Imran Khan: ਮੈਂ ਪਾਕਿਸਤਾਨ ਛੱਡ ਕੇ ਨਹੀਂ ਜਾਵਾਂਗਾ, ਤਬਾਹੀ ਦੀ ਰਾਹ ‘ਤੇ ਪਾਕਿਸਤਾਨ, ਇਮਰਾਨ ਖਾਨ ਦੀ ਮੁੜ ਫੌਜ ਨੂੰ ਚੁਣੌਤੀ
ਪਾਕਿਸਤਾਨ ਦੀ ਪੰਜਾਬ ਦੀ ਅੰਤਰਿਮ ਸਰਕਾਰ ਨੇ ਕਿਹਾ ਹੈ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਮੁਖੀ ਇਮਰਾਨ ਖ਼ਾਨ ਦੇ ਘਰ 30 ਤੋਂ 40 ਅੱਤਵਾਦੀ ਹਨ।
ਲਾਹੌਰ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ਵਾਰ ਮੁੜ ਤੋਂ ਫੌਜ ਨੂੰ ਚੁਣੋਤੀ ਦਿੰਦਿਆਂ ਕਿਹਾ ਹੈ ਕਿ ਉਹ ਪਾਕਿਸਤਾਨ ਛੱਡ ਕੇ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਫੌਜ ਦੇਸ਼ ਚ ਹੋਣ ਵਾਲੀਆਂ ਚੋਣਾਂ ਤੋਂ ਡਰੀ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁਲਕ ਦੀ 70 ਫੀਸਦੀ ਜਨਤਾ ਉਨ੍ਹਾਂ ਦੇ ਨਾਲ ਹੈ। ਉਹ ਕਿਸੇ ਵੀ ਹਾਲ ਚ ਦੇਸ਼ ਛੱਡ ਕੇ ਨਹੀਂ ਜਾਣਗੇ। ਉਨ੍ਹਾਂ ਨੇ ਫੌਜ ਤੇ ਇਲਜਾਮ ਲਗਾਉਂਦਿਆਂ ਕਿ ਬਿਨਾ ਦੋਸ਼ ਦੇ ਹੀ ਉਨ੍ਹਾਂ ਨੂੰ ਦੋਸ਼ੀ ਮੰਨ ਲਿਆ ਗਿਆ ਹੈ। ਆਰਮੀ ਚੀਫ਼ ਉਨ੍ਹਾਂ ਖਿਲਾਫ਼ ਸਾਜਿਸ਼ਾਂ ਰੱਚ ਰਹੇ ਹਨ।
ਇਮਰਾਨ ਖਾਨ ਨੇ ਕਿਹਾ ਕਿ ਪਾਕਿਸਤਾਨ ਤਬਾਹੀ ਦੀ ਰਾਹ ਤੇ ਚੱਲ ਨਿਕਲਿਆ ਹੈ। ਉਨ੍ਹਾਂ ਕਿਹਾ ਕਿ ਉਹ ਮੁਲਕ ਨੂੰ ਅਫਗਾਨਿਸਤਾਨ ਨਹੀਂ ਬਣਨ ਦੇਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਸ਼ਰੀਫ਼ ਦਾ ਅਰਬਾਂ ਰੁਪਇਆ ਦੇਸ਼ ਤੋਂ ਬਾਹਰ ਪਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮੇਰੇ ਘਰ ਨੂੰ ਘੇਰ ਲਿਆ ਲਿਆ ਹੈ। ਉਹ ਮੇਰਾ ਰਾਹ ਬੰਦ ਕਰਵਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਗ੍ਰਿਫਤਾਰੀ ਤੋਂ ਪਹਿਲਾਂ ਇਹ ਮੇਰਾ ਆਖਰੀ ਭਾਸ਼ਣ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਕਾਨੂੰਨ ਨਹੀਂ ਤੋੜਿਆ।
ਇਮਰਾਨ ਖਾਨ ਨੇ ਕਿਹਾ ਕਿ ਕੁਝ ਲੋਕ ਚਾਹੁੰਦੇ ਹਨ ਕਿ ਉਹ ਫੌਜ ਨਾਲ ਲੜ ਜਾਉਣ। ਪਰ ਮੈਂ ਹਮੇਸ਼ਾ ਫੌਜ ਦੀ ਹਮਾਇਤ ਕੀਤੀ ਹੈ। ਮੇਰੀ ਪਾਰਟੀ ਦੇ 7 ਹਜਾਰ ਤੋਂ ਵੱਧ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਮੈਨੂੰ ਵੀ ਹਿੰਸਾ ਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਨਾਂ ਜਾਂਚ ਦੇ ਹੀ ਮੈਨੂੰ ਦਹਿਸ਼ਤਗਰਦ ਮੰਨ ਲਿਆ ਗਿਆ ਹੈ।
