Pakistan : ਇਮਰਾਨ ਖਾਨ ਨੂੰ ਜੇਲ੍ਹ ‘ਚ ਰੱਖਣਾ ਪਿਆ ਭਾਰੀ, ਸਮਰਥਕਾਂ ਨੇ 25 ਕਰੋੜ ਦੀ ਜਾਇਦਾਦ ਕੀਤੀ ਤਬਾਹ

Updated On: 

15 May 2023 17:29 PM

Pakistan Latest News: ਪਾਕਿਸਤਾਨ ਵਿੱਚ ਭੰਨਤੋੜ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਚੱਲ ਰਹੀ ਹੈ। ਪੁਲਿਸ ਨੇ ਜਿਨਾਹ ਹਾਊਸ ਨੂੰ ਨੁਕਸਾਨ ਪਹੁੰਚਾਉਣ ਲਈ 340 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

Pakistan : ਇਮਰਾਨ ਖਾਨ ਨੂੰ ਜੇਲ੍ਹ ਚ ਰੱਖਣਾ ਪਿਆ ਭਾਰੀ, ਸਮਰਥਕਾਂ ਨੇ 25 ਕਰੋੜ ਦੀ ਜਾਇਦਾਦ ਕੀਤੀ ਤਬਾਹ
Follow Us On

Imran Khan News: ਇਮਰਾਨ ਖਾਨ ਨੂੰ ਜੇਲ ‘ਚ ਡੱਕਣਾ ਗਰੀਬ ਪਾਕਿਸਤਾਨ (Pakistan) ਨੂੰ ਬਹੁਤ ਮਹਿੰਗਾ ਪਿਆ ਹੈ। ਪਾਕਿਸਤਾਨ ਦੇ ਸਾਬਕਾ PM ਨੂੰ ਅਦਾਲਤੀ ਕੰਪਲੈਕਸ ‘ਚੋਂ ਕੀ ਕੀਤਾ ਗ੍ਰਿਫਤਾਰ, ਪੂਰੇ ਦੇਸ਼ ‘ਚ ਅੱਗ ਲੱਗ ਗਈ।

ਸ਼ਾਇਦ ਸਰਕਾਰ ਨੂੰ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਸੀ। ਇੱਥੋਂ ਤੱਕ ਕਿ ਲੋਕਾਂ ਨੇ ਫੌਜ ਦੇ ਸਫਰ ਨੂੰ ਵੀ ਨਹੀਂ ਬਖਸ਼ਿਆ। ਹਿੰਸਾ ਦੀ ਇਸ ਅੱਗ ਵਿੱਚ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਦੱਬੇ ਪਾਕਿਸਤਾਨ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।

‘ਹਰ ਘੰਟੇ ਹੋਇਆ 35 ਲੱਖ ਰੁਪਏ ਦਾ ਨੁਕਸਾਨ’

ਇਸਲਾਮਾਬਾਦ ਪੁਲਿਸ (Islamabad Police) ਨੇ ਇਸ ਸਬੰਧੀ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਤੋਂ ਸਾਫ਼ ਹੈ ਕਿ ਇਮਰਾਨ ਨੂੰ ਸਿਰਫ਼ ਤਿੰਨ ਦਿਨ ਜੇਲ੍ਹ ਵਿੱਚ ਰੱਖਣ ਦੀ ਕਿੰਨੀ ਕੀਮਤ ਚੁਕਾਉਣੀ ਪਈ ਸੀ। ਅਰਬਾਂ ਰੁਪਏ ਦੇ ਕਰਜ਼ੇ ਵਿੱਚ ਡੁੱਬੇ ਪਾਕਿਸਤਾਨ ਨੂੰ ਇਸ ਦੌਰਾਨ ਇਸਲਾਮਾਬਾਦ ਵਿੱਚ ਹਰ ਘੰਟੇ 35 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਮਰਾਨ ਖਾਨ ਦੇ ਸਮਰਥਕਾਂ ਨੇ 25 ਕਰੋੜ ਪਾਕਿਸਤਾਨੀ ਰੁਪਏ ਦੀ ਜਾਇਦਾਦ ਸਾੜ ਦਿੱਤੀ।

‘564 ਵਿਅਕਤੀ ਕੀਤੇ ਗਏ ਗ੍ਰਿਫ਼ਤਾਰ’

