ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਗੁੱਸੇ ‘ਚ ਤੋੜੀ ਜੇਲ੍ਹ ਦੀ LCD, ਮਾਮਲਾ ਦਰਜ
ਜੇਲ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਥਾਣਾ ਕੋਤਵਾਲੀ ਪੁਲਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਖਿਲਾਫ਼ ਆਈਪੀਸੀ ਦੀ ਧਾਰਾ 427 ਅਤੇ ਪ੍ਰਿਜ਼ਨ ਐਕਟ ਦੀ ਧਾਰਾ 42-ਏ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜੱਗੂ ਤੇ ਜੇਲ੍ਹ ਅੰਦਰ ਬਿਜਲੀ ਦੇ ਸਮਾਨ ਨਾਲ ਵੀ ਛੇੜ-ਛਾੜ ਕਰਨ ਦਾ ਇਲਜ਼ਾਮ ਹੈ ।

ਇੱਕ ਵਾਰ ਫ਼ਿਰ ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਚਰਚਾਵਾਂ ਵਿੱਚ ਹੈ, ਦਰਅਸਲ ਮਾਮਲਾ ਕਪੂਰਥਲਾ ਜ਼ਿਲੇ ਦੀ ਮਾਡਰਨ ਜੇਲ ਜੁੜਿਆ ਹੈ ਜਿੱਥੇ ਜੱਗੂ ਨੂੰ ਉੱਚ ਸੁਰੱਖਿਆ ਵਿੱਚ ਰੱਖਿਆ ਗਿਆ ਹੈ। ਇਸ ਜੇਲ੍ਹ ਵਿੱਚ ਕੈਦੀਆਂ ਤੇ ਨਜ਼ਰ ਰੱਖਣ ਲਈ LCD ਲਗਾਈਆਂ ਗਈਆਂ ਹਨ ਜਿਸ ਨੂੰ ਗੁੱਸੇ ਵਿੱਚ ਆ ਕੇ ਭੰਨ ਦਿੱਤਾ ਹੈ। ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਤੇ ਸਰਕਾਰੀ ਜਾਇਦਾਦ ਨੂੰ ਨੁਕਾਸਨ ਪਹੁੰਚਾਉਣ ਦਾ ਮਾਮਲਾ ਦਰਜ ਹੋ ਗਿਆ ਹੈ।