ਸ੍ਰੀ ਕਰਤਾਰਪੁਰ ਸਾਹਿਬ ਪਹੁੰਚੀ ‘ਮੌਜਾਂ ਹੀ ਮੌਜਾਂ’ ਦੀ ਸਟਾਰਕਾਸਟ, ਫਿਲਮ ਦੀ ਕਾਮਯਾਬੀ ਲਈ ਕੀਤੀ ਅਰਦਾਸ

Updated On: 

17 Oct 2023 15:42 PM

Punjabi Upcoming Film Maujaan hi Maujaan: ਸਿੰਗਰ ਅਤੇ ਅਦਾਕਾਰ ਗਿੱਪੀ ਗਰੇਵਾਲ ਬੈਕ ਟੂ ਬੈਕ ਆਪਣੇ ਪ੍ਰਸ਼ੰਸਕਾਂ ਨੂੰ ਨਵੇਂ-ਨਵੇਂ ਪ੍ਰੋਜੈਕਟਸ ਨਾਲ ਸਰਪ੍ਰਾਈਜ਼ ਦੇ ਰਹੇ ਹਨ। ਹਾਲ ਹੀ ਵਿੱਚ ਗਿੱਪੀ ਦੀ ਨਵੀਂ ਫਿਲਮ ਮੌਜਾਂ ਹੀ ਮੌਜਾਂ ਦੀ ਰੀਲਿਜ਼ ਤੋਂ ਪਹਿਲਾਂ ਗਿੱਪੀ ਤੇ ਉਨ੍ਹਾਂ ਦੀ ਸਟਾਰਕਾਸਟ ਸ੍ਰੀ ਕਰਤਾਰਪੂਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ। ਦੱਸ ਦੇਈਏ ਕਿ ਇਸ ਤੋਂ ਪਹਿਲਾ ਇਹ ਸਾਰੇ ਸਿਤਾਰੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਵੀ ਨਤਮਸਤਕ ਹੋਏ ਸਨ।

ਸ੍ਰੀ ਕਰਤਾਰਪੁਰ ਸਾਹਿਬ ਪਹੁੰਚੀ ਮੌਜਾਂ ਹੀ ਮੌਜਾਂ ਦੀ ਸਟਾਰਕਾਸਟ, ਫਿਲਮ ਦੀ ਕਾਮਯਾਬੀ ਲਈ ਕੀਤੀ ਅਰਦਾਸ
Follow Us On

ਗਿੱਪੀ ਗਰੇਵਾਲ ਆਪਣੀ ਨਵੀਂ ਅਪਕਮਿੰਗ ਫਿਲਮ ‘ਮੌਜਾਂ ਹੀ ਮੌਜਾਂ’ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹਨ। ਅਦਾਕਾਰ ਗਿੱਪੀ ਅਤੇ ਫਿਲਮ ਦੀ ਸਟਾਰਕਾਸਟ ਨਵੀਂ ਫਿਲਮ ਦੀ ਪ੍ਰੋਮੋਸ਼ਨ ਵਿੱਚ ਬਿਜ਼ੀ ਹਨ। ਫਿਲਮ ਦੀ ਸਾਰੀ ਸਟਾਰਕਾਸਟ ਪ੍ਰਮੋਸ਼ਨ ਲਈ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਗੁਰੂਦੁਆਰਾ ਪਹੁੰਚੀ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਕਲਾਕਾਰਾਂ ਦੇ ਪਾਕਿਸਤਾਨੀ ਫੈਨਜ਼ ਵੀ ਉਨ੍ਹਾਂ ਨੂੰ ਮਿਲਣ ਲਈ ਕਾਫੀ ਉਤਸ਼ਾਹਿਤ ਦਿਾਖਾਈ ਦਿੱਤੇ। ਪੂਰੀ ਟੀਮ ਨੇ ਫਿਲਮ ਦੀ ਸਫ਼ਲਤਾ ਲਈ ਅਰਦਾਸ ਕੀਤੀ।

