ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਬਿਕਰਮ ਮਜੀਠਿਆ ਦੀ ਪਟੀਸ਼ਨ ਲੀਗਲੀ ਠੀਕ ਨਾ ਹੋਣ ਕਾਰਨ ਗਈ ਵਾਪਸ, ਹੁਣ ਮੰਗਲਵਾਰ ਨੂੰ ਹੋਵੇਗੀ ਸੁਣਵਾਈ

Bikram Majithia: ਇਹ ਸੁਣਵਾਈ ਬੀਤੇ ਕੱਲ੍ਹ ਯਾਨੀ 3 ਜੁਲਾਈ ਨੂੰ ਹੋਣੀ ਸੀ, ਪਰ ਮੁਹਾਲੀ ਕੋਰਟ ਨੇ 2 ਜੁਲਾਈ ਦੀ ਪੇਸ਼ੀ ਤੋਂ ਬਾਅਦ ਉਨ੍ਹਾਂ ਦਾ ਰਿਮਾਂਡ ਆਰਡਰ ਜਾਰੀ ਨਹੀਂ ਕੀਤਾ ਸੀ, ਜਿਸ ਕਰਕੇ ਇਹ ਸੁਣਵਾਈ ਨੂੰ ਟਾਲ ਦਿੱਤਾ ਗਿਆ। ਬਿਕਰਮ ਮਜੀਠਿਆ ਦੀ ਪਟੀਸ਼ਨ 'ਚ ਗ੍ਰਿਫ਼ਤਾਰੀ ਨੂੰ ਗੈਰ-ਕਾਨੂੰਨੀ ਦੱਸਿਆ ਗਿਆ ਹੈ ਤੇ ਰਿਮਾਂਡ ਆਰਡਰ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ।

ਬਿਕਰਮ ਮਜੀਠਿਆ ਦੀ ਪਟੀਸ਼ਨ ਲੀਗਲੀ ਠੀਕ ਨਾ ਹੋਣ ਕਾਰਨ ਗਈ ਵਾਪਸ, ਹੁਣ ਮੰਗਲਵਾਰ ਨੂੰ ਹੋਵੇਗੀ ਸੁਣਵਾਈ
Follow Us
tv9-punjabi
| Updated On: 04 Jul 2025 11:08 AM IST

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠਿਆਂ ਬੀਤੇ ਦਿਨਾਂ ਤੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਵਿਜੀਲੈਂਸ ਦੀ ਰਿਮਾਂਡ ‘ਤੇ ਹਨ। ਉਨ੍ਹਾਂ ਨੂੰ ਵਿਜੀਲੈਂਸ ਨੇ 25 ਜੂਨ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਅਗਲੇ ਦਿਨ ਮੁਹਾਲੀ ਕੋਰਟ ‘ਚ ਪੇਸ਼ੀ ਤੋਂ ਬਾਅਦ ਉਨ੍ਹਾਂ ਦਾ ਰਿਮਾਂਡ ਵਿਜੀਲੈਂਸ ਨੂੰ ਦਿੱਤਾ ਗਿਆ। ਹਾਲਾਂਕਿ, ਬਿਕਰਮ ਮਜੀਠਿਆ ਤੇ ਉਨ੍ਹਾਂ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਗਲਤ ਤਰੀਕੇ ਨਾਲ ਹੋਈ ਹੈ ਤੇ ਉਨ੍ਹਾਂ ਨੇ ਰਿਮਾਂਡ ਆਰਡਰ ਨੂੰ ਰੱਦ ਕਰਨ ਦੀ ਮੰਗ ਪੰਜਾਬ ਤੇ ਹਰਿਆਣਾ ਹਾਈਕੋਰਟ ਅੱਗੇ ਰੱਖੀ ਹੈ। ਹੁਣ ਇਸ ਮਾਮਲੇ ‘ਚ ਅਪਡੇਟ ਆਇਆ ਹੈ ਕਿ ਉਨ੍ਹਾਂ ਦੀ ਪਟੀਸ਼ਨ ਵਾਪਸ ਭੇਜ ਦਿੱਤੀ ਗਈ ਹੈ। ਉਨ੍ਹਾਂ ਦੀ ਪਟੀਸ਼ਨ ਲੀਗਲੀ ਠੀਕ ਨਹੀਂ ਸੀ, ਜਿਸ ਕਾਰਨ ਇਸ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ‘ਚ ਮੁੜ ਸੁਣਵਾਈ ਹੁਣ ਮੰਗਲਵਾਰ ਨੂੰ ਹੋਵੇਗੀ।

