ਪਾਕਿਸਤਾਨ ‘ਚ ਅੰਜੂ ਦਾ ਵੀਵੀਆਈਪੀ ਟ੍ਰੀਟਮੈਂਟ! ਕੋਈ ਦੇ ਰਿਹਾ ਪੈਸੇ ਤਾਂ ਕੋਈ ਕੱਪੜੇ… ਝਲਕ ਪਾਉਣ ਲਈ ਤਰਸ ਰਹੇ ਲੋਕ

Updated On: 

27 Jul 2023 18:56 PM

ਭਾਰਤੀ ਮਹਿਲਾ ਅੰਜੂ ਪਾਕਿਸਤਾਨ ਵਿੱਚ ਹੈ। ਉਹ ਆਪਣੇ ਪਿਆਰ ਨਸਰੁੱਲਾ ਦੀ ਖ਼ਾਤਰ ਗੁਆਂਢੀ ਦੇਸ਼ ਪਹੁੰਚ ਗਈ ਹੈ। ਦੋਵਾਂ ਦੀ ਦੋਸਤੀ ਫੇਸਬੁੱਕ ਰਾਹੀਂ ਹੋਈ ਸੀ। ਨਸਰੁੱਲਾ ਨੇ ਕਿਹਾ ਹੈ ਕਿ ਅੰਜੂ ਨੂੰ ਪਾਕਿਸਤਾਨ 'ਚ ਕਾਫੀ ਪਿਆਰ ਮਿਲ ਰਿਹਾ ਹੈ। ਲੋਕ ਉਸਨੂੰ ਤੋਹਫੇ ਵੀ ਦੇ ਰਹੇ ਹਨ।

ਪਾਕਿਸਤਾਨ ਚ ਅੰਜੂ ਦਾ ਵੀਵੀਆਈਪੀ ਟ੍ਰੀਟਮੈਂਟ! ਕੋਈ ਦੇ ਰਿਹਾ ਪੈਸੇ ਤਾਂ ਕੋਈ ਕੱਪੜੇ... ਝਲਕ ਪਾਉਣ ਲਈ ਤਰਸ ਰਹੇ ਲੋਕ
Follow Us On

ਆਪਣੇ ਪਿਆਰ ਨੂੰ ਪਾਉਣ ਲਈ ਪਾਕਿਸਤਾਨ ਪਹੁੰਚੀ ਭਾਰਤ ਦੀ ਔਰਤ ਅੰਜੂ (Anju) ਸੁਰਖੀਆਂ ਵਿੱਚ ਹੈ। ਪਾਕਿਸਤਾਨ ‘ਚ ਉਸ ਨੂੰ ਕਾਫੀ ਪਿਆਰ ਮਿਲ ਰਿਹਾ ਹੈ। ਇਹ ਕੋਈ ਹੋਰ ਨਹੀਂ ਸਗੋਂ ਉਸ ਦੇ ਪ੍ਰੇਮੀ ਨਸਰੁੱਲਾ ਨੇ ਦਾਅਵਾ ਕੀਤਾ ਹੈ। ਨਸਰੁੱਲਾ ਨੇ ਕਿਹਾ ਕਿ ਲੋਕ ਉਸ ਨੂੰ ਮਿਲਣ ਆ ਰਹੇ ਹਨ। ਲੋਕ ਉਸਨੂੰ ਤੋਹਫੇ ਦੇ ਰਹੇ ਹਨ। ਕੋਈ ਪੈਸੇ ਦੇ ਰਿਹਾ ਹੈ ਅਤੇ ਕੋਈ ਕੱਪੜੇ ਗਿਫਟ ਕਰ ਰਿਹਾ ਹੈ। ਅੰਜੂ ਨੇ ਇਹ ਵੀ ਕਿਹਾ ਹੈ ਕਿ ਪਾਕਿਸਤਾਨ ਦੇ ਲੋਕ ਬਹੁਤ ਚੰਗੇ ਹਨ।

ਅੰਜੂ ਦੇ ਪ੍ਰੇਮੀ ਨਸਰੁੱਲਾ ਨੇ ਦੱਸਿਆ ਕਿ ਅੰਜੂ ਨੂੰ ਮਿਲਣ ਲਈ ਲੋਕ ਆ ਰਹੇ ਹਨ। ਉਸਨੂੰ ਇੱਜਤ ਦੇ ਰਹੇ ਹਨ। ਅੰਜੂ ਕੋਲ ਸਿਰਫ਼ ਇੱਕ ਮਹੀਨੇ ਦਾ ਵੀਜ਼ਾ ਹੈ। ਇਹ ਟੂਰਿਸਟ ਵੀਜ਼ਾ ਹੈ, ਉਹ ਸਿਰਫ਼ ਪਾਕਿਸਤਾਨ ਘੁੰਮਣ ਆਈ ਹੈ। ਉਨ੍ਹਾਂ ਕਿਹਾ ਕਿ ਅੰਜੂ ਇੱਥੇ ਬਹੁਤ ਖੁਸ਼ ਹੈ, ਮੇਰੇ ਪਰਿਵਾਰ ਵਾਲੇ ਵੀ ਬਹੁਤ ਖੁਸ਼ ਹਨ। ਨਸਰੁੱਲਾ ਨੇ ਅੱਗੇ ਕਿਹਾ ਕਿ ਅਸੀਂ ਪਰਾਹੁਣਚਾਰੀ ਕਰਨ ਵਾਲੇ ਲੋਕ ਹਾਂ, ਅਸੀਂ ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦੇਵਾਂਗੇ। ਅੰਜੂ ਇੱਥੋਂ ਦੇ ਲੋਕਾਂ ਤੋਂ ਬਹੁਤ ਪ੍ਰਭਾਵਿਤ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਇਹ ਉਸੇ ਦੀ ਹੀ ਜਗ੍ਹਾ ਹੈ।

