Fisherman Release: ਅੱਜ ਪਾਕਿਸਤਾਨ ਤੋਂ ਰਿਹਾਅ ਹੋਣਗੇ 199 ਭਾਰਤੀ ਮਛੇਰੇ, ਅਟਾਰੀ ਬਾਰਡਰ ਰਾਹੀਂ ਪਹੁੰਚਣਗੇ ਭਾਰਤ
ਭਾਰਤ-ਪਾਕਿਸਤਾਨ ਦੀ ਸਰੱਹਦ ਗਲਤੀ ਨਾਲ ਪਾਰ ਕਰ ਗਏ ਭਾਰਤੀ ਮਛੇਰੇ ਅੱਜ ਰਿਹਾ ਹੋ ਸਕਦੇ ਹਨ। ਮਛੇਰਿਆਂ ਦੀ ਰਿਹਾਈ ਨੂੰ ਲੈ ਕੇ ਪਾਕਿਸਤਾਨ ਦੀ ਸਰਕਾਰ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ।
ਅੰਮ੍ਰਿਤਸਰ ਨਿਊਜ: ਪਾਕਿਸਤਾਨ ਵਿੱਚ ਕੁਝ ਸਮਾਂ ਪਹਿਲਾਂ ਗਲਤੀ ਨਾਲ ਭਾਰਤ-ਪਾਕਿਸਤਾਨ (India- Pakistan) ਦੀ ਸਰੱਹਦ ਪਾਰ ਕਰ ਗਏ ਭਾਰਤੀ ਮਛੇਰੇ ਅੱਜ ਰਿਹਾਅ ਹੋ ਸਕਦੇ ਹਨ। ਪਾਕਿਸਤਾਨ ਸਰਕਾਰ ਇਨ੍ਹਾਂ ਨੂੰ ਸ਼ੁੱਕਰਵਾਰ ਯਾਨੀ ਅੱਜ ਆਜਾਦ ਕਰਨ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਮਛੇਰਿਆਂ ਦੀ ਗਿਣਤੀ ਲਗਭਗ 199 ਦੇ ਕਰੀਬ ਹੈ। ਇਹ ਸਾਰੇ ਲੋਕ ਅੱਜ ਅਟਾਰੀ ਬਾਰਡਰ ਰਾਹੀਂ ਭਾਰਤ ਵਾਪਸ ਆਉਣਗੇ। ਬੀਐਸਐਫ (Border Security Force) ਦੇ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਸਾਹਮਣੇ ਆਈ ਹੈ।
ਪਾਕਿਸਤਾਨ ‘ਚ ਗਲਤੀ ਨਾਲ ਹੋਏਦਾਖਲ
ਸਮੰਦਰ ਵਿੱਚ ਮੱਛੀਆਂ ਫੜਣ ਗਏ ਇਹ ਮਛੇਰੇ ਗਲਤੀ ਨਾਲ ਪਾਕਿਸਤਾਨ ਦੀ ਜਲ ਸੀਮਾ ਵਿੱਚ ਵੜ੍ਹ ਗਏ ਸਨ। ਜਿੱਥੇ ਪਾਕਿਸਤਾਨੀ ਫੌਜ ਨੂੰ ਇਨ੍ਹਾਂ ਨੂੰ ਫੜ੍ਹ ਕੇ ਜੇਲ੍ਹ ਵਿੱਚ ਡੱਕ ਦਿੱਤਾ। ਜਿਨ੍ਹਾਂ ਨੂੰ ਬਾਅਦ ਵਿੱਚ ਪਾਕਿਸਤਾਨ ਦੀ ਅਦਾਲਤ (Court) ਨੇ ਸਾਰੇ ਮਛੇਰਿਆਂ ਨੂੰ ਸਜ਼ਾ ਸੁਣਾ ਦਿੱਤੀ। ਹੁਣ ਸਜ਼ਾ ਪੂਰੀ ਹੋਣ ਤੋਂ ਬਾਅਦ ਇਨ੍ਹਾਂ ਸਾਰਿਆਂ ਮਛੇਰਿਆਂ ਨੂੰ ਵਾਪਸ ਭਾਰਤ ਭੇਜਿਆ ਜਾ ਰਿਹਾ ਹੈ। ਜੋ ਅਟਾਰੀ ਬਾਘਾ ਬਾਰਡਰ ਸਰੱਹਰ ਰਾਹੀਂ ਭਾਰਤ ਵਾਪਸ ਪਰਤਨਗੇ।
ਪਾਕਿਸਤਾਨ ਸਰਕਾਰ ਵੱਲੋਂ ਤਿਆਰੀਆਂ ਮੁਕੰਮਲ
ਸਾਰੇ ਮਛੇਰਿਆਂ ਦੀ ਰਿਹਾਈ ਨੂੰ ਲੈ ਕੇ ਪਾਕਿਸਤਾਨ ਦੀ ਸਰਕਾਰ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਕਾਗਜ਼ੀ ਕਾਰਵਾਈ ਵੀ ਪੂਰੀ ਹੋ ਚੁੱਕੀ ਹੈ। ਉੱਧਰ ਇਨ੍ਹਾਂ ਦੀ ਰਿਹਾਈ ਦੀ ਖ਼ਬਰ ਸੁਣ ਕੇ ਸਾਰਿਆਂ ਦੇ ਪਰਿਵਾਰ ਵਾਲਿਆਂ ਚ ਖੁਸ਼ੀ ਦਾ ਮਾਹੌਲ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਪਾਕਿਸਤਾਨ ਤੋਂ ਆਉਣ ਵਾਲੇ ਮਛੇਰਿਆਂ ਦੇ ਪਰਿਵਾਰ ਇਨ੍ਹਾਂ ਨੂੰ ਲੈਣ ਲਈ ਅਟਾਰੀ ਬਾਰਡਰ (Atari Border) ਪਹੁੰਚ ਰਹੇ ਹਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