ਲਾਰੈਂਸ ਬਿਸ਼ਨੋਈ ਗੁਰੱਪ ਨੇ ਕੈਨੇਡਾ ਵਿਖੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਘਰ ‘ਤੇ ਕੀਤੀ ਫਾਈਰਿੰਗ

Updated On: 

26 Nov 2023 09:36 AM

ਕੈਨੇਡਾ 'ਚ ਸ਼ਨੀਵਾਰ ਨੂੰ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਬੰਗਲੇ 'ਤੇ ਗੋਲੀਬਾਰੀ ਹੋਈ ਸੀ ਅਤੇ ਲਾਰੈਂਸ ਬਿਸ਼ਨੋਈ ਗਰੁੱਪ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ।ਦੱਸਿਆ ਜਾ ਰਿਹਾ ਹੈ ਕਿ ਗਿੱਪੀ ਗਰੇਵਾਲ ਦਾ ਬੰਗਲਾ ਕੈਨੇਡਾ ਦੇ ਵੈਨਕੂਵਰ ਦੇ ਵ੍ਹਾਈਟ ਰੌਕ ਇਲਾਕੇ 'ਚ ਹੈ, ਜਿੱਥੇ ਗੋਲੀਬਾਰੀ ਦੀ ਘਟਨਾ ਅੰਜ਼ਾਮ ਦਿੱਤਾ ਗਿਆ।

ਲਾਰੈਂਸ ਬਿਸ਼ਨੋਈ ਗੁਰੱਪ ਨੇ ਕੈਨੇਡਾ ਵਿਖੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਘਰ ਤੇ ਕੀਤੀ ਫਾਈਰਿੰਗ
Follow Us On

ਐੱਨਆਰਆਈ ਨਿਊਜ। ਕੈਨੇਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇੱਥੇ ਦੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਘਰ ਤੇ ਫਾਈਰਿੰਗ ਕੀਤੀ। ਇਸ ਮਾਲਮੇ ਦੀ ਜਿੰਮੇਵਾਰੀ ਲਾਰੈਂਸ ਬਿਸ਼ਨੋਈ (Lawrence Bishnoi) ਨੇ ਲਈ ਹੈ। ਇਸ ਨੂੰ ਲੈ ਕੇ ਬਿਸ਼ਨੋਈ ਗੁਰੱਪ ਬਕਾਇਦਾ ਇੱਕ ਪੋਸਟ ਵੀ ਪਾਈ ਹੈ। ਲਾਰੈਂਸ ਬਿਸ਼ਨੋਈ ਨੇ ਫੇਸਬੁੱਕ ‘ਤੇ ਇਕ ਪੋਸਟ ਰਾਹੀਂ ਦਾਅਵਾ ਕੀਤਾ ਹੈ ਕਿ ਉਸ ਵੱਲੋਂ ਇਹ ਗੋਲੀਬਾਰੀ ਕੀਤੀ ਗਈ ਹੈ। ਬਿਸ਼ਨੋਈ ਨੇ ਲਿਖਿਆ, “ਹਾਂ, ਸਤਿ ਸ਼੍ਰੀ ਅਕਾਲ ਰਾਮ ਰਾਮ ਸਬਨੂੰ, ਅੱਜ ਲਾਰੈਂਸ ਬਿਸ਼ਨੋਈ ਗਰੁੱਪ ਨੇ ਵੈਨਕੂਵਰ ਦੇ ਵ੍ਹਾਈਟ ਰੌਕ ਇਲਾਕੇ ਵਿੱਚ ਗਿੱਪੀ ਗਰੇਵਾਲ ਦੇ ਬੰਗਲੇ ‘ਤੇ ਗੋਲੀਬਾਰੀ ਕੀਤੀ ਹੈ। ਉਸ ਨੇ ਅੱਗੇ ਲਿਖਿਆ, ਤੁਸੀਂ ਸਲਮਾਨ ਖਾਨ ਨਾਲ ਬਹੁਤ ਵਧੀਆ ਵਿਵਹਾਰ ਕਰਦੇ ਹੋ, ਹੁਣੇ ਉਨ੍ਹਾਂ ਨੂੰ ਦੱਸੋ, ਤੁਹਾਡੇ ਕੋਲ ਇੱਕ ਸੁਨੇਹਾ ਹੈ।

