ਜੱਗੂ ਭਗਵਾਨਪੁਰੀਆ ਨੇ DGP ਨੂੰ ਕੀਤੀ ਅਪੀਲ, ਕਿਹਾ- ਬਠਿੰਡਾ ਜੇਲ੍ਹ ‘ਚ ਜਾਨ ਨੂੰ ਖ਼ਤਰਾ
Jaggu Bhagwantpuria : ਜੇਲ੍ਹ 'ਚ ਬੰਦ ਗੈਂਗਸਟਰ ਜੱਗੂ ਭਗਵਨਪੁਰੀਆ ਨੇ ਪੰਜਾਬ ਡੀਜੀਪੀ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਵਕੀਲ ਰਾਹੀਂ ਭੇਜਿਆ ਪੱਤਰ ਹੈ। ਉਸ ਨੇ ਬਠਿੰਡਾ ਜੇਲ੍ਹ ਚ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਹੈ। ਨਾਲ ਹੀ ਇਸ ਨੋਟਿਸ ਚ ਕੋਟਕਪੂਰਾ ਜੇਲ੍ਹ ਤੋਂ ਬਠਿੰਡਾ ਜੇਲ੍ਹ ਚ ਤਬਦੀਲ ਕਰਨ ਦੇ ਫੈਸਲੇ ਨੂੰ ਕੋਰਟ ਦੇ ਫੈਸਲੇ ਦਾ ਅਪਮਾਨ ਦੱਸਿਆ ਹੈ।
ਕਪੂਰਥਲਾ (Kapurthala) ਦੀ ਜੇਲ੍ਹ ‘ਚ ਬੰਦ ਗੈਂਗਸਟਰ ਜੱਗੂ ਭਗਵਨਪੁਰੀਆ ਨੇ ਪੰਜਾਬ ਡੀਜੀਪੀ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਵਕੀਲ ਰਾਹੀਂ ਪੱਤਰ ਭੇਜਿਆ ਹੈ। ਉਸ ਨੇ ਬਠਿੰਡਾ ਜੇਲ੍ਹ ਚ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਹੈ। ਨਾਲ ਹੀ ਇਸ ਨੋਟਿਸ ਚ ਕਪੂਰਥਲਾ ਜੇਲ੍ਹ ਤੋਂ ਬਠਿੰਡਾ ਜੇਲ੍ਹ ‘ਚ ਤਬਦੀਲ ਕਰਨ ਦੇ ਫੈਸਲੇ ਨੂੰ ਕੋਰਟ ਦੇ ਫੈਸਲੇ ਦਾ ਅਪਮਾਨ ਦੱਸਿਆ ਹੈ।
ਮਾਮਲਾ ਹੈ ਕਿ 5 ਮਹੀਨੇ ਪਹਿਲਾਂ ਹੀ ਜੱਗੂ ਭਗਵਾਨਪੂਰੀਆ (Jaggu Bhagwanpuria) ਨੇ ਇੱਕ ਚੰਡੀਗੜ੍ਹ ਹਾਈ ਕੋਰਟ ‘ਚ ਪਟੀਸ਼ਨ ਲਗਾਈ ਸੀ ਕਿ ਬਠਿੰਡਾ ਜੇਲ੍ਹ ‘ਚ ਉਸ ਦੀ ਜਾਨ ਨੂੰ ਖ਼ਤਰਾ ਹੈ। ਕੋਰਟ ਨੇ ਇਸ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਇਹ ਕਿਹਾ ਸੀ ਉਸ ਨੂੰ ਬਠਿੰਡਾ ਦੇ ਬਜਾਏ ਕਿਸੇ ਹੋਰ ਜੇਲ੍ਹ ਚ ਰੱਖਿਆ ਜਾਵੇ। ਇਸ ਤੋਂ ਬਾਅਦ ਉਸ ਨੂੰ ਬਠਿੰਡਾ ਜੇਲ੍ਹ ਚ ਰੱਖਣ ਤੋਂ ਮਨਾ ਕਰ ਦਿੱਤਾ ਸੀ। ਜਾਣਕਾਰੀ ਮੁਤਾਬਕ ਬਠਿੰਡਾ ਦੀ ਜੇਲ੍ਹ ‘ਚ ਕੁਝ ਲਾਰੈਂਸ ਬਿਸ਼ਨੋਈ ਗੈਂਗ ਦੇ ਕੁਝ ਮੈਂਬਰ ਵੀ ਬੰਦ ਹਨ ਜਿਸ ਨੂੰ ਲੈ ਕੇ ਜੱਗੂ ਨੇ ਇਹ ਪਟੀਸ਼ਨ ਲਗਾਈ ਸੀ।
ਕਿਵੇਂ ਸ਼ੁਰੂ ਹੋਈ ਸੀ ਦੁਸ਼ਮਨੀ
ਦੱਸ ਦੇਈਏ ਕਿ ਪਿਛਲੇ ਸਾਲ ਫਰਵਰੀ ਵਿੱਚ ਗੋਇੰਦਵਾਲ ਕੇਂਦਰੀ ਜੇਲ੍ਹ ਵਿੱਚ ਖੂਨੀ ਹੋਲੀ ਖੇਡੀ ਗਈ ਸੀ। ਇਸ ਵਿੱਚ ਦੋ ਅਪਰਾਧੀ ਮਾਰੇ ਗਏ ਸਨ। ਜਦਕਿ ਤੀਜੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜੇਲ੍ਹ ਅੰਦਰ ਵਾਪਰੀ ਇਸ ਖ਼ੂਨੀ ਘਟਨਾ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਸਰਗਨਾ ਗੋਲਡੀ ਬਰਾੜ ਨੇ ਲਈ ਹੈ।ਪੰਜਾਬ ਪੁਲਿਸ ਅਨੁਸਾਰ ਜੇਲ੍ਹ ਵਿੱਚ ਮਾਰੇ ਗਏ ਦੋਵੇਂ ਅਪਰਾਧੀ ਜੱਗੂ ਗੈਂਗ ਦੇ ਸ਼ਾਰਪ ਸ਼ੂਟਰ ਸਨ। ਉਸ ‘ਤੇ 29 ਮਈ, 2022 ਨੂੰ ਦਿਨ-ਦਿਹਾੜੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਘੇਰ ਕੇ ਗੋਲੀ ਮਾਰਨ ਦਾ ਦੋਸ਼ ਸੀ।
ਜੇਲ੍ਹ ਵਿੱਚ ਵਾਪਰੀ ਇਸ ਖੂਨੀ ਘਟਨਾ ਦੀ ਜ਼ਿੰਮੇਵਾਰੀ ਲੈਂਦਿਆਂ ਗੋਲਡੀ ਬਰਾੜ ਨੇ ਫੇਸਬੁੱਕ ਤੇ ਲਿਖਿਆ ਸੀ ਕਿ ਜੱਗੂ ਦੇ ਕਹਿਣ ਤੇ ਹੀ ਬਦਮਾਸ਼ਾਂ ਨੇ ਸਾਡੇ ਭਰਾ (ਲਾਰੈਂਸ ਗੈਂਗ ਦੇ ਮੈਂਬਰ) ਮਨਪ੍ਰੀਤ ਦਾ ਕੁਝ ਦਿਨ ਪਹਿਲਾਂ ਬੈਰਕ ਵਿੱਚ ਕਤਲ ਕਰ ਦਿੱਤਾ ਸੀ। ਸਾਡੇ ਲੜਕੇ ਜਗਰੂਪ ਅਤੇ ਮਨੂ ਨੂੰ ਪੁਲਿਸ ਮੁਖ਼ਬਰ ਜੱਗੂ ਨੇ ਐਨਕਾਊਂਟਰ ਵਿੱਚ ਮਾਰ ਦਿੱਤਾ ਸੀ। ਉਦੋਂ ਤੋਂ ਦੋਵਾਂ ਵਿਚਾਲੇ ਤਣਾਅ ਹੈ।