ਫੇਸਬੁੱਕ ਰਾਹੀਂ ਹੋਈ ਸੀ ਦੋਸਤੀ

ਅੰਜੂ ਨੇ ਕਿਹਾ ਕਿ ਨਸਰੁੱਲਾ ਮੇਰਾ ਦੋਸਤ ਹੈ ਅਤੇ ਸਾਡੀ ਮੁਲਾਕਾਤ ਫੇਸਬੁੱਕ ਰਾਹੀਂ ਹੋਈ ਸੀ। ਗੱਲਾਂ ਕਰਦਿਆਂ ਅਸੀਂ ਦੋਸਤ ਬਣ ਗਏ। ਉਸ ਨੇ ਕਿਹਾ ਕਿ ਜਿਵੇਂ ਮੈਂ ਸੋਚਿਆ ਸੀ ਕਿ ਇੱਥੇ ਬਹੁਤ ਵਧੀਆ ਲੋਕ ਹਨ। ਇੱਥੇ ਬਹੁਤ ਵਧੀਆ ਮਾਹੌਲ ਹੈ। ਆਪਣੀ ਲਵ ਸਟੋਰੀ ‘ਤੇ ਅੰਜੂ ਕਹਿੰਦੀ ਹੈ ਕਿ ਸਾਡਾ ਵਿਆਹ ਨਹੀਂ ਹੋ ਰਿਹਾ। ਮੈਂ ਬੱਸ ਪਾਕਿਸਤਾਨ ਘੁੰਮਣ ਆਈ ਹਾਂ ਅਤੇ ਮੈਂ ਕਾਨੂੰਨੀ ਤੌਰ ‘ਤੇ ਆਈ ਹਾਂ।

ਪਾਕਿਸਤਾਨ ਮੀਡੀਆ ਮੁਤਾਬਕ ਅੰਜੂ ਨੇ ਨਸਰੁੱਲਾ ਨਾਲ ਵਿਆਹ ਕਰਵਾ ਲਿਆ ਹੈ। ਉਸ ਨੇ ਆਪਣਾ ਨਾਂ ਵੀ ਬਦਲ ਲਿਆ ਹੈ। ਅੰਜੂ ਨੇ ਇਸਲਾਮ ਕਬੂਲ ਕਰ ਲਿਆ ਅਤੇ ਨਵਾਂ ਇਸਲਾਮੀ ਨਾਂ ਫਾਤਿਮਾ ਰੱਖਿਆ। ਅੰਜੂ ਅਤੇ ਨਸਰੁੱਲਾ ਦਾ ਵਿਆਹ ਦੀਰ ਅੱਪਰ ਦੀ ਜ਼ਿਲ੍ਹਾ ਅਦਾਲਤ ਵਿੱਚ ਹੋਇਆ ਸੀ। 34 ਸਾਲ ਦੀ ਅੰਜੂ ਪਹਿਲਾਂ ਹੀ ਵਿਆਹੀ ਹੋਈ ਹੈ। 2007 ਵਿੱਚ ਉਸ ਦਾ ਵਿਆਹ ਯੂਪੀ ਦੇ ਰਹਿਣ ਵਾਲੇ ਅਰਵਿੰਦ ਨਾਲ ਹੋਇਆ ਸੀ। ਫਿਲਹਾਲ ਅੰਜੂ ਆਪਣੇ ਪਤੀ ਅਰਵਿੰਦ ਅਤੇ ਦੋ ਬੱਚਿਆਂ ਨਾਲ ਰਾਜਸਥਾਨ ਦੇ ਅਲਵਰ ਜ਼ਿਲੇ ਦੇ ਭਿਵਾੜੀ ‘ਚ ਰਹਿ ਰਹੀ ਸੀ।

ਅੰਜੂ ਹੌਂਡਾ ਕੰਪਨੀ ਵਿੱਚ ਕੰਮ ਕਰਦੀ ਸੀ ਜਦਕਿ ਅਰਵਿੰਦ ਇੰਡੋ ਕੰਪਨੀ ਵਿੱਚ ਘੱਟ ਕੰਮ ਕਰਦਾ ਸੀ। ਅੰਜੂ ਆਪਣੇ ਪਰਿਵਾਰ ਨਾਲ ਭਿਵਾੜੀ ਦੀ ਟੇਰਾ ਐਲੀਗੈਂਸ ਸੁਸਾਇਟੀ ‘ਚ ਰਹਿ ਰਹੀ ਸੀ। ਅੰਜੂ ਦੇ ਪਤੀ ਅਰਵਿੰਦ ਮੁਤਾਬਕ ਅੰਜੂ ਜੈਪੁਰ ਜਾਣ ਦੀ ਗੱਲ ਕਹਿ ਕੇ ਸਿੱਧੀ ਪਾਕਿਸਤਾਨ ਚਲੀ ਗਈ । ਹਾਲਾਂਕਿ, ਉਹ ਪਾਕਿਸਤਾਨ ਤੋਂ ਵੀ ਆਪਣੇ ਬੱਚਿਆਂ ਨਾਲ ਗੱਲ ਕਰ ਰਹੀ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