ਪਾਕਿਸਤਾਨੀ ਪੁਲਿਸ ਦੀ ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਪੁਲਿਸ-ਫੌਜ ਅਤੇ ਸਰਕਾਰ ਤਿੰਨ ਦਿਨ ਤੱਕ ਬੇਵੱਸ ਰਹੇ। ਪੀਟੀਆਈ (PTI) ਵਰਕਰਾਂ ਨੇ ਕੁੱਝ ਨਹੀਂ ਛੱਡਿਆ। ਜਾਣਕਾਰੀ ਮੁਤਾਬਕ ਘੱਟੋ-ਘੱਟ 12 ਕਾਰਾਂ ਅਤੇ 34 ਮੋਟਰਸਾਈਕਲ ਸੜ ਗਏ। ਇੰਨਾ ਹੀ ਨਹੀਂ ਪ੍ਰਦਰਸ਼ਨਕਾਰੀਆਂ ਵੱਲੋਂ ਇੱਕ ਐਸਐਮਜੀ ਰਾਈਫ਼ਲ, ਇੱਕ 12 ਬੋਰ ਰਾਈਫ਼ਲ, 42 ਦੰਗਾ ਵਿਰੋਧੀ ਕਿੱਟਾਂ ਅਤੇ ਤਿੰਨ ਵਾਇਰਲੈੱਸ ਸੈੱਟ ਵੀ ਖੋਹ ਲਏ ਗਏ। ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ 564 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 26 ਕੇਸ ਦਰਜ ਕੀਤੇ ਹਨ।

’20 ਲੱਖ ਕਰੋੜ ਦਾ ਵਿਦੇਸ਼ੀ ਕਰਜ਼ਾ’

ਇਮਰਾਨ ਦੀ ਗ੍ਰਿਫਤਾਰੀ ਨੇ ਪਾਕਿਸਤਾਨ ਵਿੱਚ ਅਜਿਹੇ ਸਮੇਂ ਵਿਚ ਖਲਬਲੀ ਮਚਾ ਦਿੱਤੀ ਹੈ ਜਦੋਂ ਉਸ ਦੀ ਅਰਥਵਿਵਸਥਾ ਡਾਵਾਂਡੋਲ ਹੋ ਗਈ ਹੈ। ਦੇਸ਼ ਨੂੰ ਚਲਾਉਣ ਲਈ ਸਰਕਾਰ ਨੂੰ ਲਗਾਤਾਰ ਕਰਜ਼ੇ ਦੀ ਮੰਗ ਕਰਨੀ ਪੈਂਦੀ ਹੈ। ਕਰਜ਼ਾ ਮੋੜਨਾ ਪਾਕਿਸਤਾਨ ਲਈ ਭਾਰੀ ਹੁੰਦਾ ਜਾ ਰਿਹਾ ਹੈ। ਇਸ ਕਾਰਨ IMF ਸਮੇਤ ਸਾਰੇ ਸੰਸਾਰਕ ਅਦਾਰੇ ਨਵਾਂ ਕਰਜ਼ਾ ਦੇਣ ਤੋਂ ਝਿਜਕ ਰਹੇ ਹਨ। ਇਸ ਸਮੇਂ ਪਾਕਿਸਤਾਨ ‘ਤੇ 20 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਵਿਦੇਸ਼ੀ ਕਰਜ਼ਾ ਹੈ।

‘ਪਾਕਿਸਤਾਨੀਆਂ ‘ਤੇ ਪੈ ਰਿਹਾ ਟੈਕਸ ਦਾ ਬੋਝ’

ਨਾਜ਼ੁਕ ਸਥਿਤੀ ਨੂੰ ਲੀਹ ‘ਤੇ ਲਿਆਉਣ ਲਈ ਪਾਕਿਸਤਾਨ ਸਰਕਾਰ ਲੋਕਾਂ ਦਾ ਖੂਨ ਚੂਸਣ ‘ਚ ਲੱਗੀ ਹੋਈ ਹੈ। ਉਨ੍ਹਾਂ ‘ਤੇ ਲਗਾਤਾਰ ਨਵੇਂ ਟੈਕਸ ਲਗਾਏ ਜਾ ਰਹੇ ਹਨ। ਮਹਿੰਗਾਈ ਅਸਮਾਨ ਛੂਹ ਰਹੀ ਹੈ। ਚਾਹ ਦਾ ਕੱਪ ਪੀਣਾ ਵੀ ਔਖਾ ਹੋ ਗਿਆ ਹੈ। ਪਾਕਿਸਤਾਨੀ ਰੁਪਿਆ ਇੱਕ ਅਮਰੀਕੀ ਡਾਲਰ ਦੇ ਮੁਕਾਬਲੇ 286 ਰੁਪਏ ਤੱਕ ਡਿੱਗ ਗਿਆ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