ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਗੁੱਸੇ ‘ਚ ਤੋੜੀ ਜੇਲ੍ਹ ਦੀ LCD, ਮਾਮਲਾ ਦਰਜ

Published: 

07 Jan 2024 15:53 PM

ਜੇਲ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਥਾਣਾ ਕੋਤਵਾਲੀ ਪੁਲਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਖਿਲਾਫ਼ ਆਈਪੀਸੀ ਦੀ ਧਾਰਾ 427 ਅਤੇ ਪ੍ਰਿਜ਼ਨ ਐਕਟ ਦੀ ਧਾਰਾ 42-ਏ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜੱਗੂ ਤੇ ਜੇਲ੍ਹ ਅੰਦਰ ਬਿਜਲੀ ਦੇ ਸਮਾਨ ਨਾਲ ਵੀ ਛੇੜ-ਛਾੜ ਕਰਨ ਦਾ ਇਲਜ਼ਾਮ ਹੈ ।

ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਗੁੱਸੇ ਚ ਤੋੜੀ ਜੇਲ੍ਹ ਦੀ LCD, ਮਾਮਲਾ ਦਰਜ
Follow Us On

ਇੱਕ ਵਾਰ ਫ਼ਿਰ ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਚਰਚਾਵਾਂ ਵਿੱਚ ਹੈ, ਦਰਅਸਲ ਮਾਮਲਾ ਕਪੂਰਥਲਾ ਜ਼ਿਲੇ ਦੀ ਮਾਡਰਨ ਜੇਲ ਜੁੜਿਆ ਹੈ ਜਿੱਥੇ ਜੱਗੂ ਨੂੰ ਉੱਚ ਸੁਰੱਖਿਆ ਵਿੱਚ ਰੱਖਿਆ ਗਿਆ ਹੈ। ਇਸ ਜੇਲ੍ਹ ਵਿੱਚ ਕੈਦੀਆਂ ਤੇ ਨਜ਼ਰ ਰੱਖਣ ਲਈ LCD ਲਗਾਈਆਂ ਗਈਆਂ ਹਨ ਜਿਸ ਨੂੰ ਗੁੱਸੇ ਵਿੱਚ ਆ ਕੇ ਭੰਨ ਦਿੱਤਾ ਹੈ। ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਤੇ ਸਰਕਾਰੀ ਜਾਇਦਾਦ ਨੂੰ ਨੁਕਾਸਨ ਪਹੁੰਚਾਉਣ ਦਾ ਮਾਮਲਾ ਦਰਜ ਹੋ ਗਿਆ ਹੈ।

ਸਰਕਾਰੀ ਜਾਇਦਾਦ ਨੂੰ ਪਹੁੰਚਾਇਆ ਨੁਕਸਾਨ

ਇਸ ਘਟਨਾ ਤੋਂ ਬਾਅਦ ਜੇਲ ਪ੍ਰਸ਼ਾਸਨ ਦੀ ਸ਼ਿਕਾਇਤ ‘ਤੇ ਥਾਣਾ ਕੋਤਵਾਲੀ ਪੁਲਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਖਿਲਾਫ਼ ਆਈਪੀਸੀ ਦੀ ਧਾਰਾ 427 ਅਤੇ ਪ੍ਰਿਜ਼ਨ ਐਕਟ ਦੀ ਧਾਰਾ 42-ਏ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਪੂਰਥਲਾ ਜੇਲ੍ਹ ਦੇ ਸਹਾਇਕ ਸੁਪਰਡੈਂਟ (ਸੁਰੱਖਿਆ) ਨਵਦੀਪ ਸਿੰਘ ਨੇ ਦੱਸਿਆ ਕਿ 29 ਦਸੰਬਰ 2023 ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਉੱਚ ਸੁਰੱਖਿਆ ਵਾਲੀ ਬੈਰਕ ਵਿੱਚ ਐਲ.ਸੀ.ਡੀ. ਲਗਾਈ ਗਈ ਸੀ, ਜਿਸ ਦੀ ਵਰਤੋਂ ਜੇਲ੍ਹ ਵਿੱਚ ਬੰਦ ਗੈਂਗਸਟਰ ਦੀ ਹੋਰ ਇੱਕ ਬੰਦ ਕੈਦੀ ਨਾਲ ਬਹਿਸ ਰਿਕਾਰਡ ਕਰਨ ਲਈ ਕੀਤੀ ਗਈ ਸੀ।

ਗੁੱਸੇ ਚ ਜੱਗੂ ਨੇ ਕੀਤੀ ਭੰਨ- ਤੋੜ੍ਹ

ਇਸ ਦੌਰਾਨ ਜੱਗੂ ਨੇ ਗੁੱਸੇ ‘ਚ ਆ ਕੇ ਕੰਧ ਤੋਂ ਐਲਸੀਡੀ ਉਤਾਰ ਕੇ ਜ਼ਮੀਨ ‘ਤੇ ਸੁੱਟ ਦਿੱਤੀ ਅਤੇ ਲੱਤਾਂ ਮਾਰ ਕੇ ਤੋੜ ਦਿੱਤਾ। ਇਸ ਤਰ੍ਹਾਂ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਜੇਲ ਦੀ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ, ਉੱਥੇ ਹੀ ਜੱਗੂ ਭਗਵਾਨਪੁਰੀਆ ਤੇ ਇਲਜ਼ਾਮ ਹੈ ਕਿ ਉਸਨੇ ਬਿਜਲੀ ਦੇ ਸਾਮਾਨ ਨਾਲ ਛੇੜਛਾੜ ਕਰਕੇ ਜੇਲ ਦੇ ਬਾਕੀ ਕੈਦੀਆਂ ਦੀ ਜਾਨ ਨੂੰ ਵੀ ਖਤਰਾ ਵਿੱਚ ਪਾਇਆ ਹੈ।ਜਿਸ ਤੋਂ ਬਾਅਦ ਥਾਣਾ ਕੋਤਵਾਲੀ ਦੀ ਪੁਲੀਸ ਨੇ ਜੇਲ੍ਹ ਸੁਪਰਡੈਂਟ ਦੀ ਸ਼ਿਕਾਇਤ ਤੇ ਜੱਗੂ ਖਿਲਾਫ਼ ਮਾਮਲਾ ਦਰਜ ਕਰ ਹੈ।

Exit mobile version