ਦੱਸ ਦੇਈਏ ਕਿ ਇਹ ਸੁਣਵਾਈ ਬੀਤੇ ਕੱਲ੍ਹ ਯਾਨੀ 3 ਜੁਲਾਈ ਨੂੰ ਹੋਣੀ ਸੀ, ਪਰ ਮੁਹਾਲੀ ਕੋਰਟ ਨੇ 2 ਜੁਲਾਈ ਦੀ ਪੇਸ਼ੀ ਤੋਂ ਬਾਅਦ ਉਨ੍ਹਾਂ ਦਾ ਰਿਮਾਂਡ ਆਰਡਰ ਜਾਰੀ ਨਹੀਂ ਕੀਤਾ ਸੀ, ਜਿਸ ਕਰਕੇ ਇਹ ਸੁਣਵਾਈ ਨੂੰ ਟਾਲ ਦਿੱਤਾ ਗਿਆ। ਬਿਕਰਮ ਮਜੀਠਿਆ ਦੀ ਪਟੀਸ਼ਨ ‘ਚ ਗ੍ਰਿਫ਼ਤਾਰੀ ਨੂੰ ਗੈਰ-ਕਾਨੂੰਨੀ ਦੱਸਿਆ ਗਿਆ ਹੈ ਤੇ ਰਿਮਾਂਡ ਆਰਡਰ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਮਜੀਠਿਆ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਤੇ ਕਿਹਾ ਗਿਆ ਹੈ ਕਿ ਇਹ ਕੇਸ ਰੱਦ ਕੀਤੀ ਗਈ ਰਿਪੋਰਟ ਨੂੰ ਆਧਾਰ ਬਣਾ ਕੇ ਦਰਜ ਕੀਤਾ ਹੈ। ਜਿਸ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਸੀ।

7 ਦਿਨਾਂ ਦਾ ਰਿਮਾਂਡ ਖ਼ਤਮ, ਹੁਣ ਚਾਰ ਦਿਨ ਹੋਰ ਵਧਿਆ

ਵਿਜੀਲੈਂਸ ਬਿਊਰੋ ਦੁਆਰਾ 25 ਜੂਨ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਬਿਕਰਮ ਮਜੀਠਿਆ ਦੀ ਅੰਮ੍ਰਿਤਸਰ ਤੇ ਚੰਡੀਗੜ੍ਹ ਰਿਹਾਇਸ਼ ਸਮੇਤ ਕਈ ਥਾਂਵਾ ‘ਤੇ ਛਾਪੇਮਾਰੀ ਕੀਤੀ। ਉਨ੍ਹਾਂ ਖਿਲਾਫ਼ ਸਬੂਤ ਮਿਲਣ ‘ਤੇ ਵਿਜੀਲੈਂਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਮੁਹਾਲੀ ਕੋਰਟ ‘ਚ 26 ਜੂਨ ਦੀ ਪੇਸ਼ੀ ਦੌਰਾਨ ਵਿਜੀਲੈਂਸ ਨੇ 540 ਕਰੋੜ ਵਿੱਤੀ ਲੈਣ-ਦੇਣ ਦੀ ਗੜਬੜੀ ਦੇ ਤੱਥ ਕੋਰਟ ਸਾਹਮਣੇ ਰੱਖੇ, ਜਿਸ ਤੋਂ ਬਾਅਦ ਜਾਂਚ ਲਈ ਮਜੀਠਿਆ ਨੂੰ 7 ਦਿਨਾਂ ਦੀ ਰਿਮਾਂਡ ‘ਤੇ ਭੇਜਿਆ ਗਿਆ ਸੀ।

7 ਦਿਨਾਂ ਦਾ ਰਿਮਾਂਡ 2 ਜੁਲਾਈ ਨੂੰ ਖ਼ਤਮ ਹੋ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦੋਬਾਰਾ ਮੁਹਾਲੀ ਕੋਰਟ ‘ਚ ਪੇਸ਼ ਕੀਤਾ ਗਿਆ। ਇਸ ਵਾਰ ਵਿਜੀਲੈਂਸ ਨੇ ਕੋਰਟ ਸਾਹਮਣੇ ਤੱਥ ਰੱਖੇ ਕਿ ਮਜੀਠਿਆ ਦੀਆਂ ਹੋਰ ਸੂਬਿਆਂ ‘ਚ ਵੀ ਵਿੱਤੀ ਗੜਬੜੀਆਂ ਸਾਹਮਣੇ ਆਈਆ ਹਨ। ਇਨ੍ਹਾਂ ‘ਚ ਯੂਪੀ, ਹਿਮਾਚਲ ਪ੍ਰਦੇਸ਼ ਤੇ ਦਿੱਲੀ ਵਰਗੇ ਸੂਬਿਆਂ ‘ਚ ਜਾਇਦਾਦ ਨੂੰ ਲੈ ਕੇ ਕਈ ਚੀਜ਼ਾਂ ਸਾਹਮਣੇ ਰੱਖੀਆਂ ਗਈਆਂ। ਵਿਜੀਲੈਂਸ ਦਾ ਕਹਿਣਾ ਸੀ ਕਿ ਮਜੀਠਿਆ ਨੂੰ ਹੋਰ ਸੂਬਿਆਂ ‘ਚ ਜਾਂਚ ਲਈ ਲੈ ਕੇ ਜਾਣਾ ਪਵੇਗਾ। ਇਸ ਸਭ ਤੱਥ ਸੁਣਨ ਤੋਂ ਬਾਅਦ ਮੁਹਾਲੀ ਕੋਰਟ ਨੇ ਉਨ੍ਹਾਂ ਦਾ ਰਿਮਾਂਡ 4 ਦਿਨ ਹੋਰ ਵਧਾ ਦਿੱਤਾ ਸੀ।