ਇਮਰਾਨ ਦੇ ਘਰ ਲੁੱਕੇ 30-40 ਅੱਤਵਾਦੀ – ਪੰਜਾਬ ਸਰਕਾਰ
ਉੱਧਰ ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (PTI) ਨੂੰ ਹੁਕਮ ਦਿੱਤਾ ਹੈ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਰਟੀ ਮੁਖੀ ਇਮਰਾਨ ਖਾਨ ਦੇ ਲਾਹੌਰ ਸਥਿਤ ਜ਼ਮਾਨ ਪਾਰਕ ਵਾਲੇ ਘਰ ਵਿੱਚ ਲੁਕੇ 30-40 ਅੱਤਵਾਦੀਆਂ ਨੂੰ ਪੁਲਿਸ ਹਵਾਲੇ ਕਰ ਦੇਵੇ। ਸਰਕਾਰ ਨੇ ਹੁਕਮਾਂ ਵਿੱਚ ਪਾਰਟੀ ਨੂੰ ਸਿਰਫ਼ 24 ਘੰਟੇ ਦਾ ਸਮਾਂ ਦਿੱਤਾ ਹੈ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਕਾਰਜਕਾਰੀ ਸੂਚਨਾ ਮੰਤਰੀ ਆਮਿਰ ਮੀਰ ਨੇ ਪ੍ਰੈੱਸ ਕਾਨਫਰੰਸ ਰਾਹੀਂ ਦਿੱਤੀ ਹੈ। ਮੀਰ ਨੇ ਗੱਲਬਾਤ ਦੌਰਾਨ ਕਿਹਾ ਕਿ ਜੇਕਰ ਪੀਟੀਆਈ ਇਨ੍ਹਾਂ ਅੱਤਵਾਦੀਆਂ ਨੂੰ ਹਵਾਲੇ ਨਹੀਂ ਕਰਦੀ ਹੈ ਤਾਂ ਪੁਲਿਸ ਇਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰੇਗੀ।ਮੀਰ ਨੇ ਕਿਹਾ ਹੈ ਕਿ ਜੋ ਖੁਫੀਆ ਰਿਪੋਰਟ ਸਾਹਮਣੇ ਆਈ ਹੈ, ਉਹ ਬਹੁਤ ਹੀ ਖਤਰਨਾਕ ਹੈ, ਏਜੰਸੀਆਂ ਨੇ ਜੀਓ-ਫੈਨਸਿੰਗ ਰਾਹੀਂ ਜ਼ਮਾਨ ਪਾਰਕ ਦੇ ਘਰ ‘ਚ ਅੱਤਵਾਦੀਆਂ ਦੀ ਮੌਜੂਦਗੀ ਦਾ ਪਤਾ ਲਗਾਇਆ ਹੈ। ਪੀਟੀਆਈ ‘ਤੇ ਪੁੱਠੇ ਹੱਥੀ ਲੈਂਦਿਆਂ ਮੀਰ ਨੇ ਇਸ ਨੂੰ ਦੇਸ਼ ਲਈ ਖ਼ਤਰਾ ਕਰਾਰ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੀਟੀਆਈ ਮੁਖੀ ਇਮਰਾਨ ਖ਼ਾਨ ਲੰਬੇ ਸਮੇਂ ਤੋਂ ਲਗਾਤਾਰ ਫ਼ੌਜ ਨੂੰ ਨਿਸ਼ਾਨਾ ਬਣਾ ਰਹੇ ਹਨ।The interim Punjab government (in Pakistan) has given a 24-hour deadline to the Pakistan Tehreek-e-Insaf (PTI) to hand over the “30-40 terrorists that have taken refuge” at former prime minister Imran Khan’s Zaman Park residence in Lahore to the police: Pakistan’s Geo News
— ANI (@ANI) May 17, 2023ਇਹ ਵੀ ਪੜ੍ਹੋ


