03-07- 2025
TV9 Punjabi
Author: Isha Sharma
ਲੁਧਿਆਣਾ ਪੱਛਮੀ ਤੋਂ ਨਵੇਂ ਵਿਧਾਇਕ ਸੰਜੀਵ ਅਰੋੜਾ ਨੂੰ ਪੰਜਾਬ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ ਹੈ।
ਉਹ ਇੰਡਸਟਰੀ ਤੇ ਐਨਆਰਆਈ ਮੰਤਰੀ ਬਣਾਏ ਗਏ ਹਨ। ਉਨ੍ਹਾਂ ਨੂੰ ਪੰਜਾਬ ਰਾਜ ਭਵਨ ਵਿਖੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਹੁੰ ਚੁਕਾਈ।
ਇਸ ਮੌਕੇ ਅਰੋੜਾ ਦਾ ਪਰਿਵਾਰ ਵੀ ਉਨ੍ਹਾਂ ਨਾਲ ਮੌਜੂਦ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਸੰਜੀਵ ਅਰੋੜਾ ਨੂੰ ਵਧਾਈ ਦਿੱਤੀ।
ਪੰਜਾਬ ਕੈਬਨਿਟ ‘ਚ ਕੁੱਲ 18 ਸੀਟਾਂ ਹਨ ਅਤੇ ਸੰਜੀਵ ਅਰੋੜਾ 17ਵੇਂ ਮੰਤਰੀ ਬਣ ਗਏ ਹਨ।
ਹੁਣ ਕੈਬਨਿਟ ਵਿੱਚ ਇੱਕ ਸੀਟ ਖਾਲੀ ਹੈ। ਇਹ 3 ਸਾਲਾਂ ‘ਚ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦਾ 7ਵਾਂ ਕੈਬਨਿਟ ਵਿਸਥਾਰ ਹੈ।
ਸੰਜੀਵ ਅਰੋੜਾ ਨੇ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਜਿੱਤੀ ਸੀ। ਚੋਣ ਲਈ 19 ਜੂਨ ਨੂੰ ਵੋਟਿੰਗ ਹੋਈ ਸੀ ਤੇ ਨਤੀਜੇ 23 ਜੂਨ ਨੂੰ ਐਲਾਨੇ ਗਏ ਸਨ।