ਵਿਜੀਲੈਂਸ ਨੂੰ ਛਾਪੇਮਾਰੀ ‘ਚ ਕੀ-ਕੀ ਮਿਲਿਆ?

ਵਿਜੀਲੈਂਸ ਬਿਊਰੋ ਨੇ ਮਜੀਠਿਆ ਦੀ ਚੰਡੀਗੜ੍ਹ ਤੇ ਅੰਮ੍ਰਿਤਸਰ ਰਿਹਾਇਸ਼ ਸਮੇਤ 26 ਥਾਂਵਾਂ ‘ਤੇ 25 ਜੂਨ ਨੂੰ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਮਜੀਠਿਆ ਆਪਣੀ ਅੰਮ੍ਰਿਤਸਰ ਰਿਹਾਇਸ਼ ‘ਚ ਮੌਜੂਦ ਸਨ। ਉਨ੍ਹਾਂ ਖਿਲਾਫ਼ 540 ਕਰੋੜ ਰੁਪਏ ਦੀ ਵਿੱਤੀ ਗੜਬੜੀ ਦਾ ਕੇਸ ਦਰਜ ਕੀਤਾ ਗਿਆ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਛਾਪੇਮਾਰੀ ਦੌਰਾਨ ਵਿਜੀਲੈਂਸ ਨੇ 29 ਮੋਬਾਇਲ, 5 ਲੈਪਟਾਪ, 3 ਆਈਪੈਡ, 2 ਡੈਸਕਟਾਪ, 8 ਡਾਇਰੀਆਂ ਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਸਨ।

ਦੱਸ ਦੇਈਏ ਕਿ 2021 ‘ਚ ਮਜੀਠਿਆ ਖਿਲਾਫ਼ ਐਨਸੀਪੀਐਸ ਦਾ ਕੇਸ ਦਰਜ ਹੋਇਆ ਸੀ। ਮਜੀਠਿਆ ਦੇ ਆਮਦਨ ਤੋਂ ਵੱਧ ਜਾਇਦਾਦ ਕੇਸ ‘ਚ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਦੀ ਵੀ ਐਂਟਰੀ ਹੋ ਗਈ ਹੈ। ਉਹ 2021 ‘ਚ ਡੀਜੀਪੀ ਅਹੁਦੇ ‘ਤੇ ਤੈਨਾਤ ਸੀ। ਉਨ੍ਹਾਂ ਨੇ ਉਸ ਕੇਸ ਦੀ ਸਾਰੀ ਹਿਸਟਰੀ ਤੇ ਬਿਆਨ ਦਰਜ ਕਰਵਾਏ। ਇਸ ਤੋਂ ਇਲਾਵਾ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਵਿਜੀਲੈਂਸ ਦੇ ਦਫ਼ਤਰ ਪਹੁੰਚ ਕੇ ਮਜੀਠਿਆ ਮਾਮਲੇ ‘ਚ ਆਪਣੇ ਬਿਆਨ ਦਰਜ ਕਰਵਾਏ ਸਨ।

