰਸਾਦ-ਬਿਸੇਸਰ ਨੂੰ ਮਹਾਂਕੁੰਭ ਤੋਂ ਸੰਗਮ ਅਤੇ ਸਰਯੂ ਨਦੀ ਦਾ ਪਵਿੱਤਰ ਜਲ ਅਤੇ ਰਾਮ ਮੰਦਰ ਦੀ ਪ੍ਰਤੀਕ੍ਰਿਤੀ ਭੇਟ ਕੀਤੀ।
#WATCH | Port of Spain: Prime Minister Narendra Modi presents holy water of Sangam and Saryu River from Maha Kumbh and a replica of Ram Mandir to the Prime Minister of Trinidad and Tobago, Kamla Persad-Bissessar.
(Video: DD News) pic.twitter.com/o2yMl1Vt9G
— ANI (@ANI) July 4, 2025
-
ਰਾਸ਼ਟਰਪਤੀ ਟਰੰਪ ਨੇ ਪੁਤਿਨ ਨਾਲ ਯੂਕਰੇਨ ਯੁੱਧ ਬਾਰੇ ਗੱਲ ਕੀਤੀ, ਕਿਹਾ – ਕੋਈ ਪ੍ਰਗਤੀ ਨਹੀਂ ਹੋਈ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਅਤੇ ਯੂਕਰੇਨ ਵਿਚਕਾਰ ਯੁੱਧ ਬਾਰੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਗੱਲ ਕੀਤੀ। ਪੁਤਿਨ ਨਾਲ ਗੱਲ ਕਰਨ ਤੋਂ ਬਾਅਦ, ਟਰੰਪ ਨੇ ਕਿਹਾ, ਕੋਈ ਪ੍ਰਗਤੀ ਨਹੀਂ ਹੋਈ ਹੈ।