ਸ੍ਰੀ ਕਰਤਾਰਪੁਰ ਸਾਹਿਬ ਵਿੱਚ ਫਿਲਮ ਮੌਜਾਂ ਹੀ ਮੌਜਾਂ ਦੀ ਸਟਾਰਕਾਸਟ ਤੋਂ ਇਲਾਵਾ ਪਾਕਿਸਤਾਨੀ ਫਿਲਮ ਇੰਡਸਟਰੀ ਦੇ ਉੱਘੇ ਕਲਾਕਾਰ ਅਤੇ ਡਾਇਰੇਕਟਰ ਵੀ ਉੱਥੇ ਮੌਜੂਦ ਸਨ। ਡਾਇਰੇਕਟਰ ਸਈਦ ਨੂਰ , ਪੰਜਾਬੀ ਫਿਲਮਾਂ ਵਿੱਚ ਕੰਮ ਕਰਨ ਵਾਲੇ ਪਾਕਿਸਤਾਨੀ ਕਾਮੇਡੀ ਕਲਾਕਾਰ ਇਫਤਿਖਾਰ ਠਾਕੁਰ ਅਤੇ ਨਾਸਿਰ ਚਿਨਯੋਤੀ ਵੀ ਉਚੇਚੇ ਤੌਰ ਤੇ ਉੱਥੇ ਪਹੁੰਚੇ ਅਤੇ ਸਟਾਰਕਾਸਟ ਨੂੰ ਫਿਲਮ ਦੀ ਕਾਮਯਾਬੀ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਫਿਲਮ ਮੌਜਾਂ ਹੀ ਮੌਜਾਂ 20 ਅਕਤੂਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਵਿੱਚ ਗਿੱਪੀ ਗਰੇਵਾਲ , ਬਿੰਨੂ ਢਿੱਲੋਂ, ਕਰਮਜੀਤ ਸਿੰਘ ਅਨਮੋਲ, ਤੰਨੂ ਗਰੇਵਾਲ ਅਤੇ ਹੋਰ ਪੰਜਾਬੀ ਕਲਾਕਾਰ ਮੁੱਖ ਭੁਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਖਾਸ ਗੱਲ ਇਹ ਹੈ ਕਿ ਫਿਲਮ ਵਿੱਚ ਪੰਜਾਬੀ ਇੰਡਸਟਰੀ ਤੋਂ ਇਲਾਵਾ ਪਾਕਿਸਤਾਨੀ ਇੰਡਸਟਰੀ ਦੇ ਵੀ ਕਲਾਕਾਰ ਨਜ਼ਰ ਆਉਣਗੇ। ਇਹੀ ਕਾਰਨ ਹੈ ਕਿ ਸਾਰੇ ਕਲਾਕਾਰ ਰੀਲਿਜ਼ ਤੋਂ ਪਹਿਲਾਂ ਅਰਦਾਸ ਲਈ ਸਟਾਰਕਾਸਟ ਕਰਤਾਰਪੂਰ ਸਾਹਿਬ ਨਤਮਸਤਕ ਹੋਏ।

ਸਿਤਾਰਿਆਂ ਨੇ ਸ਼ੇਅਰ ਕੀਤਾ ਐਕਸਪੀਰੀਅੰਸ

ਸਿੰਗਰ ਅਤੇ ਅਦਾਕਾਰ ਗਿੱਪੀ ਗਰੇਵਾਲ, ਬਿੰਨੂ ਢਿੱਲੋਂ ਅਤੇ ਕਰਮਜੀਤ ਅਨਮੋਲ ਨੇ ਆਪੋ-ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਸ ਦੇ ਸੰਬੰਧਤ ਵੀਡੀਓ ਅਤੇ ਐਕਸਪੀਰੀਅੰਸ ਫੈਨਜ਼ ਨਾਲ ਸ਼ੇਅਰ ਕੀਤੇ। ਪਾਕਿਸਤਾਨ ਵਿੱਚ ਏਨ੍ਹਾਂ ਪਿਆਰ ਮਿਲਣ ਤੇ ਇਹ ਸਾਰੇ ਕਲਾਕਾਰ ਕਾਫੀ ਉਤਸ਼ਾਹਿਤ ਦਿਖਾਈ ਦੇ ਰਹੇ ਹਨ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਹ ਸਾਰੇ ਸਿਤਾਰੇ ਅੰਮ੍ਰਿਤਸਰ ਦੇ ਸ਼੍ਰੀ ਹਰਿਮੰਦਿਰ ਸਾਹਿਬ ਵਿੱਚ ਵੀ ਨਤਮਸਤਕ ਹੋਏ ਸਨ, ਜਿੱਥੇ ਸਾਰਿਆਂ ਨੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਸੀ।

Exit mobile version