Shahnaz Gill: ਦਰਬਾਰ ਸਾਹਿਬ ਪਹੁੰਚੀ ਸ਼ਹਿਨਾਜ਼ ਗਿੱਲ, ਫਿਲਮ 'Ik Kudi' ਦੀ ਕਾਮਯਾਬੀ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਕੀਤੀ ਅਰਦਾਸ
Shahnaz Gill: ਦਰਬਾਰ ਸਾਹਿਬ ਪਹੁੰਚੀ ਸ਼ਹਿਨਾਜ਼ ਗਿੱਲ, ਫਿਲਮ 'Ik Kudi' ਦੀ ਕਾਮਯਾਬੀ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਕੀਤੀ ਅਰਦਾਸ...
Shreyas iyer: ਸ਼੍ਰੇਅਸ ਅਈਅਰ ਸਿਡਨੀ ਦੇ ਹਸਪਤਾਲ 'ਚ ਦਾਖਲ, ਪਸਲੀ 'ਚ ਲੱਗੀ ਸੱਟ
Shreyas iyer: ਸ਼੍ਰੇਅਸ ਅਈਅਰ ਸਿਡਨੀ ਦੇ ਹਸਪਤਾਲ 'ਚ ਦਾਖਲ, ਪਸਲੀ 'ਚ ਲੱਗੀ ਸੱਟ...
NASA Exclusive Report: ਸੁਪਰ ਕੰਪਿਊਟਰ ਨੇ ਧਰਤੀ ਦੇ ਵਿਨਾਸ਼ ਦੀ ਕੀਤੀ ਭਵਿੱਖਬਾਣੀ
NASA Exclusive Report: ਸੁਪਰ ਕੰਪਿਊਟਰ ਨੇ ਧਰਤੀ ਦੇ ਵਿਨਾਸ਼ ਦੀ ਕੀਤੀ ਭਵਿੱਖਬਾਣੀ...
ADGP ਵਾਈ. ਪੂਰਨ ਕੁਮਾਰ ਦੀ ਅੰਤਿਮ ਅਰਦਾਸ, ਕਈ ਸਿਆਸੀ ਲੀਡਰਾਂ ਨੇ ਦਿੱਤੀ ਸ਼ਰਧਾਂਜਲੀ
ADGP ਵਾਈ. ਪੂਰਨ ਕੁਮਾਰ ਦੀ ਅੰਤਿਮ ਅਰਦਾਸ, ਕਈ ਸਿਆਸੀ ਲੀਡਰਾਂ ਨੇ ਦਿੱਤੀ ਸ਼ਰਧਾਂਜਲੀ...
ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਲਖਵਿੰਦਰ ਕੁਮਾਰ ਨੂੰ ਅਮਰੀਕਾ ਨੇ ਕੀਤਾ ਗਿਆ ਭਾਰਤ ਹਵਾਲੇ
ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਲਖਵਿੰਦਰ ਕੁਮਾਰ ਨੂੰ ਅਮਰੀਕਾ ਨੇ ਕੀਤਾ ਗਿਆ ਭਾਰਤ ਹਵਾਲੇ...
ਜ਼ਮੀਨੀ ਪੱਧਰ ਤੋਂ ਉੱਚ ਲੀਡਰਸ਼ਿਪ ਤੱਕ, 2027 ਦੀਆਂ ਚੋਣਾਂ ਤੋਂ ਪਹਿਲਾਂ ਵੱਡੇ ਫੇਰਬਦਲ ਦੀ ਤਿਆਰੀ ਵਿੱਚ ਕਾਂਗਰਸ!
ਜ਼ਮੀਨੀ ਪੱਧਰ ਤੋਂ ਉੱਚ ਲੀਡਰਸ਼ਿਪ ਤੱਕ, 2027 ਦੀਆਂ ਚੋਣਾਂ ਤੋਂ ਪਹਿਲਾਂ ਵੱਡੇ ਫੇਰਬਦਲ ਦੀ ਤਿਆਰੀ ਵਿੱਚ ਕਾਂਗਰਸ!...
ਟੌਪ ਦੀ ਜਾਸੂਸ, ਪੁਤਿਨ ਦੀ ਸਭ ਤੋਂ ਗਲੈਮਰਸ 'ਲਾਲ ਪਰੀ'
ਟੌਪ ਦੀ ਜਾਸੂਸ, ਪੁਤਿਨ ਦੀ ਸਭ ਤੋਂ ਗਲੈਮਰਸ 'ਲਾਲ ਪਰੀ'...
Punjab ਵਿੱਚ Diwali ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿੰਨੀ ਪਰਾਲੀ ਸਾੜੀ ਗਈ, ਜਾਣੋ PGI ਦੇ ਪ੍ਰੋਫੈਸਰ ਤੋਂ
Punjab ਵਿੱਚ  Diwali ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿੰਨੀ ਪਰਾਲੀ ਸਾੜੀ ਗਈ, ਜਾਣੋ PGI ਦੇ ਪ੍ਰੋਫੈਸਰ ਤੋਂ...
ਮੱਧ ਪ੍ਰਦੇਸ਼: ਦੀਵਾਲੀ 'ਤੇ ਕਾਰਬਾਈਡ ਗਨ ਦਾ ਕਹਿਰ, ਮਾਸੂਮ ਬੱਚਿਆਂ ਦੀਆਂ ਅੱਖਾਂ ਦੀ ਗਈ ਰੌਸ਼ਨੀ
ਮੱਧ ਪ੍ਰਦੇਸ਼: ਦੀਵਾਲੀ 'ਤੇ ਕਾਰਬਾਈਡ ਗਨ ਦਾ ਕਹਿਰ, ਮਾਸੂਮ ਬੱਚਿਆਂ ਦੀਆਂ ਅੱਖਾਂ ਦੀ ਗਈ ਰੌਸ਼ਨੀ...