ਤੁਹਾਡੇ ਭਰਾ ਅਤੇ ਸਲਮਾਨ ਖਾਨ (Salman Khan) ਨੂੰ ਵੀ ਕਿ ਤੁਸੀਂ ਇਸ ਭਰਮ ਵਿੱਚ ਹੋ ਕਿ ਦਾਊਦ ਤੁਹਾਡੀ ਮਦਦ ਕਰੇਗਾ, ਤੁਹਾਨੂੰ ਸਾਡੇ ਤੋਂ ਕੋਈ ਨਹੀਂ ਬਚਾ ਸਕਦਾ। ਤੁਸੀਂ ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਬਹੁਤ ਜ਼ਿਆਦਾ ਕਾਰਵਾਈ ਕੀਤੀ ਹੈ, ਤੁਸੀਂ ਸਾਰੇ ਜਾਣਦੇ ਹੋ ਕਿ ਉਹ ਕਿੰਨਾ ਹੰਕਾਰੀ ਵਿਅਕਤੀ ਸੀ, ਉਹ ਕਿਹੜੇ ਅਪਰਾਧੀ ਲੋਕਾਂ ਦੇ ਸੰਪਰਕ ਵਿੱਚ ਸੀ।

ਲਾਰੈਂਸ ਬਿਸ਼ਨੋਈ ਨੇ ਇਹ ਪੋਸਟ ਵਿੱਚ ਇਹ ਲਿਖਿਆ

ਬਿਸ਼ਨੋਈ ਨੇ ਪੋਸਟ ‘ਚ ਕਿਹਾ ਕਿ ਜਦੋਂ ਤੱਕ ਵਿੱਕੀ ਮਿੱਡੂਖੇੜਾ ‘ਚ ਰਹਿ ਰਿਹਾ ਸੀ, ਉਦੋਂ ਤੱਕ ਤੁਸੀਂ ਅੱਗੇ-ਪਿੱਛੇ ਘੁੰਮਦੇ ਰਹਿੰਦੇ ਸੀ, ਬਾਅਦ ‘ਚ ਤੁਸੀਂ ਸਿੱਧੂ ਲਈ ਜ਼ਿਆਦਾ ਦੁਖੀ ਹੋ ਗਏ। ਤੁਸੀਂ ਵੀ ਰਾਡਾਰ ਦੇ ਘੇਰੇ ‘ਚ ਆ ਗਏ ਹੋ, ਹੁਣ ਤੁਹਾਨੂੰ ਦੱਸ ਦਈਏ, ਮੈਂ ਤੁਹਾਨੂੰ ਇਹ ਟ੍ਰੇਲਰ ਦਿਖਾਇਆ ਹੈ, ਹੁਣ ਇਹ ਫਿਲਮ ਜਲਦ ਹੀ ਰਿਲੀਜ਼ ਹੋਵੇਗੀ। ਕਿਸੇ ਵੀ ਦੇਸ਼ ਨੂੰ ਭੱਜ ਜਾਓ, ਯਾਦ ਰੱਖੋ ਮੌਤ ਨੂੰ ਕਿਸੇ ਵੀ ਥਾਂ ਦਾ ਵੀਜ਼ਾ ਨਹੀਂ ਲੈਣਾ ਪੈਂਦਾ, ਜਿੱਥੇ ਮਰਜ਼ੀ ਆਉਣਾ ਹੋਵੇ, ਉੱਥੇ ਹੀ ਆਉਣਾ ਪੈਂਦਾ ਹੈ।

ਸਲਮਾਨ ਖਾਨ ਨੇ ਵੀ ਕੀਤੀ ਸੀ ਸ਼ਿਰਕਤ

ਤੁਹਾਨੂੰ ਦੱਸ ਦੇਈਏ ਕਿ ਗਿੱਪੀ ਦੀ ਕਾਮੇਡੀ ਫਿਲਮ ‘ਮੌਜਾ ਹੀ ਮੌਜਾ’ ਆ ਰਹੀ ਹੈ। ਇਸ ਦਾ ਟ੍ਰੇਲਰ ਵੀਰਵਾਰ ਨੂੰ ਹੀ ਲਾਂਚ ਕੀਤਾ ਗਿਆ ਸੀ। ਇਸ ‘ਚ ਸਲਮਾਨ ਖਾਨ ਨੇ ਵੀ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਸਲਮਾਨ ਖਾਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਗਿੱਪੀ ਗਰੇਵਾਲ ਦੀ ਫਿਲਮ ‘ਮੌਜਾ ਹੀ ਮੌਜਾ’ ਦਾ ਟ੍ਰੇਲਰ ਵੀ ਸ਼ੇਅਰ ਕੀਤਾ ਹੈ ਅਤੇ ਕੈਪਸ਼ਨ ‘ਚ ਫਿਲਮ ਦੀ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।